Poem: ਸੁਣ ਓ ਵੀਰੇ ਸੁਣਾਵਾਂ ਸਿਫ਼ਤਾਂ ਸੋਹਣੇ ਪੰਜਾਬ ਦੀਆਂ,
Poem: ਸੁਣ ਓ ਵੀਰੇ ਸੁਣਾਵਾਂ ਸਿਫ਼ਤਾਂ ਸੋਹਣੇ ਪੰਜਾਬ ਦੀਆਂ,
ਮਹਿਕਾਂ ਆਵਣ ਉਦਾਂ ਜੀਕਣ ਫੁੱਲ ਗੁਲਾਬ ਦੀਆਂ।
ਹਰ ਮੌਸਮ ਇਸ ਦੀ ਧਰਤ ’ਤੇ ਆਉਂਦਾ ਹੈ,
ਕਦੇ ਮੱਧਮ ਸੂਰਜ ਕਦੇ ਬੜਾ ਰਸ਼ਨਾਉਂਦਾ ਹੈ।
ਸਤਲੁਜ ਬਾਤਾਂ ਪੁਛਦੈ ਰਾਵੀ ਕੋਲੋਂ ਚਨਾਬ ਦੀਆਂ,
ਸੁਣ ਓ ਵੀਰੇ ਸੁਣਾਵਾਂ ਸਿਫ਼ਤਾਂ ਸੋਹਣੇ ਪੰਜਾਬ ਦੀਆਂ।
ਆਫ਼ਤ ਆਣ ਪਵੇ ਤਾਂ ਥਾਂ-ਥਾਂ ਲੰਗਰ ਲਗਦੇ ਨੇ,
ਪਾਣੀ ਪੀਣ ਨੂੰ ਮੰਗਦਾ ਕੋਈ ਦੁੱਧ ਹੀ ਵੰਡਦੇ ਨੇ।
ਖ਼ੁਸ਼ ਹੋ ਵੰਡੀ ਜਾਵਣ ਚੀਜ਼ਾਂ ਬੇਹਿਸਾਬ ਜੀਆਂ,
ਸੁਣ ਓ ਵੀਰੇ ਸੁਣਾਵਾਂ ਸਿਫ਼ਤਾਂ ਸੋਹਣੇ ਪੰਜਾਬ ਦੀਆਂ।
ਮੌਜ ’ਚ ਰਹਿੰਦੇ ਜਾ ਕੇ ਪਿੰਡਾਂ ਵਾਲੇ ਵੇਖ ਲਵੀਂ,
ਸਿਆਲ ’ਚ ਪਾਈ ਰਖਦੇ ਧੂੰਈਆਂ ਸੇਕ ਲਵੀਂ।
ਗੱਲਾਂ ਨਾ ਬਹੁਤੀਆਂ ਗੌਲਣ ਕਿਸੇ ਨਵਾਬ ਦੀਆਂ,
ਸੁਣ ਓ ਵੀਰੇ ਸੁਣਾਵਾਂ ਸਿਫ਼ਤਾਂ ਸੋਹਣੇ ਪੰਜਾਬ ਦੀਆਂ।
ਤੂੰ ‘ਬਲਜੀਤ’ ਕਦੇ ਜੇ ਹੋਵੇਂ ਵਿਚ ਉਦਾਸੀ ਦੇ,
ਸੱਥ ’ਚ ਜਾ ਕੇ ਦੇਖੀਂ ਫੁੱਟਦੇ ਫੁਹਾਰੇ ਹਾਸੀ ਦੇ।
ਭਰ-ਭਰ ਮੁਠੀਆਂ ਲੈਜੀਂ ਵੀਰੇ ਸਾਡੇ ਰਿਵਾਜ ਦੀਆਂ,
ਸੁਣ ਓ ਵੀਰੇ ਸੁਣਾਵਾਂ ਸਿਫ਼ਤਾਂ ਸੋਹਣੇ ਪੰਜਾਬ ਦੀਆਂ।
-ਬਲਜੀਤ ਸਿੰਘ ਅਕਲੀਆ, (ਪੰਜਾਬੀ ਮਾਸਟਰ) ਸਸਸਸ ਹੰਡਿਆਇਆ (ਬਰਨਾਲਾ)। 9872121002