'ਮੇਰਾ ਇਕ ਗੁਰਦਾ ਕੋਈ ਲੈ ਲਵੇ, 'ਉੱਚਾ ਦਰ' ਲਈ ਲੋੜੀਂਦੇ ਪੈਸੇ ਦੇ ਦੇਵੇ...'
Published : Nov 4, 2018, 10:09 am IST
Updated : Nov 4, 2018, 10:09 am IST
SHARE ARTICLE
Kidney
Kidney

ਬਾਬੇ ਨਾਨਕ ਦੇ ਇਕ ਗ਼ਰੀਬ ਸਿੱਖ ਦੀ ਤੜਪ ਵੇਖੋ ਤੇ ਨਾਲ ਹੀ ਅਮੀਰਾਂ ਦੀ ਬੇਰੁਖੀ ਦੇ ਕੁਝ ਨਮੂਨੇ ਵੀ.......

ਅਰਬਾਂਪਤੀ ਸਰਦਾਰ ਜੀ ਨੇ ਇਕ ਪੂਰਾ ਇਤਿਹਾਸਕ ਗੁਰਦਵਾਰਾ ਨਿਰੋਲ ਅਪਣੇ ਪੈਸੇ ਨਾਲ ਉਸਾਰ ਦਿਤਾ ਸੀ। ਮੈਂ ਉਦੋਂ 'ਪੰਜ ਪਾਣੀ' ਮਾਸਕ ਪਰਚਾ ਕਢਦਾ ਹੁੰਦਾ ਸੀ। ਮੈਂ ਜਾ ਕੇ ਕਿਹਾ, ''ਕੌਮ ਨੂੰ ਇਕ ਰੋਜ਼ਾਨਾ ਅਖ਼ਬਾਰ ਦੀ ਬੜੀ ਲੋੜ ਹੈ। ਆਪ ਇਹ ਸੇਵਾ ਵੀ ਕਰ ਸਕਦੇ ਹੋ...।'' ਬੋਲੇ, ''ਮੈਂ ਕੋਈ ਦਾਨੀ ਬੰਦਾ ਨਹੀਂ। ਵਪਾਰ ਵਿਚ ਬਲੈਕ ਦੀ ਕਮਾਈ ਦਾ ਮੌਸਮ ਸ਼ੁਰੂ ਹੋਇਆ ਸੀ, ਪਤਨੀ ਦੇ ਕਹਿਣ ਤੇ ਉਹ ਸਾਰੇ ਪੈਸੇ ਮੈਂ ਗੁਰਦਵਾਰੇ ਉਤੇ ਲਾ ਦਿਤੇ। ਹੁਣ ਉਹ ਬਲੈਕ ਦੀ ਕਮਾਈ ਖ਼ਤਮ ਹੋ ਗਈ ਹੈ ਤੇ ਅਪਣੀ ਸਾਧਾਰਣ ਕਮਾਈ 'ਚੋਂ ਇਕ ਵੀ ਪੈਸਾ ਮੈਂ ਕਦੇ ਕਿਸੇ ਨੂੰ ਨਹੀਂ ਦਿਤਾ।

ਫਿਰ ਕਦੀ ਟਾਇਰਾਂ ਦੇ ਕੰਮ ਵਿਚ ਬਲੈਕ ਮਿਲਣੀ ਸ਼ੁਰੂ ਹੋ ਗਈ ਤਾਂ ਆ ਜਾਣਾ, ਵਿਚਾਰ ਕਰ ਲਵਾਂਗਾ।'' ਦੁਨੀਆਂ ਭਰ ਦੇ ਅਮੀਰ ਸਿੱਖਾਂ ਨੂੰ ਮਿਲ ਕੇ ਇਹੋ ਜਹੇ ਤਜਰਬੇ ਹੀ ਵੇਖਣ ਨੂੰ ਮਿਲੇ ਹਨ। ਦੂਜੇ ਪਾਸੇ ਸ. ਸਰਵਣ ਸਿੰਘ ਮਾਣਕਵਾਲਾ (ਲੁਧਿਆਣਾ) ਦੀ ਚਿੱਠੀ ਵੇਖੋ ਜਿਸ ਵਿਚ ਉਹ ਕਹਿੰਦੇ ਹਨ, ਹੋਰ ਤਾਂ ਉਨ੍ਹਾਂ ਕੋਲ ਕੁੱਝ ਰਹਿ ਨਹੀਂ ਗਿਆ ਪਰ ਅਪਣਾ ਇਕ ਗੁਰਦਾ ਵੇਚਣ ਨੂੰ ਤਿਆਰ ਹਨ, ਜੇ ਕੋਈ ਬਦਲੇ ਵਿਚ ਉੱਚਾ ਦਰ ਨੂੰ ਲੋੜੀਂਦੀ ਰਕਮ ਦੇ ਦੇਵੇ। ਨਹੀਂ,

ਅਸੀ ਇਸ ਤਰ੍ਹਾਂ ਰਕਮ ਨਹੀਂ ਲੈਣੀ ਪਰ ਗ਼ਰੀਬ ਸਿੱਖਾਂ ਦਾ ਦਰਦ ਬਿਆਨ ਕਰਨ ਲਈ ਇਸ ਚਿੱਠੀ ਦਾ ਜ਼ਿਕਰ ਇਸ ਲਈ ਕੀਤਾ ਹੈ ਤਾਕਿ ਹਰ ਪਾਠਕ ਗ਼ਰੀਬਾਂ ਦੇ ਇਸ ਪੱਕੇ ਆਸਰੇ ਪ੍ਰਤੀ ਅਪਣੀ ਜ਼ਿੰਮੇਵਾਰੀ ਮਹਿਸੂਸ ਕਰਦੇ ਹੋਏ, ਆਖ਼ਰੀ ਵਾਰ ਮਿਲ ਰਹੇ ਮੌਕੇ ਦਾ ਲਾਭ ਉਠਾ ਕੇ ਤੇ ਰਿਆਇਤੀ ਚੰਦਾ ਦੇ ਕੇ, ਉੱਚਾ ਦਰ ਦਾ ਮੈਂਬਰ ਜ਼ਰੂਰ ਬਣ ਜਾਏ ਤੇ ਥੋੜੀ ਜਹੀ ਬਾਕੀ ਰਹਿ ਗਈ ਕਮੀ ਵਾਲੇ ਕੁੰਡ ਨੂੰ ਬੂੰਦ ਬੂੰਦ ਨਾਲ ਭਰ ਦੇਵੇ!

ਸ. ਸਰਵਣ ਸਿੰਘ ਦੀ ਚਿੱਠੀ ਦਾ ਜ਼ਿਕਰ ਕਿਉਂ?

ਨਹੀਂ ਨਹੀਂ, ਅਸੀ ਇਸ ਤਰ੍ਹਾਂ ਪੈਸਾ ਨਹੀਂ ਲੈਣਾ। ਬਸ ਵਾਹਿਗੁਰੂ ਅੱਗੇ ਅਰਦਾਸ ਕਰੋ, ਹਰ ਪਾਠਕ ਤੇ ਹਰ ਚੰਗਾ ਸਿੱਖ ਬਾਬੇ ਨਾਨਕ ਪ੍ਰਤੀ ਅਤੇ ਇਸ ਸੱਚੇ ਸੁੱਚੇ ਯਤਨ ਪ੍ਰਤੀ ਅਪਣੀ ਜ਼ਿੰਮੇਵਾਰੀ ਸਮਝ ਕੇ ਹੋਰ ਨਹੀਂ ਤਾਂ 15 ਦਸੰਬਰ ਤੋਂ ਪਹਿਲਾਂ ਪਹਿਲਾਂ ਇਸ ਦਾ ਮੈਂਬਰ ਜ਼ਰੂਰ ਬਣ ਜਾਏ। ਇਹ ਕੌਮੀ ਜਾਇਦਾਦ ਹੈ, ਕਿਸੇ ਇਕ ਦੀ ਮਾਲਕੀ ਨਹੀਂ। ਮੈਂ ਅਪਣਾ ਇਕ ਪੈਸੇ ਜਿੰਨਾ ਹਿੱਸਾ ਵੀ ਇਸ ਵਿਚ ਨਹੀਂ ਰਖਿਆ ਤਾਕਿ ਬਾਬੇ ਨਾਨਕ ਦੇ ਸੱਚੇ ਸੁੱਚੇ ਸਿੱਖ ਇਸ ਨੂੰ ਅਪਣਾ ਹੀ ਸਮਝਣ। ਸ. ਸਰਵਣ ਸਿੰਘ ਦੀ ਚਿੱਠੀ ਲਈ ਉਨ੍ਹਾਂ ਦਾ ਬਹੁਤ ਬਹੁਤ ਧਨਵਾਦ। ਪੂਰੀ ਚਿੱਠੀ ਕਲ (ਸੋਮਵਾਰ) ਦੇ ਪਰਚੇ ਵਿਚ ਸੰਪਾਦਕੀ ਪੰਨੇ ਤੇ ਪੜ੍ਹ ਸਕਦੇ ਹੋ।

ਨਹੀਂ ਨਹੀਂ ਸ੍ਰੀਰ ਦੀ ਕੋਈ ਕੁਰਬਾਨੀ ਨਹੀਂ ਚਾਹੀਦੀ, ਨਾ ਲਵਾਂਗੇ। ਚਿੱਠੀ ਦਾ ਜ਼ਿਕਰ ਇਸ ਲਈ ਕੀਤਾ ਹੈ ਕਿ ਜਿਹੜੇ ਅਪਣੀ ਜ਼ਿੰਮੇਵਾਰੀ ਮਹਿਸੂਸ ਕਰਨ ਤੋਂ ਆਨਾਕਾਨੀ ਕਰ ਰਹੇ ਹਨ, ਉਨ੍ਹਾਂ ਨੂੰ ਕੁੱਝ ਸਮਝ ਆ ਜਾਵੇ ਤੇ ਜਿਨ੍ਹਾਂ ਨੇ ਉਸਾਰੀ ਲਈ ਪੈਸੇ ਲਗਾਏ ਸਨ (ਵਿਆਜ ਬਦਲੇ) ਪਰ ਅੱਜ ਲਿਖਦੇ ਹਨ ਕਿ 'ਉੱਚਾ ਦਰ ਬਣੇ ਨਾ ਬਣੇ, ਸਾਨੂੰ ਸਾਡੇ ਪੈਸੇ (ਵਿਆਜ ਸਮੇਤ) ਹੁਣੇ ਚਾਹੀਦੇ ਹਨ',

