
ਮਹਿੰਗੇ ਚਾਵਾਂ ਨੂੰ ਖ਼ਰੀਦੇ ਕਿਵੇਂ, ਦੱਬ ਕੇ ਰਹਿ ਗਿਆਂ ਭਾਰਾਂ ਅੰਦਰ...
ਸ਼ਾਇਰਾਂ ਤੇ ਫ਼ਨਕਾਰਾਂ ਅੰਦਰ,
ਵਿਕ ਗਿਆ ਯਾਰ ਬਾਜ਼ਾਰਾਂ ਅੰਦਰ।
ਮਹਿੰਗੇ ਚਾਵਾਂ ਨੂੰ ਖ਼ਰੀਦੇ ਕਿਵੇਂ,
ਦੱਬ ਕੇ ਰਹਿ ਗਿਆਂ ਭਾਰਾਂ ਅੰਦਰ।
ਮਾਰ ਰਿਹਾ ਬੰਦਾ ਬੰਦੇ ਨੂੰ ਅੱਜ,
ਧਰਮਾਂ ਦੀਆਂ ਦੇਖ ਦੀਵਾਰਾਂ ਅੰਦਰ।
ਪਿਆਰ ਮੁਹੱਬਤ ਬਣਿਆ ਤਮਾਸ਼ਾ,
ਹਵਸ ਖੜ ਗਈ ਦਿਲਦਾਰਾਂ ਅੰਦਰ।
ਪੈਸਾ ਬਣਿਆ ਮੋਢੀ ਹਰ ਥਾਂ,
ਪਿਆ ਖਿਲਾਰਾ ਅੱਜ ਪ੍ਰਵਾਰਾਂ ਅੰਦਰ।
ਬੇਵਫ਼ਾਈ ਜਦ ਵਫ਼ਾਦਾਰ ਕਰਦਾ,
ਫਿਰ ਬਦਲਦੀ ਜ਼ਿੰਦਗੀ ਤਕਰਾਰਾਂ ਅੰਦਰ।
ਆਜਾ ‘ਦਰਦੀ’ ਦਰਦ ਵੰਡਾ ਲੈ,
ਖੜ ਜਾਈਏ ਕਿਤੇ ਖਾਰਾਂ ਅੰਦਰ।
- ਸ਼ਿਵਨਾਥ ਦਰਦੀ। ਮੋਬਾਈਲ : 98551-55392