Poem: ਕਿਉਂ ਬਲ ਰਹੀ ਏ ਅੱਗ ਹਰ ਦਿਲ ਦੇ ਅੰਦਰ,
Poem: ਕਿਉਂ ਬਲ ਰਹੀ ਏ ਅੱਗ ਹਰ ਦਿਲ ਦੇ ਅੰਦਰ,
ਕੋਈ ਵਟਸਐੱਪ ’ਤੇ ਅੱਗ ਕੱਢ ਰਿਹੈ ਪਤੰਦਰ।
ਭਰੇ ਪਏ ਹੈ ਇੰਸਟਾ, ਫ਼ੇਸਬੁੱਕ ਅੱਗ ਦੇ ਨਾਲ,
ਅੱਜ ਅੱਗ ਕੱਢ ਗਿਆ ਦਿਲ ਦੀ ਕੋਈ ਕਲੰਦਰ।
ਇਕ ਚੰਗਿਆੜੀ ਗੁੱਸੇ ਦੀ ਬਣ ਗਈ ਜਵਾਲਾ,
ਪਤਾ ਨਹੀਂ ਕੌਣ ਬੋਈ ਬੈਠਾ ਨਫ਼ਰਤ ਨੂੰ ਅੰਦਰ।
ਰੱਬ, ਅੱਲਾ ਤੇ ਰਾਮ ਇਕ ਹੀ ਤਾਂ ਹਨ ਇੱਥੇ,
ਅਸੀਂ ਬਣਾਏ ਗੁਰਦੁਆਰੇ, ਮਸਜਿਦ, ਮੰਦਰ।
ਲਾਏ ਨੇ ਰੋਗ ਸੋਚ-ਸੋਚ ਅਤੇ ਸਾੜਾ ਕਰ ਕੇ,
ਜੋ ਈਰਖਾ ’ਤੇ ਪਾਏ ਕਾਬੂ ਉਸ ਦੀ ਇਹ ਵਡੰਬਰ।
ਜੋ ਕ੍ਰੋਧ, ਈਰਖਾ ਤੇ ਨਫ਼ਰਤ ਦੀ ਅੱਗ ਤੋਂ ਦੂਰ ਨੇ,
‘ਤਰਸੇਮ’ ਧਰਤੀ ’ਤੇ ਨੇ ਅਸਲੀ ਉਹੀ ਸਿਕੰਦਰ।
- ਤਰਸੇਮ ਲੰਡੇ, ਪਿੰਡ ਲੰਡੇ, ਮੋਗਾ। ਮੋਬਾਈਲ : 99145-86784