
ਗਲੇ ਨੂੰ ਛੁਰੀ ਵਾਂਗ ਹੈ ਚਰਦੀ, ਨਹੀਂਉ ਇਹ ਕਿਸੇ ਤੋਂ ਡਰਦੀੇ।
ਕਾਤਲ ਇਕ ਡੋਰ ਹੈ ਫਿਰਦੀ,
ਜੋ ਕਿਸ ਦੀ ਨਾ ਗ਼ੌਰ ਹੈ ਕਰਦੀ।
ਲੋਕਾਂ ਨੂੰ ਅਪਣੀ ਲਪੇਟ ’ਚ ਹੈ ਲੈਂਦੀ,
ਪੰਛੀਆਂ ਨੂੰ ਹੈ ਮਾਰਨ ਪੈਂਦੀ।
ਬੱਚਾ ਵੱਡਾ ਇਕ ਸਮਾਨ ਆ ਕਰਦੀ
ਚੀਕ ਚਿਹਾੜਾ ਮਿੰਟਾਂ ’ਚ ਆ ਧਰਦੀ।
ਕਈਆਂ ਨੂੰ ਤਾਂ ਗੰਭੀਰ ਜ਼ਖ਼ਮੀ ਹੈ ਕਰਦੀ,
ਕਈਆਂ ਦੇ ਘਰ ਮਾਤਮ ਆ ਧਰਦੀੇ।
ਗਲੇ ਨੂੰ ਛੁਰੀ ਵਾਂਗ ਹੈ ਚਰਦੀ,
ਨਹੀਂਉ ਇਹ ਕਿਸੇ ਤੋਂ ਡਰਦੀੇ।
ਚੋੋਰੀ-ਚੋਰੀ ਦੁਕਾਨਾਂ ’ਤੇ ਛੁਪਦੀ ਫਿਰਦੀ,
ਚਾਈਨਾ ਡੋਰ ਦੇ ਨਾਂ ਨਾਲ ਵਿਕਦੀ ਫਿਰਦੀ।
ਬੱਚਿਓ ਇਹ ਕਿਸੇ ਤੇ ਮੇਹਰ ਨਾ ਕਰਦੀ,
ਚਾਈਨਾ ਡੋਰ ਹੈ ਬਹੁਤ ਬੇਦਰਦੀ।
ਪਤੰਗ ਹੁੰਦੀ ਬੱਚਿਆਂ ਨੂੰ ਪਿਆਰੀ
ਜੇ ਸਮਝ ਜਾਵੇ ਅਜੇ ਵੀ ਵਪਾਰੀ।
ਹੁਣ ਤਾਂ ਪਾਬੰਦੀ ਦੇ ਹੁਕਮ ਹੋ ਗਏ ਜਾਰੀ,
ਕੱਚੀ ਡੋਰ ਨਾਲ ਪਤੰਗ ਉਡਾਉਣ ਦੀ ‘ਬਲਜਿੰਦਰ’ ਕਰ ਤਿਆਰੀ।
ਬਲਜਿੰਦਰ ਕੌਰ ਸ਼ੇਰਗਿੱਲ, ਮੁਹਾਲੀ (ਮੋ. 9878519278)