
ਪਾਣੀ ਬਚਾਉ: ਜੀਅ ਜੰਤ ਸਭ ਪਾਣੀ ਕਰ ਕੇ, ਇਹ ਮੁਕਿਆ ਤਾਂ ਖ਼ਤਮ ਕਹਾਣੀ...
ਕੁਦਰਤ ਦਾ ਵਰਦਾਨ ਹੈ ਪਾਣੀ,
ਸਭ ਦੀ ਹੀ ਜਿੰਦ ਜਾਨ ਹੈ ਪਾਣੀ।
ਜੀਅ ਜੰਤ ਸਭ ਪਾਣੀ ਕਰ ਕੇ,
ਇਹ ਮੁਕਿਆ ਤਾਂ ਖ਼ਤਮ ਕਹਾਣੀ।
ਰੋਵਾਂਗੇ ਮੱਥੇ ਹੱਥ ਧਰ ਕੇ,
ਲੋਟ ਨਾ ਆਉਣੀ ਉਲਝੀ ਤਾਣੀ।
ਪਾਣੀ ਬਚਾਉਣ ਦਾ ਦਿਉ ਹੋਕਾ,
ਸਭ ਤੋਂ ਵੱਡਾ ਪੁੰਨ ਹੈ ਪਾਣੀ।
ਵੱਡਾ ਹਿੱਸਾ ਪਾ ਸਕਦੀ ਹੈ,
ਜੇਕਰ ਚਾਹੇ ਹਰ ਇਕ ਸੁਆਣੀ।
ਹਵਾ - ਪਾਣੀ ਜੇ ਸ਼ੁਧ ਹੋਣਗੇ,
ਰੋਗ ਭੱਜਣਗੇ, ਤੂੰ ਸੱਚ ਜਾਣੀ।
‘ਫ਼ੌਜੀਆ’ ਤੂੰ ਵੀ ਘੌਲ ਕਰੀਂ ਨਾ,
ਕਹਿ ਸਭ ਨੂੰ ਜੋ ਹਾਣ ਦੇ ਹਾਣੀ।
- ਅਮਰਜੀਤ ਸਿੰਘ ‘ਫ਼ੌਜੀ’ ਪਿੰਡ ਦੀਨਾ ਸਾਹਿਬ, ਮੋਗਾ।
ਮੋਬਾਈਲ : 95011-27033