
ਲੋਕਤੰਤਰ ਵਿਚ ਜਿੱਤ ਨਾ ਹਾਰ ਹੁੰਦੀ, ਕਰਿਆ ਕਰ ਨਾ ਬਹੁਤਾ ਗ਼ਮ ਬੇਲੀ।
Poem: ਲੋਕਤੰਤਰ ਵਿਚ ਜਿੱਤ ਨਾ ਹਾਰ ਹੁੰਦੀ,
ਕਰਿਆ ਕਰ ਨਾ ਬਹੁਤਾ ਗ਼ਮ ਬੇਲੀ।
ਸੱਭ ਚਾਹੁੰਦੇ ਨੇ ਅਪਣੀਆਂ ਚੌਧਰਾਂ ਨੂੰ,
ਕਰਨਾ ਕਿਸੇ ਨੇ ਕੋਈ ਨਾ ਕੰਮ ਬੇਲੀ।
ਕਮਾ ਕੇ ਆਪ ਮਿਲੂਗੀ ਦੋ ਵਕਤ ਰੋਟੀ,
ਪਵੇਗਾ ਸਾੜਨਾ ਧੁੱਪ ਵਿਚ ਚੰਮ ਬੇਲੀ।
ਨਹੀਂ ਮਿਲਣਾ ਕਦੇ ਤੈਨੂੰ ਇਨਸਾਫ਼ ਏਥੇ,
ਚੁੱਪ ਕਰ ਕੇ ਤੂੰ ਘੁੱਟ ਲੈ ਦਮ ਬੇਲੀ।
- ਹਰਪ੍ਰੀਤ ਪੱਤੋ, ਪੱਤੋਂ ਹੀਰਾ ਸਿੰਘ, ਮੋਗਾ।
ਮੋਬਾਈਲ : 94658- 21417.