
ਚੋਣਾਂ ’ਚੋਂ ਗ਼ਾਇਬ ਹੋ ਚੱਲੇ ਨੇ ਮੁੱਦੇ ਸਾਰੇ ਵਿਕਾਸ ਦੇ ਜੀ।
Lok Sabha Elections 2024: ਚੋਣਾਂ ’ਚੋਂ ਗ਼ਾਇਬ ਹੋ ਚੱਲੇ ਨੇ ਮੁੱਦੇ ਸਾਰੇ ਵਿਕਾਸ ਦੇ ਜੀ।
ਜਾਤਾਂ ’ਚ ਵੰਡੀਆਂ ਤੇ ਨੇਤਾ ਵੋਟਾਂ ਫਿਰਦੇ ਤਲਾਸ਼ਦੇ ਜੀ।
ਗ਼ਾਇਬ ਨੇ ਹੱਕ ਪੰਜਾਬ ਦੇ ਨਾਲ ਮਸਲਾ ਪਾਣੀਆਂ ਦਾ, ਸਿਆਸਤਾਂ ਗੰਦਲੇ ਕੀਤੇ ਪਾਣੀ ਸਤਲੁਜ ਬਿਆਸ ਦੇ ਜੀ।
ਕੱੁਝ ਵਲੈਤ ਨੂੰ ਤੁਰੇ ਸੁੰਨੇ ਘਰ ਸੰਭਾਲ ਲਏ ਪ੍ਰਵਾਸੀਆਂ ਨੇ,
ਰਹਿੰਦੇ ਮੋਬਾਈਲਾਂ ਆਦੀ ਕੀਤੇ ਕੁੱਝ ਆਦੀ ਤਾਸ਼ ਦੇ ਜੀ।
ਵੋਟਾਂ ਵੇਲੇ ਹੀ ਬੱਸ ਕੰਮ ਆਉਂਦੇ ਨੇ ਆਮ ਜਿਹੇ ਲੋਕ ਤਾਂ,
ਆਮ ਬੰਦੇ ਦੀ ਪੁੱਛ ਨਾ ਕੰਮ ਫ਼ੋਨ ਤੇ ਹੁੰਦੇ ਨੇ ਖ਼ਾਸ ਦੇ ਜੀ।
ਅਨਪੜ੍ਹਤਾ ਗ਼ਰੀਬੀ ਬੇਰੁਜ਼ਗਾਰੀਆਂ ਘੇਰੇ ਤੰਗੀਆਂ ਦੇ,
ਲੀਡਰਾਂ ਦੇ ਲਾਰਿਆਂ ਖਾ ਲਏ ਕਈ ਭਵਿੱਖ ਤਲਾਸ਼ਦੇ ਜੀ।
ਨਸ਼ਿਆਂ ’ਚ ਘੋਲ ਪੀ ਜਾਂਦੇ ਨੇ ਜ਼ਮੀਰਾਂ ਤੇ ਇਮਾਨ ਨੂੰ,
ਚੰਗਾ ਨੇਤਾ ਕੀ ਚੁਣਨਗੇ ਜੋ ਆਦੀ ਨੇ ਗਲਾਸ ਦੇ ਜੀ।
ਸੇਖੋਂ ਮਸਲੇ ਹੱਲ ਕਰਨੇ ਨਾ ਕਰਨੇ ਵੱਸ ਹੈ ਸਰਕਾਰ ਦੇ,
ਲਿਖਣਾ ਬਿਆਨ ਕਰਨਾ ਐਨਾ ਕੁ ਸਾਰੇ ਹੈ ਦਾਸ ਦੇ ਜੀ।
- ਗੁਰਦਿੱਤ ਸਿੰਘ ਸੇਖੋਂ
ਮੋਬਾਈਲ : 97811-72781