ਮਾਪਿਆਂ ਦਾ ਕਰੋ ਸਤਿਕਾਰ ਵੀਰਿਉ
Published : Nov 2, 2018, 3:18 pm IST
Updated : Nov 2, 2018, 3:18 pm IST
SHARE ARTICLE
Parents With Son
Parents With Son

ਜਿਨ੍ਹਾਂ ਨੇ ਵਿਖਾ ਲਿਆ ਸੰਸਾਰ ਵੀਰਿਉ, ਮਾਪਿਆਂ ਦਾ ਕਰੋ ਸਤਿਕਾਰ ਵੀਰਿਉ। 

ਜਿਨ੍ਹਾਂ ਨੇ ਵਿਖਾ ਲਿਆ ਸੰਸਾਰ ਵੀਰਿਉ,
ਮਾਪਿਆਂ ਦਾ ਕਰੋ ਸਤਿਕਾਰ ਵੀਰਿਉ। 

ਪਾਲ ਪੋਸ ਕਰ 'ਤਾ ਜਵਾਨ ਜਿਨ੍ਹਾਂ ਨੇ, 
ਪੜ੍ਹਾ ਕੇ ਬਣਾਇਆ ਵਿਦਵਾਨ ਜਿਨ੍ਹਾਂ ਨੇ। 
ਭੁਲਿਉ ਨਾ ਕਦੇ ਉਪਕਾਰ ਵੀਰਿਉ। 
ਮਾਪਿਆਂ ਦਾ ਕਰੋ....

ਇਨ੍ਹਾਂ ਬਿਨ ਪੂਰੀ ਕਰੇ ਲੋੜ ਕੋਈ ਨਾ, 
ਮਾਪਿਆਂ ਦੀ ਝੋਲੀ ਵਿਚ ਥੋੜ ਕੋਈ ਨਾ। 
ਲੱਖ ਖ਼ੁਸ਼ੀਆਂ ਨੇ ਦੇਣ ਜੇ ਪਿਆਰ ਵੀਰਿਉ। 
ਮਾਪਿਆਂ ਦਾ ਕਰੋ....

ਰੱਬ ਨੂੰ ਜੇ ਗੁਰਾਂ ਨੇ ਦਇਆਲ ਦਸਿਆ, 
ਮਾਪਿਆਂ ਦੀ ਦੇ ਕੇ ਹੈ ਮਿਸਾਲ ਦਸਿਆ। 
ਰੱਬ ਜਿਹਾ ਇਨ੍ਹਾਂ ਦਾ ਦੀਦਾਰ ਵੀਰਿਉ। 
ਮਾਪਿਆਂ ਦਾ ਕਰੋ....

ਮਰਿਆਂ ਦੇ ਐਵੇਂ ਕੀ ਸ਼ਰਾਧ ਕਰਨੇ, 
ਜੇ ਨਾ ਜਿਊਂਦਿਆਂ ਦੇ ਪੈਰ ਫੜਨੇ। 
ਜਿਊਂਦਿਆਂ ਦੇ ਬਣੋ ਸੇਵਾਦਾਰ ਵੀਰਿਉ। 
ਮਾਪਿਆਂ ਦਾ ਕਰੋ....

'ਬੇਲੀ' ਆਖੇ ਮੂਲ ਨਾ ਸਤਾਇਉ ਇਨ੍ਹਾਂ ਨੂੰ,
ਬਿਰਧ ਘਰਾਂ 'ਚ ਨਾ ਘਲਾਇਉ ਇਨ੍ਹਾਂ ਨੂੰ। 
ਕਢਿਉ ਨਾ ਘਰਾਂ ਵਿਚੋਂ ਬਾਹਰ ਵੀਰਿਉ।
ਮਾਪਿਆਂ ਦਾ ਕਰੋ....

ਬਲਬੀਰ ਸਿੰਘ ਬੇਲੀ,
ਤਰਨ ਤਾਰਨ। 
ਮੋਬਾਈਲ: 76863-57646

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement