Poem: ਦੇਖਿਆ ਰੂਪ ਜਥੇਦਾਰ ਸਾਹਿਬ ਜੀ ਦਾ, ਤੀਹਾਂ ਸਾਲਾਂ ਵਿਚ ਪਹਿਲੀ ਵਾਰ ਭਾਈ।
ਦੇਖਿਆ ਰੂਪ ਜਥੇਦਾਰ ਸਾਹਿਬ ਜੀ ਦਾ, ਤੀਹਾਂ ਸਾਲਾਂ ਵਿਚ ਪਹਿਲੀ ਵਾਰ ਭਾਈ।
ਫੁੱਲ ਚੜ੍ਹਾਏਗੀ ਬੋਲਾਂ ਉਤੇ ਕੌਮ ਸਾਰੀ, ਫੂਲਾ ਸਿੰਘ ਦਾ ਦਿਖੇ ਕਿਰਦਾਰ ਭਾਈ।
ਹਰ ਸਿੱਖ ਇਹ ਦਿਲੋਂ ਉਮੀਦ ਰਖਦਾ, ਫੂਲਾ ਸਿੰਘ ਜਿਹਾ ਹੋਊ ਸਤਿਕਾਰ ਭਾਈ।
ਬੈਠ ਜਾਣ ਨਾ ਫਿਰ ਜਾਂ ਪੈਰਾਂ ਦੇ ਵਿਚ, ਹੌਸਲਾ ਰੱਖਣ ਲਈ ਰਹੋ ਤਿਆਰ ਭਾਈ।
ਕਤਲ ਕੀਤਾ ਇਨ੍ਹਾਂ ਪੰਥ ਦਰਦੀਆਂ ਦਾ, ਉਹ ਜਦ ਬੈਠੇ ਸੀ ਵਿਚ ਸਰਕਾਰ ਭਾਈ।
ਵਫ਼ਾਦਾਰੀਆਂ ਪਾਲਣ ਦਾ ਸਮਾਂ ਗਿਆ, ਫ਼ਰਜ ਸਮਝਣ ਦਾ ਕਰਾਂ ਇੰਤਜ਼ਾਰ ਭਾਈ।
ਫਿਰ ਲਾਲਚ ਹੋਏ ਨਾ ਸੋਚ ਉਤੇ ਹੈਵੀ, ਯਾਦਾਂ ਵਿਚ ਨਾ ਆ ਜਾਏ ਪ੍ਰਵਾਰ ਭਾਈ।
ਅੱਖਾਂ ਵਿਚ ਨਾ ਸਿੱਖਾਂ ਦੇ ਪੈ ਜਾਏ ਘੱਟਾ, ਹਮਦਰਦੀਆਂ ਦੇ ਨਾ ਹੋਣ ਸ਼ਿਕਾਰ ਭਾਈ।
- ਮਨਜੀਤ ਸਿੰਘ ਘੁੰਮਣ, ਮੋਬਾਈਲ : 97810-86688