
ਫ਼ੌਜਾਂ ਕਿਸ ਦੇਸ਼ ਦੀਆਂ ਅੱਜ ਚੜ੍ਹ ਆਈਆਂ ਨੇ, ਧੁਰ ਅੰਦਰ ਸਾਡੇ ਜਿਸ ਅੱਗਾਂ ਲਾਈਆਂ ਨੇ,
ਫ਼ੌਜਾਂ ਕਿਸ ਦੇਸ਼ ਦੀਆਂ ਅੱਜ ਚੜ੍ਹ ਆਈਆਂ ਨੇ, ਧੁਰ ਅੰਦਰ ਸਾਡੇ ਜਿਸ ਅੱਗਾਂ ਲਾਈਆਂ ਨੇ,
ਸਾਡੇ ਹਰਿਮੰਦਰ ਤੇ ਕਿਸ ਬੰਬ ਵਰ੍ਹਾਏ ਨੇ, ਦੱਸੋ ਜਰਵਾਣੇ ਇਹ ਕਿਸ ਦੇਸ਼ੋਂ ਆਏ ਨੇ,
ਫ਼ੌਜਾਂ ਉਸ ਦੇਸ਼ ਦੀਆਂ ਅੱਜ ਚੜ੍ਹ ਆਈਆਂ, ਜਿਸ ਦੇਸ਼ ਲਈ ਜ਼ਿੰਦੜੀਆਂ ਅਸੀ ਦਾਅ ਤੇ ਲਾਈਆਂ ਨੇ,
ਸੌ ਵਿਚੋਂ ਜਿਸ ਖ਼ਾਤਰ ਅੱਸੀ ਸਿਰ ਲੁਹਾਏ ਨੇ, ਸਾਡੀ ਕੁਰਬਾਨੀ ਦਾ ਮੁੱਲ ਮੋੜਨ ਆਏ ਨੇ,
ਹੱਕਾਂ ਲਈ ਉਠੇ ਜੋ ਆਵਾਜ਼ ਦਬਾਉਣ ਲਈ, ਲੈ ਤੋਪਾਂ ਟੈਂਕਾਂ ਨੂੰ ਇਨ੍ਹਾਂ ਕਹਿਰ ਕਮਾਏ ਨੇ,
ਇਹ ਦੇਸ਼ ਤਾਂ ਉਹੀ ਏ ਜਿਥੇ ਭਗਤ ਸਰਾਭਿਆਂ ਨੇ, ਹੱਸ ਫਾਂਸੀਆਂ ਚੁੰਮੀਆਂ ਸੀ ਗਦਰੀ ਬਾਬਿਆਂ ਨੇ,
ਤਾਹੀਉਂ ਕੋਮਲਾ ਘਰ ਸਾਡੇ ਅੱਜ ਮਾਤਮ ਛਾਏ ਨੇ, ਸਾਡੀ ਕੁਰਬਾਨੀ ਦਾ ਮੁੱਲ ਮੋੜਨ ਆਏ ਨੇ।
-ਲਖਵੀਰ ਸਿੰਘ ਕੋਮਲ, ਸੰਪਰਕ : 98725-07301