ਗੁਰੂ ਗ੍ਰੰਥ ਸਾਹਿਬ ਨੂੰ ਸੜਕਾਂ ਉਤੇ ਘੁਮਾ ਕੇ ਪੈਸੇ ਇਕੱਠੇ ਕਿਉਂ ਕੀਤੇ ਜਾ ਰਹੇ ਹਨ?
Published : Oct 24, 2019, 1:15 pm IST
Updated : Oct 24, 2019, 1:17 pm IST
SHARE ARTICLE
 Guru Granth Sahib ji
Guru Granth Sahib ji

ਇਹ ਬ੍ਰਾਹਮਣੀ ਪ੍ਰਥਾ ਹੈ ਪਰ ਉਨ੍ਹਾਂ ਨੇ ਵੇਦ ਗ੍ਰੰਥ ਤਾਂ ਨਹੀਂ ਸਨ ਲਿਆਂਦੇ, ਮੂਰਤੀਆਂ ਤੇ ਝਾਕੀਆਂ ਹੀ ਲਿਆਏ ਸਨ!

ਪਿਛਲੇ 50 ਸਾਲਾਂ ਵਿਚ ਅਸੀ 300,350,400,500, 550 ਸਾਲਾ ਜਸ਼ਨ ਇਕੋ ਤਰ੍ਹਾਂ ਮਨਾਏ ਜਾਂਦੇ ਵੇਖੇ ਹਨ। ਲਾਰੀ ਉਤੇ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਸੁਸ਼ੋਭਿਤ ਕਰੋ, ਫੁੱਲਾਂ ਨਾਲ ਲਾਰੀ ਸਜਾ ਦਿਉ ਤੇ ਖੂਬ ਪ੍ਰਚਾਰ ਕਰੋ ਕਿ ਜਿਹੜਾ ਸਿੱਖ ਸੜਕ ਤੇ ਗੁਰੂ ਦੇ ਦਰਸ਼ਨ ਕਰੇਗਾ, ਉਸ ਨੂੰ ਦਰਸ਼ਨਾਂ ਦਾ ਬੜਾ ਲਾਹਾ ਮਿਲੇਗਾ ਤੇ ਜੀਵਨ ਸਫ਼ਲ ਹੋ ਜਾਏਗਾ। ਪਰ ਕੀ ਗੁਰਦਵਾਰੇ ਵਿਚ ਇਹ ਲਾਹਾ ਘੱਟ ਮਿਲਦਾ ਹੈ ਤੇ ਜੀਵਨ ਸਫ਼ਲ ਨਹੀਂ ਹੁੰਦਾ?

ਇਹ ਪ੍ਰਥਾ ਬ੍ਰਾਹਮਣਵਾਦੀਆਂ ਨੇ ਹਿੰਦੁਸਤਾਨ ਵਿਚ ਸ਼ੁਰੂ ਕੀਤੀ ਸੀ-ਕੇਵਲ ਮਾਇਆ ਇਕੱਤਰ ਕਰਨ ਲਈ। ਪਰ ਸੜਕਾਂ ਉਤੇ ਉਹ ਅਪਣੇ ਵੇਦ ਨਹੀਂ ਸਨ ਲਿਆਏ, ਮੂਰਤੀਆਂ, ਝਾਕੀਆਂ ਤੇ ਰੱਥ ਲੈ ਕੇ ਹੀ ਆਏ ਸੀ ਕਿਉਂਕਿ ਏਨੀ ਗੱਲ ਤਾਂ ਉਹ ਵੀ ਸਮਝਦੇ ਸਨ ਕਿ ਧਰਮ ਗ੍ਰੰਥਾਂ ਨੂੰ ਸੜਕਾਂ 'ਤੇ ਘੁਮਾਉਣਾ ਉਨ੍ਹਾਂ ਦਾ ਨਿਰਾਦਰ ਕਰਨ ਬਰਾਬਰ ਹੁੰਦਾ ਹੈ। ਪੈਸੇ ਇਕੱਠੇ ਕਰਨ ਲਈ ਗੁਰੂ ਗ੍ਰੰਥ ਸਾਹਿਬ ਨੂੰ ਸੜਕਾਂ 'ਤੇ ਘੁਮਾਉਣਾ ਇਕ ਅਪਰਾਧ ਤੋਂ ਘੱਟ ਨਹੀਂ ਤੇ ਜਾਗਰੂਕ ਸਿੱਖਾਂ ਨੂੰ ਹਾਈ ਕੋਰਟ ਜਾਂ ਸੁਪ੍ਰੀਮ ਕੋਰਟ ਕੋਲ ਮਾਮਲਾ ਉਠਾਉਣਾ ਚਾਹੀਦਾ ਹੈ ਤਾਕਿ ਬਾਬੇ ਨਾਨਕ ਦੇ ਲਫ਼ਜ਼ਾਂ ਵਿਚ 'ਮਾਇਆ ਕੇ ਵਾਪਾਰੀ' ਗ੍ਰੰਥ ਸਾਹਿਬ ਦਾ ਨਿਰਾਦਰ ਇਸ ਤਰ੍ਹਾਂ ਨਾ ਕਰਨ।

Supreme Court of IndiaSupreme Court 

ਪਛਮੀ ਦੇਸ਼ਾਂ ਵਿਚ ਵੀ ਮੈਂ ਰੋਡ ਸ਼ੋਅ ਹੁੰਦੇ ਵੇਖੇ। ਲੰਡਨ ਵਿਚ ਸਾਧਾਰਣ ਮੁੰਡੇ ਕੁੜੀਆਂ ਰੋਡ ਸ਼ੋਅ ਕਰ ਕੇ ਪੈਸੇ ਇਕੱਤਰ ਕਰ ਰਹੇ ਸਨ। ਮੈਂ ਉਨ੍ਹਾਂ ਨੂੰ ਪੁਛਿਆ, ਪੈਸੇ ਕਿਉਂ ਇਕੱਠੇ ਕਰ ਰਹੇ ਹੋ? ਉਨ੍ਹਾਂ ਦਸਿਆ, ਇਨ੍ਹਾਂ ਪੈਸਿਆਂ ਨਾਲ ਫੱਲ ਤੇ ਕਿਤਾਬਾਂ ਖ਼ਰੀਦ ਕੇ ਉਹ ਹਸਪਤਾਲਾਂ ਵਿਚ ਪਏ ਮਰੀਜ਼ਾਂ ਨੂੰ ਦੇਣਗੇ ਤਾਕਿ ਉਨ੍ਹਾਂ ਨੂੰ ਵੀ ਲੱਗੇ ਕਿ ਕੋਈ ਉਨ੍ਹਾਂ ਦਾ ਫ਼ਿਕਰ ਕਰਦਾ ਹੈ। ਸਾਰਿਆਂ ਸਾਹਮਣੇ ਇਕੱਤਰ ਪੈਸੇ ਗਿਣ ਕੇ ਦਸ ਦਿਤਾ ਗਿਆ ਕਿ ਕਿੰਨੇ ਪੈਸੇ ਇਕੱਤਰ ਹੋਏ। ਜ਼ਿੰਮੇਵਾਰ ਸ਼ਹਿਰੀਆਂ ਨੂੰ ਉਹ ਪੈਸੇ ਦੇ ਕੇ ਬੇਨਤੀ ਕੀਤੀ ਗਈ ਕਿ ਉਹ ਫੱਲ ਅਤੇ ਕਿਤਾਬਾਂ ਖ਼ਰੀਦ ਕੇ ਅਗਲੇ ਦਿਨ ਉਨ੍ਹਾਂ ਨਾਲ ਹਸਪਤਾਲਾਂ ਵਿਚ ਚਲਣ ਤੇ ਮਰੀਜ਼ਾਂ ਨੂੰ ਵੰਡਣ।

Guru Granth sahib JiGuru Granth sahib Ji

ਪੈਸੇ ਇਕੱਤਰ ਕਰਨ ਲਈ ਬਾਈਬਲ ਨੂੰ ਅੱਗੇ ਨਹੀਂ ਸੀ ਰਖਿਆ----ਉਦੇਸ਼ ਨੂੰ ਅੱਗੇ ਰਖਿਆ। ਇਥੇ ਗੁਰੂ ਦੇ ਨਾਂ 'ਤੇ ਕਿੰਨੇ (ਕਰੋੜ) ਪੈਸੇ ਇਕੱਤਰ ਕੀਤੇ ਜਾਂਦੇ ਹਨ (ਹਰ ਸਾਲ), ਕਿਸੇ ਨੂੰ ਕੁੱਝ ਨਹੀਂ ਪਤਾ ਹੁੰਦਾ। ਕਿਥੇ ਖ਼ਰਚੇ ਗਏ, ਕਿਸੇ ਨੂੰ ਕੁੱਝ ਨਹੀਂ ਦਸਿਆ ਜਾਂਦਾ। ਇਸ ਸਾਲ 'ਇੰਟਰਨੈਸ਼ਨਲ ਨਗਰ ਕੀਰਤਨ' ਵਿਚੋਂ ਸ਼੍ਰੋਮਣੀ ਕਮੇਟੀ ਨੂੰ 13 ਅਰਬ ਰੁਪਏ ਬਚਣ ਦਾ ਅਨੁਮਾਨ ਹੈ। ਕੀ ਕੀਤਾ ਜਾਏਗਾ ਇਸ ਪੈਸੇ ਦਾ ਤੇ ਪਿਛਲੇ ਦਰਜਨਾਂ ਨਗਰ ਕੀਰਤਨਾਂ ਵਿਚ ਇਕੱਤਰ ਕੀਤੇ ਗਏ ਅਰਬਾਂ ਰੁਪਿਆਂ ਦਾ ਕੀ ਪ੍ਰਯੋਗ ਕੀਤਾ ਗਿਆ? ਸਿੱਖੋ, ਛੋਟੀਆਂ ਛੋਟੀਆਂ ਗੱਲਾਂ ਲੈ ਕੇ ਇਕ ਦੂਜੇ ਉਤੇ ਊਜਾਂ ਲਾਉਂਦੇ ਰਹਿੰਦੇ ਹੋ, ਗੁਰੂ ਨੂੰ ਅੱਗੇ ਕਰ ਕੇ ਕੀਤੇ ਇਨ੍ਹਾਂ ਵੱਡੇ ਗੜਬਤ ਘੁਟਾਲਿਆਂ ਤੇ ਗੁਰੂ ਦੇ ਨਾਂ ਤੇ ਕੀਤੀਆਂ ਜਾ ਰਹੀਆਂ ਲੁੱਟਾਂ ਬਾਰੇ ਵੀ ਕਦੇ ਪੁਛ ਲਿਆ ਕਰੋ ਅਪਣੇ ਲੀਡਰਾਂ ਨੂੰ!(ਚਲਦਾ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement