
Poem in punjabi
Poem in punjabi: ਮੈਂ ਸੁਣਿਆ ਵਿਚ ਵਿਦੇਸ਼ਾਂ ਦੇ, ਪ੍ਰਮਾਣੂ ਰਾਹੁਲ ਜਦ ਸੁਟਿਆ ਏ।
ਬੜੀ ਕਾਵਾਂ ਰੌਲੀ ਸੁਣਦਾ ਹਾਂ, ਹਰ ਗ਼ਦਾਰ ਖੌਰੂ ਉੱਤੇ ਜੁਟਿਆ ਏ।
ਜੋਂ ਵੀ ਟੋਆ ਸਾਡੀ ਕੌਮ ਅੱਗੇ, ਰਾਹੁਲ ਤੇਰੇ ਖ਼ਾਨਦਾਨ ਨੇ ਪੁਟਿਆ ਏ।
ਮਿਲ ਉਨ੍ਹਾਂ ਨਾਲ ਗ਼ੱਦਾਰਾਂ ਦੇ, ਹਰ ਸੋਮਾ ਸਾਡਾ ਇਥੋਂ ਲੁਟਿਆ ਏ।
ਵਿਚੋਂ ਇਕ ਤਾਂ ਲੱਡੂ ਵੰਡਦੇ ਸਨ, ਦੂਜਿਆਂ ਨੇ ਸਾਨੂੰ ਰੱਜ ਕੁਟਿਆ ਏ।
ਇਨ੍ਹਾਂ ਉੱਤੇ ਭਰੋਸਾ ਕਰਨਾ ਨਹੀਂ, ਦਿਲ ਘੁੰਮਣ ਦਾ ਅੱਜ ਟੁਟਿਆ ਏ।
ਇਕ ਨੇ ਵਧਾਈਆਂ ਦਿਤੀਆਂ ਸੀ, ਦੂਜਿਆਂ ਨੇ ਕਹਿਰ ਗੁਜ਼ਾਰਿਆ ਏ।
ਸ਼ਿਸ਼ ਨੂੰ ਵੀ ਮੌਕਾ ਮਿਲਦਾ ਰਿਹਾ, ਸਾਡੀ ਅਣਖ ਜ਼ਮੀਰ ਨੂੰ ਮਾਰਿਆ ਏ।
- ਮਨਜੀਤ ਸਿੰਘ ਘੁੰਮਣ
ਮੋਬਾਈਲ : 97810-86688