ਹੈਵਾਨ ਦਾ ਕੋਈ ਧਰਮ ਨੀ ਹੁੰਦਾ, ਦਿਲ ਦਰਿੰਦਾ ਨਰਮ ਨੀ ਹੁੰਦਾ।
ਹੈਵਾਨ ਦਾ ਕੋਈ ਧਰਮ ਨੀ ਹੁੰਦਾ,
ਦਿਲ ਦਰਿੰਦਾ ਨਰਮ ਨੀ ਹੁੰਦਾ।
ਅਪਰਾਧੀ ਤਾਂ ਅਪਰਾਧੀ ਹੁੰਦਾ,
ਖ਼ੂੰਖ਼ਾਰ ਕਦੇ ਮਰਮ੍ਹ ਨੀ ਹੁੰਦਾ।
ਬੱਚਿਆਂ ਨਾਲ ਕਰੇ ਬਦਫ਼ੈਲੀ,
ਉਹਦਾ ਚੰਗਾ ਮਰਨ ਨੀ ਹੁੰਦਾ।
ਇਸ ਤੋਂ ਵੱਧ ਕੁਕਰਮ ਨੀ ਹੁੰਦਾ,
ਹਵਸ਼ ਦਾ ਕੋਈ ਚਰਮ ਨੀ ਹੁੰਦਾ।
ਦੁਖੀ ਦਾ ਦਰਦ ਵੰਡਾਇਆ ਜਾਵੇ,
ਲੂਣ ਫੱਟਾਂ ’ਤੇ ਮਰਮ੍ਹ ਨੀ ਹੁੰਦਾ।
ਹਮਦਰਦੀ ਦੀ ਪਛਾਣ ਜ਼ਰੂਰੀ,
ਡਾਂਗ ਹਵਾ ਤੇ ਵਰਣ ਨੀ ਹੁੰਦਾ।
ਰੇਪ ਕਰੇ ਕੋਈ ਸਾਧ ਜਾਂ ਬਾਬਾ,
ਚਿੰਨ੍ਹ ਕੋਈ ਲਾਇਸੈਂਸ ਨੀ ਹੁੰਦਾ।
ਮੁੰਨੀ, ਚਾਹੇ ਤੁੰਨੀ, ਵਾਲਾ,
ਕਾਂ ਬਿਰਤੀ ਕਦੇ ਹੰਸ ਨੀ ਹੁੰਦਾ।
ਹਿੰਦੂ-ਮੁਸਲਿਮ ਭਾਈ, ਈਸਾਈ,
ਰਹੂ ਸ਼ੈਤਾਨ ਉਹ ਪਰਮ ਨੀ ਹੁੰਦਾ।
ਕਾਤਲ ਤਾਂ ਕਾਤਲ ਏ ਭਾਈ,
ਕਾਤਲ ਦਾ ਕੋਈ ਧਰਮ ਨੀ ਹੁੰਦਾ।
ਪਰਮਜੀਤ ਭਰੇ ਕਲਮ ਗਵਾਹੀ,
ਗੰਦ ’ਚ ਕਦੇ ਸੁਗੰਧ ਨੀ ਹੁੰਦਾ।
- ਪਰਮਜੀਤ ਸਿੰਘ ਰਾਜਗੜ੍ਹ
(ਬਾਠਿੰਡਾ) ਮੋ: 98763-63722