ਉਹ ਜ਼ਰਾ ਬਾਬੇ ਨਾਨਕ ਦਾ ਉੱਚਾ ਦਰ ਬਣਨ ਤਕ ਸਬਰ ਕਰਨ ਦੀ ਜਾਚ ਤਾਂ ਸਿਖ ਲੈਣ ਤੇ ਸ਼ਾਹੂਕਾਰਾਂ ਵਾਂਗ ਅਪਣੇ ਪੈਸੇ ਨੂੰ ਹੀ ਸੱਭ ਕੁੱਝ ਨਾ ਸਮਝਣ। ਸ. ਸਰਵਣ ਸਿੰਘ ਦੀ ਤਰ੍ਹਾਂ ਕੌਮੀ ਜਾਇਦਾਦ ਦੀ ਲੋੜ ਨੂੰ ਇਸ ਦੇ ਮੁਕੰਮਲ ਹੋਣ ਤਕ ਤਾਂ ਪਹਿਲ ਦੇ ਦੇਣ। ਹੋਰ ਬੜੇ ਨੇ ਜਿਨ੍ਹਾਂ ਨੇ ਕਰੋੜਾਂ ਲਾਏ ਹੋਏ ਨੇ ਪਰ ਉੱਚਾ ਦਰ ਚਾਲੂ ਹੋਣ ਤਕ ਮੰਗਣ ਦੀ ਗੱਲ ਵੀ ਨਹੀਂ ਕਰਦੇ। ਕੌਮੀ ਜਾਇਦਾਦ ਵੱਡਾ ਦਿਲ ਕਰ ਕੇ ਹੀ ਬਣਾਈ ਜਾ ਸਕਦੀ ਹੈ।

'ਉੱਚਾ ਦਰ ਬਾਬੇ ਨਾਨਕ ਦਾ' 100-ਕਰੋੜੀ ਅਜੂਬਾ ਬਣ ਗਿਆ ਹੈ ਭਾਵੇਂ ਸ਼ੁਰੂ ਕਰਨ ਸਮੇਂ ਅਸੀ ਇਸ ਨੂੰ 60 ਕਰੋੜ ਦੇ ਪ੍ਰਾਜੈਕਟ ਵਜੋਂ ਹੀ ਚਿਤਵਿਆ ਸੀ। ਯਕੀਨ ਕਰਨਾ, ਇਸ ਵਿਚ ਕਿਸੇ ਅਮੀਰ ਸਿੱਖ ਨੇ ਅਪਣੀ ਮੋਟੀ ਕਮਾਈ 'ਚੋਂ ਕੁੱਝ ਵੀ ਨਹੀਂ ਪਾਇਆ। ਸਿਵਾਏ ਸਪੋਕਸਮੈਨ ਅਖ਼ਬਾਰ ਦੇ, ਜਿਸ ਵਲੋਂ ਮੈਂ ਪਹਿਲੇ ਦਿਨ ਹੀ ਪੇਸ਼ਕਸ਼ ਕੀਤੀ ਸੀ ਕਿ 'ਅੱਧੇ ਖ਼ਰਚੇ ਦੀ ਜ਼ਿੰਮੇਵਾਰੀ ਅਖ਼ਬਾਰ ਵਲੋਂ ਮੈਂ ਲੈਂਦਾ ਹਾਂ', ਹੋਰ ਕਿਸੇ ਨੇ ਵੱਡੀ ਰਕਮ ਦਾਨ ਵਜੋਂ ਇਸ ਵਿਚ ਨਹੀਂ ਪਾਈ (ਦਾਨ ਦਾ ਅਰਥ ਕੇਵਲ ਇਹ ਲਿਆ ਜਾਏ ਕਿ ਉਹ ਰਕਮ ਜੋ ਕਿਸੇ ਨੇ ਵਾਪਸ ਨਹੀਂ ਲੈਣੀ ਜਾਂ ਉਸ ਬਦਲੇ ਕੁੱਝ ਵੀ ਨਹੀਂ ਲੈਣਾ)।

ਮੈਂਬਰ ਹੈਰਾਨ ਹੋ ਕੇ ਪੁਛਦੇ ਹਨ, ਕੀ ਬਾਬਾ ਨਾਨਕ ਉਨ੍ਹਾਂ (ਅਮੀਰ ਸਿੱਖਾਂ) ਦਾ ਕੁੱਝ ਨਹੀਂ ਲਗਦਾ? ਦਰਅਸਲ ਅਮੀਰ ਲੋਕਾਂ ਨੂੰ ਦਾਨ ਦੇਣ ਲਈ ਹਰ ਉਹ ਥਾਂ ਚੰਗੀ ਲਗਦੀ ਹੈ ਜਿੱਥੇ ਚੰਗਾ ਸੋਨਾ ਲਿਸ਼ਕਦਾ ਹੋਵੇ ਤੇ ਲੋਕਾਂ ਦਾ ਵੱਡਾ ਇਕੱਠ ਹੁੰਦਾ ਹੋਵੇ। ਜਿਥੇ ਇਕੱਠ ਛੋਟਾ ਹੋਵੇ ਤੇ ਮਾਇਆ ਦੀ ਚੰਗੀ ਨੁਮਾਇਸ਼ ਨਾ ਹੋਵੇ, ਉਥੇ ਉਹ ਦਾਨ ਵੀ ਨਹੀਂ ਦੇਂਦੇ। ਜਿੰਨੀ ਵੱਡੀ ਭੀੜ ਜਿਥੇ ਹੋਵੇਗੀ, ਓਨੀਆਂ ਹੀ ਜ਼ਿਆਦਾ ਤਾੜੀਆਂ 'ਦਾਨੀ ਜੀ' ਦੇ ਹੱਕ ਵਿਚ ਵੱਜਣਗੀਆਂ। ਕੁੱਝ ਸਮਾਂ ਪਹਿਲਾਂ, ਇਕ ਸੱਜਣ ਦਰਬਾਰ ਸਾਹਿਬ ਵਿਚ 'ਵੱਡਾ ਦਾਨ' ਦੇ ਕੇ ਸਪੋਕਸਮੈਨ ਦੇ ਦਫ਼ਤਰ ਵਿਚ ਆ ਗਏ ਤੇ ਅਪਣੀ ਫ਼ੋਟੋ ਦੇ ਕੇ ਕਹਿਣ ਲਗੇ ਕਿ ''ਮੇਰੀ ਫ਼ੋਟੋ ਛਾਪ ਦਿਉ

ਤੇ ਨਾਲ ਲਿਖ ਦਿਉ ਕਿ ਮੈਂ ਏਨੀ ਵੱਡੀ ਰਕਮ ਦਾਨ ਵਜੋਂ ਦੇ ਆਇਆ ਹਾਂ। ਕਿੰਨੇ ਪੈਸੇ ਲਉਗੇ ਇਹ ਖ਼ਬਰ ਛਾਪਣ ਦੇ?'' ਦਫ਼ਤਰ ਵਾਲਿਆਂ ਨੇ ਦਸਿਆ ਕਿ ਜੇ ਖ਼ਬਰ ਸੱਚੀ ਹੈ ਤਾਂ ਅਸੀ ਅਪਣਾ ਫ਼ਰਜ਼ ਸਮਝ ਕੇ ਛਾਪਾਂਗੇ ਤੇ ਖ਼ਬਰ ਛਾਪਣ ਦਾ ਲੈਂਦੇ ਅਸੀ ਕੁੱਝ ਵੀ ਨਹੀਂ। ਉਸ ਸੱਜਣ ਨੂੰ ਦਫ਼ਤਰ ਵਾਲੇ ਮੇਰੇ ਕੋਲ ਲੈ ਆਏ। ਮੈਂ ਉਨ੍ਹਾਂ ਨੂੰ ਪੁਛ ਹੀ ਲਿਆ, ''ਏਨੀ ਵੱਡੀ ਰਕਮ ਜਿਨ੍ਹਾਂ ਨੂੰ ਤੁਸੀ ਦਿਤੀ ਹੈ, ਉਸ ਦੀ ਉਨ੍ਹਾਂ ਨੂੰ ਲੋੜ ਵੀ ਸੀ?''ਕਹਿਣ ਲਗੇ, ''ਮੈਨੂੰ ਨਹੀਂ ਜੀ ਪਤਾ, ਮੈਂ ਤਾਂ ਗੁਰੂ ਦੀ ਆਵਾਜ਼ ਸੁਣ ਕੇ ਮਾਇਆ ਭੇਟ ਕਰਨ ਗਿਆ ਸੀ।'' ਮੈਂ ਪੁਛਿਆ, ''ਗੁਰੂ ਦਾ ਸੁਨੇਹਾ ਤੁਹਾਨੂੰ ਕਿਵੇਂ ਮਿਲਿਆ ਸੀ?''

ਉਹ ਕੁੱਝ ਨਾ ਬੋਲੇ। ਮੈਂ ਕਿਹਾ, ''ਤੁਹਾਡਾ ਗੁਰੂ ਹੈ ਕੌਣ?'' ਕਹਿਣ ਲੱਗੇ, ''ਗੁਰੂ ਗ੍ਰੰਥ ਸਾਹਿਬ ਮੇਰਾ ਗੁਰੂ ਹੈ।'' ਮੈਂ ਕਿਹਾ, ''ਮੈਨੂੰ ਉਹ ਸ਼ਬਦ ਪੜ੍ਹ ਕੇ ਸੁਣਾ ਦਿਉ ਜਿਸ ਰਾਹੀਂ 'ਗੁਰੂ' (ਗੁਰੂ ਗ੍ਰੰਥ ਸਾਹਿਬ) ਨੇ ਹੁਕਮ ਆਪ ਨੂੰ ਭੇਜਿਆ ਕਿ ਪੈਸੇ ਦੀ ਬੜੀ ਲੋੜ ਆ ਪਈ ਹੈ ਜਾਂ ਸੱਭ ਤੋਂ ਅਮੀਰ ਗੁਰਦਵਾਰੇ ਨੂੰ ਤੇਰੀ ਮਾਇਆ ਦੀ ਲੋੜ ਹੈ, ਆ ਕੇ ਦੇ ਜਾ।'' ਸਰਦਾਰ ਜੀ ਚੁੱਪ! ਮੈਂ ਪੁਛਿਆ, ''ਕਦੇ ਕਿਸੇ ਛੋਟੇ, ਸਫ਼ੈਦੀਉਂ ਊਣੇ, ਮੈਲੀਆਂ ਕੰਧਾਂ ਵਾਲੇ ਗੁਰਦਵਾਰੇ ਵਿਚ ਜਾ ਕੇ ਦਾਨ ਦੇਣ ਦੀ ਆਵਾਜ਼ ਵੀ ਤੁਹਾਨੂੰ ਗੁਰੂ ਨੇ ਦਿਤੀ ਹੈ? ਜਾਂ ਕਿਸੇ ਗ਼ਰੀਬ ਤੇ ਲੋੜਵੰਦ ਲਈ ਵੀ ਦਾਨ ਦੇਣ ਲਈ ਗੁਰੂ ਨੇ ਤੁਹਾਨੂੰ ਆਖਿਆ ਹੈ?''

ਉਹ ਦੁਖੀ ਹੋ ਰਹੇ ਸਨ ਕਿ ਆਏ ਸੀ ਅਖ਼ਬਾਰ ਵਿਚ ਅਪਣੀ ਮਸ਼ਹੂਰੀ ਕਰਵਾਉਣ ਤੇ ਇਥੇ ਉਲਟਾ ਸਵਾਲਾਂ ਵਿਚ ਘਿਰ ਗਏ। ਮੈਂ ਉਨ੍ਹਾਂ ਦੀ ਪ੍ਰੇਸ਼ਾਨੀ ਵੇਖ ਕੇ ਉਨ੍ਹਾਂ ਨੂੰ ਸਟਾਫ਼ ਦੇ ਹਵਾਲੇ ਕਰ ਕੇ ਆਪ ਪੱਜ ਪਾ ਕੇ ਬਾਹਰ ਚਲਾ ਗਿਆ। ਅਮੀਰ ਤਾਂ ਬੰਬਈ, ਅਮਰੀਕਾ, ਇੰਗਲੈਂਡ, ਥਾਈਲੈਂਡ, ਪੰਜਾਬ ਹਰ ਥਾਂ ਇਕੋ ਜਹੇ ਹੀ ਵੇਖੇ ਹਨ। ਬੜੀ ਵਾਰੀ ਉਨ੍ਹਾਂ ਨਾਲ ਹੋਏ ਤਜਰਬੇ ਬਿਆਨ ਕਰ ਚੁੱਕਾ ਹਾਂ। ਅੱਜ ਇਕ ਬਹੁਤ ਵੱਡੇ ਅਮੀਰ ਦੀ ਗੱਲ ਯਾਦ ਆ ਗਈ, ਜਿਸ ਬਾਰੇ ਸ਼ਾਇਦ ਪਹਿਲਾਂ ਕਦੇ ਨਹੀਂ ਸੀ ਲਿਖਿਆ। ਮੈਂ ਉਦੋਂ ਮਾਸਕ ਪਰਚਾ 'ਪੰਜ ਪਾਣੀ' ਕਢਦਾ ਹੁੰਦਾ ਸੀ।

