
Poem: ਸੋਹਣਾ ਕਣਕ ਦੀ ਬੋਰੀ ਤੇ, ਸੌਂ ਗਿਆ ਬਾਂਹ ਦਾ ਸਰਾਹਣਾ ਲਾ ਕੇ।
Poem: ਸੋਹਣਾ ਕਣਕ ਦੀ ਬੋਰੀ ਤੇ, ਸੌਂ ਗਿਆ ਬਾਂਹ ਦਾ ਸਰਾਹਣਾ ਲਾ ਕੇ।
ਚੜ੍ਹੀ ਘਟਾ ਚੁਫੇਰੇ ਤੋਂ, ਘੇਰਿਆ ਮੀਂਹ ’ਨੇਰੀ ਨੇ ਆ ਕੇ।
ਕਾਦਰ ਦੀ ਕੁਦਰਤ ਨੇ ਪਲ ਵਿਚ ਅਪਣਾ ਰੰਗ ਵਿਖਾ ’ਤਾ।
ਸੁਆਹ ਹੋ ਗਈ ਸੱਧਰਾਂ ਦੀ, ਸਭ ਕੁੱਝ ਮਿੱਟੀ ਵਿਚ ਮਿਲਾ ’ਤਾ।
ਸਭ ਕਸਰਾਂ ਕੱਢ ਲਈਆਂ, ਬਦਲੀਆਂ ਸਾਉਣ ਵਾਂਗ ਵਰਸਾਈਆਂ।
ਦਿਲ ਹੱਬਕੀਂ ਰੋਂਦਾ ਏ, ਤੇਰੀਆਂ ਤੱਕ ਕੇ ਬੇਪ੍ਰਵਾਹੀਆਂ।
ਮੈਂ ਕੱਫਣ ਸਮਝ ਰੱਬਾ, ਖਿੱਚ ਢੇਰੀ ਤੇ ਤੱਪੜ ਪਾ ’ਤਾ।
ਲੇਖਾਂ ਵਿਚ ਤੋਟਾ ਏ, ਕਰਮਾਂ ਵਿਚ ਗ਼ਰੀਬੀ ਸਹਿਣੀ।
ਮੁੱਕ ਚੱਲੀ ਏ ਜ਼ਿੰਦਗੀ, ਪਰ ਨਾ ਪੰਡ ਕਰਜ਼ੇ ਦੀ ਲਹਿਣੀ।
ਫੇਰ ਦੰਦੀ ਜੀਭ ਦਬਾ, ਕੋਰੀ ਬਹੀ ਤੇ ਗੂਠਾ ਲਾ ’ਤਾ।
ਪਹਿਲਾਂ ਸੋਕਾ ਮਾਰ ਗਿਆ ਤੇ ਹੁਣ, ਤੇ ਹੁਣ ਡੋਬ ਗਿਆ ਏ ਡੋਬਾ।
ਬਸ ਕਰ ਹੁਣ ਵਰਸਣ ਤੋਂ ਮੰਡੀ-ਫੜ੍ਹ ਬਣ ਗਈ ਏ ਟੋਭਾ।
ਇਕ ਰੋਸਾ ‘ਸੋਹਣੇ’ ਨੂੰ, ਤੂੰ ਵੀ ਵੈਰੀ ਹੋ ਗਿਆ ਦਾਤਾ।
ਸੁਆਹ ਹੋ ਗਈ ਸੱਧਰਾਂ ਦੀ, ਸਭ ਕੁੱਝ ਮਿੱਟੀ ਵਿਚ ਮਿਲਾ ’ਤਾ।
- ਸੁਰਿੰਦਰ ਸਿੰਘ ‘ਸੋਹਣਾ’, ਮੋਬਾ : 94175-44400