ਹਕੂਮਤੀ ਭੰਬਲਭੂਸੇ : ਦੇਖ ਜਿਨ੍ਹਾਂ ਨੂੰ ਲੋਕ ਹੈਰਾਨ ਹੋ ਗਏ, ਕਾਲੇ ਬੱਦਲ ਚੜ੍ਹ ਚਾਣ-ਚੱਕ ਆਏ ਕਿਉਂ ਸੀ?...
Published : Apr 1, 2023, 11:13 am IST
Updated : Apr 1, 2023, 11:13 am IST
SHARE ARTICLE
photo
photo

ਚਲਦਾ ਹੋਵੇ ਜਦ ਕੰਮ ‘ਰੁਟੀਨ’ ਅੰਦਰ, ਲਾਂਬੂ ਸ਼ਾਂਤ ਮਾਹੌਲ ਵਿਚ ਲਾਏ ਕਿਉਂ ਸੀ?....

 

ਦੇਖ ਜਿਨ੍ਹਾਂ ਨੂੰ ਲੋਕ ਹੈਰਾਨ ਹੋ ਗਏ,
        ਕਾਲੇ ਬੱਦਲ ਚੜ੍ਹ ਚਾਣ-ਚੱਕ ਆਏ ਕਿਉਂ ਸੀ?
ਚਲਦਾ ਹੋਵੇ ਜਦ ਕੰਮ ‘ਰੁਟੀਨ’ ਅੰਦਰ,
        ਲਾਂਬੂ ਸ਼ਾਂਤ ਮਾਹੌਲ ਵਿਚ ਲਾਏ ਕਿਉਂ ਸੀ?
ਕੀਤੇ ਹੋਏ ਕਈ ਫ਼ੈਸਲੇ ਗੁਪਤ ਜਿਹੜੇ,
        ਮਨਮਰਜ਼ੀ ਦੇ ਨਾਲ ਪਲਟਾਏ ਕਿਉਂ ਸੀ?
ਖ਼ੁਦ ਨੂੰ ਮਾਫ਼ਕ ਜਦ ਸਿੱਟੇ ਹੀ ਕਢਣੇ ਸੀ,
        ਬਾਹਰ ਨਾਟਕ ਕਰ ‘ਹੋਰ’ ਦਿਖਾਏ ਕਿਉਂ ਸੀ?
ਪਹਿਲਾਂ ਖੁੱਲ੍ਹ ਦੇਈ ਰਖਣੀ ‘ਪਾਲਿਆਂ’ ਨੂੰ
        ਮਗਰੋਂ ‘ਸ਼ਰਾਰਤੀ ਤੱਤ’ ਅਖਵਾਏ ਕਿਉਂ ਸੀ?
ਵੇਲਾ ਬੀਤੇ ਤੋਂ ਮਗਰੋਂ ਹੀ ਪਤਾ ਲੱਗੇ,
        ‘ਭੰਬਲਭੂਸੇ’ ਹਕੂਮਤਾਂ ਪਾਏ ਕਿਉਂ ਸੀ?
     - ਤਰਲੋਚਨ ਸਿੰਘ ਦੁਪਾਲ ਪੁਰ
     ਮੋਬਾਈਲ : 78146-92724

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement