
ਜਨਮਦਿਨ ਆਇਆ ਰਲ ਕੇ ਮਨਾਈਏ, ਚਾਵਾਂ ਦੇ ਗੀਤ ਖ਼ੁਸ਼ੀਆਂ ਨਾਲ ਗਾਈਏ।............
ਜਨਮਦਿਨ ਆਇਆ ਰਲ ਕੇ ਮਨਾਈਏ,
ਚਾਵਾਂ ਦੇ ਗੀਤ ਖ਼ੁਸ਼ੀਆਂ ਨਾਲ ਗਾਈਏ।
ਹੱਥ ਜੋੜ ਰੱਬ ਕੋਲੋਂ ਮੰਗੀਏ ਦੁਆਵਾਂ,
ਹਰ ਖ਼ੁਸ਼ੀ ਮਿਲ ਜਾਵੇ ਜਿਧਰ ਵੀ ਜਾਵਾਂ,
ਹੱਥਾਂ ਵਿਚ ਹੱਥ ਪਾ ਕੇ ਜ਼ੰਜ਼ੀਰ ਬਣਾਈਏ,
ਹਰ ਦੁੱਖ ਸੁੱਖ ਵਿਚ ਬਣੀਏ ਭਾਈਵਾਲ।
ਮੁਹੱਬਤ ਦਾ ਰਿਸ਼ਤਾ ਨਿਭਦਾ ਸਾਲੋ ਸਾਲ,
ਕਰ ਕੇ ਕੋਈ ਵਾਅਦਾ ਕਦੇ ਨਾ ਭੁਲਾਈਏ,
ਵੰਡਣਾ ਪਿਆਰ ਤੇ ਰੁੱਖ ਵੀ ਲਾਉਣੇ ਨੇ,
ਹਵਾ ਪਾਣੀ ਧਰਤੀ ਪੁੱਤ ਵੀ ਬਚਾਉਣੇ ਨੇ।
ਤੋਹਫ਼ੇ ਦੇ ਕਿਤਾਬਾਂ ਜੱਗ ਰੌਸ਼ਨ ਬਣਾਈਏ,
ਅਪਣੀ ਖ਼ੁਸ਼ੀ ਲਈ ਕੋਈ ਤੰਗ ਹੋਵੇ ਨਾ,
ਰਹੀਏ ਜੇ ਸਲੀਕੇ ਵਿਚ ਖ਼ੁਸ਼ੀ ਭੰਗ ਹੋਵੇ ਨਾ,
ਸੱਭ ਦਾ ਭਲਾ ਅਸੀ ਕਰਨਾ ਸਿਖਾਈਏ।
ਮਿੱਤਰਾਂ ਦੀ ਕਮੀ ਨੂੰ ਨਾ ਜਗ ਵਿਚ ਭੰਡੀਏ,
ਖ਼ੁਸ਼ੀਆਂ ਦਾ ਕੇਕ ਗ਼ਰੀਬਾਂ ਤਾਈਂ ਵੰਡੀਏ,
ਭੁਲਿਆ ਜੋ 'ਮਾਨ' ਉਸ ਨੂੰ ਗਲ ਸਮਝਾਈਏ।
-ਬਲਜਿੰਦਰ ਮਾਨ, ਸੰਪਰਕ : 98150-18947