Advertisement

ਵਿਦਵਾਨਾਂ ਦੀ ਪੰਥਕ ਅਸੈਂਬਲੀ ਵੀ ਦੂਜੀ ਸ਼੍ਰੋਮਣੀ ਕਮੇਟੀ ਹੀ ਬਣ ਨਿਕਲੀ?

ਸਪੋਕਸਮੈਨ ਸਮਾਚਾਰ ਸੇਵਾ
Published Oct 27, 2018, 11:18 pm IST
Updated Oct 27, 2018, 11:18 pm IST
'ਚੰਗਾ ਜਥੇਦਾਰ' ਮੰਗਦੇ ਹਨ। ਕਿਸ ਕੋਲੋਂ? ਬਾਦਲਾਂ ਕੋਲੋਂ ਹੀ, ਹੋਰ ਕਿਸ ਕੋਲੋਂ?
Panthic Assembly
 Panthic Assembly

'ਚੰਗਾ ਜਥੇਦਾਰ' ਮੰਗਦੇ ਹਨ। ਕਿਸ ਕੋਲੋਂ? ਬਾਦਲਾਂ ਕੋਲੋਂ ਹੀ, ਹੋਰ ਕਿਸ ਕੋਲੋਂ? ਪਰ ਦੁਨੀਆਂ ਦੇ ਕਿਹੜੇ ਧਰਮ ਨੂੰ ਅੱਜ ਤਕ ਚੰਗੇ 'ਜਥੇਦਾਰ' ਲੱਭੇ ਹਨ? ਈਸਾਈਆਂ ਦੇ ਹੁਣ ਤਕ 72 ਪੋਪ ਆਤਸ਼ਕ ਸੋਜ਼ਾਕ (Venereal 4iseases) ਅਰਥਾਤ ਵੇਸਵਾਵਾਂ ਨਾਲ ਖੇਹ ਖਾਣ ਕਰ ਕੇ ਲਗੀਆਂ ਬੀਮਾਰੀਆਂ ਨਾਲ ਮਰੇ ਹਨ ਤੇ ਦੁਨੀਆਂ ਭਰ ਦੇ ਸਾਰੇ ਪੁਜਾਰੀ, ਹਾਕਮ ਦੇ ਗ਼ੁਲਾਮ ਬਣ ਕੇ ਹੀ ਉੱਚ ਅਹੁਦੇ ਪ੍ਰਾਪਤ ਕਰਦੇ ਵੇਖੇ ਹਨ। ਜੇ ਗੁਰੂ ਤੇਗ਼ ਬਹਾਦਰ ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵੇਲੇ ਦੇ ਪੁਜਾਰੀਆਂ (ਕਾਜ਼ੀਆਂ) ਦਾ ਰੋਲ ਵੇਖ ਕੇ ਵੀ ਕਿਸੇ ਨੂੰ ਸਮਝ ਨਹੀਂ ਆਈ ਤਾਂ ਫਿਰ ਕਦੇ ਨਹੀਂ ਆਏਗੀ।

ਹੁਣ ਤਾਂ ਪੁਜਾਰੀਆਂ ਨੂੰ 10 ਸਾਲ ਵਿਚ ਅਰਬਪਤੀ ਬਣਨ ਦਾ ਗੁਰ ਵੀ ਸਮਝ ਆ ਗਿਆ ਹੈ। 117 ਦੀ ਥਾਂ 717 ਮੈਂਬਰ ਵੀ ਇਕੱਠੇ ਕਰ ਲਉ, ਜਦ ਤਕ ਇਨਕਲਾਬ ਲਿਆਉਣ ਵਾਲਾ ਸੱਚ ਬੋਲਣ ਦੀ ਹਿੰਮਤ ਤੁਹਾਡੇ ਵਿਚੋਂ ਨਜ਼ਰ ਨਹੀਂ ਆਉਂਦੀ ਤੇ ਗਲ ਸੜ ਚੁੱਕੇ ਸਿਸਟਮ ਨੂੰ ਪਰੇ ਸੁਟ ਕੇ ਨਵਾਂ ਸਿਸਟਮ ਲਿਆਉਣ ਲਈ ਨਹੀਂ ਡਟਦੇ (ਜਿਵੇਂ ਮਾਰਟਨ ਲੂਥਰ ਨੇ ਪੋਪ ਵਿਰੁਧ ਝੰਡਾ ਚੁਕ ਕੇ ਕੀਤਾ ਸੀ) ਕਿਸੇ ਨੇ ਤੁਹਾਨੂੰ ਗੰਭੀਰਤਾ ਨਾਲ ਨਹੀਂ ਲੈਣਾ। ਗੱਲਾਂ ਨਾਲ ਪਹਾੜ ਢਾਹ ਦੇਣ ਵਾਲੇ ਤਾਂ ਇਥੇ ਇਟ ਪੁੱਟਣ ਤੇ ਹਜ਼ਾਰ ਨਿਕਲ ਆਉਣਗੇ ਪਰ ਬੁਰੇ ਵਕਤ ਨੂੰ ਪਲਟ ਦੇਣ ਦੀ ਸੋਚ ਪਾਲਣ ਵਾਲੇ ਵੀ ਤਾਂ ਕਿਤੇ ਨਜ਼ਰ ਆਉਣ।

ਮੈਂ ਸੋਚਿਆ ਕਿ 'ਪੰਥਕ ਸਿਆਸਤਦਾਨਾਂ', ਪੰਥਕ ਬਾਬਿਆਂ, ਪੰਥਕ 'ਢਾਈ ਇੱਟੀ ਜਥਿਆਂ' ਤੇ 'ਪੰਥਕ ਸ਼੍ਰੋਮਣੀ ਕਮੇਟੀ' ਦੀਆਂ ਮੀਟਿੰਗਾਂ ਨੂੰ ਅਸੀ ਵੇਖ ਹੀ ਚੁਕੇ ਹਾਂ ਕਿ ਉਥੋਂ ਕੁੱਝ ਨਹੀਂ ਨਿਕਲਦਾ, ਸ਼ਾਇਦ ਇਥੋਂ ਹੀ ਕੁੱਝ ਨਿਕਲ ਆਵੇ। ਪਰ ਦੋ ਦਿਨ ਦੀ 'ਪੰਥਕ ਅਸੈਂਬਲੀ' ਦੀ ਕਾਰਵਾਈ ਬਾਰੇ ਜਾਣ ਕੇ ਅਤੇ ਮਤੇ ਪੜ੍ਹ ਕੇ ਇੰਜ ਲੱਗਾ ਜਿਵੇਂ ਸਿੱਖਾਂ ਦੀ ਅਗਵਾਈ ਕਰਨ ਦਾ ਦਾਅਵਾ ਕਰਨ ਵਾਲਿਆਂ ਨੂੰ ਕੋਈ ਨਵੀਂ ਗੱਲ ਸੁਝਣੀ ਹੀ ਬੰਦ ਹੋ ਗਈ ਹੈ। 'ਵਿਦਵਾਨਾਂ' ਦੀ ਇਸ ਅਸੈਂਬਲੀ ਵਿਚ ਕਿਹੜੀ ਉਹ ਗੱਲ ਕਹੀ ਗਈ ਸੀ ਜੋ ਪਹਿਲਾਂ ਅਸੀ ਨਹੀਂ ਸੀ ਪੜ੍ਹੀ ਹੋਈ ਜਾਂ ਸੁਣੀ ਹੋਈ?

ਬਾਦਲਾਂ ਦਾ ਬਾਈਕਾਟ ਕਰ ਦਿਉ, ਅਕਾਲ ਤਖ਼ਤ ਦਾ ਨਵਾਂ ਜਥੇਦਾਰ ਜੇ ਪੰਥ ਕੋਲੋਂ ਪੁੱਛ ਕੇ ਨਾ ਲਾਇਆ ਗਿਆ ਤਾਂ ਪ੍ਰਵਾਨ ਨਹੀਂ ਕਰਾਂਗੇ, ਫ਼ਲਾਣੇ ਬੰਦਿਆਂ ਦੀਆਂ ਫ਼ੋਟੋ ਅਜਾਇਬ ਘਰ ਵਿਚੋਂ ਹਟਾ ਦਿਉ ਤੇ ਫ਼ਲਾਣਿਆਂ ਦੀਆਂ ਲਗਾ ਦਿਉ, ਵਾਈਟ ਪੇਪਰ ਜਾਰੀ ਕਰਾਂਗੇ ...। ਕੀ ਫ਼ਰਕ ਹੋਇਆ ਫਿਰ ਵਿਦਵਾਨਾਂ ਦੀ ਅਸੈਂਬਲੀ ਵਿਚ, ਥੋੜਾ ਪੜ੍ਹੇ ਜੱਥਿਆਂ ਦੀਆਂ ਰੈਲੀਆਂ ਵਿਚ ਤੇ ਸਾਡੀਆਂ 'ਇਤਿਹਾਸਕ' ਸਿਆਸੀ ਰੈਲੀਆਂ ਵਿਚ? ਸੁੱਕ ਰਹੇ ਦਰੱਖ਼ਤ ਦੇ ਪੀਲੇ ਪੈ ਰਹੇ ਪੱਤਿਆਂ ਨੂੰ ਹੀ ਸਾਰੇ ਪਾਣੀ ਦੇ ਰਹੇ ਹਨ, ਜੜ੍ਹ ਵਲ ਕਿਸੇ ਦਾ ਧਿਆਨ ਹੀ ਨਹੀਂ ਜਾ ਰਿਹਾ। ਕੀ ਇਸ ਤਰ੍ਹਾਂ ਦਰੱਖ਼ਤ ਹਰਾ ਹੋ ਜਾਏਗਾ?

Gurmukh Singh Gurmukh Singh

ਮੈਨੂੰ ਖ਼ੁਸ਼ੀ ਹੁੰਦੀ ਜੇ 'ਪੰਥਕ ਅਸੈਂਬਲੀ' ਕੌਮ ਦੀਆਂ ਦੋ ਵੱਡੀਆਂ ਬੀਮਾਰੀਆਂ ਬਾਰੇ ਹੀ ਤਸ਼ਖ਼ੀਸ ਕਰ ਕੇ, ਸਪੱਸ਼ਟ ਸੇਧ ਕੌਮ ਨੂੰ ਦੇਂਦੀ ਤੇ ਅੰਗਰੇਜ਼ ਵਲੋਂ ਸਿੱਖੀ ਦੇ ਵਿਹੜੇ ਵਿਚ ਸੁਟੀਆਂ ਦੋ ਬੁਰਾਈਆਂ (ਵੋਟਾਂ ਵਾਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਤਖ਼ਤਾਂ ਨਾਲ ਜੋੜ ਕੇ 'ਇਲਾਹੀ ਬਣਾ ਦਿਤਾ ਗਿਆ ਪੁਜਾਰੀਵਾਦ) ਨੂੰ ਮਾਰਟਨ ਲੂਥਰ ਵਾਂਗ ਸਿੱਖ ਧਰਮ ਲਈ ਘਾਤਕ ਤੇ ਸਿੱਖ ਵਿਚਾਰਧਾਰਾ ਦੇ ਉਲਟ ਕਹਿ ਕੇ, ਇਨ੍ਹਾਂ ਨੂੰ ਰੱਦ ਕਰਨ ਦਾ ਹੋਕਾ ਦੇਣ ਦੇ ਨਾਲ ਨਾਲ ਇਨ੍ਹਾਂ ਦੇ ਧੱਕੇ ਦਾ ਸ਼ਿਕਾਰ ਹੋਣ ਵਾਲੇ ਬੇਦਾਗ਼ ਸਿੱਖਾਂ ਦਾ ਸਾਥ ਦੇਣ ਦਾ ਫ਼ੈਸਲਾ ਕਰਦੀ।

ਉਹਦੇ ਲਈ ਬੜੀ ਜੁਰਅਤ, ਬੜੀ ਬਹਾਦਰੀ ਤੇ ਬੜੀ ਦੂਰ ਦੁਰਸ਼ੀ ਸੋਚ ਦੀ ਲੋੜ ਹੁੰਦੀ ਹੈ ਜੋ ਇਸ 'ਪੰਥਕ ਅਸੈਂਬਲੀ' ਕੋਲ ਹੁੰਦੀ ਤਾਂ ਦੁਨੀਆਂ ਭਰ ਵਿਚ ਇਸ ਦਾ ਨਾਂ ਬਣ ਜਾਂਦਾ। ਇਸ ਵੇਲੇ ਕੌਮ ਦੀ ਹਾਲਤ ਲਗਭਗ ਉਹੋ ਜਹੀ ਹੀ ਹੈ ਜਿਹੋ ਜਹੀ ਸਿੰਘ ਸਭਾ ਲਹਿਰ ਦੇ ਬਾਨੀਆਂ ਨੂੰ ਸਰਕਾਰ ਅਤੇ ਪੁਜਾਰੀਆਂ ਵਲੋਂ ਤਬਾਹ ਅਤੇ ਜ਼ਲੀਲ ਕਰਨ ਵੇਲੇ, ਉਸ ਸਮੇਂ ਦੇ ਸਿੱਖਾਂ ਦੀ ਸੀ। ਦੋਵੇਂ ਬਾਨੀ, ਖ਼ਾਸ ਤੌਰ ਤੇ ਗਿ: ਦਿਤ ਸਿੰਘ, ਪੈਸੇ ਪੈਸੇ ਤੋਂ ਮੁਥਾਜ ਹੋ ਗਏ ਸਨ, ਬੀਮਾਰੀ ਦੇ ਇਲਾਜ ਜੋਗੇ ਵੀ ਪੈਸੇ ਉਨ੍ਹਾਂ ਕੋਲ ਨਹੀਂ ਸਨ ਰਹੇ। ਗੁਰਦਵਾਰਿਆਂ ਵਿਚ ਉਨ੍ਹਾਂ ਨੂੰ ਵੜਨ ਨਹੀਂ ਸੀ ਦਿਤਾ ਜਾਂਦਾ।

ਇਕ ਮੁਸਲਮਾਨ ਹਕੀਮ ਨੇ ਤਾਂ ਉਨ੍ਹਾਂ ਨੂੰ ਰਾਤ ਦੁਕਾਨ ਵਿਚ ਸੌਂ ਜਾਣ ਦਾ ਆਸਰਾ ਦੇ ਦਿਤਾ ਪਰ ਕਿਸੇ ਸਿੱਖ ਨੇ ਨਾ ਹਾਅ ਦਾ ਨਾਹਰਾ ਮਾਰਿਆ, ਨਾ ਆਨੇ ਟਕੇ ਦੀ ਕੋਈ ਮਦਦ ਹੀ ਦਿਤੀ। ਅੱਜ ਕੀ ਹਾਲ ਹੈ? ਮੇਰਾ ਤਜਰਬਾ ਹੈ ਕਿ ਕੋਈ ਫ਼ਰਕ ਨਹੀਂ ਪਿਆ। ਪੰਥਕ ਅਸੈਂਬਲੀ ਦੇ 117 ਮੈਂਬਰ ਹੀ ਦੱਸਣ, ਉਹ ਆਪ ਅਜਿਹੇ ਪਾਪ ਹੁੰਦੇ ਵੇਖ ਕੇ ਕਿੰਨਾ ਕੁ ਉਭਾਸਰੇ ਸਨ?

Ditt SinghDitt Singh

20-21 ਅਕਤੂਬਰ ਨੂੰ ਦੋ ਦਿਨ ਅੰਮ੍ਰਿਤਸਰ ਵਿਚ ਹੋਈ 'ਪੰਥਕ ਅਸੈਂਬਲੀ' ਤੋਂ ਮੈਂ ਬਹੁਤ ਆਸਾਂ ਲਗਾ ਬੈਠਾ ਸਾਂ ਕਿਉਂਕਿ ਮੈਨੂੰ ਦਸਿਆ ਗਿਆ ਸੀ ਕਿ ਇਸ ਵਿਚ ਪੰਜਾਬ ਭਰ ਤੋਂ ਆਜ਼ਾਦ ਸੋਚਣੀ ਵਾਲੇ ਚੋਣਵੇਂ 117 ਪੰਥਕ ਵਿਦਵਾਨ ਹੀ ਬੁਲਾਏ ਗਏ ਸਨ ਤੇ ਉਨ੍ਹਾਂ ਬਾਰੇ ਪਹਿਲਾਂ ਹੀ ਚੰਗੀ ਘੋਖ ਪੜਤਾਲ ਕਰ ਲਈ ਗਈ ਸੀ। 
ਸੋ ਮੈਂ ਸੋਚਿਆ ਕਿ 'ਪੰਥਕ ਸਿਆਸਤਦਾਨਾਂ', ਪੰਥਕ ਬਾਬਿਆਂ, ਪੰਥਕ 'ਢਾਈ ਇੱਟੀ ਜਥਿਆਂ' ਤੇ 'ਪੰਥਕ ਸ਼੍ਰੋਮਣੀ ਕਮੇਟੀ' ਦੀਆਂ ਮੀਟਿੰਗਾਂ ਨੂੰ ਅਸੀ ਵੇਖ ਹੀ ਚੁਕੇ ਹਾਂ ਕਿ ਉਥੋਂ ਕੁੱਝ ਨਹੀਂ ਨਿਕਲਦਾ, ਸ਼ਾਇਦ ਇਥੋਂ ਹੀ ਕੁੱਝ ਨਿਕਲ ਆਵੇ।

ਪਰ ਦੋ ਦਿਨ ਦੀ 'ਪੰਥਕ ਅਸੈਂਬਲੀ' ਦੀ ਕਾਰਵਾਈ ਬਾਰੇ ਜਾਣ ਕੇ ਅਤੇ ਮਤੇ ਪੜ੍ਹ ਕੇ ਇੰਜ ਲੱਗਾ ਜਿਵੇਂ ਸਿੱਖਾਂ ਦੀ ਅਗਵਾਈ ਕਰਨ ਦਾ ਦਾਅਵਾ ਕਰਨ ਵਾਲਿਆਂ ਨੂੰ ਕੋਈ ਨਵੀਂ ਗੱਲ ਸੁਝਣੀ ਹੀ ਬੰਦ ਹੋ ਗਈ ਹੈ। ਵਿਦਵਾਨਾਂ ਦੀ ਇਸ ਅਸੈਂਬਲੀ ਵਿਚ ਕਿਹੜੀ ਉਹ ਗੱਲ ਕਹੀ ਗਈ ਸੀ ਜੋ ਪਹਿਲਾਂ ਅਸੀ ਨਹੀਂ ਸੀ ਪੜ੍ਹੀ ਹੋਈ ਜਾਂ ਸੁਣੀ ਹੋਈ? ਬਾਦਲਾਂ ਦਾ ਬਾਈਕਾਟ ਕਰ ਦਿਉ, ਅਕਾਲ ਤਖ਼ਤ ਦਾ ਨਵਾਂ ਜਥੇਦਾਰ ਜੇ ਪੰਥ ਕੋਲੋਂ ਪੁੱਛ ਕੇ ਨਾ ਲਾਇਆ ਗਿਆ ਤਾਂ ਪ੍ਰਵਾਨ ਨਹੀਂ ਕਰਾਂਗੇ, ਫ਼ਲਾਣੇ ਬੰਦਿਆਂ ਦੀਆਂ ਫ਼ੋਟੋ ਅਜਾਇਬ ਘਰ ਵਿਚੋਂ ਹਟਾ ਦਿਉ ਤੇ ਫ਼ਲਾਣਿਆਂ ਦੀਆਂ ਲਗਾ ਦਿਉ, ਵਾਈਟ ਪੇਪਰ ਜਾਰੀ ਕਰਾਂਗੇ ...।

ਕੀ ਫ਼ਰਕ ਹੋਇਆ ਫਿਰ ਵਿਦਵਾਨਾਂ ਦੀ ਅਸੈਂਬਲੀ ਵਿਚ, ਥੋੜਾ ਪੜ੍ਹੇ ਜੱਥਿਆਂ ਦੀਆਂ ਰੈਲੀਆਂ ਵਿਚ ਤੇ ਸਾਡੀਆਂ 'ਇਤਿਹਾਸਕ' ਸਿਆਸੀ ਰੈਲੀਆਂ ਵਿਚ? ਸੁੱਕ ਰਹੇ ਦਰੱਖ਼ਤ ਦੇ ਪੀਲੇ ਪੈ ਰਹੇ ਪੱਤਿਆਂ ਨੂੰ ਹੀ ਸਾਰੇ ਪਾਣੀ ਦੇ ਰਹੇ ਹਨ, ਜੜ੍ਹ ਵਲ ਕਿਸੇ ਦਾ ਧਿਆਨ ਹੀ ਨਹੀਂ ਜਾ ਰਿਹਾ। ਕੀ ਇਸ ਤਰ੍ਹਾਂ ਦਰੱਖ਼ਤ ਹਰਾ ਹੋ ਜਾਏਗਾ?
ਸਿੱਖੀ ਦੇ ਦਰੱਖ਼ਤ ਦੇ ਪੱਤੇ ਪੀਲੇ ਪੈਂਦੇ ਵੇਖ ਕੇ ਪੱਤਿਆਂ ਨੂੰ ਪਾਣੀ ਦੇਣ ਵਾਲੇ ਸਾਰੇ ਇਕੋ ਜਹੇ 'ਪੰਥਕਾਂ' ਨੂੰ ਪੁਛਣਾ ਚਾਹਾਂਗਾ, ਭਲਾ ਸਿੱਖੀ ਨੂੰ ਅਸਲ ਬੀਮਾਰੀ ਕੀ ਲੱਗ ਗਈ ਹੈ ਜਿਸ ਕਾਰਨ ਇਸ ਦੇ ਪੱਤੇ ਪੀਲੇ ਪੈ ਰਹੇ ਹਨ ਤੇ ਝੜ ਰਹੇ ਹਨ?

ਇਸ ਦਾ ਜਵਾਬ ਰੈਲੀਆਂ, ਦੀਵਾਨਾਂ ਤੇ ਭਰਵੇਂ ਇਕੱਠਾਂ ਵਿਚੋਂ ਤਾਂ ਕਦੇ ਮਿਲਿਆ ਨਹੀਂ ਸੀ, ਪੰਥਕ ਅਸੈਂਬਲੀ ਹੀ ਦੇ ਦਿੰਦੀ। ਸੋਚਣ ਵਾਲੀ ਗੱਲ ਇਹ ਸੀ ਕਿ ਸੰਵਿਧਾਨ ਦਾ ਵਰਕਾ ਦਿੱਲੀ ਵਿਚ ਜਾ ਕੇ ਪਾੜਨ ਵਾਲੇ ਤੁਹਾਡੇ ਆਗੂ ਅੱਜ ਬੀਜੇਪੀ ਦੀ ਪਤਨੀ ਬਣਨਾ ਕਿਹੜੀ ਗੱਲੋਂ ਸਵੀਕਾਰ ਕਰਨ ਲੱਗ ਪਏ ਹਨ? ਤੁਹਾਡੀ ਸ਼੍ਰੋਮਣੀ ਕਮੇਟੀ ਉਤੇ ਅਦਾਲਤ ਵਿਚ ਇਹ ਦੋਸ਼ ਕਿਉਂ ਲੱਗ ਰਹੇ ਹਨ ਕਿ ਇਹ ਆਰ.ਐਸ.ਐਸ ਦੇ ਕਹਿਣ ਉਤੇ ਗੁਰੂਆਂ ਦਾ ਅਪਮਾਨ ਕਰਨ ਵਾਲੀਆਂ ਕਿਤਾਬਾਂ ਛਾਪ ਰਹੀ ਹੈ ਤੇ ਇਸ ਉਤੇ ਭ੍ਰਿਸ਼ਟਾਚਾਰ' ਵਿਚ ਬੁਰੀ ਤਰ੍ਹਾਂ ਫਸ ਗਈ ਹੋਣ ਦਾ ਦੋਸ਼ ਕਿਉਂ ਲੱਗ ਰਿਹਾ ਹੈ?

Teja Singh SamundriTeja Singh Samundri

ਅਕਾਲ ਤਖ਼ਤ ਦੇ ਸਾਰੇ ਹੀ ਜਥੇਦਾਰ, ਇਕ ਤੋਂ ਬਾਅਦ ਇਕ ਆਪ ਬੇਆਬਰੂ ਹੋ ਕੇ ਤੇ ਸਿੱਖਾਂ ਨੂੰ ਬਦਨਾਮੀ ਦਿਵਾ ਕੇ ਕਿਉਂ ਜਾ ਰਹੇ ਹਨ? ਜੇ ਇਨ੍ਹਾਂ ਸਵਾਲਾਂ ਦੇ ਜਵਾਬ ਲੱਭੇ ਜਾਂਦੇ ਤਾਂ ਅਸੈਂਬਲੀ, ਆਮ ਜਹੀਆਂ ਸੱਥਾਂ ਵਿਚ ਕਹੀਆਂ ਜਾਣ ਵਾਲੀਆਂ ਗੱਲਾਂ ਦੁਹਰਾਉਣ ਦੀ ਬਜਾਏ, ਅਸਲ ਬੀਮਾਰੀਆਂ ਵਲ ਧਿਆਨ ਦਿਵਾ ਕੇ ਉਠਦੀ ਜੋ ਕੌਮ ਨੂੰ ਦਿਨ ਬ ਦਿਨ ਨਿਢਾਲ, ਸਾਹ-ਸੱਤ-ਹੀਣੀ ਤੇ ਸੋਚਣੋਂ ਹੱਟ ਗਈ ਕੌਮ ਬਣਾ ਰਹੀਆਂ ਹਨ। ਕੌਮ ਨੂੰ ਲੱਗੀਆਂ ਬੀਮਾਰੀਆਂ ਦਾ ਇਲਾਜ ਸ਼ੁਰੂ ਕਰਨ ਦਾ ਪ੍ਰਣ ਲੈ ਲਿਆ ਜਾਂਦਾ ਤਾਂ ਕੌਮ ਦੀ ਹਾਲਤ 70 ਫ਼ੀ ਸਦੀ ਤਕ ਸੁਧਰ ਸਕਦੀ ਹੈ ਤੇ ਇਸ ਦੀ ਸੋਚ ਨੂੰ ਲੱਗਾ ਜ਼ੰਗ ਵੀ ਉਤਰ ਜਾਏਗਾ।

ਉਹ ਹਨ : 
(1) ਵੋਟਾਂ ਵਾਲਾ ਗੁਰਦਵਾਰਾ ਪ੍ਰਬੰਧ
(2) ਗੁਰਦਵਾਰਾ, ਗੁਰੂ (ਅਕਾਲ ਪੁਰਖ) ਦਾ ਘਰ ਨਾ ਰਹਿਣ ਦੇ ਕੇ, ਪੁਜਾਰੀਆਂ ਦਾ ਘਰ ਬਣਾ ਦੇਣਾ

ਗੁਰਦਵਾਰਾ ਐਕਟ ਦਾ ਇਤਿਹਾਸ : ਇਹ ਐਕਟ ਉਦੋਂ ਬਣਾਇਆ ਗਿਆ ਸੀ ਜਦ ਸਾਰੇ ਸਿੱਖ ਲੀਡਰ, ਸੀਖਾਂ ਪਿਛੇ ਡੱਕੇ ਹੋਏ ਸਨ। ਅੰਗਰੇਜ਼ ਨੇ ਇਹ ਐਕਟ ਬਣਾ ਕੇ ਸ਼ਰਤ ਰੱਖੀ ਕਿ ਜਿਹੜਾ ਇਸ ਨੂੰ ਜੇਲ ਅੰਦਰੋਂ ਹੀ ਪ੍ਰਵਾਨ ਕਰ ਲਵੇਗਾ, ਉਸ ਨੂੰ ਰਿਹਾਅ ਕਰ ਦਿਤਾ ਜਾਵੇਗਾ। ਅੱਧੇ ਸਿੱਖ ਲੀਡਰਾਂ ਨੇ ਇਸ ਨੂੰ ਪ੍ਰਵਾਨ ਕਰਨ ਤੋਂ ਨਾਂਹ ਕਰ ਦਿਤੀ। ਉਹ ਅੰਦਰ ਹੀ ਰਹਿਣ ਦਿਤੇ ਗਏ। ਉਨ੍ਹਾਂ ਵਿਚੋਂ ਤੇਜਾ ਸਿੰਘ ਸਮੁੰਦਰੀ ਜੇਲ ਵਿਚ ਹੀ ਪ੍ਰਾਣ ਤਿਆਗ ਗਏ। ਸੋਚੋ ਕਿ ਜੇ ਇਹ ਐਕਟ ਸਿੱਖਾਂ ਦੇ ਹੱਕ ਵਿਚ ਹੁੰਦਾ ਤਾਂ ਉਨ੍ਹਾਂ ਉਤੇ ਇਹ ਸ਼ਰਤ ਕਿਉਂ ਲਗਾਈ ਜਾਂਦੀ ਕਿ ਜਿਹੜਾ ਇਸ ਨੂੰ ਮੰਨੇਗਾ,

ਉਸ ਨੂੰ ਰਿਹਾਅ ਕਰ ਦਿਤਾ ਜਾਏਗਾ ਤੇ ਜਿਹੜਾ ਨਹੀਂ ਮੰਨੇਗਾ, ਉਸ ਨੂੰ ਜੇਲ ਵਿਚ ਹੀ ਸੜਨ ਦਿਤਾ ਜਾਏਗਾ? ਅੰਗਰੇਜ਼ ਨੇ ਤਾਂ ਲੜਾਕੇ ਸਿੱਖਾਂ ਨੂੰ ਅਪਣੇ ਗਲੋਂ ਲਾਹ ਕੇ ਆਪਸ ਵਿਚ ਹੀ ਲੜਦੇ ਰਹਿਣ ਲਈ ਗੁਰਦਵਾਰਾ ਐਕਟ ਦਾ ਫੰਦਾ ਸਾਡੇ ਗਲ ਵਿਚ ਪਾ ਦਿਤਾ ਸੀ ਤੇ ਸਿਆਸੀ ਲੀਡਰਾਂ ਦੇ ਕੰਨ ਵਿਚ ਫੂਕ ਮਾਰ ਦਿਤੀ ਸੀ ਕਿ ''ਇਸ ਐਕਟ ਰਾਹੀਂ, ਸਾਰੀ ਸਿੱਖ ਸ਼ਕਤੀ ਤੁਹਾਡੇ ਹੱਥਾਂ ਵਿਚ ਦੇਣ ਦਾ ਪ੍ਰੋਗਰਾਮ ਬਣਾਇਆ ਹੈ। ਇਸ ਮੌਕੇ ਨੂੰ ਹੱਥੋਂ ਨਾ ਜਾਣ ਦਿਉ। ਉਂਜ ਤਾਕਤ ਹਾਸਲ ਕਰਨ ਲਈ ਸੌ ਪਾਪੜ ਵੇਲੋਗੇ, ਗੁਰਦਵਾਰਿਆਂ ਉਤੇ ਕਬਜ਼ਾ ਕਰ ਕੇ, ਹੋਰ ਤੁਹਾਨੂੰ ਕੁੱਝ ਵੀ ਨਹੀਂ ਕਰਨਾ ਪਵੇਗਾ।

maharaja ranjit singhMaharaja Ranjit Singh

ਜੇ ਗੁਰਧਾਮ, ਧਰਮੀ ਸਿੱਖਾਂ ਦੇ ਹੱਥ ਵਿਚ ਰਹੇ ਤਾਂ ਉਹ ਤੁਹਾਨੂੰ ਇਕ ਦਿਨ ਲਈ ਵੀ ਆਜ਼ਾਦੀ ਨਾਲ ਰਾਜਨੀਤੀ ਨਹੀਂ ਕਰਨ ਦੇਣਗੇ ਪਰ ਜੇ ਇਸ ਐਕਟ ਨੇ ਗੁਰਦਵਾਰੇ ਤੁਹਾਡੇ ਕਾਬੂ ਹੇਠ ਲਿਆ ਦਿਤੇ ਤਾਂ ਧਰਮ ਅਤੇ ਰਾਜਨੀਤੀ, ਦੋਵੇਂ ਤੁਹਾਡੀ ਮਰਜ਼ੀ ਅਨੁਸਾਰ ਚਲਣਗੇ ਤੇ ਤੁਸੀ ਸਾਨੂੰ ਯਾਦ ਕਰਿਆ ਕਰੋਗੇ।'' ਉਦੋਂ ਵੀ ਸਿਆਣੇ ਬੰਦਿਆਂ ਨੇ ਕਿਹਾ ਸੀ, ਇਹ ਗ਼ਲਤੀ ਨਾ ਕਰੋ ਪਰ ਸੌਖੇ ਹੱਥ ਤਾਕਤ ਮਿਲਣ ਦਾ ਲਾਲਚ ਸਿੱਖ ਲੀਡਰਾਂ ਨੂੰ ਫਸਾ ਗਿਆ। ਕੀ ਦੁਨੀਆਂ ਦੇ ਕਿਸੇ ਹੋਰ ਧਰਮ ਨੇ ਇਹ ਰਾਹ ਅਪਣੇ ਧਾਰਮਕ ਪ੍ਰਤੀਨਿਧ ਚੁਣਨ ਲਈ ਅਪਣਾਇਆ ਹੈ? ਕੀ ਉਹ ਧਰਮ ਸਾਡੇ ਨਾਲੋਂ ਚੰਗੀ ਹਾਲਤ ਵਿਚ ਨਹੀਂ ਚਲ ਰਹੇ?

ਗੁਰਦਵਾਰਾ ਐਕਟ ਸਿੱਖਾਂ ਨੂੰ 'ਸਿੱਖ ਪੰਥ' ਦੀ ਬਜਾਏ, ਦੋ ਪੱਕੇ ਧੜੇ ਬਣਾ ਕੇ ਰੱਖ ਗਿਆ ਹੈ ਤੇ ਸਹਿਜਧਾਰੀ, ਕੇਸਾਧਾਰੀ ਸਿੱਖਾਂ ਵਿਚ ਵੰਡ ਗਿਆ ਹੈ। ਅੱਜ ਕੇਸਾਂ ਵਾਲੇ ਵੋਟ ਪਾ ਸਕਦੇ ਹਨ। ਪਿੰਡ ਵਿਚ ਕੇਸਾਂ ਦੀ ਜੋ ਹਾਲਤ ਹੋ ਗਈ ਹੈ, ਕੱਲ ਮੋਨੇ ਸਿਰਾਂ ਉਤੇ ਪਰਨੇ ਧਰ ਕੇ ਨਕਲੀ 'ਸਿੱਖ ਵੋਟਰ' ਹੀ ਤਿਆਰ ਕਰ ਸਕੋਗੇ। ਇਹ ਕੰਮ ਤਾਂ ਦੂਜੇ ਧਰਮਾਂ ਵਾਲੇ ਵੀ ਕਰ ਲੈਣਗੇ ਤੇ 'ਸਿੱਖ ਵੋਟਰ' ਬਣ ਕੇ ਵੋਟ ਪਾਉਣ ਆ ਜਾਇਆ ਕਰਨਗੇ। ਸਿੱਖ ਗੁਰਦਵਾਰਾ ਐਕਟ ਸ਼ੁਰੂ ਤੋਂ ਹੀ ਬਦਨੀਤੀ ਵਿਚੋਂ ਉਪਜਿਆ ਸੀ ਤੇ ਭਵਿੱਖ ਵਿਚ ਤਾਂ ਸਿੱਖੀ ਲਈ ਪੂਰੀ ਤਰ੍ਹਾਂ ਮਾਰੂ ਸਾਬਤ ਹੋਵੇਗਾ।

ਅੱਜ ਅਸੈਂਬਲੀ ਦੇ ਹਲਕੇ ਜਿੱਤਣ ਲਈ ਸੌਦਾ ਸਾਧ ਦੇ ਪੈਰੀਂ ਹੱਥ ਲਾਉਂਦੇ ਹੋ, ਕੱਲ ਸ਼੍ਰੋਮਣੀ ਕਮੇਟੀ ਚੋਣਾਂ ਜਿੱਤਣ ਲਈ ਸੌਦਾ ਸਾਧ ਵਰਗਿਆਂ ਦੀ ਸ਼ਰਨ ਲੈਣੀ ਪਵੇਗੀ। ਜਿਹੜਾ ਕੋਈ ਸਿੱਖੀ ਦੇ ਸ੍ਰੀਰ ਵਿਚ ਦਾਖ਼ਲ ਕੀਤੇ ਗਏ ਇਸ ਭਿਆਨਕ ਬੀਮਾਰੀ ਦੇ ਕੀਟਾਣੂਆਂ ਨੂੰ ਨਹੀਂ ਵੇਖ ਸਕਦਾ, ਉਹ ਅੰਨ੍ਹਾ ਹੈ ਜਾਂ ਬੇਈਮਾਨ। ਬਾਬੇ ਨਾਨਕ ਨੇ ਤਾਂ ਗੁਰਦਵਾਰਾ ਇਕ ਵੀ ਨਹੀਂ ਸੀ ਬਣਾਇਆ, 'ਘਰ ਘਰ ਅੰਦਰ ਧਰਮਸਾਲ' ਬਣਾਏ ਸਨ। ਉਥੇ ਨਾ ਵੋਟਾਂ ਦੀ ਲੋੜ ਹੁੰਦੀ ਹੈ ਨਾ ਪੁਜਾਰੀ ਦੀ। ਰਾਧਾ ਸਵਾਮੀਆਂ ਨੇ ਬਾਬੇ ਨਾਨਕ ਦੀਆਂ ਬਾਕੀ ਗੱਲਾਂ ਇਕ ਪਾਸੇ ਸੁੱਟ ਕੇ ਤੇ ਇਹ ਇਕ ਗੱਲ ਪੂਰੀ ਤਰ੍ਹਾਂ ਪ੍ਰਵਾਨ ਕਰ ਕੇ ਵਿਖਾ ਦਿਤਾ ਹੈ

ਕਿ ਬਾਬੇ ਨਾਨਕ ਨੇ ਧਰਮਸਾਲ ਵਾਲੀ ਗੱਲ ਠੀਕ ਹੀ ਆਖੀ ਸੀ ਤੇ ਠੀਕ ਹੀ ਸਾਬਤ ਹੋਈ ਹੈ। ਪੁਜਾਰੀਵਾਦ : ਪੁਰਾਣੇ ਧਰਮਾਂ ਨੇ ਅਪਣੇ ਧਰਮ-ਦੁਆਰਿਆਂ ਵਿਚ ਪੁਜਾਰੀ ਬਿਠਾ ਦਿਤੇ ਸਨ ਜੋ ਭਗਤਾਂ ਲਈ ਧਰਤੀ ਉਤੇ ਉਤਰੇ ਭਗਵਾਨ ਹੀ ਹੁੰਦੇ ਸਨ ਤੇ ਜਿਹੜੀ ਗੱਲ ਉਹ ਮੂੰਹ ਵਿਚੋਂ ਕਢਦੇ, ਵਿਚਾਰੇ ਅਨਪੜ੍ਹ ਸ਼ਰਧਾਲੂ ਨੂੰ ਰੱਬ ਦੇ ਹੁਕਮ ਵਾਂਗ ਮੰਨਣੀ ਹੀ ਪੈਂਦੀ।

Reginald DyerReginald Dyer

ਪੁਜਾਰੀਆਂ ਨੇ ਇਸ ਦਾ ਫ਼ਾਇਦਾ ਉਠਾ ਕੇ ਧਰਮ ਦਾ ਭੜੋਲਾ ਅੰਧ-ਵਿਸ਼ਵਾਸ, ਵਿਭਚਾਰ, ਝੂਠ, ਫ਼ਰੇਬ, ਪਖੰਡ ਅਤੇ ਕਰਮ-ਕਾਂਡ ਨਾਲ ਭਰ ਕੇ ਅਪਣੇ ਲਈ ਤੇ ਅਪਣੀਆਂ ਪੀੜ੍ਹੀਆਂ ਲਈ ਰੋਟੀ, ਐਸ਼ ਤੇ ਰੁਤਬੇ ਦਾ ਪ੍ਰਬੰਧ ਕਰ ਲਿਆ ਪਰ ਧਰਮ ਨੂੰ ਮਾਰ ਦਿਤਾ। ਬਾਬੇ ਨਾਨਕ ਨੇ ਸੱਚੇ ਧਰਮ ਨੂੰ ਸੁਰਜੀਤ ਕਰਨ ਲਈ ਪੁਜਾਰੀ ਨੂੰ ਪੂਰੀ ਤਰ੍ਹਾਂ ਧਰਮ ਵਿਚੋਂ ਬੇਦਖ਼ਲ ਕਰ ਦਿਤਾ ਤੇ 'ਧਰਮਸਾਲ' ਬਣਾਈ ਜਿਸ ਵਿਚ ਪੁਜਾਰੀ ਲਈ ਥਾਂ ਹੀ ਕੋਈ ਨਹੀਂ ਸੀ ਰੱਖੀ ਗਈ। 

ਸਿੱਖ ਰਾਜ ਵਿਚ 

ਸਿੱਖ ਰਾਜ ਦੇ ਆਉਣ ਮਗਰੋਂ, ਰਾਜਿਆਂ ਨੇ ਪੁਜਾਰੀਵਾਦ ਮੁੜ ਲਿਆ ਬਿਠਾਇਆ ਪਰ ਉਸ ਸਮੇਂ ਅਕਾਲ ਤਖ਼ਤ ਦੇ ਪੁਜਾਰੀ ਕੇਵਲ ਦਰਬਾਰ ਸਾਹਿਬ ਵਿਖੇ ਆਉਣ ਵਾਲੇ 'ਅੰਮ੍ਰਿਤਧਾਰੀ' ਸਿੱਖਾਂ ਦੀ ਪੜਤਾਲ ਕਰਦੇ ਸਨ ਕਿ ਉਨ੍ਹਾਂ ਨੇ ਦਾਹੜੀ ਛਾਂਗੀ ਤਾਂ ਨਹੀਂ ਹੋਈ ਤੇ ਬਾਕੀ ਦੇ ਕਕਾਰ ਠੀਕ ਹਨ ਜਾਂ ਨਹੀਂ। ਅਵੱਗਿਆ ਕਰਨ ਵਾਲੇ ਨੂੰ ਮਾੜੀ ਜਹੀ 'ਤਨਖ਼ਾਹ' ਲਗਾ ਦੇਂਦੇ ਸਨ। 

ਅੰਗਰੇਜ਼ੀ ਰਾਜ ਵਿਚ

ਅੰਗਰੇਜ਼ਾਂ ਨੇ ਜਿਥੇ ਲੜਾਕੇ ਸਿੱਖਾਂ ਨੂੰ ਆਪਸ ਵਿਚ ਲੜਦੇ ਰੱਖਣ ਲਈ ਧੱਕੇ ਨਾਲ ਵੋਟਾਂ ਵਾਲਾ ਗੁਰਦਵਾਰਾ ਪ੍ਰਬੰਧ ਦਾਖ਼ਲ ਕਰ ਦਿਤਾ, ਉਥੇ ਪੁਜਾਰੀਵਾਦ ਨੂੰ ਸੁਰਜੀਤ ਕਰ ਕੇ, ਇਸ ਨੂੰ ਅਪਣੇ ਹੱਕ ਵਿਚ ਖ਼ੂਬ ਵਰਤਿਆ। ਸਿੱਖ ਪੁਜਾਰੀਆਂ ਕੋਲੋਂ ਫ਼ਤਵਾ ਦਿਵਾਇਆ ਗਿਆ ਕਿ ਅੰਗਰੇਜ਼ਾਂ ਵਿਰੁਧ ਲੜਨ ਵਾਲੇ ਗ਼ਦਰੀ ਤਾਂ ਸਿੱਖ ਹੀ ਨਹੀਂ। ਉਨ੍ਹਾਂ ਨੇ ਅਕਾਲ ਤਖ਼ਤ ਦੇ ਪੁਜਾਰੀਆਂ ਕੋਲੋਂ ਜਲਿਆਂਵਾਲੇ ਬਾਗ਼ ਦੇ ਦੋਸ਼ੀ ਡਾਇਰ ਨੂੰ ਸਿਰੋਪਾ ਦਿਵਾਇਆ ਤੇ ਉਸ ਨੂੰ 'ਚੰਗਾ ਸਿੱਖ' ਹੋਣ ਦਾ ਖ਼ਿਤਾਬ ਦਿਵਾਇਆ। ਸਿੰਘ ਸਭਾ ਲਹਿਰ ਦੇ ਮੋਢੀਆਂ ਨੂੰ ਅੰਗਰੇਜ਼ ਨਫ਼ਰਤ ਕਰਦੇ ਸਨ

ਕਿਉਂਕਿ ਉਹ ਸਮਝਦੇ ਸਨ ਕਿ ਗੁਰਮਤਿ ਪ੍ਰਤੀ ਸੁਚੇਤ ਸਿੱਖ, ਸਰਕਾਰ ਲਈ ਮੁਸੀਬਤ ਬਣ ਸਕਦੇ ਹਨ। ਪ੍ਰੋ. ਗੁਰਮੁਖ ਸਿੰਘ ਦਾ ਅਖ਼ਬਾਰ ਬੰਦ ਕਰਵਾ ਦਿਤਾ ਗਿਆ ਤੇ ਪ੍ਰੈੱਸ ਨੂੰ ਤਾਲੇ ਲਾ ਕੇ ਨੀਲਾਮ ਕਰ ਦਿਤਾ ਗਿਆ। ਪੁਜਾਰੀਆਂ ਨੇ ਪ੍ਰੋ. ਗੁਰਮੁਖ ਸਿੰਘ ਤੇ ਗਿ: ਦਿਤ ਸਿੰਘ, ਦੁਹਾਂ ਨੂੰ ਛੇਕ ਦਿਤਾ। ਆਮ ਸਿੱਖ ਵਿਦਵਾਨ, ਅੱਜ ਦੀ ਤਰ੍ਹਾਂ ਹੀ ਗੁੰਗੇ ਬੋਲੇ ਬਣ ਕੇ ਵੇਖਦੇ ਰਹੇ। ਕਿਸੇ ਨੇ ਉਨ੍ਹਾਂ ਦੀ ਮਦਦ ਨਾ ਕੀਤੀ।

 Gurbakhsh Singh Kala AfganGurbakhsh Singh Kala Afgan

ਕਾਂਗਰਸ ਰਾਜ ਵਿਚ

ਥੋੜਾ ਚਿਰ ਹੀ ਅਕਾਲ ਤਖ਼ਤ ਉਤੇ ਕਾਂਗਰਸ-ਪੱਖੀ ਜਥੇਦਾਰ ਮੋਹਣ ਸਿੰਘ ਰਹੇ। ਉਸ ਸਮੇਂ ਅਕਾਲ ਤਖ਼ਤ ਉਤੇ ਗੋਲੀਆਂ ਵੀ ਚਲੀਆਂ ਪਰ ਛੇਤੀ ਹੀ ਚੋਣਾਂ ਵਿਚ ਜਿੱਤ ਕੇ ਅਕਾਲੀ ਕਾਬਜ਼ ਹੋ ਗਏ। 

