ਬਰਸਾਤੀ ਭੰਬਟਾਂ ਦੀ ਪ੍ਰਵਾਹ ਨਾ ਕਰੋ ‘ਉੱਚਾ ਦਰ’ ਵਰਗੇ ਗਿਆਨ ਦੇ ਸੂਰਜ ਸਿਰਜਣ ਵਾਲਿਉ!

By : KOMALJEET

Published : Jul 16, 2023, 7:30 am IST
Updated : Jul 16, 2023, 7:30 am IST
SHARE ARTICLE
representational Image
representational Image

ਅਖ਼ਬਾਰ ਤੇ ‘ਉੱਚਾ ਦਰ’ ਮਗਰੋਂ ਤੁਸੀ ਦੋ ਹੋਰ ਸੂਰਜ ਅਜੇ ਸਿਰਜਣੇ ਹਨ!!

ਜਿੰਨਾ ਝੂਠ ਬੋਲ ਕੇ ਰੋਕੋਗੇ, ਓਨੀ ਜ਼ਿਆਦਾ ਮਾਇਆ ‘ਉੱਚਾ ਦਰ’ ਨੂੰ ਦਿਆਂਗੇ! 

 ਇਨ੍ਹਾਂ ਦੇ ‘ਹਾਕਮਾਨਾ, ਪੁਜਾਰੀਆਨਾ ਤੇ ਸਾੜੇ ਵਾਲੇ ਯਤਨਾਂ ਦਾ ਪਹਿਲਾਂ ਜੋ ਨਤੀਜਾ ਨਿਕਲਿਆ ਸੀ ਉਹ ਤੁਸੀ ਵੇਖ ਹੀ ਚੁੱਕੇ ਹੋ। ਅਸੀ ਇਨ੍ਹਾਂ ਦਾ ਹਰ ਵਾਰ ਸਹਿ ਕੇ, ਸਗੋਂ ਹੋਰ ਮਜ਼ਬੂਤ ਹੋ ਕੇ ਨਿਕਲੇ ਹਾਂ। ਆਉ ਵੇਖੀਏ ਹੁਣ ਵੀ ਪੀਟੀਸੀ ਨੂੰ ਅੱਗੇ ਲਾ ਕੇ ਇਨ੍ਹਾਂ ਨੇ ਜੋ ਝੂਠ ਦਾ ਤੂਫ਼ਾਨ ਖੜਾ ਕੀਤਾ, ਉਸ ਦਾ ਕੀ ਨਤੀਜਾ ਨਿਕਲਿਆ ਹੈ? 

ਸਪੋਕਸਮੈਨ ਨਾਲ ਲੜਾਈ ਛੇੜ ਕੇ, ਜਿਥੇ ਇਹ ਆਪ ਬਦਨਾਮ ਹੋ ਕੇ ਜ਼ੀਰੋ ਦੇ ਨੇੜੇ ਪੁਜ ਗਏ ਹਨ, ਜਥੇਦਾਰਾਂ ਦੀ ਦੁਰਵਰਤੋਂ ਕਰ ਕੇ ਜਿਵੇਂ ਉਨ੍ਹਾਂ ਦਾ ਗੌਰਵ ਖ਼ਤਮ ਕਰ ਬੈਠੇ ਹਨ, ਸ਼੍ਰੋਮਣੀ ਕਮੇਟੀ ਦੀ ਦੁਰਵਰਤੋ ਕਰ ਕੇ ਜਿਵੇਂ ਉਸ ਦਾ ਵਕਾਰ ਇਨ੍ਹਾਂ ਮਿੱਟੀ ਵਿਚ ਮਿਲਾ ਦਿਤਾ ਹੈ, ਇਸੇ ਤਰ੍ਹਾਂ ਪੀਟੀਸੀ ਵਿਰੁਧ ਵੀ ਲੋਕਾਂ ਦੀ ਨਫ਼ਰਤ ਵਿਚ ਬੇਇਨਤਹਾ ਵਾਧਾ ਕਰਵਾ ਲਿਆ ਹੈ ਤੇ ਸਾਡੇ ਕੋਲ ਪੁੱਜੀਆਂ ਖ਼ਬਰਾਂ ਅਨੁਸਾਰ, ਲੋਕ ਹੁਣ ਗੁਰਬਾਣੀ ਕੀਰਤਨ ਸੁਣਨ ਲਈ ਵੀ ਪੀਟੀਸੀ ਨੂੰ ਨਹੀਂ ਸੁਣਦੇ। ਦੂਜਾ ਇਨ੍ਹਾਂ ਸਾਰੇ ਯਤਨਾਂ ਦਾ ਇਕ ਵੱਡਾ ਟੀਚਾ ਇਹ ਰਿਹਾ ਹੈ ਕਿ ਸਾਡੇ ਕੋਲ ਕਿਸੇ ਪਾਸਿਉਂ ਵੀ ਪੈਸਾ ਨਾ ਆਵੇ ਤੇ ਦੁਖੀ ਹੋ ਕੇ ਅਸੀ ਇਨ੍ਹਾਂ ਦੇ ਗੰਦੇ ਪੈਰ ਫੜ ਲਈਏ। ਪਰ ਉਸ ਦਾ ਵੀ ਹਮੇਸ਼ਾ ਉਲਟਾ ਅਸਰ ਹੋਇਆ ਵਰਨਾ ਅਸੀ ਦੋ ਵੱਡੇ ਅਦਾਰੇ ਕਾਮਯਾਬ ਨਾ ਕਰ ਸਕਦੇ। ਹੁਣ ਵੀ ਪੀਟੀਸੀ ਦਾ ਦੁਸ਼ਪ੍ਰਚਾਰ ਸੁਣਨ ਮਗਰੋਂ, ਉੱਚਾ ਦਰ ਚਾਲੂ ਕਰਨ ਲਈ ਵੱਡੀਆਂ ਰਕਮਾਂ ਜੋ ਸਾਨੂੰ ਪਿਛਲੇ ਕੁੱਝ ਦਿਨਾਂ ਵਿਚ ਆਈਆਂ ਹਨ, ਉਹ ਵੀ ਵੇਖ ਲਉ :

1)    ਲੈਫ਼ਟੀਨੈਂਟ ਕਰਨਲ ਅਮਰਜੀਤ ਸਿੰਘ, (ਗੋਇੰਦਵਾਲ ਸਾਹਿਬ)     :    52 ਲੱਖ (ਤੇਰਾਂ ਤੇਰਾਂ ਲੱਖ ਦੇ ਚਾਰ ਚੈੱਕ, ਬਾਬੇ ਨਾਨਕ ਦੇ ‘ਤੇਰਾ ਤੇਰਾ’ ਦੀ ਯਾਦ ਵਿਚ)
2)    ਸ. ਲਖਵਿੰਦਰ ਸਿੰਘ ਭੁੁੱਲਰ, ਚੰਡੀਗੜ੍ਹ    :    40 ਲੱਖ ਰੁਪਏ
3)    ਡਾ. ਗੁਰਪ੍ਰੀਤ ਇੰਦਰ ਸਿੰਘ (ਸਾਬਕਾ ਵਾਈਸ ਚਾਂਸਲਰ, ਮੈਡੀਕਲ ਯੂਨੀਵਰਸਟੀ, ਬਠਿੰਡਾ)    :    5 ਲੱਖ ਰੁਪਏ
4)    ਸ. ਪਰਵਿੰਦਰ ਸਿੰਘ, ਚੰਡੀਗੜ੍ਹ    :    5 ਲੱਖ ਰੁਪਏ 
ਸਾਡੇ ਕੋਲ ਸੂਚਨਾਵਾਂ ਪੁਜੀਆਂ ਹਨ ਕਿ ਪਾਠਕ ਲੱਖ ਲੱਖ ਰੁਪਏ ਦੀ ਆਖ਼ਰੀ ਮਦਦ ਵੀ ਇਕੱਠੀ ਕਰ ਰਹੇ ਹਨ ਤੇ ਛੇਤੀ ਭੇਜਣਗੇ ਤਾਕਿ ਹਾਲੀਆ ਬਰਸਾਤ ਵਿਚ ‘ਉੱਚਾ ਦਰ’ ਦਾ ਜੋ ਵੱਡਾ ਨੁਕਸਾਨ ਹੋਇਆ ਹੈ, ਉਹ ਵੀ ਇਸ ਦੇ ਚਾਲੂ ਹੋਣ ਵਿਚ ਦੇਰੀ ਨਾ ਕਰ ਸਕੇ ਤੇ ਜਿਹੜੀ ਵੀ ਕਮੀ ਹੈ, ਉਸ ਨੂੰ ਤੁਰਤ ਦੂਰ ਕਰ ਕੇ, ਦੁਸ਼ਮਣਾਂ ਅਤੇ ਦੋਖੀਆਂ ਦੇ ਮੂੰਹ ਤੇ ਵੱਡਾ ਥੱਪੜ ਜੜਿਆ ਜਾ ਸਕੇ ਤੇ ਅਪਣੇ ਮਿਸ਼ਨ ਵਿਚ ਵੀ ਅੱਗੇ ਵਧਿਆ ਜਾ ਸਕੇ। 

ਅਸੀ ਸਾਰੇ ਫ਼ਾਇਦੇ ਲਈ ਨਹੀਂ, ਇਕ ਮਿਸ਼ਨ ਦੀ ਪ੍ਰਾਪਤੀ ਲਈ ਤੇ ਕੁਰਬਾਨੀ ਕਰਨ ਲਈ ਇਕੱਠੇ ਹੋਏ ਸੀ ਤਾਕਿ ਅਗਲੀਆਂ ਪੀੜ੍ਹੀਆਂ ਨੂੰ ਲਾਭ ਮਿਲ ਸਕੇ...
ਇਹ ਸਾਰਾ ਕੁੱਝ ਇਕ ਵਾਰ ਦੁਬਾਰਾ ਪਾਠਕਾਂ ਸਾਹਮਣੇ ਰੱਖਣ ਪਿੱਛੇ ਮਕਸਦ ਇਹੀ ਦਸਣਾ ਹੈ ਕਿ ਅਸੀ ਪੈਸੇ ਲਈ ਜਾਂ ਮਸ਼ਹੂਰੀ ਲਈ ਜਾਂ ਜਾਇਦਾਦ ਬਣਾਉਣ ਲਈ ਇਹ ਸਾਰਾ ਕੁੱਝ ਨਹੀਂ ਸੀ ਕੀਤਾ, ਬਲਕਿ ਇਕ ਵੱਡੇ ਮਿਸ਼ਨ ਨੂੰ ਸਰ ਕਰਨ ਲਈ ਤੇ ਕੁਰਬਾਨੀ ਦੇ ਜਜ਼ਬੇ ਨਾਲ ਅਸੀ ਸਾਰੇ ਇਕੱਠੇ ਹੋਏ ਸੀ ਤਾਕਿ ਅਗਲੀਆਂ ਪੀੜ੍ਹੀਆਂ ਨੂੰ ਫ਼ਾਇਦਾ ਮਿਲ ਸਕੇ। ਅਜੇ ਤੁਸੀ ਗਿਆਨ ਦੇ ਦੋ ਹੀ ਸੂਰਜ ਉਗਾਏ ਹਨ ਤੇ ਸ਼ਾਇਦ ਤੁਸੀ (ਪਾਠਕ) ਵੀ ਨਹੀਂ ਜਾਣਦੇ ਕਿ ਤੁਸੀ ਇਤਿਹਾਸ ਵਿਚ ਕਿੰਨਾ ਵੱਡਾ ਕਾਰਨਾਮਾ ਕਰ ਵਿਖਾਇਆ ਹੈ ਪਰ ਵੇਖ ਲਉ, ਬਾਬੇ ਨਾਨਕ ਦੀ ਵਿਚਾਰਧਾਰਾ ਦੇ ਦਿਲੋਂ ਬਣੇ ਦੁਸ਼ਮਣ ਕਿੰਨੇ ਤਿਲਮਿਲਾਏ ਹਨ। ਉਨ੍ਹਾਂ ਪਹਿਲਾਂ ਆਪ ਕਰੋੜਾਂ ਰੁਪਏ ਖ਼ਰਚ ਕੇ ਹਰ ਕੋਸ਼ਿਸ਼ ਕੀਤੀ ਕਿ ਅਖ਼ਬਾਰ ਵੀ ਬੰਦ ਹੋ ਜਾਏ ਤੇ ‘ਉੱਚਾ ਦਰ’ ਵੀ ਬਣਨੋਂ ਰੁਕ ਜਾਏ। ਤੇ ਹੁਣ ਸਾਡੇ ਚੋਂ ਮਾਇਆ ਦੇ ਲਾਲਚੀ ਕੁੱਝ ਬੰਦਿਆਂ ਨੂੰ ਤੋੜ ਕੇ ਤੇ ਅਪਣੇ ਆਪ ਨੂੰ ਉਨ੍ਹਾਂ ਦੇ ਸਕੇ ਸੋਹਦਰੇ (ਹਮਦਰਦ) ਦਸ ਕੇ, ਸਾਨੂੰ ਅਪਣੇ ਵੱਡੇ ਮਿਸ਼ਨ ਵਲ ਵਧਣੋਂ ਰੋਕ ਲੈਣਾ ਚਾਹੁੰਦੇ ਹਨ।

ਪਾਠਕ ਸਿਆਣੇ ਹਨ। ਅਸੀ ਬਾਬੇ ਨਾਨਕ ਦੇ ਸੁੱਚੇ ਸੱਚੇ ਧਰਮ ਨੂੰ ‘ਕਰਮ ਕਾਂਡਾਂ ਦੀ ਨਵੀਂ ਗਠੜੀ’ ਨਹੀਂ ਬਣਨ ਦੇਣਾ, ਧਰਮ ਉਤੇ ਸਿਆਸੀ ਲੋਕਾਂ ਦਾ, ਡੇਰਾਵਾਦ ਤੇ ਪੁਜਾਰੀਵਾਦ ਦਾ ਗ਼ਲਬਾ ਵੀ ਨਹੀਂ ਸਹਿਣਾ ਤੇ 100 ਫ਼ੀ ਸਦੀ ਮੁਨਾਫ਼ਾ ਗ਼ਰੀਬਾਂ ਤੇ ਲੋੜਵੰਦਾਂ ਨੂੰ ਦੇ ਕੇ ਨਵਾਂ ਇਤਿਹਾਸ ਵੀ ਸਿਰਜ ਕੇ ਰਹਿਣਾ ਹੈ ਤੇ ਜਿਸ ਮਿਸ਼ਨ ਲਈ ਅਸੀ ਇਕੱਠੇ ਹੋ ਕੇ ਚਲੇ ਸੀ, ਉਸ ਨੂੰ ਪ੍ਰਾਪਤ ਕਰ ਕੇ ਵਿਖਾਣਾ ਹੈ ਪਰ ਆਪ ਕੁੱਝ ਨਹੀਂ ਲੈਣਾ। ਟਰੱਸਟ ਵਲੋਂ ਪਾਠਕਾਂ ਤੋਂ ਉਧਾਰੇ ਲਏ ਪੈਸਿਆਂ ਦੀ ਚਿੰਤਾ ਸਾਨੂੰ ਵੀ ਹਰ ਸਮੇਂ ਰਹਿੰਦੀ ਹੈ। ਇਸ ਲਈ ਉੱਚਾ ਦਰ ਸ਼ੁਰੂ ਹੋਣ ਤੋਂ ਪਹਿਲਾਂ ਹੀ 70% ਵਾਪਸ ਕਰ ਵੀ ਚੁੱਕੇ ਹਾਂ। ਕਿਸੇ ਦਾ ਇਕ ਪੈਸਾ ਵੀ ਨਹੀਂ ਮਰਨ ਦਿਆਂਗੇ। ਬਾਬੇ ਨਾਨਕ ਦਾ ਨਾਂ ਲੈ ਕੇ ਕੰਮ ਸ਼ੁਰੂ ਕੀਤਾ ਸੀ, ਇਕ ਪੈਸੇ ਜਿੰਨੀ ਗ਼ਲਤੀ ਨਹੀਂ ਹੋਣ ਦਿਆਂਗੇ। ਤੁਸੀ ਅਪਣਾ ਏਕਾ ਨਾ ਟੁੱਟਣ ਦੇਣਾ, ਨਾ ਇਹ ਭੁਲਣਾ ਕਿ ਅਸੀ ਫ਼ਾਇਦੇ ਲਈ ਇਕੱਠੇ ਨਹੀਂ ਸੀ ਹੋਏ ਸਗੋਂ ਕੁੱਝ ਬਹੁਤ ਵੱਡਾ ਕਰਨ ਲਈ ਇਸ ਅੰਦੋਲਨ ਨਾਲ ਜੁੜੇ ਸੀ ਤੇ ਸਾਡਾ ਥੋੜਾ ਜਿਹਾ ਬਾਕੀ ਰਹਿੰਦਾ ਪੈਸਾ ਵੀ ਸਾਡੇ ਅਪਣੇ ਹੱਥਾਂ ਵਿਚ ਹੀ ਹੈ, ਕਿਸੇ ਗ਼ੈਰ ਕੋਲ ਨਹੀਂ। 

ਪਿਛਲੇ ਹਫ਼ਤੇ ਮੈਂ ਲਿਖਿਆ ਸੀ ਕਿ ‘ਉੱਚਾ ਦਰ’ ਵਰਗੇ ਗਿਆਨ ਦੇ ਸੂਰਜ ਦੀ ਰੋਸ਼ਨੀ ਜਿਨ੍ਹਾਂ ਭੰਬਟਾਂ ਦੀਆਂ ਅੱਖਾਂ ਨੂੂੰ ਚੁੰਧਿਆ ਰਹੀ ਹੈ, ਉਹ ਇਸ ਸੂਰਜ ਦੀ ਰੋਸ਼ਨੀ ਬੰਦ ਕਰਨ ਲਈ ਪੂਰਾ ਜ਼ੋਰ ਲਾਉਣਗੇ ਪਰ ਇਹ ਜ਼ੋਰ ਕੁੱਝ ਪਲਾਂ ਦਾ ਹੀ ਹੁੰਦਾ ਹੈ ਜਿਸ ਮਗਰੋਂ ਇਨ੍ਹਾਂ ਭੰਬਟਾਂ ਦਾ ਪਤਾ ਹੀ ਨਹੀਂ ਲਗਦਾ ਕਿ ਇਹ ਚਲੇ ਕਿਥੇ ਗਏ। ਜਦ ਇਹ ਸੈਂਕੜਿਆਂ ਤੇ ਹਜ਼ਾਰਾਂ ਦੀ ਗਿਣਤੀ ਵਿਚ ਜਗਦੀ ਰੋਸ਼ਨੀ ਬੁਝਾਉਣ ਲਈ ਹੱਲਾ ਬੋਲਦੇ ਹਨ ਤਾਂ ਲਗਦਾ ਨਹੀਂ ਕਿ ਇਹ ਅਕਲ ਦੀ ਗੱਲ ਸੁਣਨਗੇ ਤੇ ਰੋਸ਼ਨੀ ਨੂੰ ਹਨੇਰੇ ਵਿਚ ਬਦਲਣ ਦਾ ਝੱਲ ਛੱਡ ਦੇਣਗੇ ਪਰ...।
ਜਦ ਦਾ ‘ਰੋਜ਼ਾਨਾ ਸਪੋਕਸਮੈਨ’ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਤੇ ਫਿਰ ‘ਉੱਚਾ ਦਰ’ ਉਸਾਰਨ ਦੀ ਗੱਲ ਸ਼ੁਰੂ ਹੋਈ, ਇਨ੍ਹਾਂ ਦੀਆਂ ‘ਭੰਬਟੀ ਆਵਾਜ਼ਾਂ’ ਉਦੋਂ ਤੋਂ ਹੀ ਸੁਣਦੇ ਆ ਰਹੇ ਹਾਂ ਕਿ :
‘‘ਅਖ਼ਬਾਰ ਨੂੰ 6 ਮਹੀਨੇ ਨਹੀਂ ਚਲਣ ਦਿਆਂਗੇ’’ 
‘‘ਅਖ਼ਬਾਰ ਨੂੂੰ ਬੰਦ ਕਰਵਾ ਕੇ ਰਹਾਂਗੇ’’
‘‘ਜੋਗਿੰਦਰ ਸਿੰਘ ਨੂੰ ਮਾਰ ਦਿਆਂਗੇ, 
ਜ਼ਿੰਦਾ ਨਹੀਂ ਰਹਿਣ ਦਿਆਂਗੇ’’
‘‘ਉੱਚਾ ਦਰ ਬਾਬੇ ਨਾਨਕ ਦਾ ਨੂੰ ਬਣਨ ਨਹੀਂ ਦਿਆਂਗੇ ਤੇ ਹਰ ਰੋੜਾ ਅਟਕਾਵਾਂਗੇ’’

ਇਹ ਦਮਗਜੇ ਮਾਰਨ ਵਾਲਿਆਂ ਵਿਚ ਵਕਤ ਦੇ ਹਾਕਮ ਵੀ ਸਨ, ਧਰਮ ਦਾ ਚੋਲਾ ਪਾਈ ਬੈਠੇ ਜਥੇਦਾਰ ਵੀ ਸਨ ਤੇ ਇਨ੍ਹਾਂ ਦਾ ਇਕ ਅਖ਼ਬਾਰ ਵੀ ਸੀ ਜਿਸ ਨੇ ਸਾਡੇ ਚੰਗੇ ਕੰਮਾਂ ਦੀ ਵਿਰੋਧਤਾ ਕਰਨ ਵੇਲੇ ਇਨ੍ਹਾਂ ਤੋਂ ਵੀ ਜ਼ਿਆਦਾ ਦੁਸ਼ਮਣੀ ਨਿਭਾਈ ਹਾਲਾਂਕਿ ਕਾਫ਼ੀ ਦੇਰ ਤਕ ਉਹ ਤੇ ਉਸ ਦਾ ਪ੍ਰਵਾਰ ਸਾਡੇ ‘ਨਜ਼ਦੀਕੀ ਮਿੱਤਰਾਂ’ ਵਿਚ ਗਿਣਿਆ ਜਾਂਦਾ ਸੀ, ਪਰ ਜਦ ਉਸ ਦੇ ਦਿਮਾਗ਼ ਵਿਚ ਇਹ ਗੱਲ ਆ ਗਈ ਕਿ ‘ਰੋਜ਼ਾਨਾ ਸਪੋਕਸਮੈਨ’ ਉਸ ਦੇ ਅਖ਼ਬਾਰ ਲਈ ਖ਼ਤਰਾ ਬਣ ਸਕਦਾ ਹੈ ਤਾਂ ਉਸ ਨੇ ਭਲੇਮਾਣਸੀ, ਦੋਸਤੀ ਤੇ ਸ਼ਿਸ਼ਟਾਚਾਰ ਦਾ ਚੋਲਾ ਵਗਾਹ ਸੁਟਿਆ ਤੇ... ਬਾਕੀ ਕਹਾਣੀ ਪਾਠਕਾਂ ਨੂੰ ਪਤਾ ਹੀ ਹੈ।

ਉਸ ਦੇ ਠਹਾਕੇ ਮਾਰਦੇ ਇਹ ਐਲਾਨ ਮੇਰੇ ਕੋਲ ਪੁਜਦੇ ਕਿ, ‘‘ਪੈਸਾ ਹੈ ਨਹੀਂ, ਅਖ਼ਬਾਰ ਕੱਢ ਕੇ ਤਿੰਨ ਚਾਰ ਮਹੀਨਿਆਂ ਵਿਚ ਹੀ ਸੱਭ ਕੁੱਝ ਲੁਟਾ ਬੈਠੇਗਾ ਤੇ ਫਿਰ ਸਾਡੇ ਕੋਲ ਅਖ਼ਬਾਰ ਵਿਚ ਚਪੜਾਸੀ ਦੀ ਨੌਕਰੀ ਮੰਗਣ ਆਏਗਾ, ਤੁਸੀ ਵੇਖ ਲੈਣਾ।’’ ਜਦੋਂ ਬਾਦਲ ਸਰਕਾਰ ਨੇ 295-ਏ ਦੀ ਸਜ਼ਾ ਤਿੰਨ ਸਾਲ ਤੋਂ ਵਧਾ ਕੇ 10 ਸਾਲ ਕਰਨ ਦਾ ਬਿੱਲ ਅਸੈਂਬਲੀ ਵਿਚੋਂ ਪਾਸ ਕਰਵਾ ਲਿਆ ਤਾਂ ਇਹ ‘ਪੁਰਾਣੇ ਮਿੱਤਰ’ ਦਾ ਅਖ਼ਬਾਰ ਹੀ ਸੀ ਜਿਸ ਨੇ ਬਿਲ ਪਾਸ ਹੋਣ ਤੋਂ ਪਹਿਲਾਂ ਹੀ ਲਿਖ ਦਿਤਾ ਕਿ, ‘‘ਹੁਣ ਜੋਗਿੰਦਰ ਸਿੰਘ 10 ਸਾਲ ਜੇਲ੍ਹ ਵਿਚ ਰਹੇਗਾ...।’’ ਮਤਲਬ ਕਿ ਬਾਦਲ ਕੋਲੋਂ ਇਸ ਨੇ ਹੀ ਸਿਰਫ਼ ਮੇਰੇ ਲਈ ਇਹ ਬਿਲ ਪਾਸ ਕਰਵਾਇਆ ਸੀ। ਹਾਕਮਾਂ ਨੇ ਇਸ਼ਤਿਹਾਰਾਂ ਤੇ ਮੁਕੰਮਲ ਪਾਬੰਦੀ ਲਵਾ ਦਿਤੀ ਜੋ 10 ਸਾਲ ਤਕ ਲੱਗੀ ਰਹੀ। ਡੇਢ ਸੌ ਕਰੋੜ ਦੇ ਸਰਕਾਰੀ ਇਸ਼ਤਿਹਾਰ ਰੋਕ ਲਏ ਗਏ। ਕਈ ਕਰੋੜ ਦੇ ਇਸ਼ਤਿਹਾਰ ਸ਼੍ਰੋਮਣੀ ਕਮੇਟੀ ਨੇ ਰੋਕ ਲਏ ਜੋ ਅਜੇ ਵੀ ਸਪੋਕਸਮੈਨ ਦੇ ਮਾਮਲੇ ਵਿਚ ਬੰਦ ਚਲ ਰਹੇ ਹਨ। ਕਿਸੇ ਹੋਰ ਪਾਸਿਉਂ ਵੀ ਪੈਸਾ ਨਾ ਆਵੇ, ਇਹ ਯਕੀਨੀ ਬਣਾਉਣ ਲਈ ਮੁਕੰਮਲ ਆਰਥਕ ਨਾਕਾਬੰਦੀ ਵੀ ਕਰ ਦਿਤੀ ਗਈ।

ਪਰ ਏਨੀ ਸਖ਼ਤ ਨਾਕੇਬੰਦੀ ਤੇ ਗੋਲੀਬਾਰੀ ਦਾ ਨਤੀਜਾ ਕੀ ਨਿਕਲਿਆ? ਸੱਭ ਕੁੱਝ ਤੁਹਾਡੇ ਸਾਹਮਣੇ ਹੈ। ਅਖ਼ਬਾਰ ਬਾਰੇ ਇਨ੍ਹਾਂ ਦੇ ਠਹਾਕੇ ਤੇ ਦਮਗਜੇ ਭੰਬਟਾਂ ਦੀ ਭੀਂ ਭੀਂ ਤੋਂ ਵੱਧ ਕੁੱਝ ਨਾ ਨਿਕਲੇ। ਬਾਬੇ ਨਾਨਕ ਨੇ ਤੇ ਮੇਰੇ ਪਾਠਕਾਂ ਨੇ ਹਮੇਸ਼ਾ ਸਾਡੀ ਲਾਜ ਰੱਖੀ।
ਫਿਰ ਇਹ ‘ਤਾਕਤਵਰ’ ਲੋਕ (ਚਾਰ ਪੰਜ ਸਾਲ ਬਾਅਦ) ਆਪ ਹੀ ਝੁਕਣ ਲਈ ਤਿਆਰ ਹੋ ਗਏ ਤੇ ਮੈਨੂੰ ਕਰੋੜਾਂ ਦੀ ਪੇਸ਼ਕਸ਼ ਕੀਤੀ ਕਿ ਇਕ ਸਕਿੰਟ ਲਈ ਜਥੇਦਾਰ ਅੱਗੇ ਪੇਸ਼ ਹੋ ਕੇ ਫ਼ੋਟੋ ਖਿਚਵਾ ਲਉ, ਕੋਈ ਕੁੱਝ ਨਹੀਂ ਕਹੇਗਾ ਤੇ ਸਾਡੇ ਕੋਲੋਂ ਕਰੋੜਾਂ ਲੈ ਲਉ ਪਰ ਬਾਦਲਾਂ ਦੀ ਵਿਰੋਧਤਾ ਛੱਡ ਦਿਉ। ਮੈਂ ਹੱਥ ਜੋੜ ਦਿਤੇ ਕਿ ਨਾ ਮੈਂ ਪੈਸਾ ਲੈਣ ਲਈ ਪੱਤਰਕਾਰੀ ਵਿਚ ਆਇਆ ਸੀ, ਨਾ ਮੈਂ ਕੋਈ ਗ਼ਲਤ ਸ਼ਰਤ ਸੁਣਨੀ ਹੈ। ਜੇ ਮੈਂ ਕੋਈ ਗ਼ਲਤੀ ਕੀਤੀ ਹੈ ਤਾਂ ਤੁਸੀ ਮੈਨੂੰ ਬਿਲਕੁਲ ਮਾਫ਼ ਨਾ ਕਰੋ ਪਰ ਜੇ ਗ਼ਲਤੀ ਤੁਹਾਡੀ ਸੀ ਤਾਂ ਤੁਸੀ ਮਾਫ਼ੀ ਮੰਗ ਲਉ, ਇਸ ਤੋਂ ਵੱਧ ਮੈਂ ਕੋਈ ਗੱਲ ਨਹੀਂ ਸੁਣਨੀ।
ਫਿਰ ਇਨ੍ਹਾਂ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਕੋਲੋਂ ਟੈਲੀਫ਼ੋਨ ਕਰਵਾਇਆ ਕਿ, ‘‘ਸ. ਜੋਗਿੰਦਰ ਸਿੰਘ, ਮੈਂ ਬਤੌਰ ਜਥੇਦਾਰ ਅਕਾਲ ਤਖ਼ਤ ਐਲਾਨ ਕਰਦਾ ਹਾਂ ਕਿ ਤੁਸੀ ਕੋਈ ਭੁੱਲ ਨਹੀਂ ਸੀ ਕੀਤੀ ਤੇ ਭੁੱਲ ਜਥੇਦਾਰ ਵੇਦਾਂਤੀ ਦੀ ਸੀ ਜਿਸ ਨੇ ਕਿੜ ਕੱਢਣ ਲਈ ਤੁਹਾਡੇ ਵਿਰੁਧ ਹੁਕਮਨਾਮਾ ਜਾਰੀ ਕਰ ਦਿਤਾ।’’

ਮੈਂ ਕਿਹਾ, ‘‘ਫਿਰ ਜਿਸ ਨੇ (ਤੁਹਾਡੇ ਕਹਿਣ ਅਨੁਸਾਰ) ਭੁੱਲ ਕੀਤੀ ਸੀ, ਉਸੇ ਨੂੰ ਪੇਸ਼ੀ ਲਈ ਬੁਲਾਉ। ਜਦੋਂ ਉਹ ਮਾਫ਼ੀ ਮੰਗ ਲਵੇਗਾ, ਫਿਰ ਮੈਨੂੰ ਕੁੱਝ ਕਹਿਣਾ।’’
 ਇਹ ਸਾਰਾ ਕੁੱਝ ਇਕ ਵਾਰ ਦੁਬਾਰਾ ਪਾਠਕਾਂ ਸਾਹਮਣੇ ਰੱਖਣ ਪਿੱਛੇ ਮਕਸਦ ਇਹੀ ਦਸਣਾ ਹੈ ਕਿ ਅਸੀ ਪੈਸੇ ਲਈ ਜਾਂ ਮਸ਼ਹੂਰੀ ਲਈ ਜਾਂ ਜਾਇਦਾਦ ਬਣਾਉਣ ਲਈ ਇਹ ਸਾਰਾ ਕੁੱਝ ਨਹੀਂ ਸੀ ਕੀਤਾ, ਬਲਕਿ ਇਕ ਵੱਡੇ ਮਿਸ਼ਨ ਨੂੰ ਸਰ ਕਰਨ ਲਈ ਕੁਰਬਾਨੀ ਦੇ ਜਜ਼ਬੇ ਨਾਲ ਅਸੀ ਸਾਰੇ ਇਕੱਠੇ ਹੋਏ ਸੀ ਤਾਕਿ ਅਗਲੀਆਂ ਪੀੜ੍ਹੀਆਂ ਲਾਭ ਲੈ ਸਕਣ। ਅਜੇ ਤੁਸੀ ਗਿਆਨ ਦੇ ਦੋ ਹੀ ਸੂਰਜ ਉਗਾਏ ਹਨ ਤੇ ਸ਼ਾਇਦ ਤੁਸੀ (ਪਾਠਕ) ਵੀ ਨਹੀਂ ਜਾਣਦੇ ਕਿ ਤੁਸੀ ਇਤਿਹਾਸ ਵਿਚ ਕਿੰਨਾ ਵੱਡਾ ਕਾਰਨਾਮਾ ਕਰ ਵਿਖਾਇਆ ਹੈ ਪਰ ਵੇਖ ਲਉ, ਬਾਬੇ ਨਾਨਕ ਦੀ ਵਿਚਾਰਧਾਰਾ ਦੇ ਦਿਲੋਂ ਬਣੇ ਦੁਸ਼ਮਣ ਕਿੰਨੇ ਤਿਲਮਿਲਾਏ ਹਨ। ਉਨ੍ਹਾਂ ਪਹਿਲਾਂ ਆਪ ਕਰੋੜਾਂ ਰੁਪਏ ਖ਼ਰਚ ਕੇ ਹਰ ਕੋਸ਼ਿਸ਼ ਕੀਤੀ ਕਿ ਅਖ਼ਬਾਰ ਵੀ ਬੰਦ ਹੋ ਜਾਏ ਤੇ ‘ਉੱਚਾ ਦਰ’ ਵੀ ਬਣਨੋਂ ਰੁਕ ਜਾਏ।

ਤੇ ਹੁਣ ਸਾਡੇ ਚੋਂ ਮਾਇਆ ਦੇ ਲਾਲਚੀ ਕੁੱਝ ਬੰਦਿਆਂ ਨੂੰ ਤੋੜ ਕੇ ਤੇ ਅਪਣੇ ਆਪ ਨੂੰ ਉਨ੍ਹਾਂ ਦੇ ਸਕੇ ਸੋਹਦਰੇ (ਹਮਦਰਦ) ਦਸ ਕੇ, ਸਾਨੂੰ ਅਪਣੇ ਵੱਡੇ ਮਿਸ਼ਨ ਵਲ ਵਧਣੋਂ ਰੋਕ ਲੈਣਾ ਚਾਹੁੰਦੇ ਹਨ। ਪਾਠਕ ਸਿਆਣੇ ਹਨ। ਅਸੀ ਬਾਬੇ ਨਾਨਕ ਦੇ ਸੁੱਚੇ ਸੱਚੇ ਧਰਮ ਨੂੰ ‘ਕਰਮ ਕਾਂਡਾਂ ਦੀ ਨਵੀਂ ਗਠੜੀ’ ਨਹੀਂ ਬਣਨ ਦੇਣਾ, ਧਰਮ ਉਤੇ ਸਿਆਸੀ ਲੋਕਾਂ ਦਾ, ਡੇਰਾਵਾਦ ਤੇ ਪੁਜਾਰੀਵਾਦ ਦਾ ਗ਼ਲਬਾ ਵੀ ਨਹੀਂ ਸਹਿਣਾ, 100 ਫ਼ੀ ਸਦੀ ਮੁਨਾਫ਼ਾ ਗ਼ਰੀਬਾਂ ਤੇ ਲੋੜਵੰਦਾਂ ਨੂੰ ਦੇ ਕੇ ਨਵਾਂ ਇਤਿਹਾਸ ਵੀ ਸਿਰਜ ਕੇ ਰਹਿਣਾ ਹੈ ਤੇ ਜਿਸ ਮਿਸ਼ਨ ਲਈ ਅਸੀ ਇਕੱਠੇ ਹੋ ਕੇ ਚਲੇ ਸੀ, ਉਸ ਨੂੰ ਪ੍ਰਾਪਤ ਕਰ ਕੇ ਵਿਖਾਣਾ ਹੈ ਪਰ ਆਪ ਕੁੱਝ ਨਹੀਂ ਲੈਣਾ। ਟਰੱਸਟ ਵਲੋਂ ਪਾਠਕਾਂ ਤੋਂ ਉਧਾਰੇ ਲਏ ਪੈਸਿਆਂ ਦੀ ਚਿੰਤਾ ਸਾਨੂੰ ਵੀ ਹਰ ਸਮੇਂ ਰਹਿੰਦੀ ਹੈ।

ਇਸ ਲਈ ਉੱਚਾ ਦਰ ਸ਼ੁਰੂ ਹੋਣ ਤੋਂ ਪਹਿਲਾਂ ਹੀ 70% ਵਾਪਸ ਕਰ ਵੀ ਚੁੱਕੇ ਹਾਂ। ਕਿਸੇ ਦਾ ਇਕ ਪੈਸਾ ਵੀ ਨਹੀਂ ਮਰਨ ਦਿਆਂਗੇ। ਬਾਬੇ ਨਾਨਕ ਦਾ ਨਾਂ ਲੈ ਕੇ ਕੰਮ ਸ਼ੁਰੂ ਕੀਤਾ ਸੀ, ਇਕ ਪੈਸੇ ਜਿੰਨੀ ਗ਼ਲਤੀ ਨਹੀਂ ਹੋਣ ਦਿਆਂਗੇ। ਤੁਸੀ ਅਪਣਾ ਏਕਾ ਨਾ ਟੁੱਟਣ ਦੇਣਾ, ਨਾ ਇਹ ਭੁਲਣਾ ਕਿ ਅਸੀ ਫ਼ਾਇਦੇ ਲਈ ਇਕੱਠੇ ਨਹੀਂ ਸੀ ਹੋਏ ਸਗੋਂ ਕੁੱਝ ਬਹੁਤ ਵੱਡਾ ਕਰਨ ਲਈ ਇਸ ਅੰਦੋਲਨ ਨਾਲ ਜੁੜੇ ਸੀ ਤੇ ਸਾਡਾ ਥੋੜਾ ਜਿਹਾ ਬਾਕੀ ਰਹਿੰਦਾ ਪੈਸਾ ਵੀ ਸਾਡੇ ਅਪਣੇ ਹੱਥਾਂ ਵਿਚ ਹੀ ਹੈ, ਕਿਸੇ ਗ਼ੈਰ ਕੋਲ ਨਹੀਂ। 

ਬਾਕੀ  ਇਨ੍ਹਾਂ ਦੇ ‘ਹਾਕਮਾਨਾ, ਪੁਜਾਰੀਆਨਾ ਤੇ ਸਾੜੇ ਵਾਲੇ ਯਤਨਾਂ ਦਾ ਪਹਿਲਾਂ ਜੋ ਨਤੀਜਾ ਨਿਕਲਿਆ ਸੀ ਉਹ ਤੁਸੀ ਵੇਖ ਹੀ ਚੁੱਕੇ ਹੋ। ਅਸੀ ਇਨ੍ਹਾਂ ਦਾ ਹਰ ਵਾਰ ਸਹਿ ਕੇ, ਸਗੋਂ ਹੋਰ ਮਜ਼ਬੂਤ ਹੋ ਕੇ ਨਿਕਲੇ ਹਾਂ। ਆਉ ਵੇਖੀਏ ਹੁਣ ਵੀ ਪੀਟੀਸੀ ਨੂੰ ਅੱਗੇ ਲਾ ਕੇ ਇਨ੍ਹਾਂ ਨੇ ਜੋ ਝੂਠ ਦਾ ਤੂਫ਼ਾਨ ਖੜਾ ਕੀਤਾ, ਉਸ ਦਾ ਕੀ ਨਤੀਜਾ ਨਿਕਲਿਆ ਹੈ? 

ਸਪੋਕਸਮੈਨ ਨਾਲ ਲੜਾਈ ਛੇੜ ਕੇ, ਜਿਥੇ ਇਹ ਆਪ ਬਦਨਾਮ ਹੋ ਕੇ ਜ਼ੀਰੋ ਦੇ ਨੇੜੇ ਪੁਜ ਗਏ ਹਨ, ਜਥੇਦਾਰਾਂ ਦੀ ਦੁਰਵਰਤੋਂ ਕਰ ਕੇ ਜਿਵੇਂ ਉਨ੍ਹਾਂ ਦਾ ਗੌਰਵ ਖ਼ਤਮ ਕਰ ਬੈਠੇ ਹਨ, ਸ਼੍ਰੋਮਣੀ ਕਮੇਟੀ ਦੀ ਦੁਰਵਰਤੋ ਕਰ ਕੇ ਜਿਵੇਂ ਉਸ ਦਾ ਵਕਾਰ ਇਨ੍ਹਾਂ ਮਿੱਟੀ ਵਿਚ ਮਿਲਾ ਦਿਤਾ ਹੈ, ਇਸੇ ਤਰ੍ਹਾਂ ਪੀਟੀਸੀ ਵਿਰੁਧ ਵੀ ਲੋਕਾਂ ਦੀ ਨਫ਼ਰਤ ਵਿਚ ਬੇਇਨਤਹਾ ਵਾਧਾ ਕਰਵਾ ਲਿਆ ਹੈ ਤੇ ਸਾਡੇ ਕੋਲ ਪੁੱਜੀਆਂ ਖ਼ਬਰਾਂ ਅਨੁਸਾਰ, ਲੋਕ ਹੁਣ ਗੁਰਬਾਣੀ ਕੀਰਤਨ ਸੁਣਨ ਲਈ ਵੀ ਪੀਟੀਸੀ ਨੂੰ ਨਹੀਂ ਸੁਣਦੇ। ਦੂਜਾ ਇਨ੍ਹਾਂ ਸਾਰੇ ਯਤਨਾਂ ਦਾ ਇਕ ਵੱਡਾ ਟੀਚਾ ਇਹ ਰਿਹਾ ਹੈ ਕਿ ਸਾਡੇ ਕੋਲ ਕਿਸੇ ਪਾਸਿਉਂ ਵੀ ਪੈਸਾ ਨਾ ਆਵੇ ਤੇ ਦੁਖੀ ਹੋ ਕੇ ਅਸੀ ਇਨ੍ਹਾਂ ਦੇ ਗੰਦੇ ਪੈਰ ਫੜ ਲਈਏ। ਪਰ ਉਸ ਦਾ ਵੀ ਹਮੇਸ਼ਾ ਉਲਟਾ ਅਸਰ ਹੋਇਆ ਵਰਨਾ ਅਸੀ ਦੋ ਵੱਡੇ ਅਦਾਰੇ ਕਾਮਯਾਬ ਨਾ ਕਰ ਸਕਦੇ। ਹੁਣ ਵੀ ਪੀਟੀਸੀ ਦਾ ਦੁਸ਼ਪ੍ਰਚਾਰ ਸੁਣਨ ਮਗਰੋਂ, ਉੱਚਾ ਦਰ ਚਾਲੂ ਕਰਨ ਲਈ ਵੱਡੀਆਂ ਰਕਮਾਂ ਜੋ ਸਾਨੂੰ ਪਿਛਲੇ ਕੁੱਝ ਦਿਨਾਂ ਵਿਚ ਆਈਆਂ ਹਨ, ਉਹ ਵੀ ਵੇਖ ਲਉ :
1)    ਲੈਫ਼ਟੀਨੈਂਟ ਕਰਨਲ    :    52 ਲੱਖ (ਤੇਰਾਂ ਤੇਰਾਂ ਲੱਖ ਦੇ
    ਅਮਰਜੀਤ ਸਿੰਘ,          ਚਾਰ ਚੈੱਕ, ਬਾਬੇ ਨਾਨਕ ਦੇ
    (ਗੋਇੰਦਵਾਲ ਸਾਹਿਬ)        ‘ਤੇਰਾ ਤੇਰਾ’ ਦੀ ਯਾਦ ਵਿਚ)
2)    ਸ. ਲਖਵਿੰਦਰ ਸਿੰਘ    :    40 ਲੱਖ ਰੁਪਏ
    ਭੁੱਲਰ, ਚੰਡੀਗੜ੍ਹ ਤੋਂ
3)    ਡਾ. ਗੁਰਪ੍ਰੀਤ ਇੰਦਰ ਸਿੰਘ    : 5 ਲੱਖ ਰੁਪਏ
    (ਸਾਬਕਾ ਵਾਈਸ ਚਾਂਸਲਰ, 
    ਮੈਡੀਕਲ ਯੂਨੀਵਰਸਟੀ, ਬਠਿੰਡਾ)
4)    ਸ. ਪਰਵਿੰਦਰ ਸਿੰਘ,    :    5 ਲੱਖ ਰੁਪਏ 
    ਚੰਡੀਗੜ੍ਹ
ਸਾਡੇ ਕੋਲ ਸੂਚਨਾਵਾਂ ਪੁਜੀਆਂ ਹਨ ਕਿ ਪਾਠਕ ਲੱਖ ਲੱਖ ਰੁਪਏ ਦੀ ਆਖ਼ਰੀ ਮਦਦ ਵੀ ਇਕੱਠੀ ਕਰ ਰਹੇ ਹਨ ਤੇ ਛੇਤੀ ਭੇਜਣਗੇ ਤਾਕਿ ਹਾਲੀਆ ਬਰਸਾਤ ਵਿਚ ‘ਉੱਚਾ ਦਰ’ ਦਾ ਜੋ ਵੱਡਾ ਨੁਕਸਾਨ ਹੋਇਆ ਹੈ, ਉਹ ਵੀ ਇਸ ਦੇ ਚਾਲੂ ਹੋਣ ਵਿਚ ਦੇਰੀ ਨਾ ਕਰ ਸਕੇ ਤੇ ਜਿਹੜੀ ਵੀ ਕਮੀ ਹੈ, ਉਸ ਨੂੰ ਤੁਰਤ ਦੂਰ ਕਰ ਕੇ, ਦੁਸ਼ਮਣਾਂ ਅਤੇ ਦੋਖੀਆਂ ਦੇ ਮੂੰਹ ਤੇ ਵੱਡਾ ਥੱਪੜ ਜੜਿਆ ਜਾ ਸਕੇ ਤੇ ਅਪਣੇ ਮਿਸ਼ਨ ਵਿਚ ਵੀ ਅੱਗੇ ਵਧਿਆ ਜਾ ਸਕੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement