ਬਾਬੇ ਨਾਨਕ ਦਾ ਧਰਮ ਫੈਲਿਆ ਕਿਉਂ ਨਹੀਂ?(2)
Published : Jan 24, 2021, 7:16 am IST
Updated : Jan 24, 2021, 7:16 am IST
SHARE ARTICLE
SIKH
SIKH

ਸੰਖੇਪ ਵਿਚ ਗੱਲ ਕਰੀਏ ਤਾਂ ਇਸ ਬੇਰੁਖ਼ੀ ਕਾਰਨ, ਦੋ ਸਾਲ ਵਿਚ ਪੂਰਾ ਹੋਣ ਵਾਲਾ ਕੰਮ, 8 ਸਾਲ ਵਿਚ ਪੂਰਾ ਹੋ ਸਕਿਆ ਹੈ ਤੇ 60 ਕਰੋੜ ਵਿਚ ਪੂਰੇ ਹੋਣ ਵਾਲੇ ਕੰਮ ਉਤੇ......

ਮੁਹਾਲੀ: ਪਿਛਲੇ ਹਫ਼ਤੇ ਅਸੀ ਇਹ ਵਿਚਾਰ ਕਰ ਲਈ ਸੀ ਕਿ ਸਾਰੀ ਮਨੁੱਖ ਜਾਤੀ ਦਾ, ਅੱਜ ਦੇ ਜ਼ਮਾਨੇ ਦੀ ਹਰ ਕਸਵਟੀ ਤੇ ਖਰਾ ਉਤਰਨ ਵਾਲਾ ਬਾਬੇ ਨਾਨਕ ਦਾ ਧਰਮ, ਪੰਜਾਬ ਵਿਚ ਵੀ ਬਹੁਤ ਘੱਟ ਫੈਲਿਆ ਹੈ ਤੇ ਪੰਜਾਬ ਤੋਂ ਬਾਹਰ ਤਾਂ ਬਿਲਕੁਲ ਵੀ ਨਹੀਂ ਫੈਲਿਆ। ਬਾਬਾ ਨਾਨਕ ਆਪ ਜੋ ਕੰਮ ਕਰ ਗਏ ਸੀ, ਉਹ ਵੀ ਉਸ ਤੋਂ ਅੱਗੇ ਨਾ ਵੱਧ ਸਕਿਆ।  ਇਸ ਵੇਲੇ ਤਾਂ ਸਿੱਖਾਂ ’ਚੋਂ ਨਿਕਲੀਆਂ ਕੁੱਝ ਸੰਪਰਦਾਵਾਂ, ਜਿਨ੍ਹਾਂ ਦੇ ਮੁਖੀ ਵੀ ਮੁਢਲੇ ਤੌਰ ਤੇ ਸਿੱਖ ਹੀ ਹਨ (ਜਿਵੇਂ ਨਿਰੰਕਾਰੀ, ਰਾਧਾ ਸਵਾਮੀ ਤੇ ਸੱਚਾ ਸੌਦਾ ਵਾਲੇ) ਇਹ ਦਾਅਵਾ ਕਰਨ ਲੱਗ ਪਏ ਹਨ ਕਿ ਉਨ੍ਹਾਂ ਦੇ ਪੈਰੋਕਾਰਾਂ ਦੀ ਗਿਣਤੀ ਕੁਲ ਸਿੱਖ ਵਸੋਂ ਨਾਲੋਂ ਜ਼ਿਆਦਾ ਹੋ ਗਈ ਹੈ। ਦੂਜੇ ਪਾਸੇ ‘ਸਿੱਖ’ ਅਖਵਾਉਣ ਵਾਲਿਆਂ ’ਚੋਂ 90 ਫ਼ੀ ਸਦੀ ਉਹ ਹਨ, ਜੋ ਬਾਬੇ ਨਾਨਕ ਦੇ ਫ਼ਲਸਫ਼ੇ ਤੋਂ ਅਣਜਾਣ ਹਨ ਅਰਥਾਤ ਮੜ੍ਹੀਆਂ ਮਸਾਣਾਂ ਪੂਜਦੇ ਹਨ, ਬਾਬਿਆਂ ਦੇ ਸਿੱਖ ਹਨ ਤੇ ਹਿੰਦੂ ਰੀਤਾਂ ਰਸਮਾਂ ਤੇ ਕਰਮ-ਕਾਂਡਾਂ ਦੀ ਪਾਲਣਾ ਕਰਦੇ ਹਨ। ਕੀ ਕਾਰਨ ਹੈ ਇਸ ਸੱਭ ਦਾ?

