ਸਿੱਖ ਔਰਤਾਂ ਤੇ ਬੱਚਿਆਂ ਦੇ ਖ਼ੂਨ ਨਾਲ ਲਾਲ ਹੋਇਆ ਸੀ ਸ਼ਹਿਰ
Poem In Punjabi: ਅੱਜ ਫਿਰ ਚੇਤੇ ਆਉਂਦਾ ਦਿੱਲੀ ’ਚ ਹੋਇਆ ਉਹ ਕਹਿਰ,
ਸਿੱਖ ਔਰਤਾਂ ਤੇ ਬੱਚਿਆਂ ਦੇ ਖ਼ੂਨ ਨਾਲ ਲਾਲ ਹੋਇਆ ਸੀ ਸ਼ਹਿਰ।
ਚਾਰੇ ਪਾਸੇ ਲਾਸ਼ਾਂ ਤੇ ਕੱਟੇ ਅੰਗ ਸੀ ਬਿਖਰੇ ਪਏ,
ਯਾਦ ਕਰ ਉਹ ਦ੍ਰਿਸ਼ ਨਾ ਜਾਂਦੇ ਦਿਲ ਨੂੰ ਸਹੇ।
ਉਹ ਰਾਤ ਨਾ ਭੁੱਲਣੀ, ਨਾ ਭੁੱਲਣੇ ਉਹ ਹਾਲਾਤ,
ਅੰਦਰੋਂ ਹੋਕਿਆਂ ਤੋਂ ਬਿਨ ਨਿਕਲੇ ਨਾ ਕੋਈ ਬਾਤ।
ਉਸੇ ਰਾਤ ਆਈ ਅੱਜ ਦੀਵਾਲੀ ਦੀ ਰਾਤ,
ਚਾਰੇ ਪਾਸੇ ਦੇਖ ਰੌਸ਼ਨੀ ਮੇਰੇ ਰੁਕੇ ਨਾ ਜਜ਼ਬਾਤ।
ਯਾਦ ਰੱਖਿਓ ਸਿੱਖੋ, ਭਰਾਵਾਂ ’ਤੇ ਢਾਹੇ ਓ ਕਹਿਰ,
ਜਦੋਂ ਖ਼ੂਨ ਨਾਲ ਲਾਲ ਹੋਇਆ ਸੀ ਦਿੱਲੀ ਸ਼ਹਿਰ।
ਸਿੱਖਾਂ ਦੇ ਦਿਲਾਂ ਦੇ ਜ਼ਖ਼ਮ ਸਮੇਂ ਨਾਲ ਹੋ ਰਹੇ ਜਵਾਨ,
ਦੱਸ ਕਿਵੇਂ ‘ਰਮਨ’ ਇਨ੍ਹਾਂ ਦਰਦਾਂ ਨੂੰ ਕਰੇ ਬਿਆਨ।
- ਰਮਨਦੀਪ ਕੌਰ ਸੈਣੀ, ਮੋ. 85910 10041