
ਜ਼ਿੰਦ ਨਿਮਾਣੀ ਕੂਕਦੀ ਰੋਵੇ ਕੁਰਲਾਵੇ,
ਜ਼ਿੰਦ ਨਿਮਾਣੀ ਕੂਕਦੀ ਰੋਵੇ ਕੁਰਲਾਵੇ,
ਦੇਸ਼ ਮੇਰੇ ਦਾ ਕਿਰਤੀ ਕਾਮਾ ਕਿਧਰ ਜਾਵੇ।
ਠੇਕੇਦਾਰ ਸ਼ਾਹੂਕਾਰ ਨੇ ਦੇਸ਼ ਲੁੱਟ ਕੇ ਖਾ ਲਿਆ,
ਕਿਰਤੀ ਮਜ਼ਦੂਰ ਗ਼ੁਰਬਤ ਹੰਢਾਵੇ।
ਕੰਮ ਲੈਂਦੇ ਬਾਰਾਂ ਘੰਟੇ ਥੱਕ ਟੁੱਟ ਘਰ ਆਵੇ,
ਬੱਚੇ ਪਏ ਬਿਮਾਰ ਨੇ ਦਵਾ ਕਿੱਥੋਂ ਲਿਆਵੇ।
ਪੈਸੇ ਕੋਲ ਨਹੀਂ ਫ਼ੀਸ ਨੂੰ ਬੱਚੇ ਕਿਵੇਂ ਪੜ੍ਹਾਵੇ,
ਜੇ ਮੰਗੀਏ ਛੁੱਟੀ ਕੰਮ ਤੋਂ ਦਿਹਾੜੀ ਕੱਟੀ ਜਾਵੇ।
ਸਰਕਾਰਾਂ ਅੱਗੇ ਬੇਨਤੀ ਲੋਟੂਆਂ ਨੂੰ ਨੱਥ ਪਾਵੇ,
ਲੋਟੂ ਰਹਿੰਦੇ ਕੋਠੀਆਂ ਕਾਰਾਂ ਵਿਚ ਕਿਰਤੀ ਦੀ ਛੱਤ ਚੋਈ ਜਾਵੇ।
‘ਜਸਵਿੰਦਰ’ ਨੇ ਕਿਰਤੀ ਦਾ ਦੁੱਖ ਸੁਣਿਆਂ ਲੋਟੂ ਹੱਕ ਖਾਈ ਜਾਵੇ।
- ਸੂਬੇਦਾਰ ਜਸਵਿੰਦਰ ਸਿੰਘ ਪਿੰਡ ਪੰਧੇਰ ਖੇੜੀ ਜ਼ਿਲ੍ਹਾ ਲੁਧਿਆਣਾ। ਮੋ: 8146195193