Pome: ਹੈਂਕੜ ਦਾ ਅੰਤ ਮਾੜਾ!
Published : Sep 4, 2024, 7:31 am IST
Updated : Sep 4, 2024, 7:32 am IST
SHARE ARTICLE
Poem in punjabi :
Poem in punjabi :

Poem in punjabi : ਹੈਂਕੜ ਵਿਚ ਚਲਾਉਂਦੇ ਹਨ ਚੰਮ ਦੀਆਂ,

 

Poem in punjabi : ਹੈਂਕੜ ਵਿਚ ਚਲਾਉਂਦੇ ਹਨ ਚੰਮ ਦੀਆਂ,
        ਰਹਿੰਦਾ ਰੱਬ ਨਹੀਂ ਯਾਦ ਹੰਕਾਰਿਆਂ ਦੇ।

ਊਠ ਚੜਿ੍ਹਆਂ ਨੂੰ ਸੱਪ ਵੀ ‘ਡੰਗ’ ਜਾਂਦਾ,
        ਆਉਣ ਸਮੇਂ ਜਦ ਕਿਸਮਤਾਂ ਮਾਰਿਆਂ ਦੇ।

ਡੁੱਬਣ ਲਗਿਆਂ ‘ਤਿਣਕੇ’ ਹੀ ਭਾਲਦੇ ਨੇ,
        ਗੋਤੇ ਖਾਣ ਵਿਚ ਦੋਂਵੇਂ ਕਿਨਾਰਿਆਂ ਦੇ।

ਹੱਥ ਜੋੜ ‘ਨਿਮਾਣੇ’ ਬਣ ਦਸਦੇ ਐ,
        ‘ਨਾਟਕ’ ਨਵੇਂ ਹੀ ਦੇਖੋ ਦੁਰਕਾਰਿਆਂ ਦੇ।

ਮਗਰੋਂ ਬਾਜ਼ੀਆਂ ਹਾਰੀਆਂ ਜਾਪਦੀਆਂ,
        ਚੜ੍ਹੇ ਗੱਦੀ ਦੇ ਨਸ਼ੇ ਵਿਚ ਜਿੱਤੀਆਂ ਸੀ।

ਫਿਰ ਦੰਦਾਂ ਦੇ ਨਾਲ ਵੀ ਖੁਲ੍ਹਦੀਆਂ ਨਹੀਂ,
        ਨਾਲ ਹੱਥਾਂ ਦੇ ਗੰਢਾਂ ਜੋ ਦਿਤੀਆਂ ਸੀ!

 - ਤਰਲੋਚਨ ਸਿੰਘ ਦੁਪਾਲ ਪੁਰ,  ਫ਼ੋਨ : 001-408-915-1268

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement