ਹੱਥ ਜੋੜ ਕੇ ਮਹਾਂ ਸਿੰਘ ਨੇ ਗਲ ਪੱਲਾ ਪਾਇਆ। ਬਾਜਾਂ ਵਾਲੇ ਸ਼ਹਿਨਸ਼ਾਹ ਨੇ ਘੁੱਟ ਸੀਨੇ ਲਾਇਆ॥
ਹੱਥ ਜੋੜ ਕੇ ਮਹਾਂ ਸਿੰਘ ਨੇ ਗਲ ਪੱਲਾ ਪਾਇਆ।
ਬਾਜਾਂ ਵਾਲੇ ਸ਼ਹਿਨਸ਼ਾਹ ਨੇ ਘੁੱਟ ਸੀਨੇ ਲਾਇਆ॥
ਮੁਸੀਬਤ ਵੇਲੇ ਦਾਤਿਆ ਅਸਾਂ ਦਗ਼ਾ ਕਮਾਇਆ।
ਧਨ ਤੂੰ ਚੋਜੀ ਪ੍ਰੀਤਮਾ ਸਾਨੂੰ ਦਿਲ ’ਚ ਵਸਾਇਆ॥
ਮਾਤਾ ਭਾਗੋ ਚੱਲ ਪਈ ਹੱਥ ਵਿਚ ਤੇਗ਼ ਉਠਾ ਕੇ।
ਕਹਿੰਦੀ ਮੁਰਦੋਂ ਬੈਠ ਜਾਉ ਤੁਸੀਂ ਚੂੜੀਆਂ ਪਾ ਕੇ॥
ਸੀਨੇ ਸਾਡੇ ਨੂੰ ਲੱਗ ਗਈ ਝੱਟ ਉਸ ਦੀ ਬੋਲੀ।
ਮਰਦ ਮਾਝਿਉਂ ਚੱਲ ਪਏ ਫੇਰ ਬੰਨ੍ਹ ਕੇ ਟੋਲੀ॥
ਖ਼ਿਦਰਾਣੇ ਦੀ ਢਾਬ ’ਤੇ ਸੀ ਜਦੋਂ ਹੋਈ ਲੜਾਈ।
ਪੱਬਾਂ ਭਾਰ ਹੋ ਕੇ ਯੋਧਿਆਂ ਫੇਰ ਤੇਗ਼ ਚਲਾਈ॥
ਵੈਰੀਆਂ ਦੇ ਗਲ ਪੈ ਗਏ ਸਿੰਘ ਛੱਡ ਜੈਕਾਰੇ।
ਜਿੱਤ ਹੋਈ ਬਾਜਾਂ ਵਾਲੇ ਦੀ ਵੱਜ ਗਏ ਨਗਾਰੇ॥
‘ਭੁੱਲਰ’ ਪੜ੍ਹ ਇਤਿਹਾਸ ਨੂੰ ਕਵਿਤਾ ਬਣਾਈਂ।
ਇੰਝ ਮਹਾਂ ਸਿੰਘ ਸੂਰਮੇ ਨੇ ਟੁੱਟੀ ਗੰਢਵਾਈ॥
- ਹਰਦੇਵ ਸਿੰਘ ‘ਭੁੱਲਰ’ (ਜ਼ੀਰਾ)
ਮੋਬਾ : 94173-19048.
