ਤਾਕਤਵਰ ਭਾਰਤ ਸਰਕਾਰ ਦਾ ਕਮਜ਼ੋਰ ਦਿੱਲੀ (ਕੇਜਰੀਵਾਲ) ਸਰਕਾਰ ਪ੍ਰਤੀ ਸਖ਼ਤ ਤੇ ਮਾਰੂ ਰਵਈਆ ਲੋਕ-ਰਾਜ ਲਈ ਠੀਕ ਨਹੀਂ ਹੋਵੇਗਾ
Published : Feb 23, 2018, 12:51 am IST
Updated : Feb 22, 2018, 7:30 pm IST
SHARE ARTICLE

ਇਸ ਘਟਨਾ ਤੋਂ ਪਹਿਲਾਂ ' ਆਪ ' ਸਰਕਾਰ ਦੇ ਇਕ ਮੰਤਰੀ ਇਮਰਾਨ ਹੁਸੈਨ ਅਤੇ ਆਸ਼ੀਸ਼ ਖੇਤਾਨ ਨੂੰ ਭਾਜਪਾ ਦੇ ਮੇਅਰ ਦੇ 100 ਤੋਂ ਵੱਧ ਹਮਾਇਤੀਆਂ ਦੀ ਭੀੜ ਨੇ ਘੇਰ ਕੇ ਕੁਟਮਾਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ਵਿਚ ਵੀਡੀਉ ਸਬੂਤ ਵੀ ਹਨ ਅਤੇ ਸਾਫ਼ ਹੈ ਇਹ ਘਟਨਾ ਦਿੱਲੀ ਸਕੱਤਰੇਤ ਵਿਚ ਹੋਈ ਸੀ। ਪਰ ਇਸ ਮਾਮਲੇ ਵਿਚ ਦਿੱਲੀ ਪੁਲਿਸ ਵਲੋਂ ਕੋਈ ਕਦਮ ਨਹੀਂ ਚੁਕਿਆ ਗਿਆ।

ਦਿੱਲੀ ਵਿਚ ਸਿਆਸੀ ਜੰਗ ਇਕ ਵਾਰ ਫਿਰ ਭੱਖ ਪਈ ਹੈ। ਜੇ ਸਿਰਫ਼ ਪੁਲਿਸ ਦੇ ਆਖੇ ਨੂੰ ਹੀ ਸੱਚ ਮੰਨਿਆ ਜਾਵੇ ਤਾਂ ਦਿੱਲੀ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨੂੰ ਦੇਰ ਰਾਤ ਅਰਵਿੰਦ ਕੇਜਰੀਵਾਲ ਦੇ ਘਰ ਸੱਦਿਆ ਗਿਆ। ਅਰਵਿੰਦ ਕੇਜਰੀਵਾਲ ਚਾਹੁੰਦੇ ਸਨ ਕਿ ਮੁੱਖ ਸਕੱਤਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਖ਼ੁਦ ਹੀ ਦੱਸਣ ਕਿ ਦਿੱਲੀ ਸਰਕਾਰ ਅਪਣੇ ਤਿੰਨ ਸਾਲ ਪੂਰੇ ਹੋਣ ਤੇ ਦਿੱਲੀ ਦੀ ਜਨਤਾ ਸਾਹਮਣੇ ਅਪਣੇ ਕੀਤੇ ਕੰਮਾਂ ਬਾਰੇ ਇਸ਼ਤਿਹਾਰ ਕਿਉਂ ਨਹੀਂ ਦੇ ਸਕਦੀ? ਆਖ਼ਰ ਇਹ ਹੱਕ ਸਾਰੀਆਂ ਸੂਬਾ ਅਤੇ ਕੇਂਦਰ ਸਰਕਾਰਾਂ ਵੀ ਹਰ
ਵਰ੍ਹੇਗੰਢ ਮੌਕੇ ਵਰਤਦੀਆਂ ਹਨ। ਲੋਕਤੰਤਰ ਵਿਚ ਅਪਣੇ ਕੰਮ ਦਾ ਢੰਡੋਰਾ ਪਿਟਣਾ ਬਹੁਤ ਜ਼ਰੂਰੀ ਹੋ ਗਿਆ ਹੈ ਨਹੀਂ ਤਾਂ ਡਾ. ਮਨਮੋਹਨ ਸਿੰਘ ਵਾਂਗ ਬਾਅਦ ਵਿਚ ਪਤਾ ਲਗਦਾ ਹੈ ਕਿ ਉਨ੍ਹਾਂ ਨੇ ਕੀ ਕੰਮ ਕੀਤਾ ਸੀ। ਪਰ ਲੋਕਤੰਤਰ ਦਾ ਮਜ਼ਾਕ ਉਡਾਉਂਦਾ ਹੈ ਦਿੱਲੀ ਸਰਕਾਰ ਅਤੇ ਕੇਂਦਰ ਸਰਕਾਰ ਦਾ ਰਿਸ਼ਤਾ ਜੋ ਦਿੱਲੀ ਪੁਲਿਸ ਅਤੇ ਅਫ਼ਸਰਸ਼ਾਹੀ ਰਾਹੀਂ ਦਿੱਲੀ ਦੀ ' ਆਪ ' ਸਰਕਾਰ ਨੂੰ ਏਨਾ ਜਿਹਾ ਵੀ ਹੱਕ ਨਹੀਂ ਦੇਂਦਾ। ਖ਼ੈਰ ਸੀ.ਸੀ.ਟੀ.ਵੀ. ਕੈਮਰੇ ਮੁਤਾਬਕ ਮੁੱਖ ਸਕੱਤਰ 8 ਮਿੰਟ ਵਾਸਤੇ ਮੁੱਖ ਮੰਤਰੀ ਦੇ ਘਰ ਆਏ। ਗੇਟ ਤੋਂ ਸ਼ੁਰੂ ਹੋ ਕੇ ਵਾਪਸ ਗੱਡੀ ਵਿਚ ਬੈਠਣ ਦਾ ਸਮਾਂ 8 ਮਿੰਟਾਂ ਦਾ ਸੀ। 


ਮੁੱਖ ਸਕੱਤਰ ਮੁਤਾਬਕ ਮੁੱਖ ਮੰਤਰੀ ਕੇਜਰੀਵਾਲ ਦੇ ਕਮਰੇ ਵਿਚ 4 ਵਿਅਕਤੀ ਸਨ ਅਤੇ ਉਨ੍ਹਾਂ ਨੂੰ ਅੰਦਰ ਬਿਠਾ ਕੇ ਕਮਰੇ ਦੇ ਦਰਵਾਜ਼ੇ ਉਤੇ ਚਿਟਕਣੀ ਲਾ ਦਿਤੀ ਗਈ। ਗੱਲਬਾਤ ਨੋਕ-ਝੋਕ ਵਿਚ ਬਦਲ ਗਈ ਅਤੇ ਮੁੱਖ ਸਕੱਤਰ ਦੀ ਦੋ ਵਿਧਾਇਕਾਂ ਨੇ ਖਿੱਚ ਧੂਹ ਕੀਤੀ। ਅਪਣੇ ਆਪ ਨੂੰ ਬਚਾਉਂਦੇ ਹੋਏ ਮੁੱਖ ਸਕੱਤਰ ਨੇ ਦਰਵਾਜ਼ੇ ਦੀ ਚਿਟਕਣੀ ਖੋਲ੍ਹੀ ਅਤੇ ਆਰਾਮ ਨਾਲ ਚਲਦੇ ਹੋਏ ਗੇਟ ਤਕ ਆ ਗਏ। ਅਰਵਿੰਦ ਕੇਜਰੀਵਾਲ ਸ਼ਾਇਦ ਉਨ੍ਹਾਂ ਨੂੰ ਮਨਾਉਣ ਵਾਸਤੇ ਨਾਲ ਆਏ ਅਤੇ ਦੋਵੇਂ ਆਰਾਮ ਨਾਲ ਗੱਲਬਾਤ ਕਰਦੇ ਕੈਮਰੇ ਵਿਚ ਨਜ਼ਰ ਆ ਰਹੇ ਸਨ। ਮੁੱਖ ਸਕੱਤਰ ਦੀ ਚਾਲ-ਢਾਲ ਤੋਂ ਕੋਈ ਘਬਰਾਹਟ ਜਾਂ ਡਰ ਨਹੀਂ ਸੀ ਨਜ਼ਰ ਆਉਂਦਾ। ਉਸ ਤੋਂ ਬਾਅਦ ਉਹ ਅਪਣੇ ਘਰ ਚਲੇ ਗਏ। ਅਗਲੇ ਦਿਨ ਸੋਚਣ ਤੋਂ ਬਾਅਦ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲਣ ਤੋਂ ਬਾਅਦ, ਉਨ੍ਹਾਂ ਨੇ ਪੁਲਿਸ ਕੋਲ ਪਰਚਾ ਦਰਜ ਕਰਵਾਇਆ। ਪਰਚਾ ਦਰਜ ਹੋਣ ਤੋਂ ਬਾਅਦ ' ਆਪ ' ਨੇ ਪੁਛਿਆ ਕਿ ਸੱਟਾਂ ਦੇ ਸਬੂਤ ਕਿਥੇ ਹਨ? ਸੋ ਫਿਰ 21 ਘੰਟਿਆਂ ਬਾਅਦ ਮੈਡੀਕਲ ਕਰਵਾਇਆ ਗਿਆ ਜਿਸ ਵਿਚ ਕੁੱਝ ਝਰੀਟਾਂ ਦੇ ਨਿਸ਼ਾਨ ਮਿਲੇ। ਪਰ ਜੇ ਇਕ ਇਨਸਾਨ ਨੂੰ 11 ਵਜੇ ਇਕ ਕਮਰੇ ਵਿਚ ਮਾਰਨ-ਕੁੱਟਣ ਵਾਸਤੇ ਬੁਲਾਇਆ ਜਾਵੇ ਤਾਂ ਉਹ ਉਸ ਨੂੰ 3-4 ਮਿੰਟਾਂ ਬਾਅਦ ਦਰਵਾਜ਼ਾ ਖੋਲ੍ਹ ਕੇ ਜਾਣ ਕਿਉਂ ਦੇਣਗੇ? ਜੇ ਉਹ ਅਪਣੀ ਜਾਨ ਬਚਾ ਕੇ ਜਾ ਰਹੇ ਸਨ ਤਾਂ ਉਨ੍ਹਾਂ ਦੀ ਚਾਲ ਵਿਚ ਕੋਈ ਫੁਰਤੀ ਕਿਉਂ ਨਹੀਂ ਸੀ? ਜੇ ਉਨ੍ਹਾਂ ਦੇ ਬੁੱਲ੍ਹਾਂ ਉਤੇ ਸੱਟ ਲੱਗੀ ਸੀ ਅਤੇ ਖ਼ੂਨ ਵਹਿ ਰਿਹਾ ਸੀ ਤਾਂ

ਇਕ ਵਾਰ ਵੀ ਉਨ੍ਹਾਂ ਦਾ ਹੱਥ ਅਪਣੇ ਬੁੱਲ੍ਹਾਂ ਚੋਂ ਨਿਕਲਦੇ ਖ਼ੂਨ ਨੂੰ ਪੂੰਝਣ ਵਲ ਕਿਉਂ ਨਹੀਂ ਗਿਆ? ਉਹ ਪਹਿਲਾਂ ਡਾਕਟਰ ਕੋਲ ਕਿਉ ਨਾ ਗਏ ਅਤੇ ਪਹਿਲਾਂ ਗ੍ਰਹਿ ਮੰਤਰੀ ਕੋਲ ਕਿਉਂ ਗਏ?
ਦੂਜੇ ਪਾਸੇ ਇਸ ਘਟਨਾ ਤੋਂ ਪਹਿਲਾਂ ' ਆਪ ' ਸਰਕਾਰ ਦੇ ਇਕ ਮੰਤਰੀ ਇਮਰਾਨ ਹੁਸੈਨ ਅਤੇ ਆਸ਼ੀਸ਼ ਖੇਤਾਨ ਨੂੰ ਭਾਜਪਾ ਦੇ ਮੇਅਰ ਦੇ 100 ਤੋਂ ਵੱਧ ਹਮਾਇਤੀਆਂ ਦੀ ਭੀੜ ਨੇ ਘੇਰ ਕੇ ਕੁਟਮਾਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ਵਿਚ ਵੀਡੀਉ ਸਬੂਤ ਵੀ ਹਨ ਅਤੇ ਸਾਫ਼ ਹੈ ਕਿ ਇਹ ਘਟਨਾ ਦਿੱਲੀ ਸਕੱਤਰੇਤ ਵਿਚ ਹੋਈ ਸੀ। ਪਰ ਇਸ ਮਾਮਲੇ ਵਿਚ ਦਿੱਲੀ ਪੁਲਿਸ ਵਲੋਂ ਕੋਈ ਕਦਮ ਨਹੀਂ ਚੁਕਿਆ ਗਿਆ। ਮੁੱਖ ਸਕੱਤਰ ਦੀ ਸ਼ਿਕਾਇਤ ਤੇ ਦੋ ' ਆਪ ' ਵਿਧਾਇਕਾਂ ਨੂੰ ਹਿਰਾਸਤ ਵਿਚ ਪੁਲਿਸ ਰਿਮਾਂਡ ਉਤੇ ਲੈਣ ਦੀ ਮੰਗ ਕੀਤੀ ਗਈ। ਇਹ ਤਾਂ ਹਾਈ ਕੋਰਟ ਉਨ੍ਹਾਂ ਦੇ ਬਚਾਅ ਵਿਚ ਆ ਗਿਆ ਅਤੇ ਕਾਨੂੰਨੀ ਹਿਰਾਸਤ ਵਿਚ ਭੇਜ ਦਿਤਾ। ਹੁਣ ਦਿੱਲੀ ਪੁਲਿਸ ਅਤੇ ਅਫ਼ਸਰਸ਼ਾਹੀ ਕੇਂਦਰ ਸਰਕਾਰ ਦੇ ਹੱਥ ਵਿਚ ਹਨ ਅਤੇ ਇਨ੍ਹਾਂ ਨੇ ਚੋਣ ਕਮਿਸ਼ਨ ਨੂੰ ਵੀ ' ਆਪ '  ਵਲ ਨਿਰਪੱਖ ਨਹੀਂ ਰਹਿਣ ਦਿਤਾ। ' ਆਪ '  ਵਿਚ ਲੱਖਾਂ ਕਮੀਆਂ ਹੋ ਸਕਦੀਆਂ ਹਨ। ਆਖ਼ਰਕਾਰ ਉਹ ਅਪਣੇ ਸਿਆਸੀ ਬਚਪਨੇ ਵਿਚ ਹੈ। ਪਰ ਉਹ ਸਿਆਸਤ ਵਿਚ ਕੁੱਝ ਨਵੀਂ ਵਿਚਾਰਧਾਰਾ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਿਥੇ ਉਨ੍ਹਾਂ ਵਿਚ ਕਮੀਆਂ ਹਨ, ਉਥੇ ਜਨਤਾ ਜਨਾਰਧਨ ਅਪਣੀ ਵੋਟ ਰਾਹੀਂ ਅਪਣਾ ਫ਼ੈਸਲਾ ਸੁਣਾ ਸਕਣ ਦੀ ਕਾਬਲੀਅਤ ਰਖਦੀ ਹੈ। ਪਰ ਜਿਸ ਤਰ੍ਹਾਂ ਕੇਂਦਰ ਇਸ ਪਾਰਟੀ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਕਿਸੇ ਤੋਂ ਲੁਕਿਆ ਹੋਇਆ ਨਹੀਂ। ਭਾਰਤ ਦੀ ਜਨਤਾ ਅੰਧਵਿਸ਼ਵਾਸੀ ਹੋਣ ਕਰ ਕੇ ਜੁਮਲਿਆਂ ਵਿਚ ਕੁੱਝ ਦੇਰ ਵਾਸਤੇ ਆ ਜਾਂਦੀ ਹੈ ਪਰ ਸਿਆਣੀ ਹੈ ਜੋ ਜ਼ਰਾ ਦੇਰ ਨਾਲ ਸਹੀ ਪਰ ਜਾਗ ਕੇ ਜਵਾਬ ਜ਼ਰੂਰ ਦੇਂਦੀ ਹੈ। ਸ਼ਕਤੀਸ਼ਾਲੀ ਇੰਦਰਾ ਗਾਂਧੀ ਨੂੰ ਕੋਈ ਨਹੀਂ ਸੀ ਬਚਾ ਸਕਿਆ ਅਤੇ ਇਨ੍ਹਾਂ ਸਿਆਸੀ ਖੇਡਾਂ ਵਿਚ ਧੱਕੇਸ਼ਾਹੀ ਕਰਨ ਵਾਲੀ ਤਾਕਤ ਲੋਕਤੰਤਰ ਅੱਗੇ ਅਵੱਸ਼ ਹਾਰਦੀ
ਹੈ।  -ਨਿਮਰਤ ਕੌਰ

SHARE ARTICLE
Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement