ਅਕਾਲ ਤਖਤ ਦਾ ‘ਜਥੇਦਾਰ’ ਉਹ ਜੋ ਪੂਰਾ ਸੱਚ ਬੋਲਣ ਦੀ ਹਿੰਮਤ ਰੱਖੇ!, ਗਿ. ਹਰਪ੍ਰੀਤ ਸਿੰਘ ਅੱਧਾ ਸੱਚ ਬੋਲ ਕੇ ਫਿਰ ਬਾਦਲਾਂ ਵਲ ਵੇਖ ਕੇ ਰੁਕ ...

By : KOMALJEET

Published : Mar 12, 2023, 7:53 am IST
Updated : Mar 12, 2023, 7:53 am IST
SHARE ARTICLE
Representational Image
Representational Image

ਗਿ. ਹਰਪ੍ਰੀਤ ਸਿੰਘ ਅੱਧਾ ਸੱਚ ਬੋਲ ਕੇ ਫਿਰ ਬਾਦਲਾਂ ਵਲ ਵੇਖ ਕੇ ਰੁਕ ਜਾਂਦੇ ਹਨ...

ਅਕਾਲੀ ਦਲ ਜਾਂ ਕਮਿਊਨਿਸਟ ਪਾਰਟੀ?
ਕਹਿਣ ਦੀ ਲੋੜ ਨਹੀਂ ਕਿ ‘ਜਥੇਦਾਰ’ ਦਾ ਅਕਾਲੀ ਦਲ ਬਾਰੇ ਨਿਰਣਾ 50 ਫ਼ੀ ਸਦੀ ਤਕ ਹੀ ਠੀਕ ਹੈ। ਅਕਾਲੀ ਦਲ ਕਮਿਊਨਿਸਟ ਪਾਰਟੀ ਨਹੀਂ ਹੈ ਜੋ ਕੇਵਲ ਕਿਸਾਨਾਂ ਤੇ ਮਜ਼ਦੂਰਾਂ ਦੀ ਹੀ ਪਾਰਟੀ ਹੋਵੇ। ਅਕਾਲੀ ਪਾਰਟੀ ਨਾ ਨਿਰੀ ਕਿਸਾਨਾਂ ਦੀ ਤੇ ਨਾ ਕੇਵਲ ਮਜ਼ਦੂਰਾਂ ਦੀ ਪਾਰਟੀ ਹੈ ਬਲਕਿ ਇਹ ਨਿਰੋਲ ਪੰਥਕ ਸੋਚ ਵਾਲੇ ਲੋਕਾਂ ਦੀ ਪਾਰਟੀ ਹੈ, ਜਿਨ੍ਹਾਂ ਦਾ ਕਾਰੋਬਾਰ ਤੇ ਕਿੱਤਾ ਭਾਵੇਂ ਕੋਈ ਵੀ ਹੋਵੇ। ਜਥੇਦਾਰ ਵਲੋਂ ‘ਪੰਥਕ’ ਸ਼ਬਦ ਦੀ ਵਰਤੋਂ ਨਾ ਕਰਨਾ ਇਸ ਗੱਲ ਦੀ ਗਵਾਹੀ ਦੇਂਦਾ ਹੈ ਕਿ ਵੋਟਾਂ ਗਿਣ ਕੇ ਪਾਰਟੀ ਦਾ ਟੀਚਾ ਮਿਥਣਾ ਅਕਾਲ ਤਖ਼ਤ ਵਾਲਿਆਂ ਤਕ ਨੇ ਵੀ ਮੰਨ ਲਿਆ ਹੈ ਤੇ ਉਨ੍ਹਾਂ ਅੱਗੇ ਪੰਥ ਦੀ ਦੁਹਾਈ ਦੇਣਾ ਹੁਣ ਫ਼ਜ਼ੂਲ ਹੈ।

ਵੋਟਾਂ ਵੇਖ ਕੇ ਹੀ ਗੱਲ ਕਰਨੀ ਹੈ ਤਾਂ ਅਕਾਲੀ ਦਲ ਨੂੰ ਸ਼ਡੂਲਡ ਕਾਸਟ ਲੋਕਾਂ ਦੀ ਪਾਰਟੀ ਤੇ ਨੌਕਰੀ ਪੇਸ਼ਾ ਅਰਥਾਤ ਦਸਾਂ ਨਹੁੰਆਂ ਦੀ ਕਮਾਈ ਕਰਨ ਵਾਲੇੇੇ ਲੋਕਾਂ ਦੀ ਪਾਰਟੀ ਕਿਉਂ ਨਾ ਬਣਾਇਆ ਜਾਏ? ਵਿਦਵਾਨਾਂ, ਲੇਖਕਾਂ, ਬੀਬੀਆਂ, ਨੌਜਵਾਨਾਂ ਦੀ ਪਾਰਟੀ ਕਿਉਂ ਨਾ ਬਣਾਇਆ ਜਾਏ? ਇਕ ਲਫ਼ਜ਼ ‘ਪੰਥਕ’ ਵਿਚ ਹੀ ਸਾਰੇ ਆ ਜਾਂਦੇ ਹਨ। ਬਾਦਲਾਂ ਵਲ ਵੇਖ ਕੇ, ‘ਜਥੇਦਾਰ’ ਨੇ ਵੀ ਵੱਡੇ ਅਰਥਾਂ ਵਾਲਾ ਸ਼ੁਧ ਅੱਖਰ ਵਰਤਣ ਤੋਂ ਪਾਸਾ ਵਟਿਆ ਹੈ ਤੇ ਕਿਸਾਨਾਂ, ਮਜ਼ਦੂਰਾਂ ਦਾ ਜ਼ਿਕਰ ਹੀ ਕੀਤਾ ਹੈ ਜਿਵੇਂ ਕਿ ਅਕਾਲੀ ਦਲ ਦਾ ਨਹੀਂ, ਕਮਿਊਨਿਸਟ ਪਾਰਟੀ ਦਾ ਮੈਨੀਫ਼ੈਸਟੋ ਤਿਆਰ ਕੀਤਾ ਜਾ ਰਿਹਾ ਹੋਵੇ। ਨਿਰੀ ਕਿਸਾਨਾਂ ਤੇ ਮਜ਼ਦੂਰਾਂ ਦੀ ਪਾਰਟੀ ਬਣੇਗੀ ਤਾਂ ਕਮਿਊਨਿਸਟ ਪਾਰਟੀ ਕਿਸੇ ਦਿਨ ਵੀ ਇਸ ਨੂੰ ਢਾਹ ਲਵੇਗੀ ਜਾਂ ਇਹ ਉਸ ਦੀ ‘ਬੀ’ ਪਾਰਟੀ ਬਣ ਕੇ ਰਹਿ ਜਾਏਗੀ।

ਰੱਬ ਦੇ ਘਰ ਦੇਰ ਹੈ, ਅੰਧੇਰ ਨਹੀਂ!
ਬਾਦਲਾਂ ਨੇ ਪੰਥਕ ਅਖ਼ਬਾਰ ‘ਸਪੋਕਸਮੈਨ’ ਨਾਲ ਜੋ ਧੱਕਾ ਤੇ ਜ਼ੁਲਮ ਕੀਤਾ, ਉਸ ਵਰਗੀ ਮਿਸਾਲ, ਦੁਨੀਆਂ ਵਿਚ ਕਿਧਰੇ ਨਹੀਂ ਮਿਲਦੀ। ਅਕਾਲ ਤਖ਼ਤ ਨੂੰ ਜਿਵੇਂ ਸੌਦਾ ਸਾਧ ਦੇ ਹੱਕ ਵਿਚ ਵਰਤਿਆ, ਉਸੇ ਤਰ੍ਹਾਂ ਪੰਥਕ ਅਖ਼ਬਾਰ ਰੋਜ਼ਾਨਾ ਸਪੋਕਸਮੈਨ ਵਿਰੁਧ ਵੀ ਵਰਤਿਆ ਤੇ ਐਡੀਟਰ ਵਿਰੁਧ ਝੂਠੇ ਦੋਸ਼ ਘੜ ਕੇ 8-9 ਪੁਲਿਸ ਕੇਸਾਂ ਵਿਚ ਵੀ ਅੜੁੰਗ ਦਿਤਾ। ਇਕੋ ਦਿਨ ਹਮਲੇ ਕਰਵਾ ਕੇ ਸਪੋਕਸਮੈਨ ਦੇ 7 ਦਫ਼ਤਰ ਤਬਾਹ, ਬਰਬਾਦ ਕਰ ਦਿਤੇ ਤਾਕਿ ਇਹ ਪੰਜਾਬ ਛੱਡ ਕੇ ਦਿੱਲੀ ਚਲੇ ਜਾਣ।

ਕੁਦਰਤ ਵਲੋਂ ਇਨਸਾਫ਼ ਕੀਤਾ ਜਾਂਦਾ ਵੇਖਿਆ ਜਾ ਸਕਦਾ ਹੈ ਕਿ ਅੱਜ ਉਹੀ ਬਾਦਲ ਆਪ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇਲਜ਼ਾਮਾਂ ਵਿਚ ਘਿਰੇ ਹੋਏ ਅਦਾਲਤਾਂ ਵਿਚੋਂ ਜ਼ਮਾਨਤਾਂ ਕਰਵਾ ਰਹੇ ਹਨ ਜਿਨ੍ਹਾਂ ਨੇ 100 ਫ਼ੀ ਸਦੀ ਝੂਠ ਘੜ ਕੇ ‘ਸਪੋਕਸਮੈਨ’ ਦੇ ਐਡੀਟਰਾਂ ਦੀ ਜਵਾਨੀ ਅਦਾਲਤਾਂ ਵਿਚ ਰੋਲੀ ਰੱਖੀ ਹੈ। ਹਾਕਮ ਲੋਕਾਂ ਨੂੰ ਲਗਦਾ ਹੈ ਕਿ ਉਹ ਤਾਂ ‘ਸਰਬ-ਸ਼ਕਤੀਮਾਨ’ ਬਣ ਚੁਕੇ ਹਨ ਤੇ ਹੁਣ ਉਨ੍ਹਾਂ ਨੂੰ ਕੋਈ ਕੁੱਝ ਨਹੀਂ ਕਹਿ ਸਕਦਾ। ਹਾਂ, ਜੇ ਕੋਈ ਕਹਿੰਦਾ ਵੀ ਹੈ ਤਾਂ ਮਾਇਆ ਦੇ ਬੋਰੇ ਅਤੇ ਨਵੇਂ ਹਾਕਮਾਂ ਨਾਲ ਗਠਜੋੜ ਉਨ੍ਹਾਂ ਨੂੰ ਫਿਰ ਤੋਂ ਬਚਾ ਲੈਂਦੇ ਹਨ।

ਪਰ ਕੁਦਰਤ ਦੀ ਤਾਕਤ ਤੋਂ ਉਹ ਉਦੋਂ ਤਕ ਅਣਜਾਣ ਹੁੰਦੇ ਹਨ ਜਦ ਤਕ ਇਸ ਦੀ ‘ਬੇਆਵਾਜ਼ ਲਾਠੀ’ ਉਨ੍ਹਾਂ ਦੇ ਹੰਕਾਰ ਨੂੰ ਨਹੀਂ ਆ ਦਬੋਚਦੀ। ਸਪੋਕਸਮੈਨ ਤੇ ਉਸ ਦੇ ਐਡੀਟਰਾਂ ਉਤੇ ਜਿੰਨੇ ਵੀ ਝੂਠੇ ਇਲਜ਼ਾਮ ਉਨ੍ਹਾਂ ਤੇ ਉਨ੍ਹਾਂ ਦੇ ਸਾਥੀਆਂ ਨੇ ਲਗਾਏ ਸਨ, ਉਹ ਅੱਜ ਪਲਟ ਕੇ ਉਨ੍ਹਾਂ ਨੂੰ ਹੀ ਘੇਰੇ ਵਿਚ ਲਈ ਬੈਠੇ ਹਨ। ‘ਜਥੇਦਾਰ’ ਅਕਾਲ ਤਖ਼ਤ ਨੂੰ ਕੁਦਰਤ ਦੇ ਇਸ ਸੱਚ ਨੂੰ ਵੀ ਮਾਨਤਾ ਜ਼ਰੂਰ ਦੇਣੀ ਚਾਹੀਦੀ ਹੈ ਤੇ ਸੱਚ ਦਾ ਝੰਡਾ ਉੱਚਾ ਕਰੀ ਰੱਖਣ ਵਾਲਿਆਂ ਦੀ ਗੱਲ ਵੀ ਆਪ ਜਾ ਕੇ ਜ਼ਰੂਰ ਸੁਣਨੀ ਚਾਹੀਦੀ ਹੈ।

ਕਾਫ਼ੀ ਸੋਚ ਵਿਚਾਰ ਮਗਰੋਂ ਤੇ ਆਲੋਚਕਾਂ ਦੀ ਬੇਕਿਰਕ ਆਲੋਚਨਾ ਦਾ ਹਰ ਵਾਰ ਸਹਿਣ ਮਗਰੋਂ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੜੀ ਬਹਾਦਰੀ ਨਾਲ ਦੋ ਸਿਖਿਆਵਾਂ ਜਾਰੀ ਕੀਤੀਆਂ ਹਨ। ਪਹਿਲੀ ਸਿਖਿਆ ਅਕਾਲੀਆਂ ਨੂੰ ਸੰਬੋਧਨ ਕਰ ਕੇ ਕੀਤੀ ਗਈ ਹੈ ਕਿ ਅਕਾਲੀ ਦਲ ਸਰਮਾਏਦਾਰਾਂ ਦੀ ਪਾਰਟੀ ਕਦੇ ਵੀ ਨਹੀਂ ਸੀ ਤੇ ਜਦ ਤਕ ਇਹ ਕਿਸਾਨਾਂ ਤੇ ਮਜ਼ਦੂਰਾਂ ਦੀ ਪਾਰਟੀ ਨਹੀਂ ਬਣਦੀ, ਇਹ ਸੰਘਰਸ਼ ਨਹੀਂ ਕਰੇਗੀ ਤੇ ਜੇ ਸੰਘਰਸ਼ ਨਹੀਂ ਕਰੇਗੀ ਤਾਂ ਅਕਾਲੀ ਪਾਰਟੀ ਚੜ੍ਹਦੀ ਕਲਾ ਵਿਚ ਨਹੀਂ ਜਾ ਸਕੇਗੀ। ਬਾਦਲਾਂ ‘ਵਾਂਗ’ ਜਥੇਦਾਰ ਨੇ ਵੀ ਅਕਾਲੀ ਦਲ ਨੂੰ ਪੰਥਕ ਸੋਚ ਵਾਲਿਆਂ ਦੀ ਪਾਰਟੀ ਬਣਾਉਣ ਦੀ ਗੱਲ ਨਹੀਂ ਕੀਤੀ। ਬੋਲਿਆ ਗਿਆ ਅਧੂਰਾ ਸੱਚ ਕਿਸੇ ਕੰਮ ਨਹੀਂ ਆਏਗਾ। 

ਕਹਿਣ ਦੀ ਲੋੜ ਨਹੀਂ ਕਿ ‘ਜਥੇਦਾਰ’ ਦਾ ਅਕਾਲੀ ਦਲ ਬਾਰੇ ਨਿਰਣਾ 50 ਫ਼ੀ ਸਦੀ ਤਕ ਹੀ ਠੀਕ ਹੈ। ਅਕਾਲੀ ਦਲ ਕਮਿਊਨਿਸਟ ਪਾਰਟੀ ਨਹੀਂ ਹੈ ਜੋ ਕੇਵਲ ਕਿਸਾਨਾਂ ਤੇ ਮਜ਼ਦੂਰਾਂ ਦੀ ਹੀ ਪਾਰਟੀ ਹੋਵੇ। ਅਕਾਲੀ ਪਾਰਟੀ ਨਾ ਨਿਰੀ ਕਿਸਾਨਾਂ ਦੀ ਤੇ ਨਾ ਕੇਵਲ ਮਜ਼ਦੂਰਾਂ ਦੀ ਪਾਰਟੀ ਹੈ ਬਲਕਿ ਇਹ ਨਿਰੋਲ ਪੰਥਕ ਸੋਚ ਵਾਲੇ ਲੋਕਾਂ ਦੀ ਪਾਰਟੀ ਹੈ, ਜਿਨ੍ਹਾਂ ਦਾ ਕਾਰੋਬਾਰ ਤੇ ਕਿੱਤਾ ਭਾਵੇਂ ਕੋਈ ਵੀ ਹੋਵੇ। ਜਥੇਦਾਰ ਵਲੋਂ ‘ਪੰਥਕ’ ਸ਼ਬਦ ਦੀ ਵਰਤੋਂ ਨਾ ਕਰਨਾ ਇਸ ਗੱਲ ਦੀ ਗਵਾਹੀ ਦੇਂਦਾ ਹੈ ਕਿ ਵੋਟਾਂ ਗਿਣ ਕੇ ਪਾਰਟੀ ਦਾ ਟੀਚਾ ਮਿਥਣਾ ਅਕਾਲ ਤਖ਼ਤ ਵਾਲਿਆਂ ਤਕ ਨੇ ਵੀ ਮੰਨ ਲਿਆ ਹੈ ਤੇ ਉਨ੍ਹਾਂ ਅੱਗੇ ਪੰਥ ਦੀ ਦੁਹਾਈ ਦੇਣਾ ਹੁਣ ਫ਼ਜ਼ੂਲ ਹੈ। ਵੋਟਾਂ ਵੇਖ ਕੇ ਹੀ ਗੱਲ ਕਰਨੀ ਹੈ ਤਾਂ ਅਕਾਲੀ ਦਲ ਨੂੰ ਸ਼ਡੂਲਡ ਕਾਸਟ ਲੋਕਾਂ ਦੀ ਪਾਰਟੀ ਤੇ ਨੌਕਰੀ ਪੇਸ਼ਾ ਅਰਥਾਤ ਦਸਾਂ ਨਹੁੰਆਂ ਦੀ ਕਮਾਈ ਕਰਨ ਵਾਲੇੇੇ ਲੋਕਾਂ ਦੀ ਪਾਰਟੀ ਕਿਉਂ ਨਾ ਬਣਾਇਆ ਜਾਏ?

ਵਿਦਵਾਨਾਂ, ਲੇਖਕਾਂ, ਬੀਬੀਆਂ, ਨੌਜਵਾਨਾਂ ਦੀ ਪਾਰਟੀ ਕਿਉਂ ਨਾ ਬਣਾਇਆ ਜਾਏ? ਇਕ ਲਫ਼ਜ਼ ‘ਪੰਥਕ’ ਵਿਚ ਹੀ ਸਾਰੇ ਆ ਜਾਂਦੇ ਹਨ। ਬਾਦਲਾਂ ਵਲ ਵੇਖ ਕੇ, ‘ਜਥੇਦਾਰ’ ਨੇ ਵੀ ਵੱਡੇ ਅਰਥਾਂ ਵਾਲਾ ਸ਼ੁਧ ਅੱਖਰ ਵਰਤਣ ਤੋਂ ਪਾਸਾ ਵਟਿਆ ਹੈ ਤੇ ਕਿਸਾਨਾਂ, ਮਜ਼ਦੂਰਾਂ ਦਾ ਜ਼ਿਕਰ ਹੀ ਕੀਤਾ ਹੈ ਜਿਵੇਂ ਕਿ ਅਕਾਲੀ ਦਲ ਦਾ ਨਹੀਂ, ਕਮਿਊਨਿਸਟ ਪਾਰਟੀ ਦਾ ਮੈਨੀਫ਼ੈਸਟੋ ਤਿਆਰ ਕੀਤਾ ਜਾ ਰਿਹਾ ਹੋਵੇ। ਨਿਰੀ ਕਿਸਾਨਾਂ ਤੇ ਮਜ਼ਦੂਰਾਂ ਦੀ ਪਾਰਟੀ ਬਣੇਗੀ ਤਾਂ ਕਮਿਊਨਿਸਟ ਪਾਰਟੀ ਕਿਸੇ ਦਿਨ ਵੀ ਇਸ ਨੂੰ ਢਾਹ ਲਵੇਗੀ ਜਾਂ ਇਹ ਉਸ ਦੀ ‘ਬੀ’ ਪਾਰਟੀ ਬਣ ਕੇ ਰਹਿ ਜਾਏਗੀ।


ਬਾਦਲ ਤਾਂ ਆਪ ਐਲਾਨ ਕਰਦੇ ਰਹਿੰਦੇ ਹਨ ਕਿ ਉਨ੍ਹਾਂ ਨੂੰ ‘ਧਰਮ ਧੁਰਮ’ ਦੀ ਬਹੁਤੀ ਸਮਝ ਨਹੀਂ, ਫਿਰ ਉਹ ਪੰਥ ਵਲੋਂ ਬਣਾਈ ਗਈ ‘ਪੰਥਕ’ ਪਾਰਟੀ ਦੇ ਮੁਖੀਆਂ ਵਾਲੀ ਜ਼ਿੰਮੇਵਾਰੀ ਠੀਕ ਤਰ੍ਹਾਂ ਕਿਵੇਂ ਨਿਭਾ ਸਕਦੇ ਸਨ? ਉਨ੍ਹਾਂ ਨੇ ਨਿਭਾਈ ਵੀ ਨਾ। ਪੰਥਕ ਪਾਰਟੀ ਨੂੰ ਪੰਜਾਬੀ ਪਾਰਟੀ ਬਣਾ ਦਿਤਾ, ਉਹ ਵੀ ਅਕਾਲ ਤਖ਼ਤ ਉਤੇ ਪੰਥਕ ਇਕੱਤਰਤਾ ਸੱਦੇ ਬਗ਼ੈਰ।

ਬਾਦਲਾਂ  ਉਤੇ ਇਲਜ਼ਾਮ ਹਨ ਕਿ ਬਲੂ-ਸਟਾਰ ਆਪ੍ਰੇਸ਼ਨ ਕਰਵਾਉਣ ਵਿਚ ਉਨ੍ਹਾਂ ਦਾ ਹੱਥ ਨੁਮਾਇਆਂ ਸੀ। ਉਨ੍ਹਾਂ ਨੇ ਪੰਜਾਬ ਵਿਚ ਹਜ਼ਾਰਾਂ ਸਿੱਖ ਮੁੰਡਿਆਂ ਨੂੰ ਮਾਰਨ ਵਾਲਿਆਂ ਨੂੰ ‘ਅਕਾਲੀ ਸਰਕਾਰ’ ਵਿਚ ਉੱਚ ਅਹੁਦਿਆਂ ’ਤੇ ਬਿਰਾਜਮਾਨ ਕੀਤਾ ਅਤੇ ਬਲੂ-ਸਟਾਰ ਆਪ੍ਰੇਸ਼ਨ ਦੇ ਕਾਰਨਾਂ ਦੀ ਜਾਂਚ ਕਰਾਉਣ ਤੋਂ ਇਹ ਕਹਿ ਕੇ ਇਨਕਾਰ ਕਰ ਦਿਤਾ ਕਿ ‘‘ਛੱਡੋ ਜੀ, ਹੁਣ ਪਿਛਲੀਆਂ ਗੱਲਾਂ ਵਿਚ ਹੀ ਉਲਝੇ ਰਹੀਏ?’’ ਜਸਟਿਸ ਕੁਲਦੀਪ ਸਿੰਘ ਨੇ ਬਾਦਲਾਂ ਨੂੰ ਇਕ ਸਾਲ ਦਾ ਨੋਟਿਸ ਦੇਣ ਮਗਰੋਂ ਜਦ ਤਿੰਨ ਜੱਜਾਂ ਦਾ ਇਕ ਕਮਿਸ਼ਨ ਕਾਇਮ ਕਰ ਦਿਤਾ ਜਿਸ ਨੇ ਲਾਪਤਾ ਕੀਤੇ ਗਏ ਅਤੇ ਮਾਰੇ ਗਏ ਨੌਜੁਆਨਾਂ ਦੇ ਮਾਪਿਆਂ ਦੇ ਹਲਫ਼ਨਾਮਿਆਂ ਤੇ ਵਿਚਾਰ ਕਰਨੀ ਸੀ ਤਾਂ ਹਾਈ ਕੋਰਟ ਵਿਚ ਜਾ ਕੇ ਉਸ ਦੇ ਕੰਮ ਤੇ ਪਾਬੰਦੀ ਲਗਵਾ ਦਿਤੀ ਤੇ ਸੱਚ ਨੂੰ ਬਾਹਰ ਆਉਣੋਂ ਸਦਾ ਲਈ ਰੋਕ ਲਿਆ।

ਕੇਂਦਰ ਸਰਕਾਰ ਵਿਚ ਭਾਈਵਾਲ ਹੋਣ ਦੇ ਬਾਵਜੂਦ, ਬਾਦਲਾਂ ਨੇ ਸਿੱਖ ਬੰਦੀਆਂ ਨੂੰ ਛੁਡਵਾਉਣ ਲਈ ਕੁੱਝ ਨਾ ਕੀਤਾ, ਸੌਦਾ ਸਾਧ ਨਾਲ ਭਾਈਵਾਲੀ ਬਣਾਈ ਰੱਖੀ ਤੇ ਉਸ ਵਿਰੁਧ ਕੇਸ ਅਦਾਲਤ ਵਿਚੋਂ ਵੀ ਵਾਪਸ ਲੈ ਲਿਆ। ਬਾਦਲਾਂ ਨੇ ਪੰਥਕ ਅਖ਼ਬਾਰ ‘ਸਪੋਕਸਮੈਨ’ ਨਾਲ ਜੋ ਧੱਕਾ ਤੇ ਜ਼ੁਲਮ ਕੀਤਾ, ਉਸ ਵਰਗੀ ਮਿਸਾਲ, ਦੁਨੀਆਂ ਵਿਚ ਕਿਧਰੇ ਨਹੀਂ ਮਿਲਦੀ। ਅਕਾਲ ਤਖ਼ਤ ਨੂੰ ਜਿਵੇਂ ਸੌਦਾ ਸਾਧ ਦੇ ਹੱਕ ਵਿਚ ਵਰਤਿਆ, ਉਸੇ ਤਰ੍ਹਾਂ ਪੰਥਕ ਅਖ਼ਬਾਰ ਰੋਜ਼ਾਨਾ ਸਪੋਕਸਮੈਨ ਵਿਰੁਧ ਵੀ ਵਰਤਿਆ ਤੇ ਐਡੀਟਰ ਵਿਰੁਧ ਝੂਠੇ ਦੋਸ਼ ਘੜ ਕੇ 8-9 ਪੁਲਿਸ ਕੇਸਾਂ ਵਿਚ ਵੀ ਅੜੁੰਗ ਦਿਤਾ। ਇਕੋ ਦਿਨ ਹਮਲੇ ਕਰਵਾ ਕੇ ਸਪੋਕਸਮੈਨ ਦੇ 7 ਦਫ਼ਤਰ ਤਬਾਹ, ਬਰਬਾਦ ਕਰ ਦਿਤੇ ਤਾਕਿ ਇਹ ਪੰਜਾਬ ਛੱਡ ਕੇ ਦਿੱਲੀ ਚਲੇ ਜਾਣ। ਪੂਰੇ 10 ਸਾਲ ਇਸ ਦੇ ਇਸ਼ਤਿਹਾਰ ਰੋਕ ਕੇ 150 ਕਰੋੜ ਦਾ ਵੱਡਾ ਨੁਕਸਾਨ ਇਸ ਅਖ਼ਬਾਰ ਨੂੰ ਪਹੁੰਚਾਇਆ। 

ਕੁਦਰਤ ਵਲੋਂ ਇਨਸਾਫ਼ ਕੀਤਾ ਜਾਂਦਾ ਵੇਖਿਆ ਜਾ ਸਕਦਾ ਹੈ ਕਿ ਅੱਜ ਉਹੀ ਬਾਦਲ ਆਪ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇਲਜ਼ਾਮਾਂ ਵਿਚ ਘਿਰੇ ਹੋਏ ਅਦਾਲਤਾਂ ਵਿਚੋਂ ਜ਼ਮਾਨਤਾਂ ਕਰਵਾ ਰਹੇ ਹਨ ਜਿਨ੍ਹਾਂ ਨੇ 100 ਫ਼ੀ ਸਦੀ ਝੂਠ ਘੜ ਕੇ ‘ਸਪੋਕਸਮੈਨ’ ਦੇ ਐਡੀਟਰਾਂ ਦੀ ਜਵਾਨੀ ਅਦਾਲਤਾਂ ਵਿਚ ਰੋਲੀ ਰੱਖੀ ਹੈ।  ਹਾਕਮ ਲੋਕਾਂ ਨੂੰ ਲਗਦਾ ਹੈ ਕਿ ਉਹ ਤਾਂ ‘ਸਰਬ-ਸ਼ਕਤੀਮਾਨ’ ਬਣ ਚੁਕੇ ਹਨ ਤੇ ਹੁਣ ਉਨ੍ਹਾਂ ਨੂੰ ਕੋਈ ਕੁੱਝ ਨਹੀਂ ਕਹਿ ਸਕਦਾ। ਹਾਂ, ਜੇ ਕੋਈ ਕਹਿੰਦਾ ਵੀ ਹੈ ਤਾਂ ਮਾਇਆ ਦੇ ਬੋਰੇ ਅਤੇ ਨਵੇਂ ਹਾਕਮਾਂ ਨਾਲ ਗਠਜੋੜ ਉਨ੍ਹਾਂ ਨੂੰ ਫਿਰ ਤੋਂ ਬਚਾ ਲੈਂਦੇ ਹਨ। ਪਰ ਕੁਦਰਤ ਦੀ ਤਾਕਤ ਤੋਂ ਉਹ ਉਦੋਂ ਤਕ ਅਣਜਾਣ ਹੁੰਦੇ ਹਨ ਜਦ ਤਕ ਇਸ ਦੀ ‘ਬੇਆਵਾਜ਼ ਲਾਠੀ’ ਉਨ੍ਹਾਂ ਦੇ ਹੰਕਾਰ ਨੂੰ ਨਹੀਂ ਆ ਦਬੋਚਦੀ। ਸਪੋਕਸਮੈਨ ਤੇ ਉਸ ਦੇ ਐਡੀਟਰਾਂ ਉਤੇ ਜਿੰਨੇ ਵੀ ਝੂਠੇ ਇਲਜ਼ਾਮ ਉਨ੍ਹਾਂ ਤੇ ਉਨ੍ਹਾਂ ਦੇ ਸਾਥੀਆਂ ਨੇ ਲਗਾਏ ਸਨ, ਉਹ ਅੱਜ ਪਲਟ ਕੇ ਉਨ੍ਹਾਂ ਨੂੰ ਹੀ ਘੇਰੇ ਵਿਚ ਲਈ ਬੈਠੇ ਹਨ। ‘ਜਥੇਦਾਰ’ ਅਕਾਲ ਤਖ਼ਤ ਨੂੰ ਕੁਦਰਤ ਦੇ ਇਸ ਸੱਚ ਨੂੰ ਵੀ ਮਾਨਤਾ ਜ਼ਰੂਰ ਦੇਣੀ ਚਾਹੀਦੀ ਹੈ ਤੇ ਸੱਚ ਦਾ ਝੰਡਾ ਉੱਚਾ ਕਰੀ ਰੱਖਣ ਵਾਲਿਆਂ ਦੀ ਗੱਲ ਵੀ ਆਪ ਜਾ ਕੇ ਜ਼ਰੂਰ ਸੁਣਨੀ ਚਾਹੀਦੀ ਹੈ।

ਬਾਦਲਾਂ ਨੇ ਅਕਾਲੀ ਦਲ ਨੂੰ ਕਦੇ ‘ਪੰਥਕ ਪਾਰਟੀ’ ਨਹੀਂ ਬਣਨ ਦੇਣਾ ਤੇ ਅਕਾਲ ਤਖ਼ਤ, ਸ਼੍ਰੋਮਣੀ ਕਮੇਟੀ ਨੇ ਵੀ ਅਪਣੀ ਜ਼ਿੰਮੇਵਾਰੀ ਨਾ ਪਛਾਣੀ ਤਾਂ ਇਹ ਪਾਰਟੀ ਯਕੀਨਨ ਸਰਮਾਏਦਾਰਾਂ ਦੀ ਪਾਰਟੀ ਹੀ ਬਣੀ ਰਹੇਗੀ। ਪੰਥਕ ਪਾਰਟੀ ਸਰਮਾਏਦਾਰਾਂ ਦੀ ਪਾਰਟੀ ਉਦੋਂ ਵੀ ਨਹੀਂ ਸੀ ਬਣੀ ਜਦ ਕੁੱਝ ਸਰਮਾਏਦਾਰ ਸਿੱਖ ਇਸ ਦੇ ਉਚ ਲੀਡਰਾਂ ਵਿਚ ਗਿਣੇ ਜਾਂਦੇ ਸਨ। ਪਾਰਟੀ ਨੇ ਸਗੋਂ ਉਨ੍ਹਾਂ ‘ਸਰਮਾਏਦਾਰ ਸਿੱਖਾਂ’ ਨੂੰ ਵੀ ਪੰਥਕ ਬਣਾ ਦਿਤਾ ਸੀ।

ਅਕਾਲੀ ਪਾਰਟੀ ਕੇਵਲ ਪੰਜਾਬ ਦੇ ਵੋਟਰਾਂ ਦੀ ਤੇ ਇਸ ਦੇ ਸਰਮਾਏਦਾਰ ਲੀਡਰਾਂ ਨੂੰ ਵਜ਼ਾਰਤੀ ਕੁਰਸੀਆਂ ਦਿਵਾਉਣ ਵਾਲੀ ਪਾਰਟੀ ਨਹੀਂ ਸੀ ਸਗੋਂ ਸ਼ੁਰੂ ਤੋਂ ਹੀ ਸਾਰੀ ਦੁਨੀਆਂ ਵਿਚ ਵਸਦੇ ਪੰਥਕ ਸੋਚ ਵਾਲੇ ਸਿੱਖਾਂ ਦੀ ਪਾਰਟੀ ਸੀ ਤੇ ਕੇਵਲ ਉਹੀ ਰੂਪ ਦੁਬਾਰਾ ਬਹਾਲ ਕਰਨ ਨਾਲ ਹੀ ਚੜ੍ਹਦੀ ਕਲਾ ਵਿਚ ਜਾ ਸਕਦੀ ਹੈ। ਸਰਮਾਏਦਾਰ ‘ਵਜ਼ੀਰ’ ਇਸ ਦਾ ਖਾਸਾ ਬਦਲ ਚੁੱਕੇ ਹਨ ਤੇ ਅਜਿਹਾ ਕਰ ਕੇ ਅਕਾਲੀ ਦਲ ਨੂੰ ਜ਼ੀਰੋ ’ਤੇ ਲੈ ਆਏ ਹਨ। ਅਕਾਲ ਤਖ਼ਤ ਵਾਲਿਆਂ ਨੂੰ ਇਨ੍ਹਾਂ ਦੀ ਖੇਡ ਵਿਚ ਭਾਈਵਾਲ ਨਹੀਂ ਬਣਨਾ ਚਾਹੀਦਾ ਤੇ 50 ਫ਼ੀ ਸਦੀ ਸੱਚ ਬੋਲਣ ਦੀ ਬਜਾਏ ਖੁਲ੍ਹ ਕੇ 100 ਫ਼ੀ ਸਦੀ ਸੱਚ ਮੰਨਣਾ ਚਾਹੀਦਾ ਹੈ ਕਿ ਅਕਾਲੀ ਦਲ ਦੁਨੀਆਂ ਦੇ ਸਾਰੇ ਪੰਥਕ ਸੋਚ ਵਾਲੇ ਲੋਕਾਂ ਦੀ ਪਾਰਟੀ ਹੈ ਜਿਸ ਲਈ ਵੋਟਾਂ ਤੇ ਵਜ਼ੀਰੀਆਂ ਮਹੱਤਵਪੂਰਨ ਨਹੀਂ, ਮਹੱਤਵਪੂਰਨ ਪੰਥ ਦੀ ਚੜ੍ਹਦੀ ਕਲਾ ਹੈ। ਜਥੇਦਾਰ ਦੇ ਸੰਦੇਸ਼ ਦੇ ਦੂਜੇ ਹਿੱਸੇ ਨੂੰ ਅਗਲੇ ਐਤਵਾਰ ਵਿਚਾਰਾਂਗੇ। 
(ਚਲਦਾ)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement