ਅਕਾਲ ਤਖਤ ਦਾ ‘ਜਥੇਦਾਰ’ ਉਹ ਜੋ ਪੂਰਾ ਸੱਚ ਬੋਲੇ (2)

By : KOMALJEET

Published : Mar 19, 2023, 7:51 am IST
Updated : Mar 19, 2023, 7:51 am IST
SHARE ARTICLE
Representational Image
Representational Image

ਗਿ. ਹਰਪ੍ਰੀਤ ਸਿੰਘ ਅੱਧਾ ਸੱਚ ਬੋਲ ਕੇ ਤੇ ਬਾਦਲਾਂ ਵਲ ਵੇਖ ਕੇ ਰੁਕ ਜਾਂਦੇ ਹਨ ਤੇ ਬਾਦਲਾਂ ਦੀ ਵਕਾਲਤ ਕਰਨ ਲੱਗ ਪੈਂਦੇ ਹਨ...

ਜਿਥੋਂ ਤਕ 1947 ਤੋਂ ਬਾਅਦ ਸਿੱਖਾਂ ਨਾਲ ਵਿਤਕਰਾ ਤੇ ਧੱਕਾ ਕਰਨ ਦੇ ਲੰਮੇ ਇਤਿਹਾਸ ਦੀ ਗੱਲ ਹੈ, ਜਥੇਦਾਰ ਸਾਹਬ ਸੌ ਫ਼ੀ ਸਦੀ ਸੱਚ ਬੋਲੇ ਹਨ ਤੇ ਜੇ ਉਹ ਇਸ ਤੋਂ ਵੱਧ ਵੀ ਕੁੱਝ ਕਹਿ ਦੇਣ ਤਾਂ ਉਹ ਵੀ ਸੱਚ ਹੋਵੇਗਾ ਕਿਉਂਕਿ ਮੈਂ ਅਪਣੀ ਗੱਲ ਕਰਾਂ ਤਾਂ ਜਨਮ ਤੋਂ ਲੈ ਕੇ ਮਰਨ ਕਿਨਾਰੇ ਪਹੁੰਚਣ ਤਕ ਕੋਈ ਇਕ ਦਿਨ ਵੀ ਮੈਂ ਨਹੀਂ ਵੇਖਿਆ ਜਦੋਂ ਸਿੱਖ ਇਹ ਸ਼ਿਕਾਇਤ ਨਾ ਕਰ ਰਹੇ ਹੋਣ ਕਿ ਉਨ੍ਹਾਂ ਨਾਲ ਧੱਕਾ ਹੋ ਰਿਹਾ ਹੈ ਤੇ ਵਿਤਕਰਾ ਹੋ ਰਿਹਾ ਹੈ ਤੇ ਇਸ ਗੱਲ ਦੇ ਬਾਵਜੂਦ ਹੋ ਰਿਹਾ ਹੈ ਕਿ ਉਨ੍ਹਾਂ ਨੂੰ ਹਿੰਦੁਸਤਾਨ ਦੀ ਕਿਸੇ ਵੀ ਹੋਰ ਕੌਮ ਦੇ ਮੁਕਾਬਲੇ ਅਪਣੇ ਜਨਮ ਤੋਂ ਲੈ ਕੇ ਹੁਣ ਤਕ ਦੇਸ਼ ਲਈ ਕਈ ਗੁਣਾਂ ਵੱਧ ਕੁਰਬਾਨੀਆਂ ਕੀਤੀਆਂ ਹਨ ਤੇ ਕਰਦੇ ਜਾ ਵੀ ਰਹੇ ਸਨ।

ਸਿੱਖਾਂ ਨੂੰ ਸਮਝ ਨਹੀਂ ਆਉਂਦੀ ਕਿ ਕੁਰਬਾਨੀਆਂ ਦੇ ਏਨੇ ਸ਼ਾਨਦਾਰ ਇਤਿਹਾਸ ਦੇ ਬਾਵਜੂਦ, ਉਨ੍ਹਾਂ ਨੂੰ ਦੇਸ਼ ਵਿਚ ਵਿਤਕਰੇ ਤੇ ਧੱਕੇਸ਼ਾਹੀ ਦਾ ਮੂੰਹ ਕਿਉਂ ਵੇਖਣਾ ਪੈਂਦਾ ਹੈ? ਏਨੇ ਕੁ ਹਿੱਸੇ ਬਾਰੇ ਜਥੇਦਾਰ ਜੀ ਪੂਰਾ ਸੱਚ ਬੋਲੇ ਹਨ। ਪਰ ਜਦ ਉਹ ਕਹਿੰਦੇ ਹਨ ਕਿ ਦਿੱਲੀ ਦੇ ਹਾਕਮਾਂ ਨੇ ਵਖਰੀ ਹਰਿਆਣਾ ਗੁਰਦਵਾਰਾ ਕਮੇਟੀ ਬਣਾ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਟੁਕੜੇ ਕੀਤੇ ਹਨ ਤਾਂ ਉਹ ਨਿਰਪੱਖ ਹੋ ਕੇ ਗੱਲ ਨਹੀਂ ਕਰ ਰਹੇ ਹੁੰਦੇ। ਹਰਿਆਣਾ ਕਮੇਟੀ, ਹਰਿਆਣੇ ਦੇ ਸਿੱਖਾਂ ਨੇ ਬਣਵਾਈ ਅਤੇ ਲੰਮੀ ਜਦੋ-ਜਹਿਦ ਮਗਰੋਂ ਬਣਵਾਈ। 

ਅਕਾਲੀ ਲੀਡਰ, ਜਥੇਦਾਰ ਤੇ ਸ਼੍ਰੋਮਣੀ ਕਮੇਟੀ ਹੀ ਜ਼ਿੰਮੇਵਾਰ ਹਨ ਹਰਿਆਣਾ ਦੀ ਵਖਰੀ ਕਮੇਟੀ ਬਣਨ ਲਈ 
 ਕੁੱਝ ਕੁ ਨੂੰ ਛੱਡ ਕੇ ਹਰਿਆਣੇ ਦੇ 90 ਫ਼ੀ ਸਦੀ ਸਿੱਖ ਖ਼ੁਸ਼ ਹਨ। ਸੋ ਜਿਹੜੇ ਖ਼ੁਸ਼ ਹਨ, ਉਨ੍ਹਾਂ ਨੇ ਹੀ ਵਖਰੀ ਹਰਿਆਣਾ ਗੁਰਦਵਾਰਾ ਕਮੇਟੀ ਬਣਵਾਈ ਹੇ ਤੇ ਲੰਮੀ ਜਦੋਜਹਿਦ ਕਰ ਕੇ ਬਣਾਈ ਹੈ।
ਜਥੇਦਾਰ ਨਿਰਪੱਖਤਾ ਵਿਖਾਂਦੇ ਤੇ ਕਹਿੰਦੇ ਕਿ ਹਰਿਆਣੇ ਦੇ ਸਿੱਖਾਂ ਦਾ ਸ਼੍ਰੋਮਣੀ ਕਮੇਟੀ ਤੋਂ ਦੂਰ ਜਾਣਾ ਮਾੜਾ ਹੈ ਪਰ ਜ਼ਿੰਮੇਵਾਰੀ ਤੋਂ ਉਹ ਲੀਡਰ ਵੀ ਨਹੀਂ ਭੱਜ ਸਕਦੇ ਜਿਨ੍ਹਾਂ ਨੇ 10 ਸਾਲ ਚਲੇ ਲੰਮੇ ਸੰਘਰਸ਼ ’ਚ ਹਰਿਆਣਵੀ ਸਿੱਖਾਂ ਨੂੰ ਪੰਜਾਬ ਨਾਲ ਤੇ ਸ਼੍ਰੋਮਣੀ ਕਮੇਟੀ ਨਾਲ ਜੋੜੀ ਰੱਖਣ ਲਈ ਕੁੱਝ ਨਾ ਕੀਤਾ। ਅਜਿਹਾ ਨਿਆਂਪੂਰਣ ਬਿਆਨ ਹੀ ਸਿੱਖਾਂ ਨੂੰ ਜੋੜ ਸਕਦਾ ਹੈ।

ਪਰ ਬਦਕਿਸਮਤੀ ਨਾਲ ਸਿੱਖ ਸਿਆਸਤਦਾਨਾਂ, ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਅਤੇ ਅਕਾਲ ਤਖ਼ਤ ਦੇ ਜਥੇਦਾਰਾਂ ਨੇ ਸਿੱਖਾਂ ਨੂੰ ਦੂਰ ਜਾਂਦੇ ਤੇ ਅਪਣੇ ਕੇਂਦਰ ਨਾਲੋਂ ਟੁਟਦੇ ਵੇਖ ਕੇ ਸਦਾ ਸ਼੍ਰੋਮਣੀ ਕਮੇਟੀ ਉਤੇ ਰਾਜ ਕਰ ਰਹੀ ਪਾਰਟੀ ਦੇ ਲੀਡਰਾਂ ਦੇ ਹੱਕ ਵਿਚ ਹੀ ਨਾਹਰੇ ਮਾਰੇ ਹਨ, ਸਿੱਖਾਂ ਨੂੰ ਜੋੜੀ ਰੱਖਣ ਲਈ ਕੋਈ ਯਤਨ ਨਹੀਂ ਕੀਤਾ। ਉਹ ਸਿੱਖਾਂ ਨੂੰ ਸਿੱਖ ਸੱਤਾ ਦੇ ਕੇਂਦਰ ਤੋਂ ਦੂਰ ਕਰਨ ਵਾਲਿਆਂ ਦਾ ਸਾਥ ਹੀ ਦੇਂਦੇ ਆ ਰਹੇ ਹਨ ਪਰ ਇਕ ਵਾਰੀ ਵੀ ਆਪ ਉਨ੍ਹਾਂ ਇਹ ਯਤਨ ਨਹੀਂ ਕੀਤਾ ਕਿ ਦੂਰ ਜਾਣ ਵਾਲਿਆਂ ਨੂੰ ਮਿਲ ਕੇ ਉਨ੍ਹਾਂ ਨੂੰ ਰੋਕ ਲਿਆ ਜਾਏ।

ਅਸਲ ਵਿਚ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਦੇ ਜਥੇਦਾਰ, ਰਾਹੁਲ ਗਾਂਧੀ ਵਾਂਗ ‘ਪੰਥ ਜੋੜੋ’ ਦਾ ਨਾਹਰਾ ਲਾ ਕੇ ਕਦੇ ਸੜਕ ਤੇ ਨਹੀਂ ਨਿਕਲੇ ਤੇ ਕਿਸੇ ਨੂੰ ਮਨਾਉਣ ਲਈ ਨਹੀਂ ਗਏ। ਉਹ ਆਰਾਮਦਾਇਕ ਗੱਦੀਆਂ ਤੇ ਬੈਠ ਕੇ, ਹੁਕਮਰਾਨਾਂ ਵਾਂਗ ਹੁਕਮ ਹੀ ਦੇਂਦੇ ਹਨ ਕਿ ‘‘ਸਾਡੇ ਕੋਲ ਪੇਸ਼ ਹੋਵੋ, ਭੁੱਲ ਨਹੀਂ ਵੀ ਕੀਤੀ ਤਾਂ ਵੀ ਭੁੱਲ ਮੰਨਣ ਦੀ ਝੂਠੀ ਅਰਦਾਸ ਕਰੋ। ਅਸੀ ਤੁਹਾਨੂੰ ਬਖ਼ਸ਼ ਦੇਵਾਂਗੇ।’’ ਪੰਥ ਦੀ ਏਕਤਾ ਨਾਲੋਂ ਇਨ੍ਹਾਂ ਨੂੰ ਅਪਣੀ ਸ਼ਾਨ ਵੱਧ ਪਿਆਰੀ ਹੈ।
ਇਹ ਮਹੰਤੀ ਰਵਈਆ ਸਿੱਖਾਂ ਨੂੰ ਫਾੜੀ ਫਾੜੀ ਕਰ ਰਿਹਾ ਹੈ ਤੇ ਜਥੇਦਾਰੀ ਦਾ ਚੋਲਾ ਪਾਈ ਮਹੰਤ ਬੇਫ਼ਿਕਰ ਹੋ ਕੇ ਉੱਚੇ ਪੀੜਿ੍ਹਆਂ ਤੇ ਸਜੇ ਹੋਏ ਹਨ। ਜੇ ਉਹ ਹਰਿਆਣਵੀ ਸਿੱਖਾਂ ਕੋਲ ਹੀ ਚਲੇ ਜਾਂਦੇ ਤਾਂ ਅੱਜ ਉਨ੍ਹਾਂ ਨੂੰ ਗਰਮਾ ਗਰਮ ਬਿਆਨ ਦੇਣ ਦੀ ਲੋੜ ਨਾ ਪੈਂਦੀ। 

ਹਰਿਆਣੇ ਦੇ ਇਕ ਅਕਾਲੀ ਲੀਡਰ ਪਿਛਲੇ ਦਿਨੀਂ ਮੇਰੇ ਕੋਲ ਆਏ ਤੇ ਕਹਿਣ ਲੱਗੇ, ‘‘ਸਪੋਕਸਮੈਨ ਅਗਰ ਮਦਦ ਨਾ ਕਰਦਾ ਤਾਂ ਹਰਿਆਣਵੀ ਸਿੱਖਾਂ ਨੂੰ ਸਫ਼ਲਤਾ ਨਹੀਂ ਸੀ ਮਿਲਣੀ। ਇਸ ਲਈ ਮੈਂ ਉਚੇਚੇ ਤੌਰ ਤੇ ਤੁਹਾਡਾ ਧਨਵਾਦ ਕਰਨ ਆਇਆ ਹਾਂ।’’ ਜਵਾਬ ਵਿਚ ਮੈਂ ਕੀ ਕਿਹਾ, ਅਗਲੇ ਐਤਵਾਰ ਪੜ੍ਹ ਲੈਣਾ।

ਪਿਛਲੇ ਹਫ਼ਤੇ ਮੈਂ ਲਿਖਿਆ ਸੀ ਕਿ ਅਕਾਲ ਤਖ਼ਤ ਦਾ ‘ਜਥੇਦਾਰ’ ਉਹੀ ਹੁੰਦਾ ਹੈ ਜੋ ਪੂਰਾ ਸੱਚ ਬੋਲਣ ਦੀ ਜੁਰਅਤ ਕਰ ਸਕੇ ਤੇ ਕਿਸੇ ਇਕ ਪਾਸੇ ਨਾ ਝੁਕੇ ਸਗੋਂ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ, ਮੂੰਹ ਖੋਲ੍ਹੇ ਤਾਂ ਦੋਹਾਂ ਧਿਰਾਂ ਨੂੰ ਲੱਗੇ ਕਿ ਜਥੇਦਾਰ ਨੇ ਕਿਸੇ ਨਾਲ ਜ਼ਿਆਦਤੀ ਜਾਂ ਵਿਤਕਰਾ ਨਹੀਂ ਕੀਤਾ ਤੇ ਸੱਭ ਨੂੰ ਸੱਚ ਕਹਿ ਸੁਣਾਇਆ ਹੈ।

ਜਥੇਦਾਰ ਹਰਪ੍ਰੀਤ ਸਿੰਘ ਨੇ ਬੜੀ ਬਹਾਦਰੀ ਕੀਤੀ ਜਦ ਉਨ੍ਹਾਂ ਕਿਹਾ ਕਿ ਸਿੱਖੀ ਸਰਮਾਏਦਾਰਾਂ ਦੀ ਪਾਰਟੀ ਕਦੇ ਵੀ ਨਹੀਂ ਸੀ ਤੇ   ਇਸ ਨੂੰ ਕਿਸਾਨਾਂ ਤੇ ਮਜ਼ਦੂਰਾਂ ਦੀ ਪਾਰਟੀ ਬਣਾਇਆ ਜਾਣਾ ਚਾਹੀਦਾ ਹੈ। ਮੇਰਾ ਇਤਰਾਜ਼ ਸੀ ਕਿ ਇਸ ਤਰ੍ਹਾਂ ਤਾਂ ਕਮਿਊਨਿਸਟ ਪਾਰਟੀ ਹੀ ਬਣਾਈ ਜਾ ਸਕਦੀ ਹੈ ਤੇ, ਸ਼੍ਰੋਮਣੀ ਅਕਾਲੀ ਦਲ ਤਾਂ ‘ਪੰਥਕ ਵਿਚਾਰਧਾਰਾ ਨੂੰ ਮੰਨਣ ਵਾਲੇ ਹਰ ਸਿੱਖ ਦੀ ਪਾਰਟੀ ਸੀ ਤੇ ਉਨ੍ਹਾਂ ਦਾ ਕੰਮ, ਧੰਦਾ ਜਾਂ ਕਿੱਤਾ ਕੀ ਹੈ, ਇਹ ਨਹੀਂ ਵੇਖਿਆ ਜਾਂ ਪੁਛਿਆ ਜਾਂਦਾ। ਮੈਂ ਅਫ਼ਸੋਸ ਪ੍ਰਗਟ ਕੀਤਾ ਸੀ ਕਿ ਅਕਾਲ ਤਖ਼ਤ ਦੇ ਜਥੇਦਾਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਜ਼ਮੀਨੀ ਸੈਨਾ ਲਈ ‘ਪੰਥਕ’ ਸ਼ਬਦ ਕਿਉਂ ਨਾ ਵਰਤਿਆ ਤੇ ਕਮਿਊਨਿਸਟ ਸਿਧਾਂਤ ਵਾਲੇ ਸ਼ਬਦ ਹੀ ਕਿਉਂ ਵਰਤੇ? ਕੀ ਇਸ ਲਈ ਕਿ ਬਾਦਲ ਵੀ ਇਸ ‘ਪੰਥ’ ਸ਼ਬਦ ਨੂੰ ਕਦੋਂ ਦੀ ਤਿਲਾਂਜਲੀ ਦੇ ਚੁੱਕੇ ਹਨ (ਕੇਂਦਰੀ ਏਜੰਸੀਆਂ ਦੇ ਕਹਿਣ ਤੇ)?

ਅੱਜ ਉਨ੍ਹਾਂ ਦੇ ਬਿਆਨ ਦਾ ਦੂਜਾ ਹਿੱਸਾ ਲੈਂਦੇ ਹਾਂ ਜਿਸ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਹਿੰਦੁਸਤਾਨ ਦੀ ਕੇਂਦਰੀ ਸਰਕਾਰ ਸਦਾ ਤੋਂ ਹੀ ਸਿੱਖਾਂ ਨਾਲ ਧੱਕਾ ਕਰਦੀ ਆਈ ਹੈ ਤੇ ਹੁਣ ਉਸ ਨੇ ਹਰਿਆਣਾ ਦੀ ਵਖਰੀ ਗੁਰਦਵਾਰਾ ਪ੍ਰਬੰਧਕ ਕਮੇਟੀ ਬਣਾ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਦੋ ਟੁਕੜੇ ਕਰ ਦਿਤੇ ਹਨ ਤੇ ਉਸ ਨੂੰ ਇਸ ਪਾਪ ਦਾ ਸਰਾਪ ਇਹ ਲੱਗੇਗਾ ਕਿ ਇਕ ਦਿਨ ਪਾਰਲੀਮੈਂਟ ਦੇ ਵੀ ਕਈ ਟੁਕੜੇ ਹੋ ਜਾਣਗੇ।

ਜਿਥੋਂ ਤਕ 1947 ਤੋਂ ਬਾਅਦ ਸਿੱਖਾਂ ਨਾਲ ਵਿਤਕਰਾ ਤੇ ਧੱਕਾ ਕਰਨ ਦੇ ਲੰਮੇ ਇਤਿਹਾਸ ਦੀ ਗੱਲ ਹੈ, ਜਥੇਦਾਰ ਸਾਹਬ ਸੌ ਫ਼ੀ ਸਦੀ ਸੱਚ ਬੋਲੇ ਹਨ ਤੇ ਜੇ ਉਹ ਇਸ ਤੋਂ ਵੱਧ ਵੀ ਕੁੱਝ ਕਹਿ ਦੇਣ ਤਾਂ ਉਹ ਵੀ ਸੱਚ ਹੋਵੇਗਾ ਕਿਉਂਕਿ ਮੈਂ ਅਪਣੀ ਗੱਲ ਕਰਾਂ ਤਾਂ ਜਨਮ ਤੋਂ ਲੈ ਕੇ ਮਰਨ ਕਿਨਾਰੇ ਪਹੁੰਚਣ ਤਕ ਕੋਈ ਇਕ ਦਿਨ ਵੀ ਮੈਂ ਨਹੀਂ ਵੇਖਿਆ ਜਦੋਂ ਸਿੱਖ ਇਹ ਸ਼ਿਕਾਇਤ ਨਾ ਕਰ ਰਹੇ ਹੋਣ ਕਿ ਉਨ੍ਹਾਂ ਨਾਲ ਧੱਕਾ ਹੋ ਰਿਹਾ ਹੈ ਤੇ ਵਿਤਕਰਾ ਹੋ ਰਿਹਾ ਹੈ ਤੇ ਇਸ ਗੱਲ ਦੇ ਬਾਵਜੂਦ ਹੋ ਰਿਹਾ ਹੈ ਕਿ ਉਨ੍ਹਾਂ ਨੂੰ ਹਿੰਦੁਸਤਾਨ ਦੀ ਕਿਸੇ ਵੀ ਹੋਰ ਕੌਮ ਦੇ ਮੁਕਾਬਲੇ ਅਪਣੇ ਜਨਮ ਤੋਂ ਲੈ ਕੇ ਹੁਣ ਤਕ ਦੇਸ਼ ਲਈ ਕਈ ਗੁਣਾਂ ਵੱਧ ਕੁਰਬਾਨੀਆਂ ਕੀਤੀਆਂ ਹਨ ਤੇ ਕਰਦੇ ਜਾ ਵੀ ਰਹੇ ਸਨ। ਸਿੱਖਾਂ ਨੂੰ ਸਮਝ ਨਹੀਂ ਆਉਂਦੀ ਕਿ ਕੁਰਬਾਨੀਆਂ ਦੇ ਏਨੇ ਸ਼ਾਨਦਾਰ ਇਤਿਹਾਸ ਦੇ ਬਾਵਜੂਦ, ਉਨ੍ਹਾਂ ਨੂੰ ਦੇਸ਼ ਵਿਚ ਵਿਤਕਰੇ ਤੇ ਧੱਕੇਸ਼ਾਹੀ ਦਾ ਮੂੰਹ ਕਿਉਂ ਵੇਖਣਾ ਪੈਂਦਾ ਹੈ? ਏਨੇ ਕੁ ਹਿੱਸੇ ਬਾਰੇ ਜਥੇਦਾਰ ਜੀ ਪੂਰਾ ਸੱਚ ਬੋਲੇ ਹਨ।

ਪਰ ਜਦ ਉਹ ਕਹਿੰਦੇ ਹਨ ਕਿ ਦਿੱਲੀ ਦੇ ਹਾਕਮਾਂ ਨੇ ਵਖਰੀ ਹਰਿਆਣਾ ਗੁਰਦਵਾਰਾ ਕਮੇਟੀ ਬਣਾ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਟੁਕੜੇ ਕੀਤੇ ਹਨ ਤਾਂ ਉਹ ਨਿਰਪੱਖ ਹੋ ਕੇ ਗੱਲ ਨਹੀਂ ਕਰ ਰਹੇ ਹੁੰਦੇ। ਹਰਿਆਣਾ ਕਮੇਟੀ, ਹਰਿਆਣੇ ਦੇ ਸਿੱਖਾਂ ਨੇ ਬਣਵਾਈ ਅਤੇ ਲੰਮੀ ਜਦੋ-ਜਹਿਦ ਮਗਰੋਂ ਬਣਵਾਈ। ਉਸ ਤੋਂ ਪਹਿਲਾਂ ਉਨ੍ਹਾਂ ਨੇ ਅਕਾਲੀ ਲੀਡਰਸ਼ਿਪ (ਬਾਦਲ ਗਰੁੱਪ) ਨੂੰ ਬੜੀਆਂ ਬੇਨਤੀਆਂ ਕੀਤੀਆਂ ਤੇ ਤਰਲੇ ਕੀਤੇ ਕਿ ਹਰਿਆਣੇ ਦੇ ਗੁਰਦਵਾਰਿਆਂ ਦਾ ਪੈਸਾ ਲੁਟ ਕੇ ਪੰਜਾਬ ਨਾ ਲਿਜਾਇਆ ਕਰੋ ਤੇ ਬਾਦਲਾਂ ਦੇ ਰਿਸ਼ਤੇਦਾਰਾਂ ਤੇ ਖ਼ਾਸਮਖ਼ਾਸਾਂ ਦੇ ਹਵਾਲੇ ਨਾ ਕਰ ਦਿਆ ਕਰੋ ਸਗੋਂ ਹਰਿਆਣਾ ਦੇ ਸਿੱਖਾਂ ਦੀ ਬਿਹਤਰੀ ਲਈ ਖ਼ਰਚਣ ਦਾ ਪ੍ਰਬੰਧ ਕਰੋ। ਪਰ ਬਾਦਲ ਮਾਰਕਾ ਅਕਾਲੀਆਂ ਨੇ ਇਨ੍ਹਾਂ ਬੇਨਤੀਆਂ ਵਲ ਕੋਈ ਧਿਆਨ ਨਾ ਦਿਤਾ।

ਗੁਰਦਵਾਰਿਆਂ, ਟਰੱਸਟਾਂ, ਗੁਰਦਵਾਰਾ ਜ਼ਮੀਨਾਂ, ਗੁਰਦਵਾਰਾ ਗੋਲਕਾਂ ਨੂੰ ਅਪਣੀ ‘ਜਗੀਰ’ ਵਜੋਂ ਵਰਤਣਾ ਜਾਰੀ ਰਖਿਆ ਤੇ ਹਰਿਆਣਵੀ ਸਿੱਖਾਂ ਦੀ ਹਰਿਆਣੇ ਵਿਚ ਕੋਈ ਤਾਕਤ ਹੀ ਨਾ ਬਣਨ ਦਿਤੀ। ਪਾਕਿਸਤਾਨ ਵਿਚ ਵੀ ਹਾਲਤ ਇਸੇ ਤਰ੍ਹਾਂ ਸੀ। ਸ਼੍ਰੋਮਣੀ ਕਮੇਟੀ ਵਾਲੇ ਗੁਰਪੁਰਬ ਮਨਾਉਣ ਜਾਂਦੇ ਸਨ ਤੇ ਗੋਲਕਾਂ ਖ਼ਾਲੀ ਕਰ ਕੇ ਪੈਸਾ ਏਧਰ ਲੈ ਆਉਂਦੇ ਸਨ। ਅਖ਼ੀਰ ਉਥੋਂ ਦੇ ਸਿੱਖਾਂ ਨੇ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਬਣਾ ਲਈ। ਉਸ ਮਗਰੋਂ ਸਿੱਖਾਂ ਦੀ ਤਾਕਤ ਵੀ ਵਧਣ ਲੱਗ ਪਈ। ਸਰਕਾਰੀ ਨੌਕਰੀਆਂ ਵਿਚ ਉਨ੍ਹਾਂ ਨੂੰ ਲਿਆ ਜਾਣ ਲੱਗ ਪਿਆ ਤੇ ਪਾਕਿਸਤਾਨੀ ਸਿੱਖ ਲੀਡਰਾਂ ਨਾਲ ਪਾਕਿਸਤਾਨ ਸਰਕਾਰ ਨੇ ਗੱਲਬਾਤ ਵੀ ਕਰਨੀ ਸ਼ੁਰੂ ਕਰ ਦਿਤੀ। 

ਹਰਿਆਣੇ ਦੇ ਸਿੱਖ ਵੀ ਚਾਹੁੰਦੇ ਸਨ ਕਿ ਹਰਿਆਣੇ ਦੇ ਗੁਰਦਵਾਰਿਆਂ ਦੇ ਪ੍ਰਬੰਧ ਵਾਲੀ ਸ਼੍ਰੋਮਣੀ ਕਮੇਟੀ, ਗੁਰਦਵਾਰਾ ਸ਼ਕਤੀ ਨੂੰ ਇਸ ਤਰ੍ਹਾਂ ਵਰਤੇ ਜਿਸ ਨਾਲ ਹਰਿਆਣਾ ਵਿਚ ਵੀ ਸਿੱਖਾਂ ਦੀ ਤਾਕਤ ਬਣ ਜਾਏ ਤੇ ਇਥੇ ਵੀ ਸਿੰਖਾਂ ਦੇ ਕੁੱਝ ਸਥਾਨਕ ਲੀਡਰ ਪੈਦਾ ਹੋ ਜਾਣ ਜੋ ਸਰਕਾਰ ਅਤੇ ਸਿੱਖਾਂ ਵਿਚਕਾਰ ਪੁਲ ਦਾ ਕੰਮ ਕਰਨ ਯੋਗ ਬਣ ਸਕਣ। ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੇ ਹਰਿਆਣਵੀ ਸਿੱਖਾਂ ਦੀ ਕੋਈ ਗੱਲ ਨਾ ਸੁਣੀ ਤੇ ਮਨਮਰਜ਼ੀ ਜਾਰੀ ਰੱਖੀ। ਜਦ ਪਾਣੀ ਸਿਰ ਤੋਂ ਉਪਰ ਲੰਘ ਗਿਆ ਤਾਂ ਉਨ੍ਹਾਂ ਨੇ ਹਰਿਆਣਾ ਦੇ ਹਾਕਮਾਂ ਅੱਗੇ ਫ਼ਰਿਆਦ ਕੀਤੀ ਕਿ ਹਰਿਆਣਾ ਵਖਰਾ ਹੋ ਗਿਆ ਹੈ ਤਾਂ ਹਰਿਆਣਾ ਦੀ ਗੁਰਦਵਾਰਾ ਕਮੇਟੀ ਵੀ ਵਖਰੀ ਹੋਣੀ ਚਾਹੀਦੀ ਹੈ ਜੋ ਸਿੱਖਾਂ ਦੀਆਂ ਵੋਟਾਂ ਨਾਲ ਚੁਣੀ ਜਾਇਆ ਕਰੇ। ਭੁਪਿੰਦਰ ਸਿੰਘ ਹੁੱਡਾ ਨੇ ਇਹ ਗੱਲ ਮੰਨ ਲਈ ਤੇ ਹਰਿਆਣਾ ਦਾ ਵਖਰਾ ਐਕਟ ਬਣਾ ਦਿਤਾ। ਅਕਾਲੀਆਂ ਨੇ ਕੇਂਦਰ ਨੂੰ ਵੀ ਅਪੀਲਾਂ ਕੀਤੀਆਂ ਤੇ ਸੁਪ੍ਰੀਮ ਕੋਰਟ ਵਿਚ ਵੀ ਦਰਖ਼ਾਸਤ ਪਾ ਦਿਤੀ। ਪਰ ਦੋਹੀਂ ਥਾਈਂ ਉਨ੍ਹਾਂ ਦੀ ਬੇਨਤੀ ਰੱਦ ਕਰ ਦਿਤੀ ਗਈ। ਪਰ ਕੁੱਝ ਕੁ ਨੂੰ ਛੱਡ ਕੇ ਹਰਿਆਣੇ ਦੇ 90 ਫ਼ੀ ਸਦੀ ਸਿੱਖ ਖ਼ੁਸ਼ ਹਨ। ਸੋ ਜਿਹੜੇ ਖ਼ੁਸ਼ ਹਨ, ਉਨ੍ਹਾਂ ਨੇ ਹੀ ਵਖਰੀ ਹਰਿਆਣਾ ਗੁਰਦਵਾਰਾ ਕਮੇਟੀ ਬਣਵਾਈ ਹੈ ਤੇ ਲੰਮੀ ਜਦੋਜਹਿਦ ਕਰ ਕੇ ਬਣਾਈ ਹੈ।

ਜਥੇਦਾਰ ਨਿਰਪੱਖਤਾ ਵਿਖਾਂਦੇ ਤੇ ਕਹਿੰਦੇ ਕਿ ਹਰਿਆਣੇ ਦੇ ਸਿੱਖਾਂ ਦਾ ਸ਼੍ਰੋਮਣੀ ਕਮੇਟੀ ਤੋਂ ਦੂਰ ਜਾਣਾ ਮਾੜਾ ਹੈ ਪਰ ਜ਼ਿੰਮੇਵਾਰੀ ਤੋਂ ਉਹ ਲੀਡਰ ਵੀ ਨਹੀਂ ਭੱਜ ਸਕਦੇ ਜਿਨ੍ਹਾਂ ਨੇ 10 ਸਾਲ ਚਲੇ ਲੰਮੇ ਸੰਘਰਸ਼ ’ਚ ਹਰਿਆਣਵੀ ਸਿੱਖਾਂ ਨੂੰ ਪੰਜਾਬ ਨਾਲ ਤੇ ਸ਼੍ਰੋਮਣੀ ਕਮੇਟੀ ਨਾਲ ਜੋੜੀ ਰੱਖਣ ਲਈ ਕੁੱਝ ਨਾ ਕੀਤਾ। ਅਜਿਹਾ ਨਿਆਂਪੂਰਣ ਬਿਆਨ ਹੀ ਸਿੱਖਾਂ ਨੂੰ ਜੋੜ ਸਕਦਾ ਹੈ।

ਪਰ ਬਦਕਿਸਮਤੀ ਨਾਲ ਸਿੱਖ ਸਿਆਸਤਦਾਨਾਂ, ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਅਤੇ ਅਕਾਲ ਤਖ਼ਤ ਦੇ ਜਥੇਦਾਰਾਂ ਨੇ ਸਿੱਖਾਂ ਨੂੰ ਦੂਰ ਜਾਂਦੇ ਤੇ ਅਪਣੇ ਕੇਂਦਰ ਨਾਲੋਂ ਟੁਟਦੇ ਵੇਖ ਕੇ ਸਦਾ ਸ਼੍ਰੋਮਣੀ ਕਮੇਟੀ ਉਤੇ ਰਾਜ ਕਰ ਰਹੀ ਪਾਰਟੀ ਦੇ ਲੀਡਰਾਂ ਦੇ ਹੱਕ ਵਿਚ ਹੀ ਨਾਹਰੇ ਮਾਰੇ ਹਨ, ਸਿੱਖਾਂ ਨੂੰ ਜੋੜੀ ਰੱਖਣ ਲਈ ਕੋਈ ਯਤਨ ਨਹੀਂ ਕੀਤਾ। ਉਹ ਸਿੱਖਾਂ ਨੂੰ ਸਿੱਖ ਸੱਤਾ ਦੇ ਕੇਂਦਰ ਤੋਂ ਦੂਰ ਕਰਨ ਵਾਲਿਆਂ ਦਾ ਸਾਥ ਹੀ ਦੇਂਦੇ ਆ ਰਹੇ ਹਨ ਪਰ ਇਕ ਵਾਰੀ ਵੀ ਆਪ ਉਨ੍ਹਾਂ ਇਹ ਯਤਨ ਨਹੀਂ ਕੀਤਾ ਕਿ ਦੂਰ ਜਾਣ ਵਾਲਿਆਂ ਨੂੰ ਮਿਲ ਕੇ ਉਨ੍ਹਾਂ ਨੂੰ ਰੋਕ ਲਿਆ ਜਾਏ।

ਅਸਲ ਵਿਚ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਦੇ ਜਥੇਦਾਰ, ਰਾਹੁਲ ਗਾਂਧੀ ਵਾਂਗ ‘ਪੰਥ ਜੋੜੋ’ ਦਾ ਨਾਹਰਾ ਲਾ ਕੇ ਕਦੇ ਸੜਕ ਤੇ ਨਹੀਂ ਨਿਕਲੇ ਤੇ ਕਿਸੇ ਨੂੰ ਮਨਾਉਣ ਲਈ ਨਹੀਂ ਗਏ। ਉਹ ਆਰਾਮਦਾਇਕ ਗੱਦੀਆਂ ਤੇ ਬੈਠ ਕੇ, ਹੁਕਮਰਾਨਾਂ ਵਾਂਗ ਹੁਕਮ ਹੀ ਦੇਂਦੇ ਹਨ ਕਿ ‘‘ਸਾਡੇ ਕੋਲ ਪੇਸ਼ ਹੋਵੋ, ਭੁੱਲ ਨਹੀਂ ਵੀ ਕੀਤੀ ਤਾਂ ਵੀ ਭੁੱਲ ਮੰਨਣ ਦੀ ਝੂਠੀ ਅਰਦਾਸ ਕਰੋ। ਅਸੀ ਤੁਹਾਨੂੰ ਬਖ਼ਸ਼ ਦੇਵਾਂਗੇ।’’ ਪੰਥ ਦੀ ਏਕਤਾ ਨਾਲੋਂ ਇਨ੍ਹਾਂ ਨੂੰ ਅਪਣੀ ਸ਼ਾਨ ਵੱਧ ਪਿਆਰੀ ਹੈ।
ਇਹ ਮਹੰਤੀ ਰਵਈਆ ਸਿੱਖਾਂ ਨੂੰ ਫਾੜੀ ਫਾੜੀ ਕਰ ਰਿਹਾ ਹੈ ਤੇ ਜਥੇਦਾਰੀ ਦਾ ਚੋਲਾ ਪਾਈ ਮਹੰਤ ਬੇਫ਼ਿਕਰ ਹੋ ਕੇ ਉੱਚੇ ਪੀੜਿ੍ਹਆਂ ਤੇ ਸਜੇ ਹੋਏ ਹਨ। ਜੇ ਉਹ ਹਰਿਆਣਵੀ ਸਿੱਖਾਂ ਕੋਲ ਹੀ ਚਲੇ ਜਾਂਦੇ ਤਾਂ ਅੱਜ ਉਨ੍ਹਾਂ ਨੂੰ ਗਰਮਾ ਗਰਮ ਬਿਆਨ ਦੇਣ ਦੀ ਲੋੜ ਨਾ ਪੈਂਦੀ। 

ਹਰਿਆਣੇ ਦੇ ਇਕ ਅਕਾਲੀ ਲੀਡਰ ਪਿਛਲੇ ਦਿਨੀਂ ਮੇਰੇ ਕੋਲ ਆਏ ਤੇ ਕਹਿਣ ਲੱਗੇ, ‘‘ਸਪੋਕਸਮੈਨ ਅਗਰ ਮਦਦ ਨਾ ਕਰਦਾ ਤਾਂ ਹਰਿਆਣਵੀ ਸਿੱਖਾਂ ਨੂੰ ਸਫ਼ਲਤਾ ਨਹੀਂ ਸੀ ਮਿਲਣੀ। ਇਸ ਲਈ ਮੈਂ ਉਚੇਚੇ ਤੌਰ ਤੇ ਤੁਹਾਡਾ ਧਨਵਾਦ ਕਰਨ ਆਇਆ ਹਾਂ।’’ ਉਸ ਦੀ ਗੱਲ ਸੁਣ ਕੇ ਮੈਂ ਖ਼ੁਸ਼ੀ ਨਾ ਪ੍ਰਗਟ ਕੀਤੀ ਸਗੋਂ ਜੋ ਮੈਂ ਕਿਹਾ, ਉਹ ਅਗਲੇ ਐਤਵਾਰ ਦਸ ਕੇ, ਉਸ ਬਾਰੇ ਵਿਚਾਰ ਕਰਾਂਗੇ।                      (ਚਲਦਾ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Panchayat Election ਨੂੰ ਲੈ ਕੇ ਇੱਕ ਹੋਰ Big Update

11 Oct 2024 1:16 PM

Sarpanch ਦੀ ਚੋਣ ਲੜਣ ਲਈ Canada ਤੋਂ ਆਪਣੇ ਪਿੰਡ ਸੱਕਾਂਵਾਲੀ ਵਾਪਿਸ ਆਇਆ ਨੌਜਵਾਨ, ਕਿਹਾ "ਮਿੱਟੀ ਦੇ ਮੋਹ ਕਾਰਨ ਵਾਪਸ

10 Oct 2024 1:22 PM

Sarpanch ਦੀ ਚੋਣ ਲੜਣ ਲਈ Canada ਤੋਂ ਆਪਣੇ ਪਿੰਡ ਸੱਕਾਂਵਾਲੀ ਵਾਪਿਸ ਆਇਆ ਨੌਜਵਾਨ, ਕਿਹਾ "ਮਿੱਟੀ ਦੇ ਮੋਹ ਕਾਰਨ ਵਾਪਸ

10 Oct 2024 1:20 PM

ਸਰਕਾਰੀ ਸਕੂਲ ਦੇ ਵਿਦਿਆਰਥੀ ਨੇ ਕੀਤੀ ਕਮਾਲ,,ਬਿਜਲੀ ਬਣਾਉਣ ਵਾਲਾ ਛੋਟਾ ਜਿਹਾ ਜੈਨਰੇਟਰ ਕੀਤਾ ਤਿਆਰ,

10 Oct 2024 1:17 PM

ਅੱਜ ਦੀਆਂ ਮੁੱਖ ਖ਼ਬਰਾ, ਦੇਖੋ ਕੀ ਕੁੱਝ ਹੈ ਖ਼ਾਸ

09 Oct 2024 12:43 PM
Advertisement