Poem: ਲੋਕ-ਰਾਜ ਦੀ ਕਰਨ ਜੋ ਕਦਰ ਆਗੂ, ਗ਼ਲਤੀ ਹੋਣ ਤੋਂ ਹਟਦੇ ਨੇ ਫੱਟ ਮੀਆਂ।
poem in punjabi : ਲੋਕ-ਰਾਜ ਦੀ ਕਰਨ ਜੋ ਕਦਰ ਆਗੂ, ਗ਼ਲਤੀ ਹੋਣ ਤੋਂ ਹਟਦੇ ਨੇ ਫੱਟ ਮੀਆਂ।
ਰਹਿੰਦੇ ਚਿੰਬੜੇ ਨਾਲ ਜੋ ਗੱਦੀਆਂ ਦੇ, ਨਾਂ ਇਤਿਹਾਸ ’ਚੋਂ ਲੈਂਦੇ ਨੇ ਕੱਟ ਮੀਆਂ।
ਲੋਕ-ਰੋਹ ਜਦ ਕਰਨ ਅਣਡਿੱਠ ਯਾਰੋ, ਸਾਰੇ ਸਿਸਟਮ ਨੂੰ ਵਜਦੀ ਸੱਟ ਮੀਆਂ।
ਰੁਖ਼ ਦੇਖ ਕੇ ਬਾਈਡੇਨ ਅਮਰੀਕਨਾਂ ਦਾ, ਚੋਣ ਲੜਨ ਤੋਂ ਪਿੱਛੇ ਗਿਆ ਹਟ ਮੀਆਂ।
ਗੁੱਸਾ ਦੇਖਿਆ ‘ਬੰਗਲਾਦੇਸ਼ੀਆਂ’ ਦਾ, ਸ਼ੇਖ ਹੁਸੀਨਾ ਵੀ ਉਡ ਗਈ ਝੱਟ ਮੀਆਂ।
ਹੁਣ ਦੇਖੀਏ ਕਦੋਂ ‘ਭਰਦਾਨ’ ਦਲ ਦਾ, ਬਣਿਆ ਰਹਿਣ ਦੀ ਛਡਦਾ ਰੱਟ ਮੀਆਂ!
-ਤਰਲੋਚਨ ਸਿੰਘ ‘ਦੁਪਾਲਪੁਰ’, ਫ਼ੋਨ ਨੰ : 001-408-915-1268