SikhSikh

 ਬਹਿਸ ਸ਼ੁਰੂ ਹੋਈ ਤਾਂ ਕਈ ਗੱਲਾਂ ਬਾਹਰ ਨਿਕਲਣਗੀਆਂ ਪਰ ਸਪੋਕਸਮੈਨ ਨੇ, ਬਹਿਸ ਵਿਚ ਪੈਣ ਦੀ ਥਾਂ, ਅਪਣੇ ਸਿਆਣੇ ਪਾਠਕਾਂ ਨਾਲ ਸਲਾਹ ਕਰ ਕੇ ਫ਼ੈਸਲਾ ਲਿਆ ਕਿ ਬਾਕੀ ਗੱਲਾਂ ਇਕ ਪਾਸੇ ਰੱਖ ਕੇ, ਪਹਿਲਾਂ ਬਾਬੇ ਨਾਨਕ (ਬਾਨੀ) ਨੂੰ ਗੰਭੀਰ ਹੋ ਕੇ ਪੜਿ੍ਹਆ ਜਾਵੇ ਤੇ ਇਹ ਸਮਝਿਆ ਜਾਏ ਕਿ ਬਾਬਾ ਨਾਨਕ ਅਸਲ ਵਿਚ ਚਾਹੁੰਦੇ ਕੀ ਸਨ ਤੇ ਉਨ੍ਹਾਂ ਦੀ ਵਿਚਾਰਧਾਰਾ (ਫ਼ਿਲਾਸਫ਼ੀ) ਦੁਨੀਆਂ ਦੇ ਲੋਕਾਂ ਤਕ ਪਹੁੰਚ ਕਿਉਂ ਨਹੀਂ ਸਕੀ? ਇਸ ਬਾਰੇ ਸਪੱਸ਼ਟ ਹੋਣ ਮਗਰੋਂ ‘ਉੱਚਾ ਦਰ ਬਾਬੇ ਨਾਨਕ ਦਾ’ ਤੋਂ ਨਵੀਨ ਢੰਗ ਦਾ ਇਕ ਵੱਡਾ ਪ੍ਰੋਗਰਾਮ ਸ਼ੁਰੂ ਕੀਤਾ ਜਾਏ, ਜੋ ਨਾਨਕੀ ਵਿਚਾਰਧਾਰਾ ਪ੍ਰਤੀ ਦੁਨੀਆਂ ਦੇ ਹਰ ਪ੍ਰਾਣੀ ਨੂੰ ਸਹੀ ਜਾਣਕਾਰੀ ਦੇਣ ਦੇ ਟੀਚੇ ਮਿਥੇ ਕਿ 5 ਸਾਲਾਂ ਵਿਚ ਅਸੀ ਬਾਬੇ ਨਾਨਕ ਦਾ ਸੰਦੇਸ਼ ਦੁਨੀਆਂ ਦੇ ਹਰ ਬਸ਼ਰ ਤਕ ਕਿਵੇਂ ਪਹੁੰਚਾਉਣਾ ਹੈ। ਇਸ ਨਾਲ ਸਾਰੀ ਮਨੁੱਖਤਾ ਦਾ ਭਲਾ ਹੋਵੇਗਾ ਤੇ ਦੁਨੀਆਂ ਵਿਚ ਸਾਡਾ ਨਾਂ ਉੱਚਾ ਹੋਵੇਗਾ, ਤਾਕਤ ਮਿਲੇਗੀ। ਸਪੋਕਸਮੈਨ ਦੇ ਪਾਠਕਾਂ ਨੇ ਲੱਖਾਂ ਦੀ ਗਿਣਤੀ ਵਿਚ ਦੋ-ਦੋ ਬਾਹਵਾਂ ਖੜੀਆਂ ਕਰ ਕੇ ਇਸ ਸਾਰੇ ਪ੍ਰੋਗਰਾਮ ਨੂੰ ਪ੍ਰਵਾਨਗੀ ਦਿਤੀ ਅਤੇ ਜਦ ਜ਼ਮੀਨ ਖ਼ਰੀਦ ਲਈ ਗਈ ਤਾਂ ਇਸ ਜ਼ਮੀਨ ਉਤੇ ਜੁੜੇ ਵਿਸ਼ਾਲ ਇਕੱਠ ਨੇ ਵੀ ਦੋ-ਦੋ ਹੱਥ ਖੜੇ ਕਰ ਕੇ ਐਲਾਨ ਕੀਤਾ ਕਿ ਪੈਸੇ ਦੀ ਕਮੀ ਨਹੀਂ ਆਉਣ ਦਿਤੀ ਜਾਏਗੀ ਤੇ ਸਾਰਾ ਪੈਸਾ (60 ਕਰੋੜ) ਪਾਠਕ ਹੀ ਦੇਣਗੇ। ਮੈਂ ਉਸ ਵੇਲੇ ਸਟੇਜ ਤੇ ਜਾ ਕੇ ਆਖਿਆ, ‘‘ਸਾਰਾ ਨਹੀਂ, ਅੱਧੇ ਦਾ ਪ੍ਰਬੰਧ ਰੋਜ਼ਾਨਾ ਸਪੋਕਸਮੈਨ ਕਰ ਦੇਵੇਗਾ, ਅੱਧਾ ਦੇਣ ਤੋਂ ਤੁਸੀ ਪਿੱਛੇ ਨਾ ਹਟਿਉ। ਰਿਆਇਤੀ ਚੰਦੇ ਦੇ ਕੇ 5000 (ਪੰਜ ਹਜ਼ਾਰ) ਪਾਠਕ, ਮੈਂਬਰ ਬਣ ਜਾਣ, ਤੁਹਾਡਾ ਹਿੱਸਾ ਪੂਰਾ ਹੋ ਜਾਏਗਾ, ਹੋਰ ਕੁੱਝ ਨਹੀਂ ਦੇਣਾ ਪਵੇਗਾ ਤੇ ਮੈਂਬਰ ਬਣ ਕੇ ਫ਼ਾਇਦੇ ਵੱਖ ਲੈ ਸਕੋਗੇ।’’

sikhsikh

ਫਿਰ ਜੈਕਾਰੇ ਛੱਡ ਦਿਤੇ ਗਏ ਤੇ ਯਕੀਨ ਦਿਵਾਇਆ ਗਿਆ ਕਿ ‘ਪੰਜ ਹਜ਼ਾਰ ਮੈਂਬਰ (ਰਿਆਇਤੀ ਦਰਾਂ ਤੇ) ਤਾਂ ਇਕ ਦੋ ਮਹੀਨਿਆਂ ਵਿਚ ਹੀ ਬਣ ਜਾਣਗੇ ਤੇ ਤੁਹਾਡੀ ਆਸ ਤੋਂ ਦੁਗਣਾ ਪੈਸਾ ਇਕੱਠਾ ਕਰ ਦੇਵਾਂਗੇ।’’ਪਰ ਜਦੋਂ ਉਸਾਰੀ ਵੀ ਸ਼ੁਰੂ ਕਰ ਦਿਤੀ ਗਈ ਤੇ ਮੈਂਬਰ ਬਣਨ ਲਈ ਵਾਜਾਂ ਮਾਰੀਆਂ ਗਈਆਂ ਤਾਂ ਦੋ ਢਾਈ ਸੌ ਪਾਠਕ ਹੀ ਉਤਸ਼ਾਹ ਨਾਲ ਮੈਂਬਰ ਬਣੇ ਤੇ ਇਸ ਮਗਰੋਂ, ਇਕ ਸਾਲ ਵਿਚ, ਦਰਜਨਾਂ ਅਪੀਲਾਂ ਮਗਰੋਂ, 500 ਮੈਂਬਰ ਵੀ ਨਾ ਬਣ ਸਕੇ। ਫਿਰ ਕਿਸੇ ਸਾਲ 50 ਮੈਂਬਰ ਤੇ ਕਿਸੇ ਸਾਲ 60 ਮੈਂਬਰ ਬਣੇ, ਉਹ ਵੀ, ਵਾਰ ਵਾਰ ਚੰਦੇ ਘੱਟ ਕਰਨ ਸਦਕਾ। ਮਤਲਬ ਜਿੰਨਾ ਪੈਸਾ, ਬਣੇ ਮੈਂਬਰਾਂ ਦਾ ਮਿਲਣਾ ਸੀ, ਉਸ ਤੋਂ ਵੀ ਅੱਧਾ ਹੀ ਮਿਲਿਆ। ਸਾਡਾ ਉਤਸ਼ਾਹ ਤਾਂ ਪਹਿਲੇ ਸਾਲ ਹੀ ਗੋਤੇ ਖਾਣ ਲੱਗ ਪਿਆ ਤੇ ਸਾਨੂੰ ਭਲੇ ਲੋਕਾਂ ਵਲੋਂ ਆਖੇ ਗਏ ਉਹ ਕਥਨ ਯਾਦ ਆਉਣ ਲੱਗ ਪਏ ਕਿ ‘ਸਿੱਖਾਂ ਨੂੰ ਕੋਈ ਸਰਾਪ ਮਿਲਿਆ ਹੋਇਆ ਹੈ ਕਿ ਇਹ ਅਪਣੇ ਪੈਸੇ ਦੀ ਠੀਕ ਵਰਤੋਂ ਕਦੇ ਨਹੀਂ ਕਰ ਸਕਣਗੇ ਤੇ ਡੇਰਿਆਂ, ਬਾਬਿਆਂ, ਲੰਗਰਾਂ ਜਾਂ ਖਾ ਪੀ ਕੇ ਉਡਾ ਦੇਣ ਵਾਲੇ ਕੰਮਾਂ ਲਈ ਤਾਂ ਪੈਸੇ  ਦੇ ਦੇਣਗੇ ਪਰ ਦੁਨੀਆਂ ਵਿਚ ਨਾਨਕ ਫ਼ਲਸਫ਼ੇ ਦਾ ਪ੍ਰਚਾਰ, ਵਿਸਤਾਰ ਕਰਨ ਲਈ ਆਪ ਵੀ ਕੁੱਝ ਨਹੀਂ ਕਰਨਗੇ ਤੇ ਜੇ ਕੋਈ ਹੋਰ ਸਿੱਖ ਅਜਿਹਾ ਯਤਨ ਕਰੇਗਾ ਵੀ ਤਾਂ ਜ਼ੁਬਾਨੀ ਕਲਾਮੀ ਹਮਦਰਦੀ ਤੋਂ ਅੱਗੇ ਜਾ ਕੇ, ਕੋਈ ਮਦਦ ਨਹੀਂ ਕਰਨਗੇ ਸਗੋਂ ਅਜਿਹੇ ਸਿੱਖ ਦੀਆਂ ਲੱਤਾਂ ਖਿੱਚਣ ਵਿਚ ਅੱਗੇ ਅੱਗੇ ਹੋਣਗੇ ਤੇ ਉਸ ਕੰਮ ਨੂੰ ਕਰਨ ਵਾਲੇ ਨਾਲ ਈਰਖਾ ਵੀ ਕਰਨ ਨੂੰ ਲੱਗ ਜਾਣਗੇ। 

Sikh SangatSikh Sangat

ਖ਼ੈਰ ਉਧਾਰਾ ਪੈਸਾ ਲੈ ਕੇ ਕੰਮ ਸ਼ੁਰੂ ਕਰ ਦਿਤਾ, ਇਸ ਆਸ ਨਾਲ ਕਿ ਕੰਮ ਹੋਇਆ ਵੇਖ ਕੇ ਤਾਂ ਸਾਨੂੰ ਇਹ ਕੰਮ ਕਰਨ ਲਈ ਤਿਆਰ ਕਰਨ ਵਾਲੇ ਸਾਡੇ ਪਾਠਕਾਂ ਦਾ ਹੌਸਲਾ ਵੀ ਕਾਇਮ ਹੋ ਜਾਵੇਗਾ ਤੇ ਉਹ ਵੀ ਮਦਦ ਕਰਨ ਲਈ ਨਿੱਤਰ ਆਉਣਗੇ।  ਸੰਖੇਪ ਵਿਚ ਗੱਲ ਕਰੀਏ ਤਾਂ ਇਸ ਬੇਰੁਖ਼ੀ ਕਾਰਨ, ਦੋ ਸਾਲ ਵਿਚ ਪੂਰਾ ਹੋਣ ਵਾਲਾ ਕੰਮ, 8 ਸਾਲ ਵਿਚ ਪੂਰਾ ਹੋ ਸਕਿਆ ਹੈ ਤੇ 60 ਕਰੋੜ ਵਿਚ ਪੂਰੇ ਹੋਣ ਵਾਲੇ ਕੰਮ ਉਤੇ 100 ਕਰੋੜ ਦਾ ਖ਼ਰਚਾ ਪੈ ਗਿਆ ਹੈ। ਜੇ ਪਾਠਕ ਉਸ ਤਰ੍ਹਾਂ ਹੀ ਮੈਂਬਰ ਬਣ ਜਾਂਦੇ ਜਿਵੇਂ ਉਨ੍ਹਾਂ ਨੇ ਵਾਰ-ਵਾਰ ਬਾਹਵਾਂ ਖੜੀਆਂ ਕਰ ਕੇ ਵਿਸ਼ਵਾਸ ਦਿਵਾਇਆ ਸੀ ਤਾਂ ‘ਉੱਚਾ ਦਰ’ 6 ਸਾਲ ਪਹਿਲਾਂ ਚਾਲੂ ਹੋ ਗਿਆ ਹੁੰਦਾ ਤੇ ਲਗਭਗ ਅੱਧੇ ਪੈਸੇ ਨਾਲ ਹੀ ਕੰਮ ਪੂਰਾ ਹੋ ਗਿਆ ਹੁੰਦਾ। 8 ਸਾਲ ਲਗਾਤਾਰ ਅਪੀਲਾਂ ਕਰਨ ਅਤੇ ਵਾਰ-ਵਾਰ ਰਿਆਇਤਾਂ ਦੇਣ ਦੇ ਬਾਵਜੂਦ, 8 ਸਾਲਾਂ ਵਿਚ ਵੀ ਪਾਠਕਾਂ ਨੇ 100 ਕਰੋੜ ’ਚੋਂ ਕੇਵਲ 15 ਕਰੋੜ ਪਾਏ ਹਨ (ਮੈਂਬਰਸ਼ਿਪ ਵਜੋਂ) ਤੇ ਬਾਕੀ ਸਾਰਾ ਭਾਰ ਇਕੱਲੇ ਰੋਜ਼ਾਨਾ ਸਪੋਕਸਮੈਨ ਨੂੰ ਚੁਕਣਾ ਪਿਆ। ਅਸੀ ਦੋਹਾਂ ਜੀਆਂ (ਮੈਂ ਤੇ ਜਗਜੀਤ) ਨੇ ਇਹ 8 ਸਾਲ ਇਕ ਤਰ੍ਹਾਂ ਨਾਲ ਨਰਕ ਵਿਚ ਰਹਿਣ ਵਾਂਗ ਬਿਤਾਏ ਕਿਉਂਕਿ ਅਖ਼ਬਾਰ ਤੇ ਉੱਚਾ ਦਰ, ਦੁਹਾਂ ਦਾ 80 ਫ਼ੀ ਸਦੀ ਭਾਰ ਇਕੱਲਿਆਂ ਚੁਕਣਾ, ਬੰਦੇ ਨੂੰ ਮਾਰ ਦੇਣ ਵਰਗੀ ਗੱਲ ਹੀ ਸੀ।

ਅਖ਼ਬਾਰ ਦੀ ਕਮਰ ਵੀ ਉੜ ਗਈ (ਏਨਾ ਭਾਰ ਚੁਕ ਚੁਕ ਕੇ) ਤੇ ਸਾਡੀ ਦੁਹਾਂ ਦੀ ਵੀ ਉੜ ਗਈ ਪਰ ਕਿਸੇ ਨੇ ਸਾਡੇ ਨਾਲ ਜ਼ਰਾ ਜਿੰਨੀ ਹਮਦਰਦੀ ਵੀ ਨਾ ਵਿਖਾਈ ਸਗੋਂ ‘ਉੱਚਾ ਦਰ’ ਚਾਲੂ ਹੋਣ ਵਿਚ ਦੇਰੀ ਨੂੰ ਲੈ ਕੇ ਸੜੀਆਂ ਭੁਜੀਆਂ ਗੱਲਾਂ ਹੀ ਸੁਣਨ ਨੂੰ ਮਿਲੀਆਂ। ਜੇ ਕੋਈ ਸੋਚਦਾ ਹੈ ਕਿ ਅਸੀ ਕਿਸੇ ਲਾਭ ਲਈ ਜਾਂ ਉੱਚਾ ਦਰ ’ਚੋਂ ਇਕ ਰੁਪਇਆ ਵੀ ਅਪਣੇ ਲਈ ਲੈਣ ਦੀ ਇੱਛਾ ਨਾਲ ਜਾਂ ਪਿਛਲਾ ਦਿਤਾ ਵਾਪਸ ਲੈਣ ਲਈ ਇਹ ਕਸ਼ਟ ਝੇਲਣੇ ਪ੍ਰਵਾਨ ਕੀਤੇ ਹਨ ਤਾਂ ਉਹ ਸਾਡੇ ਨਾਲ ਸਖ਼ਤ ਬੇਇਨਸਾਫ਼ੀ ਕਰ ਰਿਹਾ ਹੋਵੇਗਾ। ਸਾਡੀ ਇਕੋ ਇਕ ਸੱਧਰ ਇਹੀ ਹੈ ਕਿ ਭਾਵੇਂ ਸੱਭ ਕੁੱਝ ਚਲਾ ਜਾਏ ਪਰ ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਦੁਨੀਆਂ ਦੇ ਹਰ ਪ੍ਰਾਣੀ ਤਕ ਪਹੁੰਚਾਉਣ ਦਾ ਪ੍ਰਬੰਧ ਕਰ ਸਕਣ ਵਾਲੀ ਸੰਸਥਾ ‘ਉੱਚਾ ਦਰ ਬਾਬੇ ਨਾਨਕ ਦਾ’ ਜ਼ਰੂਰ ਹੋਂਦ ਵਿਚ ਆ ਜਾਏ।  ਖ਼ੈਰ, ਅਸੀ ਡਟੇ ਰਹੇ ਤੇ ਰੱਬ ਦੀ ਮਿਹਰ ਹੀ ਸਮਝੋ ਕਿ 100 ਕਰੋੜ ਦਾ ਪ੍ਰਾਜੈਕਟ ਤਿਆਰ ਹੋ ਚੁੱਕਾ ਹੈ ਤੇ ਹੁਣ ਕਿਸੇ ਵੇਲੇ ਵੀ ਚਾਲੂ ਹੋ ਸਕਦਾ ਹੈ ਪਰ ਐਨ ਆਖ਼ਰੀ ਮੌਕੇ, ਇਕ ਅੜਚਨ ਆ ਖੜੀ ਹੋਈ ਹੈ ਕਿ ਨਵੇਂ ਕਾਨੂੰਨਾਂ ਅਨੁਸਾਰ, ਇਸ ਨੂੰ ਚਾਲੂ ਕਰਨ ਤੋਂ ਪਹਿਲਾਂ ਸਰਕਾਰ ਦੇ ਚਾਰ ਮਹਿਕਮਿਆਂ ਦੀ ਪ੍ਰਵਾਨਗੀ ਲੈਣੀ ਜ਼ਰੂਰੀ ਕਰ ਦਿਤੀ ਗਈ ਹੈ। ਜਿਥੇ ਬਹੁਤ ਸਾਰੇ ਲੋਕਾਂ ਨੇ ਰੋਜ਼ ਆਉਣਾ ਹੋਵੇ, ਉਥੇ ਹੁਣ ਨਵੇਂ ਕਾਨੂੰਨਾਂ ਅਨੁਸਾਰ, ਨਵੇਂ ਸੰਸਥਾਨ ਨੂੰ, 4 ਸਰਕਾਰੀ ਮਹਿਕਮਿਆਂ ਕੋਲੋਂ ਚਾਲੂ ਕਰਨ ਦੀ ਮੰਨਜ਼ੂਰੀ ਲੈਣੀ ਜ਼ਰੂਰੀ ਕਰ ਦਿਤੀ ਗਈ ਹੈ। ਮੰਨਜ਼ੂਰੀ ਲੈਣ ਲਈ 9 ਕੰਮ ਕਰਨੇ ਜ਼ਰੂਰੀ ਬਣਾ ਦਿਤੇ ਗਏ ਹਨ ਜਿਵੇਂ ਸੋਲਰ ਐਨਰਜੀ ਜ਼ਰੂਰੀ, ਫ਼ਾਇਰ ਸੇਫ਼ਟੀ, ਅਤਿਵਾਦੀ ਤੱਤਾਂ ਤੋਂ ਬਚਾਅ ਦੇ ਸੁਰੱਖਿਆ ਪ੍ਰਬੰਧ, ਸਟਰੀਟ ਲਾਈਟਾਂ, ਪੀਣ ਵਾਲੇ ਪਾਣੀ ਦੀਆਂ ਮਸ਼ੀਨਾਂ, ਆਉਣ ਵਾਲੇ ਸ਼ਰਧਾਲੂਆਂ ਦੀ ਇੰਸ਼ੋਰੈਂਸ (ਬੀਮਾ), ਚੌੜੀ ਸੜਕ ਦਾ ਚੁਪਾਸੀਂ ਘੇਰਾ (ਦੁਰਘਟਨਾ ਸਮੇਂ ਲਈ), ਮੈਡੀਕਲ ਸਹਾਇਤਾ, ਕੂੜੇ ਦਾ ਖ਼ਾਤਮਾ ਕਰਨ ਲਈ ਮਸ਼ੀਨਾਂ, ਬਿਜਲੀ ਪੈਦਾ ਕਰਨ ਵਾਲਾ ਵੱਡਾ ਜਨਰੇਟਰ ਆਦਿ ਆਦਿ। ਇਸ ਸੱਭ ਕੁੱਝ ਤੇ ਢਾਈ ਤਿੰਨ ਕਰੋੜ ਦਾ ਖ਼ਰਚਾ ਬਣਦਾ ਹੈ। 

ਜਿਵੇਂ ਮੈਂ ਉਪਰ ਦਸਿਆ ਹੈ, ਸਾਡੀ ਕਮਰ ਤਾਂ ਹੁਣ ਤਕ ਦੇ ਕੰਮ ਨਾਲ ਹੀ ਉੜੀ ਪਈ ਹੈ। ਸੱਭ ਕੁੱਝ ਤਿਆਰ ਕਰ ਦਿਤਾ ਹੈ ਪਰ ਚਾਲੂ ਨਹੀਂ ਕਰ ਸਕਦੇ ਕਿਉਂਕਿ ਚਾਲੂ ਕਰਨ ਦੀ ਮੰਨਜ਼ੂਰੀ ਲੈਣ ਲਈ, ਉਪਰ ਦੱਸੇ ਅਨੁਸਾਰ, ਢਾਈ ਤਿੰਨ ਕਰੋੜ ਦਾ ਹੋਰ ਖ਼ਰਚਾ ਕਰਨਾ ਪਵੇਗਾ। ਏਨੇ ਖ਼ਰਚੇ ਦਾ ਪ੍ਰਬੰਧ ਨਾ ਹੋ ਸਕਿਆ ਤਾਂ ਉਨੀ ਦੇਰ ਤਕ ਉੱਚਾ ਦਰ ਚਾਲੂ ਨਹੀਂ ਹੋ ਸਕੇਗਾ। 100 ਕਰੋੜ ਦੇ ਪਹਿਲੇ ਖ਼ਰਚੇ ਵਿਚ ਕਿਸੇ ਅਮੀਰ, ਵਜ਼ੀਰ, ਸਰਕਾਰ ਜਾਂ ਗੋਲਕਧਾਰੀ ਜਥੇਬੰਦੀ ਦਾ ਇਕ ਪੈਸਾ ਵੀ ਨਹੀਂ ਲਗਿਆ। ਜਾਂ ਤਾਂ ਕੁੱਝ ਚੰਗੇ ਪਾਠਕਾਂ ਨੇ ਹਿੱਸਾ ਪਾਇਆ ਜਾਂ ਰੋਜ਼ਾਨਾ ਸਪੋਕਸਮੈਨ ਨੇ। ਹੁਣ ਕਿਹੜਾ ਦਰ ਖੜਕਾਈਏ? ਕੀ ਚੰਗੇ ਪਾਠਕ ਸਾਡੀ ਪੁਕਾਰ ਸੁਣ ਲੈਣਗੇ? ਜੇ 3-4 ਸੌ ਚੰਗੇ ਪਾਠਕ 50-50 ਹਜ਼ਾਰ, ਜਾਂ ਇਕ ਇਕ ਲੱਖ ਵੀ ਉੱਚਾ ਦਰ ਚਾਲੂ ਕਰ ਕੇ, ਬਾਬੇ ਨਾਨਕ ਦਾ ਸੰਦੇਸ਼ ਸਾਰੀ ਦੁਨੀਆਂ ਤਕ ਪਹੁੰਚਾਉਣ ਦਾ ਪ੍ਰਬੰਧ ਕਰਨ ਲਈ ਤੁਰਤ ਦੇ ਦੇਣ ਤਾਂ ਮਹੀਨੇ ਡੇਢ ਮਹੀਨੇ ਵਿਚ ਉੱਚਾ ਦਰ ਚਾਲੂ ਹੋ ਸਕਦਾ ਹੈ। ਇਹ ਪੈਸੇ ਦੋ ਸਾਲ ਤੋਂ ਪਹਿਲਾਂ-ਪਹਿਲਾਂ ਹਰ ਹਾਲ ਵਿਚ ਵਾਪਸ ਕਰ ਦਿਤੇ ਜਾਣਗੇ ਕਿਉਂਕਿ ‘ਉੱਚਾ ਦਰ’ ਚਾਲੂ ਹੋ ਕੇ ਆਮਦਨ ਦੇਣੀ ਸ਼ੁਰੂ ਕਰ ਦੇਵੇਗਾ। ਪਿਛਲੀ ਵਾਰ ਮੈਂ ਮਦਦ ਲਈ ਅਪੀਲ ਨਹੀਂ ਸੀ ਕੀਤੀ ਪਰ ਕੁੱਝ ਚੰਗੇ ਪਾਠਕਾਂ ਨੇ ਅਪਣੇ ਆਪ ਹੀ ਮਦਦ ਭੇਜ ਦਿਤੀ ਤਾਕਿ ‘ਉੱਚਾ ਦਰ’ ਤੁਰਤ ਪ੍ਰਵਾਨਗੀ ਲੈ ਕੇ ਚਾਲੂ ਕਰ ਸਕੇ ਤੇ ਬਾਬੇ ਨਾਨਕ ਦੀ ਸਿੱਖੀ ਨੂੰ ਪੰਜਾਬ ਤਕ ਹੀ ਨਾ ਰਹਿਣ ਦੇਵੇ ਸਗੋਂ ਦੁਨੀਆਂ ਦੇ ਕੋਨੇ-ਕੋਨੇ ਤਕ ਪਹੁੰਚਾਉਣ ਦਾ ਵੱਡਾ ਕੰਮ ਆਰੰਭ ਕਰ ਸਕੇ। ਜਿਨ੍ਹਾਂ ਨੇ ਅਪਣੇ ਆਪ ਸੱਭ ਤੋਂ ਪਹਿਲਾਂ ਮਦਦ ਭੇਜੀ ਹੈ, ਉਨ੍ਹਾਂ ਦੇ ਨਾਂ ਉਪਰ ਡੱਬੀ ਵਿਚ ਵੇਖੇ ਜਾ ਸਕਦੇ ਹਨ।                                       ਜੋਗਿੰਦਰ ਸਿੰਘ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement