
ਪੁੱਤ ਮਰਦੇ ਵੇਖ ਜਵਾਨ ਮਾਵਾਂ ਦੇ ਨਸ਼ਿਆਂ ਨਾਲ, ਅੱਜ ਪੰਜਾਬ ਦੀਆਂ ਸੱਚਮੁਚ ਤਕਦੀਰਾਂ ਬਹੁਤ ਰੋਈਆਂ।
ਜਵਾਨੀ ਵਿਚ ਹੀ ਗੱਭਰੂਆਂ ਦੇ ਦੁਖਦੇ ਦੇਖ ਗੋਡੇ ਮੋਢੇ,
ਕੰਧਾਂ ’ਤੇ ਲਗੀਆ ਬਾਬਿਆਂ ਦੀਆਂ ਤਸਵੀਰਾਂ ਬਹੁਤ ਰੋਈਆਂ।
ਪੁੱਤ ਮਰਦੇ ਵੇਖ ਜਵਾਨ ਮਾਵਾਂ ਦੇ ਨਸ਼ਿਆਂ ਨਾਲ,
ਅੱਜ ਪੰਜਾਬ ਦੀਆਂ ਸੱਚਮੁਚ ਤਕਦੀਰਾਂ ਬਹੁਤ ਰੋਈਆਂ।
ਗੱਭਰੂ ਪੁੱਤ ਦੀ ਅਰਥੀ ਨੂੰ ਮੋਢਾ ਲਾ ਕੇ,
ਬੁੱਢੇ ਬਾਪ ਦੇ ਮੱਥੇ ਦੀਆਂ ਲਕੀਰਾਂ ਬਹੁਤ ਰੋਈਆਂ।
ਬਹੁਤ ਸਾੜੀਆ ਦਾਜ ਦੇ ਲੋਭੀਆਂ ਕੁੱਝ ਹਵਸ ਦੀ ਭੇਟ ਚੜ੍ਹੀਆਂ,
ਜਹਾਨ ਦੇਖਣ ਤੋਂ ਪਹਿਲਾਂ ਧੀਆਂ ਕੁੱਖਾਂ ਵਿਚ ਬਹੁਤ ਰੋਈਆਂ।
47 ਅਤੇ 84 ਵਿਚ ਜਦ ਜ਼ਾਲਮਾਂ ਕਹਿਰ ਢਾਹਿਆ,
ਪੰਜਾਬ ਸਿਆਂ ਤੇਰੇ ਪੁੱਤਾਂ ਦੀਆਂ ਲਾਸ਼ਾਂ ਧਰਤੀ ਨੇ ਬਹੁਤ ਢੋਈਆਂ।
ਪਿੱਪਲ ਵੀ ਧੀਆਂ ਅਤੇ ਪੀਘਾਂ ਬਾਝੋਂ ਹੋਏ ਸੁੰਨੇ,
ਟਹਿਣੀਆਂ ਆਪਸ ਵਿਚ ਘੱਤ ਵਹੀਰਾਂ ਬਹੁਤ ਰੋਈਆਂ।
ਹਰਫ ਲਿਖਦੀ ਲਿਖਦੀ ਬਲਤੇਜ ਸੰਧੂ ਦੀ ਕਲਮ ਧਾਹਾਂ ਮਾਰ ਰੋਈ,
ਜਦ ਵੀ ਹੋਈਆਂ ਪੰਜਾਬ ਸਿਆਂ ਤੇਰੇ ਨਾਲ ਧੱਕੇਸ਼ਾਹੀਆਂ ਬਹੁਤ ਹੋਈਆਂ।
- ਬਲਤੇਜ ਸਿੰਘ ਸੰਧੂ, ਬੁਰਜ ਲੱਧਾ ਬਠਿੰਡਾ
ਮੋਬਾਈਲ : 94658-18158