
ਅੱਜ ਬਣ ਗਏ ਉਹ ਹਾਲਾਤ ਇਥੇ, ਸਿੱਖੀ ਨੂੰ ਮਜ਼ਬੂਤ ਬਣਾਈਏ ਆਪਾਂ,
ਅੱਜ ਬਣ ਗਏ ਉਹ ਹਾਲਾਤ ਇਥੇ, ਸਿੱਖੀ ਨੂੰ ਮਜ਼ਬੂਤ ਬਣਾਈਏ ਆਪਾਂ,
ਇਹ ਸਮੇਂ ਦੀ ਅੱਜ ਲੋੜ ਸਿੱਖੋ, ਨਵੀਂ ਪਨੀਰੀ ਨੂੰ ਸਮਝਾਈਏ ਆਪਾਂ,
ਸਿੱਖ ਬਣੋਂ ਪਿਤਾ ਦਸਮੇਸ਼ ਜੀ ਦੇ, ਡੇਰਿਆਂ ਤੋਂ ਖਹਿੜਾ ਛੁਡਾਈਏ ਆਪਾਂ,
ਚਾਲਾਂ ਦੁਸ਼ਮਣ ਨਿੱਤ ਚਲਦਾ ਐ, ਹੋਂਦ ਅਪਣੀ ਉਸ ਤੋਂ ਬਚਾਈਏ ਆਪਾਂ,
ਸ਼ਿਕਵੇ ਸ਼ਿਕਾਇਤਾ ਭੁੱਲ ਜਾਈਏ, ਸਾਰੇ ਇਕ ਹੀ ਸੋਚ ਬਣਾਈਏ ਆਪਾਂ,
ਹਾਥਰਸ ਦਾ ਕੇਸ ਤਾਂ ਵੇਖਿਆ ਏ, ਨੱਥ ਉਨ੍ਹਾਂ ਨੂੰ ਅੱਗੇ ਤੋਂ ਪਾਈਏ ਆਪਾਂ,
ਦੱਬੇ ਕੁੱਚਲੇ ਸਾਰੇ ਹੀ ਭੈਣ ਭਾਈ, ਅਪਣੇ ਨਾਲ ਸੱਭ ਨੂੰ ਮਿਲਾਈਏ ਆਪਾਂ,
ਮੰਗ ਸਮੇਂ ਦੀ ਸਾਰੇ ਹੋ ਇੱਕਠੇ, ਇਸ ਨਫ਼ਰਤ ਨੂੰ ਫਿਰ ਹਰਾਈਏ ਆਪਾਂ।
-ਮਨਜੀਤ ਸਿੰਘ ਘੁੰਮਣ, ਸੰਪਰਕ : 978108-66888