
ਲੋਕਰਾਜ ਵਿਚ ਪਰਜਾ ਕੋਲ ਹੈ ਤਾਕਤ ਹੁੰਦੀ, ਪਰ ਅੱਜ ਨੇਤਾ ਖ਼ੁਦ ਸਰਕਾਰ ਹੋਇਆ,
ਲੋਕਰਾਜ ਵਿਚ ਪਰਜਾ ਕੋਲ ਹੈ ਤਾਕਤ ਹੁੰਦੀ, ਪਰ ਅੱਜ ਨੇਤਾ ਖ਼ੁਦ ਸਰਕਾਰ ਹੋਇਆ,
ਘੁਮੰਡ ਬੜਾ ਹੈ ਬਿਮਾਰੀ ਭੈੜੀ ਨੇ ਜਕੜ ਲਿਆ, ਜਿਸ ਨਾਲ ਇਹ ਬਿਮਾਰ ਹੋਇਆ,
ਲੋਕਾਂ ਤਾਕਤ ਦਿਤੀ ਸੀ ਭਲੇ ਲਈ, ਪਰ ਇਹਨੂੰ ਹਿਟਲਰ ਵਰਗਾ ਹੰਕਾਰ ਹੋਇਆ,
ਸਾਡਾ ਨਾਂ ਮਿਟਾਉਂਦੇ ਮੁਗ਼ਲ ਤੁਰ ਗਏ, ਨਹੀਂ ਉਨ੍ਹਾਂ ਦਾ ਸੁਪਨਾ ਸਾਕਾਰ ਹੋਇਆ,
ਨਾਦਰਸ਼ਾਹ ਵਰਗੇ ਲੁੱਟ ਤੁਰ ਗਏ ਪਰ ਇਹ ਪੰਜਾਬ ਨਾ ਕਿਸੇ ਤੋਂ ਮਾਰ ਹੋਇਆ,
ਤੂੰ ਤਾਂ ਹੈਂ ਹੀ ਕਿਹੜੇ ਖੇਤ ਦੀ ਮੂਲੀ ਇਹ ਤਾਂ ਫਾਂਸੀ ਚੁੰਮ ਕੇ ਵੀ ਦਿਲਦਾਰ ਹੋਇਆ,
ਛੱਡ ਅੜੀ ਮੌਕਾ ਸਾਂਭ ਲੈ ਅੜੀਖ਼ੋਰਾ ਹੰਕਾਰ ਨਾਲ ਹੀ ਤਾਂ ਬੰਦਾ ਹੈ ਖ਼ੁਆਰ ਹੋਇਆ।
-ਐਡਵੋਕੇਟ ਸੱਤਪਾਲ ਸਿੰਘ ਦਿਉਲ, ਸੰਪਰਕ : 98781-70771