
ਜ਼ਿੰਦਗੀ ਬੀਤੀ ਉਨ੍ਹਾਂ ਦੀ ਤੇ ਲੰਘ ਸਾਡੀ ਵੀ ਜਾਣੀ ਹੈ।
ਜ਼ਿੰਦਗੀ ਬੀਤੀ ਉਨ੍ਹਾਂ ਦੀ ਤੇ ਲੰਘ ਸਾਡੀ ਵੀ ਜਾਣੀ ਹੈ।
ਪਰ ਉਨ੍ਹਾਂ ਵਲੋਂ ਕੀਤੀ ਵਧੀਕੀ ਹਰ ਵਕਤ ਸਾਨੂੰ ਯਾਦ ਆਉਣੀ ਹੈ।
ਕਿਵੇਂ ਬੀਤੀ ਹੁਣ ਤਕ ਅਤੇ ਬਾਕੀ ਬਿਤਾਉਣੀ ਹੈ,
ਅਸੀਂ ਕੀ ਦਸੀਏ ਸਾਡੀ ਜ਼ਿੰਦਗੀ ਦੀ ਅਜਬ ਕਹਾਣੀ ਹੈ।
ਹਾਰ ਮੰਨ ਵੀ ਸੱਜਣਾਂ ਤੋਂ ਹੁਣ ਤੇ ਲੈਣੀ ਹੈ,
ਇੱਥੇ ਹਰ ਕਿਸੇ ਨੇ ਤਾਂ ਅਪਣੀ ਚਲਾਉਣੀ ਹੈ।
ਹੱਕ ਨਾਲ ਮੇਵੇ ਲੈਣੇ ਖਾ ਇਹ ਆਦਤ ਤਾਂ ਬਹੁਤ ਪੁਰਾਣੀ ਹੈ,
ਪਰ ਫ਼ਰਜ਼ ਨਿਭਾਉਂਦੇ ਦੇ ਪੱਲੇ ਇਨ੍ਹਾਂ ਗਿੱਟੀ ਪਾਉਣੀ ਹੈ।
ਕਹਿੰਦੇ ਮੋਢਾ ਦੇ ਕੇ ਕਿਸ਼ਤੀ ਇਨ੍ਹਾਂ ਦੀ ਤੂੰ ਹੀ ਟਿਕਾਣੇ ਲਾਉਣੀ ਹੈ,
ਭਾਅ ਉਨ੍ਹਾਂ ਨੂੰ ਕੀ ਤੇਰੀ ਭਾਵੇਂ ਡਾਵਾਂ-ਡੋਲੇ ਖਾਣੀ ਹੈ।
ਇਹ ਦੱਸ ਹੁਣ ਕਿਉਂ ਰੋਣਾ ਤੇ ਕਾਹਦਾ ਪਛਤਾਉਣਾ ਹੈ,
ਤੂੰ ਆਪਣੀਆਂ ਕੀਤੀਆਂ ਗ਼ਲਤੀਆਂ ਦਾ ਫੱਲ ਪਾਉਣਾ ਹੈ।
ਪਰ 'ਹਰਿੰਦਰ' ਹੋਣ 'ਤੇ ਇਹ ਸੋਚ ਬਦਲਣੀ ਪੈਣੀ ਹੈ,
ਨਹੀਂ ਤਾਂ ਇਹ ਜ਼ਿੰਦਗੀ, ਜ਼ਿੰਦਗੀ ਥੋੜ੍ਹਾ ਰਹਿਣੀ ਹੈ।
-ਹਰਿੰਦਰ ਪਾਲ ਸਿੰਘ, ਸੰਪਰਕ : 76965-45110