
ਮਾਨਾ ਬਣ ਰਾਖ ਹਵਾ ਦੇ ਵਿਚ ਉੱਡ ਜਾਣਾ..
ਤੂੰ ਬੰਦਿਆ ਮਿੱਟੀ ਦੀ ਢੇਰੀ ਏਂ,
ਕਿਉਂ ਬਿਪਤਾ ਦੇ ਵਿਚ ਜ਼ਿੰਦਗੀ ਘੇਰੀ ਏ।
ਸਮਾਂ ਆਉਣ ’ਤੇ ਇਕ ਦਿਨ ਤੁਰ ਜਾਣਾ,
ਕਿਉਂ ਕਰਦਾ ਫਿਰ ਮੇਰੀ ਮੇਰੀ ਏਂ।
ਤੈਨੂੰ ਸਮਾਂ ਲੱਗੂ ਇਹ ਸਮਝਣ ਲਈ,
ਚਾਰ ਦਿਨ ਲਈ ਜ਼ਿੰਦਗੀ ਤੇਰੀ ਏ।
ਲੁਟਿਆ ਪੈਸਾ ਨਾ ਕਿਸੇ ਦੇ ਕੰਮ ਆਵੇ,
ਕਿਹੜੇ ਭਰਮ ਵਿਚ ਲਾਈ ਢੇਰੀ ਏ।
ਜਿਊਂਦਿਆਂ ਕਦਰ ਸੀ ਜੋ ਤੂੰ ਭਾਲ ਰਿਹਾ,
ਮੜ੍ਹੀਆਂ ਤੇ ਰੌਣਕ ਹੁੰਦੀ ਬਥੇਰੀ ਏ।
ਮਾਨਾ ਬਣ ਰਾਖ ਹਵਾ ਦੇ ਵਿਚ ਉੱਡ ਜਾਣਾ,
ਫਿਰ ਕਾਹਤੋਂ ਨਫ਼ਰਤ ਕੇਰੀ ਏ।
- ਰਮਨ ਮਾਨ ਕਾਲੇਕੇ, ਮੋਬਾਈਲ : 95927-78809