
Diljit Dosanjh Poem: ਦੁਸਾਂਝਾ ਵਾਲਾ ਛਾ ਗਿਆ ਸਾਰੀ ਦੁਨੀਆਂ ਤੇ ਸਿੱਕਾ ਅਪਣਾ ਚਲਾ ਗਿਆ, ਛਾ ਗਿਆ ਜੀ- ਛਾ ਗਿਆ ਦੁਸਾਂਝਾ ਵਾਲਾ ਛਾ ਗਿਆ।
ਦੁਸਾਂਝਾ ਵਾਲਾ ਛਾ ਗਿਆ
ਸਾਰੀ ਦੁਨੀਆਂ ਤੇ ਸਿੱਕਾ ਅਪਣਾ ਚਲਾ ਗਿਆ,
ਛਾ ਗਿਆ ਜੀ- ਛਾ ਗਿਆ ਦੁਸਾਂਝਾ ਵਾਲਾ ਛਾ ਗਿਆ।
ਪਿਆਰ ਮੁਹੱਬਤਾਂ ਹਰ ਥਾਂ ਰਹੇ ਵੰਡਦਾ।
ਨਫ਼ਰਤ ਵੈਰ ਵਿਰੋਧ ਰਹੇ ਸਦਾ ਭੰਡਦਾ।
ਦੇਖੋਂ ਕਿੰਨਾ ਪੰਜਾਬ ਦਾ ਮਾਣ ਵਧਾ ਗਿਆ,
ਛਾ ਗਿਆ ਜੀ- ਛਾ ਗਿਆ ਦੁਸਾਂਝਾ ਵਾਲਾ ਛਾ ਗਿਆ।
ਚਿੱਟੇ ਕੁੜਤੇ ਚਾਦਰੇ ’ਚ ਸਭਿਆਚਾਰ ਸਾਂਭ ਰਖਿਆ।
ਚੜ੍ਹਦੀ ਕਲਾ ਵਿਚ ਰਹਿੰਦਾ ਜਦੋਂ ਵੀ ਹੈ ਤੱਕਿਆ ।
ਪੰਜਾਬੀਅਤ ਦਾ ਤੁਰਲਾ ਉੱਚਾ ਹੋਰ ਕਰ ਵਿਖਾ ਗਿਆ,
ਛਾ ਗਿਆ ਜੀ- ਛਾ ਗਿਆ ਦੁਸਾਂਝਾ ਵਾਲਾ ਛਾ ਗਿਆ।
ਕਈ ਈਰਖਾ ਰਖਦੇ ਕਈ ਪਿਆਰ ਵੀ ਜਤਾਉਂਦੇ ਨੇ।
ਬਾਲੀਵੁਡ ਤਾਂ ਕੀ ਰਾਜੇ ਵੀ ਸੱਦੇ ਭਿਜਵਾਉਂਦੇ ਨੇ।
ਦੁਨੀਆਂ ਵਾਲਿਉਂ ਉਹ ਜੁਰਤ ਨਾਲ ਗਾ ਗਿਆ,
ਛਾ ਗਿਆ ਜੀ- ਛਾ ਗਿਆ ਦੁਸਾਂਝਾ ਵਾਲਾ ਛਾ ਗਿਆ।
‘ਟੋਨੀ’ ਅਜੇ ਹੋਰ ਵੀਰੇ ਨੇ ਬੁਲੰਦੀਆਂ ਨੂੰ ਛੋਹਣਾ ਹੈ।
ਸ਼ੋਹਰਤ ਦਾ ਭਾਂਡਾ ਅਜੇ ਭਰਿਆ ਨੀ, ਊਣਾ ਹੈ।
ਜੁਗ-ਜੁਗ ਜੀਵੇ ਵੀਰਾ ਨਾਂ ਪਿੰਡ, ਮਾਂ, ਬਾਪ ਦਾ ਰੁਸ਼ਨਾ ਗਿਆ,
ਛਾ ਗਿਆ ਜੀ- ਛਾ ਗਿਆ ਦੁਸਾਂਝਾ ਵਾਲਾ ਛਾ ਗਿਆ।
-ਰਾਮ ਪ੍ਰਕਾਸ਼ ਟੋਨੀ ਪਿੰਡ, ਦੁਸਾਂਝ ਕਲਾਂ
ਮੋਬਾਈਲ, 7696397240