ਦਿੱਲੀ ਦੇ ਇਕ ਸਿੱਖ ਬਾਰੇ ਬੜੀ ਚਰਚਾ ਸੁਣੀ ਕਿ ਉਸ ਨੇ ਇਕੱਲੇ ਨੇ ਹੀ ਸਾਰਾ ਗੁਰਦਵਾਰਾ ਉਸਾਰ ਦਿਤਾ ਸੀ ਤੇ ਕਿਸੇ ਹੋਰ ਸਿੱਖ ਦਾ ਇਕ ਪੈਸਾ ਵੀ ਉਸਾਰੀ ਵਿਚ ਨਹੀਂ ਸੀ ਪੈਣ ਦਿਤਾ। ਮੈਨੂੰ ਕਿਹਾ ਗਿਆ ਕਿ ਜੇ ਮੈਂ ਰੋਜ਼ਾਨਾ ਅਖ਼ਬਾਰ ਕੱਢਣ ਦੀ ਸੋਚ ਰਿਹਾ ਹਾਂ ਤਾਂ ਉਸ ਅਮੀਰ ਸਿੱਖ ਨੂੰ ਜ਼ਰੂਰ ਮਿਲਾਂ।  ਮੈਂ ਪੁਛ ਪੁਛਾ ਕੇ ਉਸ ਕੋਲ ਪਹੁੰਚ ਹੀ ਗਿਆ ਤੇ ਜਾ ਕੇ ਕਿਹਾ ਕਿ ''ਇਕੱਲਿਆਂ ਇਕ ਵੱਡਾ ਗੁਰਦਵਾਰਾ ਉਸਾਰ ਕੇ ਜੋ ਵੱਡੀ ਸੇਵਾ ਤੁਸੀ ਕੀਤੀ ਹੈ, ਉਸੇ ਲੜੀ ਵਿਚ ਸਿੱਖਾਂ ਦੀ ਇਕ ਵੱਡੀ ਲੋੜ ਇਕ ਚੰਗਾ ਰੋਜ਼ਾਨਾ ਅਖ਼ਬਾਰ ਵੀ ਹੈ। ਕੀ ਉਸ ਕੰਮ ਲਈ ਕੁੱਝ ਮਦਦ ਕਰ ਸਕੋਗੇ ਜਾਂ ਚਾਹੋ ਤਾਂ ਆਪ ਹੀ ਸਿੱਖ ਅਖ਼ਬਾਰ ਕੱਢ ਦਿਉ, ਬੜੀ ਵੱਡੀ ਸੇਵਾ ਹੋਵੇਗੀ।''

ਸਰਦਾਰ ਜੀ ਇਕਦਮ ਸਿੱਧੇ ਹੋ ਕੇ ਬੈਠ ਗਏ ਤੇ ਬੋਲੇ, ''ਤੁਹਾਨੂੰ ਜਿਸ ਕਿਸੇ ਨੇ ਵੀ ਦਸਿਆ ਹੈ ਕਿ ਮੈਂ ਦਾਨੀ ਬੰਦਾ ਹਾਂ, ਬਿਲਕੁਲ ਗ਼ਲਤ ਦਸਿਆ ਹੈ। ਮੈਂ ਅਪਣੀ ਕਮਾਈ 'ਚੋਂ ਇਕ ਪੈਸਾ ਵੀ ਕਦੇ ਦਾਨ ਵਿਚ ਨਹੀਂ ਦਿਤਾ।'' ''ਪਰ ਤੁਸੀ ਗੁਰਦਵਾਰੇ ਦੀ ਸਾਰੀ ਇਮਾਰਤ ਤਾਂ ਅਪਣੇ ਕੋਲੋਂ ਬਣਵਾਈ ਹੈ ਨਾ...?'' ਮੈਂ ਵਿਚੋਂ ਟੋਕ ਕੇ ਕਿਹਾ।  ਸਰਦਾਰ ਸਾਹਿਬ ਬੋਲੇ, ''ਬਿਲਕੁਲ ਝੂਠ, ਉਹ ਗੁਰੂ ਨੇ ਬਣਵਾਈ ਹੈ।'' ਮੈਂ ਕਿਹਾ, ''ਤੁਸੀ ਨਿਰਮਾਣਤਾ ਵਜੋਂ ਇੰਜ ਕਹਿ ਰਹੇ ਹੋ। ਉਂਜ ਤੁਸੀ ਅਪਣੇ ਕੋਲੋਂ ਕਰੋੜਾਂ ਰੁਪਏ ਦਿਤੇ ਹੀ ਨੇ ਨਾ...?''

''ਨਹੀਂ ਨਹੀਂ, ਬਿਲਕੁਲ ਨਹੀਂ। ਵੇਖੋ ਸਰਦਾਰ ਜੀ, ਮੇਰੇ ਕੋਲ ਟਾਇਰਾਂ ਦੀ ਏਜੰਸੀ ਹੈ, ਸਾਰੇ ਉੱਤਰੀ ਭਾਰਤ ਦੀ। ਸਮਾਂ ਐਸਾ ਆਇਆ ਕਿ ਟਾਇਰ ਬਲੈਕ ਵਿਚ ਵਿਕਣ ਲੱਗ ਪਏ। ਪਤਨੀ ਦੇ ਕਹਿਣ ਤੇ, ਮੈਂ ਬਲੈਕ ਦੀ ਸਾਰੀ ਕਮਾਈ ਨਾਲ ਗੁਰਦਵਾਰੇ ਦੀ ਇਮਾਰਤ ਬਣਾ ਦਿਤੀ। ਰੱਬ ਦੀ ਕਰਨੀ ਕਿ ਜਿਉਂ ਹੀ ਇਮਾਰਤ ਪੂਰੀ ਹੋਈ, ਟਾਇਰਾਂ ਦੀ ਬਲੈਕ ਵੀ ਖ਼ਤਮ ਹੋ ਗਈ। ਉਸ ਤੋਂ ਪਹਿਲਾਂ ਤੇ ਉਸ ਤੋਂ ਮਗਰੋਂ ਮੈਂ ਅਪਣੀ ਅਸਲ ਕਮਾਈ 'ਚੋਂ ਇਕ ਪੈਸਾ ਵੀ ਕਿਸੇ ਨੂੰ ਨਹੀਂ ਦਿਤਾ, ਨਾ ਦਿਆਂਗਾ। ਜੇ ਟਾਇਰਾਂ ਵਿਚ ਬਲੈਕ ਫਿਰ ਸ਼ੁਰੂ ਹੋ ਗਈ ਤਾਂ ਤੁਸੀ ਆ ਜਾਇਉ ਮੇਰੇ ਕੋਲ, ਤੁਹਾਡੀ ਵੀ ਸੁਣ ਲਵਾਂਗਾ।

ਇਸ ਵੇਲੇ ਮੇਰੇ ਕੋਲ ਦੇਣ ਜੋਗਾ ਇਕ ਵੀ ਪੈਸਾ ਨਹੀਂ ਜੇ।'' ਅਰਬਾਂਪਤੀ ਵਪਾਰੀ ਦੀਆਂ ਗੱਲਾਂ ਸੁਣ ਕੇ ਮੇਰਾ ਸਿਰ ਚਕਰਾਉਣ ਲੱਗ ਪਿਆ। ਉਸ ਦੇ ਕਹੇ ਇਕ ਇਕ ਲਫ਼ਜ਼ ਨੂੰ ਯਾਦ ਕਰ ਕੇ ਕਈ ਵਾਰ ਹੱਸਣ ਲਗਦਾ ਹਾਂ। ਇਸੇ ਲਈ ਮੈਂ ਸਦਾ ਚਾਹਿਆ ਹੈ ਕਿ ਸਾਰੇ ਗ਼ਰੀਬ ਪਾਠਕ, 'ਉੱਚਾ ਦਰ' ਦੇ ਮੈਂਬਰ ਬਣ ਕੇ ਇਸ ਦੇ ਮਾਲਕ ਵੀ ਬਣ ਜਾਣ। ਉਨ੍ਹਾਂ ਦੇ ਹੱਥਾਂ ਵਿਚ ਇਹ ਬਿਲਕੁਲ ਸੁਰੱਖਿਅਤ ਰਹੇਗਾ। ਅਮੀਰਾਂ ਨੂੰ ਇਧਰ ਆਉਣ ਹੀ ਨਾ ਦਿਉ। ਇਸੇ ਸਬੰਧ ਵਿਚ ਹੁਣੇ ਹੁਣੇ ਇਕ ਚਿੱਠੀ ਮੈਨੂੰ ਮਿਲੀ ਹੈ। ਚਿੱਠੀ ਲਿਖਣ ਵਾਲੇ ਹਨ ਸ. ਸਰਵਣ ਸਿੰਘ ਮਾਣਕਵਾਲਾ ਲੁਧਿਆਣਾ ਤੋਂ।

ਲਿਖਦੇ ਹਨ ''ਪੁੱਤਰ ਨੂੰ ਲਾਈਫ਼ ਮੈਂਬਰ ਬਣਾਇਆ, ਪੋਤਰੇ ਵੀ ਬਾਬੇ ਨਾਨਕ ਦੇ ਲੜ ਲਾ ਦਿਤੇ। ਹੁਣ ਬਾਕੀ ਬਚਦੇ 10% ਕੰਮ ਲਈ ਆਪ ਦੀਆਂ ਅਪੀਲਾਂ ਪੜ੍ਹ ਕੇ ਬੜਾ ਦੁਖ ਹੁੰਦਾ ਹੈ। ਮੇਰੇ ਕੋਲ ਤਾਂ ਸ੍ਰੀਰ ਤੋਂ ਬਿਨਾਂ ਹੁਣ ਕੁੱਝ ਨਹੀਂ ਬਚਿਆ। ਤੁਸੀ ਅਖ਼ਬਾਰ ਵਿਚ ਲਿਖ ਦਿਉ, ਮੈਂ ਇਕ ਗੁਰਦਾ ਵੇਚਣ ਨੂੰ ਤਿਆਰ ਹਾਂ ਤਾਕਿ ਜਿਹੜਾ ਕੋਈ ਗੁਰਦਾ ਲੈਣਾ ਚਾਹੇ, 'ਉੱਚਾ ਦਰ ਬਾਬੇ ਨਾਨਕ ਦਾ' ਲਈ ਬਾਕੀ ਲੋੜੀਂਦਾ ਪੈਸਾ ਦੇ ਦੇਵੇ...।'' ਨਹੀਂ ਨਹੀਂ, ਅਸੀ ਇਸ ਤਰ੍ਹਾਂ ਪੈਸਾ ਨਹੀਂ ਲੈਣਾ। ਬਸ ਵਾਹਿਗੁਰੂ ਅੱਗੇ ਅਰਦਾਸ ਕਰੋ,

ਹਰ ਪਾਠਕ ਤੇ ਹਰ ਚੰਗਾ ਸਿੱਖ ਬਾਬੇ ਨਾਨਕ ਪ੍ਰਤੀ ਅਤੇ ਇਸ ਸੱਚੇ ਸੁੱਚੇ ਯਤਨ ਪ੍ਰਤੀ ਅਪਣੀ ਜ਼ਿੰਮੇਵਾਰੀ ਸਮਝ ਕੇ ਹੋਰ ਨਹੀਂ ਤਾਂ 15 ਦਸੰਬਰ ਤੋਂ ਪਹਿਲਾਂ ਪਹਿਲਾਂ ਇਸ ਦਾ ਮੈਂਬਰ ਜ਼ਰੂਰ ਬਣ ਜਾਏ। ਇਹ ਕੌਮੀ ਜਾਇਦਾਦ ਹੈ, ਕਿਸੇ ਇਕ ਦੀ ਮਾਲਕੀ ਨਹੀਂ। ਮੈਂ ਅਪਣਾ ਇਕ ਪੈਸੇ ਜਿੰਨਾ ਹਿੱਸਾ ਵੀ ਇਸ ਵਿਚ ਨਹੀਂ ਰਖਿਆ ਤਾਕਿ ਬਾਬੇ ਨਾਨਕ ਦੇ ਸੱਚੇ ਸੁੱਚੇ ਸਿੱਖ ਇਸ ਨੂੰ ਅਪਣਾ ਹੀ ਸਮਝਣ। ਸ. ਸਰਵਣ ਸਿੰਘ ਦੀ ਚਿੱਠੀ ਲਈ ਉਨ੍ਹਾਂ ਦਾ ਬਹੁਤ ਬਹੁਤ ਧਨਵਾਦ। ਪੂਰੀ ਚਿੱਠੀ ਕਲ (ਸੋਮਵਾਰ) ਦੇ ਪਰਚੇ ਵਿਚ ਸੰਪਾਦਕੀ ਪੰਨੇ ਤੇ ਪੜ੍ਹ ਸਕਦੇ ਹੋ। ਨਹੀਂ ਨਹੀਂ ਸ੍ਰੀਰ ਦੀ ਕੋਈ ਕੁਰਬਾਨੀ ਨਹੀਂ ਚਾਹੀਦੀ, ਨਾ ਲਵਾਂਗੇ।

ਚਿੱਠੀ ਦਾ ਜ਼ਿਕਰ ਵੀ ਇਸ ਲਈ ਕੀਤਾ ਹੈ ਕਿ ਜਿਹੜੇ ਅਪਣੀ ਜ਼ਿੰਮੇਵਾਰੀ ਮਹਿਸੂਸ ਕਰਨ ਤੋਂ ਆਨਾਕਾਨੀ ਕਰ ਰਹੇ ਹਨ, ਉਨ੍ਹਾਂ ਨੂੰ ਕੁੱਝ ਸਮਝ ਆ ਜਾਵੇ ਤੇ ਜਿਨ੍ਹਾਂ ਨੇ ਉਸਾਰੀ ਲਈ ਪੈਸੇ ਲਗਾਏ ਸਨ (ਵਿਆਜ ਬਦਲੇ) ਪਰ ਅੱਜ ਲਿਖਦੇ ਹਨ ਕਿ 'ਉੱਚਾ ਦਰ ਬਣੇ ਨਾ ਬਣੇ, ਸਾਨੂੰ ਸਾਡੇ ਪੈਸੇ (ਵਿਆਜ ਸਮੇਤ) ਹੁਣੇ ਚਾਹੀਦੇ ਹਨ', ਉਹ ਜ਼ਰਾ ਬਾਬੇ ਨਾਨਕ ਦਾ ਉੱਚਾ ਦਰ ਬਣਨ ਤਕ ਸਬਰ ਕਰਨ ਦੀ ਜਾਚ ਤਾਂ ਸਿਖ ਲੈਣ ਤੇ ਸ਼ਾਹੂਕਾਰਾਂ ਵਾਂਗ ਅਪਣੇ ਪੈਸੇ ਨੂੰ ਹੀ ਸੱਭ ਕੁੱਝ ਨਾ ਸਮਝਣ।

ਸ. ਸਰਵਣ ਸਿੰਘ ਦੀ ਤਰ੍ਹਾਂ ਕੌਮੀ ਜਾਇਦਾਦ ਦੀ ਲੋੜ ਨੂੰ ਮਹਿਸੂਸ ਕਰ ਕੇ ਇਸ ਦੇ ਇਸ ਦੇ ਮੁਕੰਮਲ ਹੋਣ ਤਕ ਤਾਂ ਇਸ ਨੂੰ ਪਹਿਲ ਦੇ ਦੇਣ। ਹੋਰ ਬੜੇ ਨੇ ਜਿਨ੍ਹਾਂ ਨੇ ਕਰੋੜਾਂ ਲਾਏ ਹੋਏ ਨੇ ਪਰ ਉੱਚਾ ਦਰ ਚਾਲੂ ਹੋਣ ਤਕ ਮੰਗਣ ਦੀ ਗੱਲ ਵੀ ਨਹੀਂ ਕਰਦੇ। ਕੌਮੀ ਜਾਇਦਾਦ ਵੱਡਾ ਦਿਲ ਕਰ ਕੇ ਹੀ ਬਣਾਈ ਜਾ ਸਕਦੀ ਹੈ।
-ਜੋਗਿੰਦਰ ਸਿੰਘ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement