Poem: ਲੱਭੋ ਅਕਾਲੀ ਫੂਲਾ
Published : Jan 4, 2025, 9:03 am IST
Updated : Jan 4, 2025, 9:03 am IST
SHARE ARTICLE
 Akali Phula Singh Poem in punjabi
Akali Phula Singh Poem in punjabi

ਕਿਤਿਉਂ ਲਿਆਵੋ ਲੱਭ ਕੇ ਹੁਣ ਅਕਾਲੀ ਫੂਲਾ, ਜਿਸ ਦਾ ਹਰ ਇਕ ਫ਼ੈਸਲਾ ਸੀ ਬਾ-ਅਸੂਲਾ। ਬੜ੍ਹਕ ਜਿਸ ਦੀ ਸੁਣ ਕੇ ਰਣਜੀਤ ਸੀ ਡਰਿਆ, ਰਾਜਾ ਬਣ ਵੀ ਨਾ ਕਰ ਸਕਿਆ ਉਹ ਹੁਕਮ ਅਦੂਲਾ।

ਕਿਤਿਉਂ ਲਿਆਵੋ ਲੱਭ ਕੇ ਹੁਣ ਅਕਾਲੀ ਫੂਲਾ, ਜਿਸ ਦਾ ਹਰ ਇਕ ਫ਼ੈਸਲਾ ਸੀ ਬਾ-ਅਸੂਲਾ।
ਬੜ੍ਹਕ ਜਿਸ ਦੀ ਸੁਣ ਕੇ ਰਣਜੀਤ ਸੀ ਡਰਿਆ, ਰਾਜਾ ਬਣ ਵੀ ਨਾ ਕਰ ਸਕਿਆ ਉਹ ਹੁਕਮ ਅਦੂਲਾ।
ਨਹੀਂ ਪ੍ਰਵਾਹ ਹੁਣ ਗੁਰੂ ਦੀ, ਨਾ ਮਰਯਾਦਾ ਦੀ, ਜਥੇਦਾਰ ਬਚਾਉਂਦੇ ਫਿਰਦੇ ਸਿਰਫ਼ ਅਪਣਾ ਚੂਲ੍ਹਾ।
ਊਂਜਾਂ ਇਕ ਦੂਜੇ ’ਤੇ ਲਾਂਵਦੇ ਸਭ ਦਿਨ ਤੇ ਰਾਤੀਂ, ਸੱਚਾ ਬਣ ਬਣ ਦਸਦਾ ਹਰ ਝੂਠਾ ਝਠੂਲਾ।
ਅਕਾਲ ਤਖ਼ਤ ਦੇ ਫ਼ਤਵੇ ਹੋ ਗਏ ਹਾਸੋਹੀਣੇ, ਸਿੱਖੀ ਉੱਤੇ ਨਿੱਤ ਹੋ ਰਿਹਾ ਹਾਸਾ ਮਸ਼ਕੂਲਾ।
ਕੌਣ ਕਿਸ ਨੂੰ ਇਨਸਾਫ਼ ਦਊ ਸਮਝ ਨ੍ਹੀਂ ਆਉਂਦੀ, ਦਾਗ਼ਦਾਰ ਹਰ ਦਾਮਨ ਹੈ ਬੱਸ ਭਟਕਿਆ ਭੂਲਾ।
ਧੌਂਸਾਂ ਸਭ ਦਿਖਲਾਂਵਦੇ ਨਿੱਤ ਹੀ ਵੱਧ ਚੜ੍ਹ ਕੇ, ਹਰ ਇਕ ਦੂਜੇ ’ਤੇ ਹੋ ਰਿਹਾ ਹੈ ਅੱਗ ਬਗੂਲਾ।
ਨਜ਼ਰ ਇਨ੍ਹਾਂ ਨੂੰ ਆਂਵਦੀ ਨਹੀਂ ਹੁੰਦੀ ਹੇਠੀ, ਅਪਣੀ ਅਪਣੀ ਪੁਗਾ ਰਿਹਾ ਹਰ ਹਠੀ ਹਠੂਲਾ।
ਕਿਤਿਉਂ ਲਿਆਵੋ ਲੱਭ ਕੇ, ਹੁਣ ਅਕਾਲੀ ਫੂਲਾ, ਜਿਸ ਦਾ ਹਰ ਇਕ ਫ਼ੈਸਲਾ ਸੀ ਬਾ-ਅਸੂਲਾ।
- ਰਵਿੰਦਰ ਸਿੰਘ ਕੁੰਦਰਾ, ਕੌਵੈਂਟਰੀ ਯੂ ਕੇ, 
ਈਮੇਲ :  WWW.S9N78S128131N141.3OM
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement