
ਹੁਣ ਸੋਚ ਕੋਰੋਨਾ ਵਾਲੀ ਹੋ ਗਈ, ਮਨ ਉਤੇ ਡਰ ਹਰਦਮ ਰਹਿੰਦਾ ਛਾਇਆ ਏ,
ਹੁਣ ਸੋਚ ਕੋਰੋਨਾ ਵਾਲੀ ਹੋ ਗਈ, ਮਨ ਉਤੇ ਡਰ ਹਰਦਮ ਰਹਿੰਦਾ ਛਾਇਆ ਏ,
ਕੁੱਝ ਤਾਂ ਪਹਿਲਾਂ ਹੀ ਸੀ ਅਪਾਹਜ, ਕਾਮਿਆਂ ਨੂੰ ਵੀ ਅਪਾਹਜ ਕਰ ਬਿਠਾਇਆ ਏ,
ਟੂਣੇ, ਟੱਲੇ ਨਾਲ ਹੀ ਠੀਕ ਹੋਣਾ, ਕੁੱਝ ਝੂਠੇ ਤਾਂਤਰਿਕਾਂ ਨੇ ਭਰਮਾਇਆ ਏ,
ਕੋਰੋਨਾ ਕੋਲੋਂ ਉਹ ਤਾਂ ਬਚ ਜਾਊ ਜਿਸ ਨੇ ਪ੍ਰਹੇਜ਼ ਨੂੰ ਅਮਲੀ ਰੂਪ ਪਹਿਨਾਇਆ ਏ,
ਕੁੱਝ ਕਰਦੇ ਪਏ ਨੇ ਲੋਕ ਸੇਵਾ, ਕੁੱਝ ਢਿੱਡ ਭਰਨ ਦਾ ਬਹਾਨਾ ਥਿਆਇਆ ਏ,
ਕੁਦਰਤ ਦੇ ਬਲਿਹਾਰੀ ਜਾਈਏ, ਜੀਹਨੇ ਸਰਵਉੱਚਤਾ ਦਾ ਜਾਮਾ ਪਾਇਆ ਏ,
ਪਹਿਲਾਂ ਵੀ ਤਾਂ ਬੇਰੁਜ਼ਗਾਰ ਸੀ, ਕਮਲਿਆ ਹੁਣ ਕਿਉਂ ਚਿਹਰਾ ਕੁਮਲਾਇਆ ਏ,
ਝੂਠ-ਫ਼ਰੇਬ ਤੇ ਠੱਗੀ ਵਾਲਾ ਪੈਸਾ, 'ਮਾਨਾ' ਕੰਮ ਕਦੋਂ ਕਿਸੇ ਦੇ ਆਇਆ ਏ।
-ਰਮਨ ਮਾਨ ਕਾਲੇਕੇ, ਸੰਪਰਕ : 95927-78809