ਹੁੰਦੀ ਲੋੜ ਨਾ ਉਨ੍ਹਾਂ ਨੂੰ ਪਰਦਿਆਂ ਦੀ, ਪੱਲੇ ਜਿਨ੍ਹਾਂ ਦੇ ਹੁੰਦਾ ਏ ‘ਸੱਚ’ ਯਾਰੋ।
ਕਾਵਿ ਵਿਅੰਗ: ਬੰਦ ਕਮਰੇ - ਬੰਦ ਲਿਫ਼ਾਫੇ !
ਹੁੰਦੀ ਲੋੜ ਨਾ ਉਨ੍ਹਾਂ ਨੂੰ ਪਰਦਿਆਂ ਦੀ, ਪੱਲੇ ਜਿਨ੍ਹਾਂ ਦੇ ਹੁੰਦਾ ਏ ‘ਸੱਚ’ ਯਾਰੋ।
ਬੱਜਰ ਪਾਪ ਜੋ ਕਰੇ ਛੁਪਾਉਣ ਖ਼ਾਤਰ, ਬੇਸ਼ਰਮ ਹੀ ਪਾਉਂਦੇ ਐ ਖੱਚ ਯਾਰੋ।
ਦੇਖ ਦੇਖ ਕੇ ਕਪਟ ‘ਦੁਰਕਾਰਿਆਂ’ ਦੇ, ਗੁੱਸਾ ਲੋਕਾਂ ਦਾ ਪੈਂਦਾ ਫਿਰ ਮੱਚ ਯਾਰੋ।
ਪਿਉ ਤੋਂ ਮਿਲੀ ਪ੍ਰਧਾਨਗੀ ਮਾਣਨੇ ਦਾ, ਪੈ ਗਿਆ ਭਰਦਾਨ ਨੂੰ ‘ਲੱਚ’ ਯਾਰੋ।
ਭੰਬਲ ਭੂਸਾ ਵਧਾਇਆ ਏ ਕੌਮ ਅੰਦਰ, ਬੰਦ ਕਮਰੇ ਵਿਚ ਹੁੰਦੀਆਂ ਮੀਟਿੰਗਾਂ ਨੇ।
ਤੇਲ ਬਲਦੀ ’ਤੇ ਪਾਉਣ ਦਾ ਕੰਮ ਕੀਤਾ, ਬੰਦ ਲਿਫ਼ਾਫ਼ਿਆਂ ਵਾਲੀਆਂ ਚੀਟਿੰਗਾਂ ਨੇ।
- ਤਰਲੋਚਨ ਸਿੰਘ ’ਦੁਪਾਲ ਪੁਰ’ ਫ਼ੋਨ ਨੰ : 001-408-915-1268