Poem In Punjabi: ਜਿੱਥੇ ਧੀਆਂ ਦੀ ਅਜ਼ਮਤ ਲੁੱਟਦੀ ਹੈ..
Poem In Punjabi: ਜਿੱਥੇ ਧੀਆਂ ਦੀ ਅਜ਼ਮਤ ਲੁੱਟਦੀ ਹੈ,
ਉਸ ਜਗ੍ਹਾ ਨੂੰ ਕਿੰਝ ਮੈਂ ਪਾਕ ਆਖਾਂ।
ਜਿਹੜੇ ਬੋਲਾਂ ਵਿਚ ਨਹੀਂ ਸਾਫ਼ਗੋਈ,
ਉਸ ਗੱਲ ਨੂੰ ਕਿੰਝ ਬੇਬਾਕ ਆਖਾਂ।
ਨੀਤਾਂ ਭੈੜੀਆਂ ਬੀਬੀਆਂ ਦਾੜੀਆਂ ਨੇ,
ਇਸ ਵਣਜ ਨੂੰ ਕਿੰਝ ਉੱਚਾ ਇਖ਼ਲਾਕ ਆਖਾਂ।
ਜਿਹੜੇ ਘਰ ਦੇ ਬਹੁਤੇ ਹੋਣ ਆਗੂ,
‘ਪੱਖੋ’ ਘਰ ਵਿਚ ਕਿੰਝ ਇਤਫ਼ਾਕ ਆਖਾਂ।
- ਜਗਤਾਰ ਪੱਖੋ, ਮੋਬਾ : 94651-96946