Advertisement

ਨਵੇਂ ਸਾਲ ਦਾ ਸੂਰਜ

ਸਪੋਕਸਮੈਨ ਸਮਾਚਾਰ ਸੇਵਾ
Published Nov 3, 2018, 3:25 pm IST
Updated Nov 3, 2018, 3:25 pm IST
ਤੰਦਰੁਸਤੀ ਦੀ ਆਮਦ ਹੋਵੇ ਹਰ ਇਕ ਵਿਹੜੇ ਪੂਰੀ, ਦੁਖਾਂ ਤਕਲੀਫ਼ਾਂ ਤਾਈਂ ਸਦਾ ਰਹੀਂ ਦਾਤਾ ਟਾਲਦਾ।
Sun
 Sun

ਤੰਦਰੁਸਤੀ ਦੀ ਆਮਦ ਹੋਵੇ ਹਰ ਇਕ ਵਿਹੜੇ ਪੂਰੀ,
ਦੁਖਾਂ ਤਕਲੀਫ਼ਾਂ ਤਾਈਂ ਸਦਾ ਰਹੀਂ ਦਾਤਾ ਟਾਲਦਾ।

ਸੁੱਖ ਸ਼ਾਂਤੀ ਹਮੇਸ਼ਾ ਹੀ ਪੰਜਾਬ ਸਾਰੇ ਵਿਚ ਰਹੇ,
ਹੋ ਜਾਏ ਬਰਬਾਦ ਜਿਹੜਾ ਅੱਗਾਂ ਨਫ਼ਰਤ ਦੀਆਂ ਬਾਲਦਾ। 

ਸਾਰੇ ਪੜ੍ਹਿਆਂ ਨੂੰ ਮਿਲ ਜਾਵੇ ਸਮੇਂ ਸਿਰ ਰੁਜ਼ਗਾਰ, 
ਕੋਈ ਹੋ ਨਾ ਜਾਵੇ ਲੇਟ ਬੇਰੁਜ਼ਗਾਰ ਨੌਕਰੀਆਂ ਭਾਲਦਾ। 

ਫ਼ਸਲਾਂ ਦਾ ਮੰਡੀਆਂ 'ਚ ਸਹੀ ਮੁੱਲ ਮਿਲੇ ਕਿਸਾਨ ਤਾਈਂ, 
ਜਿਹੜਾ ਦਿਨ ਰਾਤ ਫਿਰਦਾ ਏ ਖੇਤੀਂ ਹੱਡ ਗਾਲਦਾ। 

ਹੋ ਕੇ ਮਜਬੂਰ ਕਿਤੇ ਕੋਈ ਗ਼ਰੀਬ ਭੁੱਖਾ ਸੌਂਵੇ ਨਾ,
ਪ੍ਰਬੰਧ ਹੁੰਦਾ ਰਹੇ ਹਰ ਤਾਈਂ ਫੁਲਕੇ ਅਤੇ ਦਾਲ ਦਾ। 

ਹੱਥ ਜੋੜ ਰਾਜਾ ਰੱਬਾ ਕਰਦਾ ਦੁਆਵਾਂ ਖੜਾ, 
ਇਹੋ ਜਿਹਾ ਚੜ੍ਹੇ ਸਾਰੇ ਸੂਰਜ ਆਉਣ ਵਾਲੇ ਨਵੇਂ ਸਾਲ ਦਾ। 

ਰਾਜਾ ਗਿੱਲ (ਚੜਿੱਕ)
ਪਿੰਡ ਤੇ ਡਾਕ: ਚੜਿੱਕ, ਮੋਗਾ।
ਮੋਬਾਈਲ: 94654-11585

Advertisement
Advertisement
Advertisement

 

Advertisement