ਮਾਮਲਾ ਮਾਫ਼ੀਆਂ ਦਾ: ਅਹੁਦੇ ਧਾਰਮਕ ਦੇਖ ‘ਗ਼ੁਲਾਮ’ ਹੋਏ, ਧਰਮੀ ਦਿਲਾਂ ’ਚ ਮਚਦੀ ਅੱਗ ਯਾਰੋ...
Published : Dec 3, 2022, 10:25 am IST
Updated : Dec 3, 2022, 10:25 am IST
SHARE ARTICLE
The case of pardons: They became 'enslaved' by seeing the religious positions, the righteous hearts are on fire...
The case of pardons: They became 'enslaved' by seeing the religious positions, the righteous hearts are on fire...

ਪੜ੍ਹ ਕੇ ਖ਼ਬਰਾਂ ਅਜੋਕੀਆਂ ਆਉਣ ਚੇਤੇ, ਬਾਬੇ ਬੁੱਲ੍ਹੇ ਦੀਆਂ ਆਖੀਆਂ ਕਾਫ਼ੀਆਂ ਜੀ...

 

ਅਹੁਦੇ ਧਾਰਮਕ ਦੇਖ ‘ਗ਼ੁਲਾਮ’ ਹੋਏ, 
        ਧਰਮੀ ਦਿਲਾਂ ’ਚ ਮਚਦੀ ਅੱਗ ਯਾਰੋ।
ਸਿਰ ’ਤੇ ਚੁਕਿਆ ਕੂੜ ਸਿਆਸਤਾਂ ਨੂੰ,
        ਸੱਚ ਧਰਮ ਦੀ ਰੁਲ ਗਈ ਪੱਗ ਯਾਰੋ।
ਦੇ ਕੇ ਮਾਫ਼ੀਆਂ ਕਰੀਆਂ ਸੀ ਰੱਦ ਮੁੜ ਕੇ,
        ਉਹ ਵੀ ਜਾਣਦਾ ਸਾਰਾ ਹੀ ਜੱਗ ਯਾਰੋ।
ਧਰਮਸ਼ਾਲਾ ਵਿਚ ਧਾੜਵੀ ਦੇਖ ਰਹਿੰਦੇ,
        ਠਾਕਰ ਦੁਆਰੇ ਵਿਚ ਵਸਦੇ ਠੱਗ ਯਾਰੋ।
ਪੜ੍ਹ ਕੇ ਖ਼ਬਰਾਂ ਅਜੋਕੀਆਂ ਆਉਣ ਚੇਤੇ,
        ਬਾਬੇ ਬੁੱਲ੍ਹੇ ਦੀਆਂ ਆਖੀਆਂ ਕਾਫ਼ੀਆਂ ਜੀ।
ਜਿਹਦੀ ਆਸ ਹੀ ਨਹੀਂ ਸੀ ਕਿਸੇ ਨੂੰ ਵੀ,
        ਉਹ ਵੀ ਲੈ ਗਏ ਦੇਖ ਲਉ ਮਾਫ਼ੀਆਂ ਜੀ!
- ਤਰਲੋਚਨ ਸਿੰਘ ਦੁਪਾਲਪੁਰ।
ਮੋਬਾਈਲ : 78146-92724
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement