
ਕੱਢਣ ਲਈ ਅੰਗਰੇਜ਼ਾਂ ਨੂੰ ਦੇਸ਼ ਵਿਚੋਂ, ਵਿੱਤੋਂ ਵੱਧ ਕੇ ਕੀਤੀਆਂ ਕੁਰਬਾਨੀਆਂ ਜੀ,
ਕੱਢਣ ਲਈ ਅੰਗਰੇਜ਼ਾਂ ਨੂੰ ਦੇਸ਼ ਵਿਚੋਂ, ਵਿੱਤੋਂ ਵੱਧ ਕੇ ਕੀਤੀਆਂ ਕੁਰਬਾਨੀਆਂ ਜੀ,
ਸਿਲਾ ਮਿਲਿਆ ਘਸਿਆਰੇ ਬਣਾਉਣ ਲੱਗੇ, ਖੇਤਰ ਛਾਂਗ ਕੇ ਕੀਤੀਆਂ ਬੇਈਮਾਨੀਆਂ ਜੀ,
ਫ਼ੌਜਾਂ ਚਾੜ੍ਹ ਕੇ ਕਰਿਆ ਕਰਜ਼ਾਈ ਨਾਲੇ, ਪੈਰ-ਪੈਰ ਉਤੇ ਹੋਈਆਂ ਸ਼ੈਤਾਨੀਆਂ ਜੀ,
ਮੋੜੇ ਜਿਨ੍ਹਾਂ ਨੇ ਮੂੰਹ ਅਬਦਾਲੀਆਂ ਦੇ, ਸਹੀ ਜਾਣ ਉਹ ਕਿਵੇਂ ਮਨਮਾਨੀਆਂ ਜੀ,
ਸਾਂਠ-ਗਾਂਠ ਕਰ 'ਪੰਜੇ' ਤੇ 'ਤੱਕੜੀ' ਨੇ, ਪਾ ਕੇ ਵਾਰੀਆਂ ਨੋਚਿਆ ਕੁਚਲਿਆ ਐ,
ਭਰਿਆ ਫਿਸਿਆ ਪਿਆ ਪੰਜਾਬ ਸਿੰਘ ਸੀ, ਅੰਤ ਸਬਰ ਦਾ ਪਿਆਲਾ ਹੁਣ ਉਛਲਿਆ ਐ।
-ਤਰਲੋਚਨ ਸਿੰਘ 'ਦੁਪਾਲ ਪੁਰ', ਸੰਪਰਕ : 001-408-915-1268