
ਆਏ ਸੀ ਤੂਫ਼ਾਨ ਵਾਂਗ 'ਤੀਸਰਾ ਬਦਲ' ਬਣ.....
ਆਏ ਸੀ ਤੂਫ਼ਾਨ ਵਾਂਗ 'ਤੀਸਰਾ ਬਦਲ' ਬਣ,
ਪਾਟੋ ਧਾੜੀ ਪਾ ਕੇ ਖਿੱਲੀ ਅਪਣੀ ਉਡਾਈ ਐ,
ਤਿੰਨਾਂ ਵਿਚੋਂ ਕੋਈ ਦਿਲ ਸਕਿਆ ਨਾ ਜਿੱਤ ਯਾਰੋ,
ਪੰਜੇ, ਝਾੜੂ, ਤੱਕੜੀ ਨਿਰਾਸ਼ਤਾ ਵਧਾਈ ਐ,
'19 ਦੇ ਨਤੀਜੇ ਕਰ ਦੇਣਗੇ ਭਵਿੱਖਬਾਣੀ,
ਕਿਸ ਲਈ ਤਾਜ ਲੈ ਕੇ ਖੜਾ ਅੱਗੇ 'ਬਾਈ' ਐ,
'ਕਾਲੀ, ਟਕਸਾਲੀ, ਕਾਂਗਰਸੀ ਹੋਰ ਦੂਜੇ ਤੀਜੇ,
ਲਗਦੀ ਅਜੀਬ ਹੋਣੀ ਜ਼ੋਰ-ਅਜ਼ਮਾਈ ਐ,
ਚਾਹ ਦੇ ਸੜੇ ਹੋਏ ਫੂਕਾਂ ਮਾਰਨਗੇ ਲੱਸੀ ਨੂੰ ਵੀ,
ਸਮਾਂ ਦੱਸੂ ਲੋਕਾਂ ਦੇ ਕਿੰਨੀ ਕੁ ਮਨ ਭਾਈ ਐ,
ਰਹਿੰਦੀ 'ਬੀਬੀ ਏਕਤਾ' ਪੰਜਾਬੀਆਂ ਤੋਂ ਦੂਰ-ਦੂਰ,
ਤਦੇ 'ਏਕਤਾ ਪੰਜਾਬੀ' ਖਹਿਰੇ ਖਿੱਚ ਕੇ ਬਣਾਈ ਐ।
ਤਰਲੋਚਨ ਸਿੰਘ 'ਦੁਪਾਲਪੁਰ',
ਸੰਪਰਕ : 001-408-915-1268