ਅਕਾਲੀ ਰਾਜ ਵਿਚ

ਉਸ ਮਗਰੋਂ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਉਤੇ ਤਾਂ ਹੁਣ ਤਕ ਅਕਾਲੀ ਰਾਜ ਹੀ ਚੱਲ ਰਿਹਾ ਹੈ। ਇਸ ਸਮੇਂ ਦੌਰਾਨ ਅਕਾਲ ਤਖ਼ਤ ਨੂੰ ਜਿਵੇਂ ਵਿਰੋਧੀ ਆਵਾਜ਼ ਦਬਾਉਣ ਲਈ ਵਰਤਿਆ ਗਿਆ, ਉਸ ਦਾ ਵੇਰਵਾ ਗਿ: ਭਾਗ ਸਿੰਘ, ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ, ਸਿੱਖ ਮਿਸ਼ਨਰੀ ਕਾਲਜਾਂ, ਪ੍ਰੋ. ਇੰਦਰ ਸਿੰਘ ਘੱਗਾ, ਸਰਬਜੀਤ ਸਿੰਘ ਧੂੰਦਾ ਵਰਗੇ ਪ੍ਰਚਾਰਕਾਂ ਤੋਂ ਇਲਾਵਾ ਅਕਾਲ ਤਖ਼ਤ ਦੇ ਸਾਬਕਾ 'ਜਥੇਦਾਰ' ਪ੍ਰੋ. ਦਰਸ਼ਨ ਸਿੰਘ ਤੇ ਦੁਨੀਆਂ ਭਰ ਦੇ ਸਿੱਖਾਂ ਦੀ ਚਹੇਤੀ ਪੰਥਕ ਅਖ਼ਬਾਰ ਸਪੋਕਸਮੈਨ, ਉਸ ਦੇ ਸੰਪਾਦਕਾਂ/ਲੇਖਕਾਂ/ਪੱਤਰਕਾਰਾਂ ਨਾਲ ਜੋ ਸਲੂਕ ਕੀਤਾ ਗਿਆ,

ਉਹ ਅੰਗਰੇਜ਼ੀ ਰਾਜ ਵਿਚ ਪ੍ਰੋ: ਗੁਰਮੁਖ ਸਿੰਘ ਤੇ ਗਿ: ਦਿੱਤ ਸਿੰਘ ਨਾਲ ਕੀਤੇ ਗਏ ਸਲੂਕ ਨਾਲੋਂ ਕਿਸੇ ਤਰ੍ਹਾਂ ਘੱਟ ਮਾੜਾ ਨਹੀਂ ਸੀ ਤੇ ਇਤਿਹਾਸ ਵਿਚ ਇਨ੍ਹਾਂ ਸਾਰੇ ਮਾਮਲਿਆਂ ਨੂੰ ਲੈ ਕੇ, ਸਿੱਖ ਪੁਜਾਰੀਵਾਦ ਦੀ ਸਖ਼ਤ ਨਿਖੇਧੀ ਤੇ ਆਲੋਚਨਾ ਹੋਵੇਗੀ। ਸਪੋਕਸਮੈਨ ਦੇ ਮਾਮਲੇ ਵਿਚ ਤਾਂ ਗੱਦੀ ਛੱਡਣ ਵਾਲਾ 'ਜਥੇਦਾਰ' ਗਿ: ਗੁਰਬਚਨ ਸਿੰਘ ਆਪ ਮੈਨੂੰ ਟੈਲੀਫ਼ੋਨ ਕਰ ਕੇ ਕਹਿ ਚੁੱਕਾ ਹੈ ਕਿ ''ਮੈਂ ਬਤੌਰ ਜਥੇਦਾਰ ਅਕਾਲ ਤਖ਼ਤ, ਕਹਿੰਦਾ ਹਾਂ ਕਿ ਤੁਸੀ ਕੋਈ ਭੁੱਲ ਨਹੀਂ ਸੀ ਕੀਤੀ ਤੇ ਭੁੱਲ ਵੇਦਾਂਤੀ ਨੇ ਕੀਤੀ ਸੀ ਜਿਸ ਨੇ ਕਾਲਾ ਅਫ਼ਗਾਨ ਨੂੰ ਤੁਹਾਡੀ ਹਮਾਇਤ ਤੋਂ ਚਿੜ੍ਹ ਕੇ, ਕਿੜ ਕੱਢਣ ਲਈ ਗ਼ਲਤ ਹੁਕਮਨਾਮਾ ਜਾਰੀ ਕਰ ਦਿਤਾ....।''  

Pro. Darshan SinghPro. Darshan Singh

ਮੈਨੂੰ ਖ਼ੁਸ਼ੀ ਹੁੰਦੀ ਜੇ 'ਪੰਥਕ ਅਸੈਂਬਲੀ' ਕੌਮ ਦੀਆਂ ਦੋ ਵੱਡੀਆਂ ਬੀਮਾਰੀਆਂ ਬਾਰੇ ਹੀ ਤਸ਼ਖ਼ੀਸ ਕਰ ਕੇ, ਸਪੱਸ਼ਟ ਸੇਧ ਕੌਮ ਨੂੰ ਦੇਂਦੀ ਤੇ ਅੰਗਰੇਜ਼ ਵਲੋਂ ਸਿੱਖੀ ਦੇ ਵਿਹੜੇ ਵਿਚ ਸੁਟੀਆਂ ਦੋ ਬੁਰਾਈਆਂ (ਵੋਟਾਂ ਵਾਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਤਖ਼ਤਾਂ ਨਾਲ ਜੋੜ ਕੇ 'ਇਲਾਹੀ ਬਣਾ ਦਿਤੇ ਗਏ ਪੁਜਾਰੀਵਾਦ) ਨੂੰ ਮਾਰਟਨ ਲੂਥਰ ਵਾਂਗ ਸਿੱਖ ਧਰਮ ਲਈ ਘਾਤਕ ਤੇ ਸਿੱਖ ਵਿਚਾਰਧਾਰਾ ਦੇ ਉਲਟ ਕਹਿ ਕੇ, ਇਨ੍ਹਾਂ ਨੂੰ ਰੱਦ ਕਰਨ ਦਾ ਹੋਕਾ ਦੇਣ ਦੇ ਨਾਲ ਨਾਲ ਇਨ੍ਹਾਂ ਦੇ ਧੱਕੇ ਦਾ ਸ਼ਿਕਾਰ ਹੋਣ ਵਾਲੇ ਬੇਦਾਗ਼ ਸਿੱਖਾਂ ਦਾ ਸਾਥ ਦੇਣ ਦਾ ਫ਼ੈਸਲਾ ਕਰਦੀ।

ਉਹਦੇ ਲਈ ਬੜੀ ਜੁਰਅਤ, ਬੜੀ ਬਹਾਦਰੀ ਤੇ ਬੜੀ ਦੂਰ ਦੁਰਸ਼ੀ ਸੋਚ ਦੀ ਲੋੜ ਹੁੰਦੀ ਹੈ ਜੋ ਇਸ 'ਪੰਥਕ ਅਸੈਂਬਲੀ' ਕੋਲ ਹੁੰਦੀ ਤਾਂ ਦੁਨੀਆਂ ਭਰ ਵਿਚ ਇਸ ਦਾ ਨਾਂ ਬਣ ਜਾਂਦਾ। ਇਸ ਵੇਲੇ ਕੌਮ ਦੀ ਹਾਲਤ ਲਗਭਗ ਉਹੋ ਜਹੀ ਹੀ ਹੈ ਜਿਹੋ ਜਹੀ ਸਿੰਘ ਸਭਾ ਲਹਿਰ ਦੇ ਬਾਨੀਆਂ ਨੂੰ ਸਰਕਾਰ ਅਤੇ ਪੁਜਾਰੀਆਂ ਵਲੋਂ ਤਬਾਹ ਅਤੇ ਜ਼ਲੀਲ ਕਰਨ ਵੇਲੇ, ਉਸ ਸਮੇਂ ਦੇ ਸਿੱਖਾਂ ਦੀ ਸੀ। ਦੋਵੇਂ ਬਾਨੀ, ਖ਼ਾਸ ਤੌਰ ਤੇ ਗਿ: ਦਿਤ ਸਿੰਘ, ਪੈਸੇ ਪੈਸੇ ਤੋਂ ਮੁਥਾਜ ਹੋ ਗਏ ਸਨ, ਬੀਮਾਰੀ ਦੇ ਇਲਾਜ ਜੋਗੇ ਵੀ ਪੈਸੇ ਉਨ੍ਹਾਂ ਕੋਲ ਨਹੀਂ ਸਨ ਰਹੇ। ਗੁਰਦਵਾਰਿਆਂ ਵਿਚ ਉਨ੍ਹਾਂ ਨੂੰ ਵੜਨ ਨਹੀਂ ਸੀ ਦਿਤਾ ਜਾਂਦਾ।

Bhag SinghBhag Singh

ਇਕ ਮੁਸਲਮਾਨ ਹਕੀਮ ਨੇ ਤਾਂ ਉਨ੍ਹਾਂ ਨੂੰ ਰਾਤ ਦੁਕਾਨ ਵਿਚ ਸੌਂ ਜਾਣ ਦਾ ਆਸਰਾ ਦੇ ਦਿਤਾ ਪਰ ਕਿਸੇ ਸਿੱਖ ਨੇ ਨਾ ਹਾਅ ਦਾ ਨਾਹਰਾ ਮਾਰਿਆ, ਨਾ ਆਨੇ ਟਕੇ ਦੀ ਕੋਈ ਮਦਦ ਹੀ ਦਿਤੀ। ਅੱਜ ਕੀ ਹਾਲ ਹੈ? ਮੇਰਾ ਤਜਰਬਾ ਹੈ ਕਿ ਕੋਈ ਫ਼ਰਕ ਨਹੀਂ ਪਿਆ। ਪੰਥਕ ਅਸੈਂਬਲੀ ਦੇ 117 ਮੈਂਬਰ ਹੀ ਦੱਸਣ, ਉਹ ਆਪ ਅਜਿਹੇ ਪਾਪ ਹੁੰਦੇ ਵੇਖ ਕੇ ਕਿੰਨਾ ਕੁ ਉਭਾਸਰੇ ਸਨ? ਜੋ ਵੀ ਹੈ, ਮੈਂ 'ਪੰਥਕ ਅਸੈਂਬਲੀ' ਦੀ ਕਾਰਵਾਈ ਤੇ ਇਸ ਦੇ ਮਤੇ ਵੇਖ ਕੇ ਦਿਲੋਂ ਉਦਾਸ ਹੋਇਆ ਹਾਂ। ਇਹੋ ਜਹੀਆਂ ਜਥੇਬੰਦੀਆਂ ਤਾਂ ਪੰਜਾਬ ਵਿਚ ਢੇਰਾਂ ਬਣੀਆਂ ਹੋਈਆਂ ਹਨ--ਸਿਰਫ਼ ਉਨ੍ਹਾਂ ਨੂੰ ਵੱਡਾ ਸ਼ੋਅ ਕਰਨਾ ਨਹੀਂ ਆਉਂਦਾ।

ਬਾਦਲਾਂ ਦਾ ਬਾਈਕਾਟ ਤਾਂ ਲੋਕ ਕਰ ਹੀ ਚੁੱਕੇ ਹਨ, ਇਹ ਮਤਾ ਨਾ ਵੀ ਹੁੰਦਾ ਤਾਂ ਕੋਈ ਫ਼ਰਕ ਨਹੀਂ ਸੀ ਪੈਣਾ। 'ਚੰਗਾ ਜਥੇਦਾਰ' ਮੰਗਦੇ ਹਨ। ਕਿਸ ਕੋਲੋਂ? ਬਾਦਲਾਂ ਕੋਲੋਂ ਹੀ, ਹੋਰ ਕਿਸ ਕੋਲੋਂ? ਪਰ ਦੁਨੀਆਂ ਦੇ ਕਿਹੜੇ ਧਰਮ ਨੂੰ ਅੱਜ ਤਕ ਚੰਗੇ 'ਜਥੇਦਾਰ' ਲੱਭੇ ਹਨ? ਈਸਾਈਆਂ ਦੇ ਹੁਣ ਤਕ 72 ਪੋਪ ਆਤਸ਼ਕ ਸੋਜ਼ਾਕ (Venereal 4iseases) ਅਰਥਾਤ ਵੇਸਵਾਵਾਂ ਨਾਲ ਖੇਹ ਖਾਣ ਕਰ ਕੇ ਲਗੀਆਂ ਬੀਮਾਰੀਆਂ ਨਾਲ ਮਰੇ ਹਨ ਤੇ ਹਰ ਧਰਮ ਦੇ ਧਰਮ ਅਸਥਾਨਾਂ ਵਿਚ ਔਰਤਾਂ, ਬੱਚਿਆਂ ਤੇ ਗ਼ਰੀਬਾਂ ਦੇ ਸ਼ੋਸ਼ਣ ਦੀਆਂ ਖ਼ਬਰਾਂ ਛਪਦੀਆਂ ਹੀ ਰਹਿੰਦੀਆਂ ਹਨ। ਦੁਨੀਆਂ ਭਰ ਦੇ ਸਾਰੇ ਪੁਜਾਰੀ, ਹਾਕਮ ਦੇ ਗ਼ੁਲਾਮ ਹੀ ਹੁੰਦੇ ਹਨ।

Rozana Spokesman Newes PaperRozana Spokesman Newes Paper

ਜੇ ਗੁਰੂ ਤੇਗ਼ ਬਹਾਦਰ ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵੇਲੇ ਦੇ ਪੁਜਾਰੀਆਂ (ਕਾਜ਼ੀਆਂ) ਦਾ ਰੋਲ ਵੇਖ ਕੇ ਵੀ ਕਿਸੇ ਨੂੰ ਸਮਝ ਨਹੀਂ ਆਈ ਤਾਂ ਫਿਰ ਕਦੇ ਨਹੀਂ ਆਏਗੀ। ਹੁਣ ਤਾਂ ਪੁਜਾਰੀਆਂ ਨੂੰ 10 ਸਾਲ ਵਿਚ ਅਰਬਪਤੀ ਬਣਨ ਦਾ ਗੁਰ ਵੀ ਸਮਝ ਆ ਗਿਆ ਹੈ। 117 ਦੀ ਥਾਂ 717 ਮੈਂਬਰ ਵੀ ਇਕੱਠੇ ਕਰ ਲਉ, ਜਦ ਤਕ ਇਨਕਲਾਬ ਲਿਆਉਣ ਵਾਲਾ ਸੱਚ ਬੋਲਣ ਦੀ ਹਿੰਮਤ ਤੁਹਾਡੇ ਵਿਚੋਂ ਨਜ਼ਰ ਨਹੀਂ ਆਉਂਦੀ ਤੇ ਗਲ ਸੜ ਚੁੱਕੇ ਸਿਸਟਮ ਨੂੰ ਪਰੇ ਸੁਟ ਕੇ ਨਵਾਂ ਸਿਸਟਮ ਨਹੀਂ ਲਿਆਉਂਦੇ (ਜਿਵੇਂ ਮਾਰਟਿਨ ਲੂਥਰ ਨੇ ਪੋਪ ਵਿਰੁਧ ਝੰਡਾ ਚੁਕ ਕੇ ਕੀਤਾ ਸੀ) ਕਿਸੇ ਨੇ ਤੁਹਾਨੂੰ ਗੰਭੀਰਤਾ ਨਾਲ ਨਹੀਂ ਲੈਣਾ।

Advertisement
Advertisement

 

Advertisement