
ਗ਼ਮਾਂ ਦੀ ਰਾਤ ਮੁੱਕੀ ਨਾ, ਨਾ ਤੇਰੇ ਗੀਤ ਮੁੱਕੇ ਨੇ।
ਗ਼ਮਾਂ ਦੀ ਰਾਤ ਮੁੱਕੀ ਨਾ, ਨਾ ਤੇਰੇ ਗੀਤ ਮੁੱਕੇ ਨੇ।
ਕਿ ਲਿਖਦਾ ਤੂੰ ਰਿਹਾ ਸ਼ਾਇਰੀ, ਤੇ ਭੇਜੇ ਮੌਤ ਰੁੱਕੇ ਨੇ।
ਇਹ ਮਾਰਨ ਲੋਕ ਤਾਅਨੇ ਵੇ, ਕਿ ਸ਼ਿਵ ਤੇ ਜਾਮ ਪੀਂਦਾ ਸੀ।
ਤੇਰੇ ਨੈਣਾਂ ’ਚ ਚੁੱਪੀ ਏ, ਕਿ ਲਬ ਤਾਂ ਸੁੱਕੇ ਸੁੱਕੇ ਨੇ।
ਸੀ ਖਾਧੇ ਜ਼ਖ਼ਮ ਤੂੰ ਡਾਢੇ, ਕਿ ਦਿਲ ਨੂੰ ਚੈਨ ਮਿਲਿਆ ਨਾ।
ਮਰਹਮ ਲਾਇਆ ਨਾ ਸੱਜਣਾਂ ਨੇ, ਤੇ ਭਰ ਭਰ ਲੂਣ ਭੁੱਕੇ ਨੇ।
ਬੜੇ ਸ਼ਾਇਰ ਹੋਏ ਪੈਦਾ, ਜੋ ਸ਼ਿਵ ਦੇ ਮੇਚ ਬਣਦੇ ਨੇ।
ਲਫ਼ਜ਼ ਵੀ ਲਿਖ ਨਹੀਂ ਹੋਇਆ, ਕਿ ਲਾਉਂਦੇ ਤੀਰ ਤੁੱਕੇ ਨੇ।
ਉਹ ਤੇਰੇ ਬੋਲ ਗ਼ਮ ਭਿੱਜੇ, ਹਵਾ ਵਿਚ ਅੱਜ ਵੀ ਸੁਣਦੇ ਨੇ।
ਤੇ ਕੋਈ ਚੀਸ ਰੜ੍ਹਦੀ ਏ, ਕਿ ਧੁਖ਼ਦੇ ਹਉਕੇ ਹੁੱਕੇ ਨੇ।
ਤੇਰਾ ਹੀ ਨਾਂ ਲੈ ਲੈ ਕੇ, ਤੇ ਹੱਟੀ ਲੋਕ ਕਰਦੇ ਨੇ।
ਕਿ ਜਿਹੜੇ ਕੋਲ੍ਹ ਸੀ ਬਹਿੰਦੇ, ਉਹ ਬਣ ਕੇ ਗ਼ੈਰ ਢੁੱਕੇ ਨੇ।
ਬੜਾ ਹੈ ਵਹਿਮ ਮੈਨੂੰ ਵੀ, ਕਿ ਤੈਨੂੰ ਦਿਲ ਤੋਂ ਚਾਹੁੰਨਾ ਹਾਂ।
ਜੋ ਤੈਨੂੰ ਰੂਹ ’ਚ ਰਖਦੇ ਨੇ, ਕਿ ਉਹ ਤਾਂ ਇੱਕਾ-ਦੁੱਕੇ ਨੇ।
-ਪ੍ਰੋ .ਪਰਮਜੀਤ ਸਿੰਘ ਨਿੱਕੇ ਘੁੰਮਣ,
ਸੰਪਰਕ : 97816-46008