
advice
ਚੁਸਤ ਚਲਾਕ ਤੇ ਹੋਵੀਂ ਹੁਸ਼ਿਆਰ ਭਾਵੇਂ ,
ਝੂਠ ਫਰੇਬ ਤੋਂ ਰਹੀਂ ਸਦਾ ਦੂਰ ਬੇਲੀ।
ਈਮਾਨਦਾਰੀ ਸਚਾਈ ਅੰਦਰ ਰਹੇ ਵਸਦੀ,
ਭਾਈਚਾਰੇ ਲਈ ਰਹੀਂ ਵਫ਼ਾਦਾਰ ਬੇਲੀ।
ਸਾਥ ਨਿਭਾਈ ਸਭ ਦਾ ਇਸ ਜੱਗ ਉੱਤੇ,
ਅਖ਼ੀਰ ਹੋਵੇਂ ਨਾ ਖੱਜਲ ਖੁਆਰ ਬੇਲੀ।
ਦੁਨੀਆਂ ਤੇ ਮੇਲਾ ਸਦਾ ਰਹਿਣਾ ਲੱਗਾ,
ਬਣਾਈ ਇੱਜ਼ਤ ਨਾ ਲਵੀਂ ਗਵਾ ਬੇਲੀ।
ਕਿਸੇ ਮਗਰ ਲੱਗ ਕੇ ਨਾ ਬਣੀਂ ਚੋਰ ਤੂੰ,
ਦਾਗ਼ ਮੱਥੇ ਤੇ ਨਾ ਲਵੀਂ ਲੁਆ ਬੇਲੀ।
‘ਰਤਨ’ ਕੰਮ ਕਰੀਂ ਐਸੇ ਤੂੰ ਜੱਗ ਅੰਦਰ,
ਧੁਰ ਦਰਗਾਹ ’ਚ ਹੋਵੇ ਪ੍ਰਵਾਨ ਬੇਲੀ।
- ਮਨਦੀਪ ਕੌਰ ਰਤਨ, ਗੰਡਾ ਸਿੰਘ ਕਾਲੋਨੀ, ਅੰਮ੍ਰਿਤਸਰ।