ਪਾਠਕੋ! ਬਾਬਾ ਨਾਨਕ ਮੇਰਾ ਜਾਂ 3-4 ਸੌ ਪਾਠਕਾਂ ਦਾ ਹੀ ਕੁੱਝ ਲਗਦੈ...
Published : Mar 4, 2018, 2:20 am IST
Updated : Mar 20, 2018, 3:06 pm IST
SHARE ARTICLE
ਬਾਬਾ ਨਾਨਕ ਕੇਵਲ ਮੇਰਾ ਹੀ ਜਾਂ 3-4 ਸੌ ਪਾਠਕਾਂ ਦਾ ਹੀ ਕੁੱਝ ਲਗਦੈ, ਬਾਕੀ ਪਾਠਕਾਂ ਦਾ ਕੁੱਝ ਨਹੀਂ ਲਗਦਾ?
ਬਾਬਾ ਨਾਨਕ ਕੇਵਲ ਮੇਰਾ ਹੀ ਜਾਂ 3-4 ਸੌ ਪਾਠਕਾਂ ਦਾ ਹੀ ਕੁੱਝ ਲਗਦੈ, ਬਾਕੀ ਪਾਠਕਾਂ ਦਾ ਕੁੱਝ ਨਹੀਂ ਲਗਦਾ?

ਬਾਬਾ ਨਾਨਕ ਕੇਵਲ ਮੇਰਾ ਹੀ ਜਾਂ 3-4 ਸੌ ਪਾਠਕਾਂ ਦਾ ਹੀ ਕੁੱਝ ਲਗਦੈ, ਬਾਕੀ ਪਾਠਕਾਂ ਦਾ ਕੁੱਝ ਨਹੀਂ ਲਗਦਾ?

ਆਖ਼ਰੀ ਹੱਲੇ ਵਿਚ 10% ਕੰਮ ਨੂੰ ਮੁਕੰਮਲ ਕਰਨ ਲਈ ਬਾਬੇ ਨਾਨਕ ਦੀ ਬਾਣੀ ਨੂੰ ਸਚਮੁਚ ਪਿਆਰ ਕਰਨ ਵਾਲੇ ਤੇ ਦੂਰ-ਦ੍ਰਿਸ਼ਟੀ ਵਾਲੇ ਸਮਰੱਥ ਸਿੱਖ ਵੀ ਦਿਲ ਜ਼ਰਾ ਵੱਡਾ ਕਰਨ
'ਉੱਚਾ ਦਰ ਬਾਬੇ ਨਾਨਕ ਦਾ' ਉਸਾਰਨ ਦਾ ਫ਼ੈਸਲਾ, ਸਪੋਕਸਮੈਨ ਤੇ ਇਸ ਦੇ ਪਾਠਕਾਂ ਨੇ ਕਿਉਂ ਲਿਆ ਤੇ ਕਿਸ ਨੇ ਕਿੰਨਾ-ਕਿੰਨਾ ਕੰਮ ਅਪਣੇ ਮੋਢਿਆਂ ਉਤੇ ਲੈਣ ਦਾ ਪ੍ਰਣ ਲਿਆ ਸੀ, ਇਸ ਬਾਰੇ ਸਾਡਾ ਹਰ ਪਾਠਕ ਚੰਗੀ ਤਰ੍ਹਾਂ ਜਾਣਦਾ ਹੈ, ਇਸ ਲਈ ਉਸ ਨੂੰ ਦੁਹਰਾਉਣ ਦੀ ਕੋਈ ਲੋੜ ਨਹੀਂ। ਸੱਚ ਇਹੀ ਹੈ ਕਿ ਦੁਨੀਆਂ ਵਿਚ ਪਹਿਲੀ ਵਾਰ, ਸਰਕਾਰੀ ਜਬਰ ਹੱਥੋਂ ਮਾਰ ਖਾ ਰਹੀ ਇਕ ਅਖ਼ਬਾਰ ਤੇ ਉਸ ਦੇ ਪਾਠਕਾਂ ਨੇ ਇਕ ਸੁਪਨਾ ਲਿਆ ਸੀ ਜਿਸ ਨੂੰ ਸਾਕਾਰ ਕਰਨ ਲਈ ਕਿਸੇ ਅਮੀਰ, ਵਜ਼ੀਰ, ਸਰਕਾਰ ਜਾਂ ਸੰਸਥਾ ਉਤੇ ਕੋਈ ਟੇਕ ਰੱਖੇ ਬਿਨਾ ਅਤੇ ਰੀਂਗਦੇ ਰੀਂਗਦੇ ਹੀ ਅਸੀ 90 ਫ਼ੀ ਸਦੀ ਦੇ ਕਰੀਬ ਕੰਮ ਮੁਕਾ ਲਿਆ ਹੈ। ਪੈਸੇ ਦੀ ਕਮੀ ਕਾਰਨ, ਸਮਾਂ ਦੋ ਸਾਲ ਦੀ ਬਜਾਏ 6 ਸਾਲ ਲੱਗ ਗਿਆ ਤੇ 60 ਕਰੋੜ ਦਾ ਚਿਤਵਿਆ ਗਿਆ ਪ੍ਰਾਜੈਕਟ 6-7 ਸਾਲ ਤਕ ਲਟਕ ਜਾਣ ਕਾਰਨ ਹੀ, 100 ਕਰੋੜ ਦਾ ਬਣ ਗਿਆ ਹੈ ਕਿਉਂਕਿ ਸੂਦ ਹੀ ਕਰੋੜਾਂ ਵਿਚ ਦੇਣਾ ਪੈ ਗਿਆ। ਜਦੋਂ ਕਹਿੰਦੇ ਹਾਂ ਕਿ ਹੁਣ ਕਰਨ ਵਾਲਾ 10 ਫ਼ੀ ਸਦੀ ਕੰਮ ਹੀ ਬਾਕੀ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਅਜੇ 100 'ਚੋਂ 10 ਕਰੋੜ ਰੁਪਏ ਹੋਰ ਲਗਣੇ ਬਾਕੀ ਹਨ। ਜਿਨ੍ਹਾਂ ਨੇ ਅਪਣਾ ਮਕਾਨ ਬਣਾਇਆ ਹੁੰਦਾ ਹੈ, ਉਹ ਜਾਣਦੇ ਹਨ ਕਿ ਅੰਤਮ ਛੋਹਾਂ ਦੇਣ ਵੇਲੇ ਲਗਦਾ ਹੈ ਕਿ ਕੰਮ ਪੂਰਾ ਹੋ ਗਿਆ ਹੈ ਪਰ ਖ਼ਰਚਾ ਪਹਿਲਾਂ ਨਾਲੋਂ ਜ਼ਿਆਦਾ ਹੋਣ ਲਗਦਾ ਹੈ।ਭਾਵੇਂ ਪਿਛਲਾ ਤਜਰਬਾ ਖੱਟਾ ਮਿੱਠਾ ਹੀ ਰਿਹਾ ਹੈ ਅਰਥਾਤ ਅਪਣਾ ਹਿੱਸਾ ਸੱਭ ਤੋਂ ਪਹਿਲਾਂ ਪੂਰਾ ਦਾ ਪੂਰਾ ਪਾ ਦੇਣ ਦੇ ਬਾਵਜੂਦ, ਪਾਠਕਾਂ ਨੂੰ ਸੈਂਕੜੇ ਅਪੀਲਾਂ ਕਰ ਕਰ ਕੇ ਵੀ ਅਸੀ ਚੌਥੇ ਹਿੱਸੇ ਤੋਂ ਅੱਗੇ ਨਹੀਂ ਲਿਆ ਸਕੇ ਅਤੇ ਇਥੋਂ ਤਕ ਵੀ ਉਹ 6-7 ਸਾਲਾਂ ਦੀਆਂ ਸੈਂਕੜੇ ਅਪੀਲਾਂ ਮਗਰੋਂ ਹੀ ਪੁਜ ਸਕੇ ਹਨ। ਉਨ੍ਹਾਂ ਵਲੋਂ ਅੱਧਾ ਹਿੱਸਾ ਪਾ ਦੇਣ ਦੀ ਗੱਲ ਤਾਂ ਸ਼ਾਇਦ ਹੀ ਕਦੇ ਵੀ ਵੇਖਣ ਨੂੰ ਮਿਲ ਸਕੇ। ਮੈਂ ਵਾਅਦਾ ਕੀਤਾ ਸੀ ਕਿ ਅੱਧਾ ਹਿੱਸਾ ਸਪੋਕਸਮੈਨ ਵਲੋਂ ਪਵਾ ਦੇਣ ਦਾ ਜ਼ਿੰਮਾ ਮੇਰਾ। ਮੈਂ ਇਕ ਸਾਲ ਦੇ ਅੰਦਰ-ਅੰਦਰ ਇਹ ਪ੍ਰਣ ਪੂਰਾ ਕਰ ਦਿਤਾ ਭਾਵੇਂ ਕਿ ਬਹੁਤੀ ਰਕਮ ਸੂਦ ਉਤੇ ਉਧਾਰੀ ਲਈ ਗਈ ਸੀ। ਮੋਹਾਲੀ ਵਿਚ ਅਖ਼ਬਾਰ ਦੀ ਸਾਰੀ ਜਾਇਦਾਦ ਵੀ ਬੈਂਕ ਕੋਲ ਗਿਰਵੀ ਪਈ ਹੋਈ ਹੈ ਕਿਉਂਕਿ ਬੈਂਕ ਕੋਲੋਂ 'ਉੱਚਾ ਦਰ' ਦੀ ਉਸਾਰੀ ਲਈ ਕਰਜ਼ਾ ਲਿਆ ਸੀ। ਚਲੋ ਚੀਕ-ਚੀਕ ਕੇ, ਅਪੀਲਾਂ ਕਰ ਕਰ ਕੇ ਤੇ ਰੀਂਗ ਰੀਂਗ ਕੇ ਅਸੀ 90 ਫ਼ੀ ਸਦੀ ਤਕ ਤਾਂ ਪੁਜ ਹੀ ਗਏ ਹਾਂ ਤੇ ਇਹ ਕੋਈ ਛੋਟੀ ਜਹੀ ਗੱਲ ਵੀ ਨਹੀਂ। 'ਸਪੋਕਸਮੈਨ' ਦਾ ਹਰ ਪਾਠਕ ਇਸ ਪ੍ਰਾਪਤੀ ਉਤੇ ਫ਼ਖ਼ਰ ਕਰ ਸਕਦਾ ਹੈ।
90 ਫ਼ੀ ਸਦੀ ਕੰਮ ਮੁਕਾ ਲੈਣ ਮਗਰੋਂ ਮੇਰਾ ਦਿਲ ਕਹਿੰਦਾ ਸੀ ਕਿ ਸਾਰਾ ਉੱਚਾ ਦਰ ਪ੍ਰਤੱਖ ਬਣਿਆ ਵਿਖਾ ਕੇ, ਹੁਣ ਜੇ ਪਾਠਕਾਂ ਨੂੰ ਅਪੀਲ ਕੀਤੀ ਜਾਵੇ ਤੇ ਹਰ ਪਾਠਕ ਨੂੰ ਘੱਟੋ-ਘੱਟ 10-10 ਹਜ਼ਾਰ ਰੁਪਏ ਇਸ ਅੰਤਮ ਪੜਾਅ ਵਿਚ ਪਾ ਦੇਣ ਲਈ ਕਹਿ ਦਿਤਾ ਜਾਵੇ ਤਾਂ ਜ਼ਿਆਦਾ ਨਹੀਂ ਤਾਂ 10 ਹਜ਼ਾਰ ਪਾਠਕ ਤਾਂ ਜ਼ਰੂਰ ਹੀ ਇਸ ਅਪੀਲ ਉਤੇ ਫੁੱਲ ਚੜ੍ਹਾ ਦੇਣਗੇ ਕਿਉਂਕਿ ਜਿਹੜੇ ਪਾਠਕ, ਬਾਬੇ ਨਾਨਕ ਨੂੰ ਤੇ ਉਨ੍ਹਾਂ ਦੀ ਬਾਣੀ ਨੂੰ ਦਿਲੋਂ ਪਿਆਰ ਕਰਦੇ ਹਨ, ਉਨ੍ਹਾਂ ਕੋਲੋਂ 10 ਹਜ਼ਾਰ ਰੁਪਏ ਦੀ ਕੁਰਬਾਨੀ ਮੰਗਣੀ ਤਾਂ ਕੋਈ ਵੱਡੀ ਗੱਲ ਨਹੀਂ ਹੋਣੀ ਚਾਹੀਦੀ, ਖ਼ਾਸ ਤੌਰ ਉਤੇ ਇਸ ਲਈ ਕਿ ਇਹ ਅਪੀਲ ਕਰਨ ਤੋਂ ਪਹਿਲਾਂ, ਉੱਚਾ ਦਰ ਦੀ ਮਾਲਕੀ ਇਸ ਦੇ ਮੈਂਬਰਾਂ ਰਾਹੀਂ ਕੌਮ ਦੇ ਹਵਾਲੇ ਕਰ ਦਿਤੀ ਗਈ ਹੈ ਤੇ ਇਹ ਹੁਣ ਕਿਸੇ ਦੀ ਵੀ ਨਿਜੀ ਜਾਇਦਾਦ ਨਹੀਂ ਸਗੋਂ ਕੌਮੀ ਜਾਇਦਾਦ ਬਣ ਚੁੱਕੀ ਹੈ। ਜਿਥੋਂ ਤਕ ਮੇਰਾ ਅਪਣਾ ਸਬੰਧ ਹੈ, ਮੈਨੂੰ ਵਾਹਿਗੁਰੂ ਨੇ ਜੋ ਕੁੱਝ ਵੀ ਦਿਤਾ ਸੀ, ਮੈਂ ਸਾਰਾ ਕੁੱਝ ਇਸ ਨੂੰ ਭੇਟ ਕਰ ਚੁੱਕਾ ਹਾਂ। ਕਿਰਾਏ ਦੇ ਮਕਾਨ ਵਿਚ ਰਹਿੰਦੇ ਹਾਂ। ਜੇ ਕੋਈ ਇਹ ਕਹਿ ਦੇਵੇ ਕਿ ਮੇਰੀ ਇਕ ਗ਼ਜ਼ ਜ਼ਮੀਨ ਜਾਇਦਾਦ ਵੀ ਕਿਤੇ ਹੈ ਤਾਂ ਅਜਿਹਾ ਕਹਿਣ ਵਾਲਾ, ਬਿਨਾ ਝਿਜਕ ਉਸ ਤੇ ਕਬਜ਼ਾ ਕਰ ਸਕਦਾ ਹੈ। ਜੇ ਕੋਈ ਇਹ ਆਖੇ ਕਿ ਬੈਂਕ ਵਿਚ ਮੇਰੇ ਕੋਲ ਮਾਮੂਲੀ ਤਨਖ਼ਾਹ ਦੀ ਰਕਮ ਤੋਂ ਵੱਧ, ਹੋਰ ਕੁੱਝ ਵੀ ਹੈ ਤਾਂ ਅਜਿਹਾ ਕਹਿਣ ਵਾਲਾ ਬਿਨਾਂ ਝਿਜਕ, ਉਹ ਵੀ ਲੈ ਸਕਦਾ ਹੈ।ਇਨ੍ਹਾਂ ਹਾਲਾਤ ਵਿਚ ਵੀ ਹਰ ਮਹੀਨੇ ਕੁੱਝ ਨਾ ਕੁੱਝ ਬਚਾ ਕੇ ਜ਼ਰੂਰ ਹੀ ਉਸਾਰੀ ਦੇ ਕੁੰਡ ਵਿਚ, ਬਿਨਾਂ ਕਿਸੇ ਨੂੰ ਦੱਸੇ, ਹਿੱਸਾ ਪਾ ਦੇਂਦਾ ਹਾਂ ਤੇ ਜੀਵਨ ਦੇ ਆਖ਼ਰੀ ਸਾਹ ਤਕ ਕਰਦਾ ਰਹਾਂਗਾ। ਕਿਸੇ ਉਤੇ ਅਹਿਸਾਨ ਨਹੀਂ ਕਰ ਰਿਹਾ, ਬਾਬੇ ਨਾਨਕ ਦੇ ਚਰਨਾਂ ਵਿਚ ਇਹ ਸੱਭ ਅਰਪਨ ਕਰਨ ਮਗਰੋਂ ਮੇਰੇ ਹਿੱਸੇ ਆਉਂਦੀ 'ਗ਼ਰੀਬੀ' ਵੀ ਮੇਰੀ ਰੂਹ ਨੂੰ ਅਨੰਦ ਹੀ ਦੇਂਦੀ ਹੈ।
ਇਸ ਰਾਮ-ਕਹਾਣੀ ਨੂੰ ਦੁਹਰਾਉਣ ਦਾ ਮਕਸਦ ਇਹ ਦਸਣਾ ਹੀ ਹੈ ਕਿ ਜੇ 90% ਕੰਮ ਮੁਕਾ ਲੈਣ ਪਿੱਛੋਂ ਵੀ, ਲੱਖਾਂ ਪਾਠਕਾਂ ਵਿਚੋਂ 10 ਹਜ਼ਾਰ ਪਾਠਕ ਵੀ ਘੱਟੋ-ਘੱਟ 10 ਹਜ਼ਾਰ ਦਾ ਅਪਣਾ ਹਿੱਸਾ, ਅੰਤਮ ਛੋਹਾਂ ਦੇਣ ਸਮੇਂ ਵੀ ਨਹੀਂ ਪਾ ਸਕਦੇ ਤਾਂ ਲੋਕਾਂ ਅੰਦਰ ਤਾਂ ਇਹੀ ਪ੍ਰਭਾਵ ਜਾਏਗਾ ਕਿ ਜੋਗਿੰਦਰ ਸਿੰਘ ਤੇ ਉਸ ਦੇ 4-5 ਸੌ ਪਾਠਕ ਹੀ ਬਾਬੇ ਨਾਨਕ ਦਾ 'ਉੱਚਾ ਦਰ' ਚਾਲੂ ਕਰਨ ਵਿਚ ਦਿਲਚਸਪੀ ਰਖਦੇ ਹਨ ਤੇ ਸਪੋਕਸਮੈਨ ਦੇ ਬਾਕੀ ਦੇ ਪਾਠਕ ਤਾਂ ਕਰਮ-ਕਾਂਡ, ਅੰਧਵਿਸ਼ਵਾਸ ਤੇ ਮਿਥਿਹਾਸ ਦੇ 'ਉੱਚੇ ਦਰਾਂ' ਨਾਲ ਹੀ ਸੰਤੁਸ਼ਟ ਹਨ। ਉਹ ਇਹ ਗੱਲ ਕਹਿੰਦੇ ਵੀ ਹਨ ਕਿ 'ਨਾਨਕੀ ਇਨਕਲਾਬ' ਦਾ ਸੁਪਨਾ ਕਦੇ ਪੂਰਾ ਨਹੀਂ ਹੋਵੇਗਾ ਕਿਉਂਕਿ ਸਿੱਖਾਂ ਦੀ ਸਾਰੀ ਸਾਂਝੀ ਦੌਲਤ ਉਤੇ ਕਬਜ਼ਾ ਤਾਂ ਉਨ੍ਹਾਂ ਦਾ ਹੀ ਹੈ ਜੋ ਸੈਂਕੜੇ ਸਾਲਾਂ ਤੋਂ 'ਨਾਨਕੀ ਇਨਕਲਾਬ' ਤੋਂ ਡਰਦੇ ਹੋਏ ਇਸ ਨੂੰ ਰੋਕਣ ਦੇ ਯਤਨ ਕਰਦੇ ਆ ਰਹੇ ਹਨ। ਉਹ ਇਹ ਵੀ ਕਹਿੰਦੇ ਹਨ ਕਿ ਜੋਗਿੰਦਰ ਸਿੰਘ ਜਿਨ੍ਹਾਂ ਕੋਲੋਂ ਮਾਇਆ ਦੀ ਆਸ ਰਖਦਾ ਹੈ, ਉਹ ਪੈਸਾ ਦੇਣ ਵਾਲੇ ਲੋਕ ਨਹੀਂ ਤੇ ਉਸ ਦੀਆਂ ਅਪੀਲਾਂ ਦੀ ਕੋਈ ਪ੍ਰਵਾਹ ਨਹੀਂ ਕਰਦੇ।
ਹਾਂ ਮੈਨੂੰ ਪਤਾ ਹੈ, ਸਿੱਖ ਕੌਮ ਵੀ (ਹਿੰਦੂਆਂ ਵਾਂਗ) ਸੋਨੇ ਜੜੇ ਧਰਮ ਅਸਥਾਨਾਂ ਵਿਚ ਦਿਲ ਖੋਲ੍ਹ ਕੇ ਪੈਸਾ ਦੇ ਦੇਂਦੀ ਹੈ (ਸ਼ਾਇਦ ਇਹ ਸੋਚ ਕੇ ਕਿ ਰੱਬ ਸੋਨੇ ਲੱਦੇ ਗੁਰਦਵਾਰਿਆਂ/ਮੰਦਰਾਂ ਵਿਚ ਪੈਸਾ ਦੇ ਦੇਣ ਨਾਲ ਹੀ ਖ਼ੁਸ਼ ਹੁੰਦਾ ਹੈ) ਪਰ ਜਿਥੇ ਮਾਨਵਤਾ ਦੇ ਭਲੇ ਲਈ ਪੈਸੇ ਦੀ ਲੋੜ ਹੋਵੇ, ਉਥੇ ਇਸ ਦਾ 'ਹੱਥ ਤੰਗ' ਹੋ ਜਾਂਦਾ ਹੈ। ਉਂਜ ਮੈਂ ਸਮਝਦਾ ਸੀ ਕਿ 'ਸਪੋਕਸਮੈਨ' ਦੇ ਪਾਠਕ, ਬਾਕੀ ਦੇ ਲੋਕਾਂ (ਖ਼ਾਸ ਕਰ ਸਿੱਖਾਂ) ਨਾਲੋਂ ਜ਼ਿਆਦਾ ਜਾਗਰੂਕ ਹਨ। ਪਰ ਹੁਣ ਅੰਤਮ ਪੜਾਅ ਤੇ ਵੀ ਪਾਠਕਾਂ ਦਾ ਮੱਠਾ ਹੁੰਗਾਰਾ ਵੇਖਦਾ ਹਾਂ ਤਾਂ ਦਿਲ ਕਰਦਾ ਹੈ, ਚੌਰਾਹੇ ਵਿਚ ਖੜਾ ਹੋ ਕੇ ਉਨ੍ਹਾਂ ਨੂੰ ਪੁੱਛਾਂ, ''ਪਾਠਕੋ, ਕੀ ਬਾਬਾ ਨਾਨਕ ਕੇਵਲ ਮੇਰਾ ਹੀ ਜਾਂ 3-4 ਸੌ ਪਾਠਕਾਂ ਦਾ ਹੀ ਕੁੱਝ ਲਗਦੈ, ਬਾਕੀ ਪਾਠਕਾਂ ਦਾ ਕੁੱਝ ਨਹੀਂ ਲਗਦਾ? ਜੇ ਲਗਦਾ ਹੈ ਤਾਂ ਲੱਖਾਂ ਵਿਚੋਂ 10 ਹਜ਼ਾਰ ਪਾਠਕ ਵੀ ਬਾਬੇ ਨਾਨਕ ਦਾ 'ਉੱਚਾ ਦਰ' ਚਾਲੂ ਕਰਨ ਲਈ, ਅੰਤਮ ਪੜਾਅ ਤੇ ਪੁੱਜ ਕੇ 10-10 ਹਜ਼ਾਰ ਵੀ ਨਹੀਂ ਦੇ ਸਕਦੇ ਤੇ ਤੁਸੀ ਪਖੰਡ, ਅੰਧ-ਵਿਸ਼ਵਾਸ ਤੇ ਕਰਮ-ਕਾਂਡ ਦੇ 'ਉੱਚੇ ਦਰਾਂ' ਨਾਲ ਹੀ ਸੰਤੁਸ਼ਟ ਹੋ?''
ਸਾਰੇ ਪਾਠਕਾਂ ਨੂੰ ਅਪੀਲ ਤਾਂ ਕਰਾਂਗਾ ਹੀ ਕਿ 10 ਹਜ਼ਾਰ ਪਾਠਕ ਜ਼ਰੂਰ ਨਿਤਰਨ ਤੇ ਅੱਜ ਹੀ 10-10 ਹਜ਼ਾਰ ਰੁਪਏ (ਘੱਟੋ ਘੱਟ) ਜ਼ਰੂਰ ਭੇਜ ਦੇਣ ਪਰ ਭੇਜਣ ਕੇਵਲ 'ਉੱਚਾ ਦਰ ਬਾਬਾ ਨਾਨਕ ਦਾ ਟਰੱਸਟ (”cha 4ar 2abe Nanak 4a “rust) ਦੇ ਨਾਂ ਤੇ ਹੀ ਤੇ ਨਕਦ ਨਹੀਂ, ਚੈੱਕ ਜਾਂ ਬੈਂਕ ਡਰਾਫ਼ਟ ਰਾਹੀਂ ਹੀ ਭੇਜਣ ਕਿਉਂਕਿ ਨਵਾਂ ਕਾਨੂੰਨ 2000 ਰੁਪਏ ਤੋਂ ਵੱਧ ਦੀ ਨਕਦ ਰਕਮ ਲੈਣ ਦੀ ਆਗਿਆ ਨਹੀਂ ਦੇਂਦਾ।
ਪਰ ਨਾਲ ਹੀ ਮੈਂ ਸਮਰੱਥ, ਸਮਝਦਾਰ ਤੇ ਦੂਰ ਦੀ ਸੋਚ ਰੱਖਣ ਵਾਲੇ ਪਾਠਕਾਂ ਨੂੰ ਆਖਾਂਗਾ ਕਿ ਉਹ ਜ਼ਰਾ ਦਿਲ ਵੱਡਾ ਕਰਨ ਤੇ ਜੇ ਸਚਮੁਚ ਹੀ ਬਾਬੇ ਨਾਨਕ ਦਾ ਇਨਕਲਾਬੀ ਤੇ ਕਲਿਆਣਕਾਰੀ ਸੰਦੇਸ਼ ਸਾਰੀ ਮਾਨਵਤਾ ਤਕ ਪਹੁੰਚਾਣਾ ਚਾਹੁੰਦੇ ਹਨ ਤਾਂ 10 ਹਜ਼ਾਰ ਤੋਂ ਅੱਗੇ ਵੱਧ ਕੇ ਇਕ ਲੱਖ, ਦੋ ਲੱਖ, ਪੰਜ ਲੱਖ, 10 ਲੱਖ ਤਕ ਦੀ ਕੁਰਬਾਨੀ ਵੀ ਬਾਬੇ ਨਾਨਕ ਲਈ ਕਰ ਸਕਦੇ ਹਨ ਤਾਂ ਜ਼ਰੂਰ ਕਰਨ (ਮੈਂਬਰਸ਼ਿਪ ਲੈ ਕੇ ਜਾਂ ਉਸਾਰੀ ਫੰਡ ਵਿਚ ਦੇ ਕੇ)। ਸੋਨੇ ਜੜੇ ਧਰਮ ਅਸਥਾਨਾਂ ਵਿਚ ਵੱਡੀਆਂ ਰਕਮਾਂ ਦੇਣ ਲਈ ਅਮੀਰ ਲੋਕ ਜਾਂਦੇ ਹਨ ਪਰ ਬਾਬੇ ਨਾਨਕ ਦਾ 'ਉੱਚਾ ਦਰ', ਸਮਰੱਥਾ ਵਾਲੇ ਸੂਝਵਾਨ ਸਿੱਖਾਂ ਦੀ ਤਾਂ ਪਹਿਲੀ ਪਸੰਦ ਹੋਣੀ ਚਾਹੀਦੀ ਹੈ ਕਿਉਂਕਿ ਪਖੰਡ, ਅੰਧ-ਵਿਸ਼ਵਾਸ ਤੇ ਕਰਮ-ਕਾਂਡ ਦੇ ਉੱਚੇ ਦਰਾਂ ਦੇ ਮੁਕਾਬਲੇ, ਪੂਰਨ ਸੱਚ, ਵਿਵੇਕ ਤੇ ਆਤਮਾ-ਪ੍ਰਮਾਤਮਾ ਦੀ ਏਕਤਾ ਦਾ ਸੱਚਾ ਰਾਹ ਬਾਬੇ ਨਾਨਕ ਦੇ ਉੱਚੇ ਦਰ ਤੋਂ ਹੀ ਪ੍ਰਚਾਰਿਆ ਜਾਣਾ ਹੈ ਜੋ ਪੁਜਾਰੀਆਂ ਨੂੰ ਧਨ ਦੇ ਕੇ ਕਰਵਾਏ ਕਰਮ-ਕਾਂਡਾਂ ਰਾਹੀਂ ਨਹੀਂ ਸਗੋਂ ਗ਼ਰੀਬ ਦੀ ਸਥਾਈ ਮਦਦ ਅਥਵਾ 'ਘਾਲਿ ਖਾਇ ਕਿਛੁ ਹਥਹੁ ਦੇਇ ਨਾਨਕ ਰਾਹੁ ਪਛਾਣੈ ਸੋਇ' ਦੇ ਰਸਤੇ ਤੇ ਚਲਣ ਦੀ ਪੇਰਨਾ ਦੇ ਕੇ, ਮਨੁੱਖ ਨੂੰ 'ਮਿੱਟੀ ਦੇ ਭਾਂਡੇ' ਤੋਂ 'ਅਲਾਹ ਰਾਮ ਕੇ ਪਿੰਡ ਪ੍ਰਾਣ' ਬਣਾ ਦੇਂਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement