
ਅੰਦਰੋਂ ਤੋੜ ਦਿਤਾ ਝੰਜੋੜ ਦਿਤਾ ਸਮੇਂ ਦੀਆਂ ਕੁੱਝ ਮਾਰਾਂ ਨੇ,
ਇਹ ਨਹੀਂ ਰੁਕਣੀ ਕਲਮ ਮੇਰੀ ਅਜੇ ਕਾਫ਼ੀ ਨੇ ਜ਼ਜ਼ਬਾਤ,
ਅਜੇ ਤਾਂ ਸੱਜਣਾ ਬਾਕੀ ਨੇ ਬੇਦਰਦ ਬੜੇ ਹਾਲਾਤ।
ਅੰਦਰੋਂ ਤੋੜ ਦਿਤਾ ਝੰਜੋੜ ਦਿਤਾ ਸਮੇਂ ਦੀਆਂ ਕੁੱਝ ਮਾਰਾਂ ਨੇ,
ਸੱਚ ਤੇ ਚਲਦਿਆਂ ਸੱਜਣਾ ਝੋਲੀ ਪਈਆਂ ਹਾਰਾਂ ਨੇ।
ਸੰਘਰਸ਼ ਬੜਾ ਹੈ ਲੰਮਾ ਹੱਕਾਂ ਖ਼ਾਤਰ ਜੂਝਦੇ ਰਹਿਣਾ ਏ,
ਗੰਦੀ ਰਾਜਨੀਤੀ ਤੇ ਗੰਦਾ ਸਿਸਟਮ ਔਖਾ ਸਹਿਣਾ ਏ।
ਆਈ ਹਨੇਰੀ ਜ਼ੁਲਮਾਂ ਦੀ ਬਾਣੀ ਨੂੰ ਲਗਦੀਆਂ ਅੱਗਾਂ ਨੇ,
ਹੁਕਮ ਹੋ ਗਏ ਤਾਨਾਸ਼ਾਹੀ ਸਿਰ ਤੋਂ ਲਹਿੰਦੀਆਂ ਪੱਗਾਂ ਨੇ।
ਉਲਟਾ ਚੋਰ ਕੋਤਵਾਲ ਨੂੰ ਡਾਂਟੇ ਬੜਾ ਹੀ ਰੋਅਬ ਜਮਾਉਂਦੇ ਨੇ,
ਪਾਵਰ ਦੇ ਹੰਕਾਰ ਵਿਚ ਆ ਕੇ ਲੋਕਾਂ ਨੂੰ ਧਮਕਾਉਂਦੇ ਨੇ।
ਬੜਾ ਦੁਖੀ ਏ ਕਿਰਤੀ ਕਾਮਾ ਮੁਸ਼ਕਲ ਕਰੇ ਗੁਜ਼ਾਰਾ ਏ,
ਵੋਟਾਂ ਬਦਲੇ ਇਸ ਦੀ ਝੋਲੀ ਪਾ ਦਿੰਦੇ ਨੇ ਲਾਰਾ ਏ।
ਜਿਸ ਨੂੰ ਦੇਖ ਲਉ ਹਰ ਇਕ ਦੇ ਚਿਹਰੇ ’ਤੇ ਉਦਾਸੀ ਏ,
ਦੁੱਖਾਂ ਦੇ ਵਿਚ ਘਿਰੀ ਹੈ ਦੁਨੀਆਂ ਸੁੱਖਾਂ ਦੀ ਪਿਆਸੀ ਏ।
‘ਜਸਵਿੰਦਰ ਮੀਤ’ ਸਿਆਂ ਹਰ ਕੋਈ ਪੁਛਣਾ ਚਾਹੁੰਦਾ ਹੈ,
ਚੰਗੇ ਦਿਨ ਕਹਿੰਦੇ ਸੀ, ਚੰਗਾ ਦਿਨ ਕੋਈ ਨਾ ਆਉਂਦਾ ਹੈ।
- ਜਸਵਿੰਦਰ ਮੀਤ ਭਗਵਾਨ ਪੁਰਾ ਸੰਗਰੂਰ
ਮੋਬਾਈਲ : 9815205657