
ਆਮ ਆਦਮੀ ਨੇ ਸੀ 'ਆਪ' ਤੇ ਆਸ ਰੱਖੀ, ਕਸ਼ਟ ਕੱਟੇ ਜਾਣਗੇ, ਅੱਛੇ ਦਿਨ ਆਉਣਗੇ ਜੀ..........
ਆਮ ਆਦਮੀ ਨੇ ਸੀ 'ਆਪ' ਤੇ ਆਸ ਰੱਖੀ, ਕਸ਼ਟ ਕੱਟੇ ਜਾਣਗੇ, ਅੱਛੇ ਦਿਨ ਆਉਣਗੇ ਜੀ,
ਅੰਦੋਲਨ ਵਿਚੋਂ ਨਿਕਲ ਕੇ ਸੀ 'ਆਪ' ਆਈ, ਦੁੱਖ ਸੁਣਨਗੇ ਅਤੇ ਦੁੱਖ ਵੰਡਾਉਣਗੇ ਜੀ,
ਪੈਂਦੀ ਸੱਟੇ ਪੰਜਾਬ ਚਾਰ ਐਮ.ਪੀ. ਦਿਤੇ, ਮਸਲੇ ਪੰਜਾਬ ਦੇ ਸੰਸਦ ਵਿਚ ਉਠਾਉਣਗੇ ਜੀ,
ਵਿਚ ਪੰਜਾਬ ਦੇ ਸੀ ਵਿਰੋਧੀ ਧਿਰ ਬਣਾਈ, ਕੁੱਝ ਸਮਝਣਗੇ ਅਤੇ ਕੁੱਝ ਸਮਝਾਉਣਗੇ ਜੀ,
ਪਰ ਆਪ ਹੁਦਰੀਆਂ 'ਆਪ' ਨੂੰ ਠਿੱਠ ਕੀਤਾ, ਪਤਾ ਨਹੀਂ ਸੀ ਆਹ ਵੀ ਗੁੱਲ ਖਿਲਾਉਣਗੇ ਜੀ,
ਦਿਲ ਵੋਟਰਾਂ ਦਾ ਭਲੂਰੀਆ ਚੂਰ ਹੋਇਆ, ਹੁਣ ਸੋਚਦੇ ਨੇ ਵੋਟ ਕਿਸ ਨੂੰ ਪਾਉਣਗੇ ਜੀ।
-ਜਸਵੀਰ ਸਿੰਘ ਭਲੂਰੀਆ, ਸੰਪਰਕ : 99159-95505