Poem:ਚੰਗੇ ਉਸਤਾਦ ਕੋਲੋਂ ਸੁਖਬੀਰ ਸਿਹਾਂ, ਤੈਨੂੰ ਬਾਪੂ ਨੇ ਕੁੱਝ ਸਿਖਾਇਆ ਹੁੰਦਾ।
Poem In Punjabi: ਚੰਗੇ ਉਸਤਾਦ ਕੋਲੋਂ ਸੁਖਬੀਰ ਸਿਹਾਂ, ਤੈਨੂੰ ਬਾਪੂ ਨੇ ਕੁੱਝ ਸਿਖਾਇਆ ਹੁੰਦਾ।
ਪੂਰਾ ਪੱਕਾ ਕੇ ਕਢਦਾ ਸਕੂਲ ਵਿਚੋਂ, ਵਾਂਗ ਡੋਰ ਜੇ ਫਿਰ ਫੜਾਇਆ ਹੁੰਦਾ।
ਉਸ ਵਕਤ ਸੀਨੀਅਰਾਂ ਨੂੰ ਦੇ ਠਿੱਬੀ, ਪੁੱਤਰ ਮੋਹ ਨਾ ਉਸ ਦਿਖਾਇਆ ਹੁੰਦਾ।
ਸ਼ੌਕ ਰੱਖ ਕੇ ਸਮੇਂ ਨਾਲ ਤੂੰ ਸਿਖਦਾ, ਇਹ ਨਮੂਜ ਨਾ ਫਿਰ ਕਢਾਇਆ ਹੁੰਦਾ।
ਚੜ੍ਹਾਈ ਹੁੰਦੀ ਸਿੱਖੀ ਦੀ ਪਾਨ ਤੈਨੂੰ, ਦਸਵੰਧ ਦਾ ਜੇ ਪਾਠ ਪੜ੍ਹਾਇਆ ਹੁੰਦਾ।
ਦੂਰ ਰੱਖ ਕੇ ਚੁਸਤ ਚਲਾਕੀਆਂ ਤੋਂ, ਸੱਚੇ ਸਿੱਖ ਦਾ ਰੰਗ ਚੜ੍ਹਾਇਆ ਹੁੰਦਾ।
ਚਲਦਾ ਗੁਰੂ ਦੇ ਦੱਸੇ ਉਸ ਰਸਤੇ ਤੇ, ਪੱਠਾ ਕੌਮ ਦਾ ਨਾ ਬਿਠਾਇਆ ਹੁੰਦਾ।
ਅਮੀਰ ਬਣਨ ਦਾ ਸੁਪਨੇ ਰਖਦਾ ਨਾ, ਅੱਜ ਆਧਾਰ ਨਾ ਤੂੰ ਗਵਾਇਆ ਹੁੰਦਾ।
- ਮਨਜੀਤ ਸਿੰਘ ਘੁੰਮਣ, ਮੋਬਾ : 97810-86688