Advertisement

ਹਾਰ ਨਹੀਂ ਹੌਂਸਲਾ ਜ਼ਿੰਦਾਬਾਦ

ਸਪੋਕਸਮੈਨ ਸਮਾਚਾਰ ਸੇਵਾ | Edited by : ਕਮਲਜੀਤ ਕੌਰ
Published Aug 9, 2019, 12:48 pm IST
Updated Aug 9, 2019, 12:48 pm IST
ਪੱਲੇ ਬੰਨ੍ਹੀਏ ਕਿਹਾ ਸਿਆਣਿਆਂ ਦਾ, ਚਾਦਰ ਵੇਖ ਕੇ ਪੈਰ ਪਸਾਰੀਏ ਜੀ,
courage
 courage

ਪੱਲੇ ਬੰਨ੍ਹੀਏ ਕਿਹਾ ਸਿਆਣਿਆਂ ਦਾ, ਚਾਦਰ ਵੇਖ ਕੇ ਪੈਰ ਪਸਾਰੀਏ ਜੀ,

ਪਈਆਂ ਖੋਟੀਆਂ ਆਦਤਾਂ ਮਾਰ ਦਈਏ, ਕਾਹਤੋਂ ਅਪਣੇ ਆਪ ਨੂੰ ਮਾਰੀਏ ਜੀ, 

Advertisement

ਲੈਣੇ ਕਾਸਨੂੰ ਅੱਡੀਆਂ ਚੁੱਕ ਫਾਹੇ, ਨਾਲ ਸਬਰ ਸੰਤੋਖ ਦੇ ਸਾਰੀਏ ਜੀ,

ਚੜ੍ਹਦੀ ਕਲਾ ਦੇ ਪੁਰਖਿਆਂ ਗੀਤ ਗਾਏ, ਵਿਰਸਾ ਅਪਣਾ ਜ਼ਰਾ ਨਿਹਾਰੀਏ ਜੀ,

ਕਰ ਕੇ ਯਾਦ ਮਾਂ-ਬਾਪ ਦੀ ਘਾਲਣਾ ਨੂੰ, ਢਹਿੰਦੀ ਕਲਾ ਨੂੰ ਦਿਲੋਂ ਨਕਾਰੀਏ ਜੀ,

ਵਿਹਲੜਪੁਣਾ ਸਰਕਾਰਾਂ ਦੀ ਝਾਕ ਛੱਡੋ ਅਪਣੇ ਹੱਥੀਂ ਹੀ 'ਕਾਜ ਸਵਾਰੀਏ' ਜੀ।

-ਤਰਲੋਚਨ ਸਿੰਘ 'ਦੁਪਾਲਪੁਰ' , ਸੰਪਰਕ : 001-408-915-1268

Advertisement

 

Advertisement
Advertisement