
ਰੱਬ ਕਰੇ ਕਿ ਜੰਗ ਨਾ ਹੋਵੇ। ਕੋਈ ਅੱਖ ਹੰਝੂ ਨਾ ਚੋਵੇ। ਜੰਗ ਸਭ ਕੱੁਝ ਕਰ ਦੇਵੇ ਤਬਾਹ, ਰੋਕ ਦੇਵੇ ਚਲਦੇ ਹੋਏ ਸਾਹ।
ਰੱਬ ਕਰੇ ਕਿ ਜੰਗ ਨਾ ਹੋਵੇ। ਕੋਈ ਅੱਖ ਹੰਝੂ ਨਾ ਚੋਵੇ।
ਜੰਗ ਸਭ ਕੱੁਝ ਕਰ ਦੇਵੇ ਤਬਾਹ, ਰੋਕ ਦੇਵੇ ਚਲਦੇ ਹੋਏ ਸਾਹ।
ਅਰਥਚਾਰਾ ਹੈ ਹਿੱਲ ਜਾਂਦਾ, ਸ਼ੇਅਰ ਬਾਜ਼ਾਰ ਗੋਤੇ ਖਾਂਦਾ।
ਹੋਣੋ ਹਟ ਜਾਂਦੀਆਂ ਫ਼ਸਲਾਂ, ਕਸਟ ਭੋਗਣ ਮਨੁੱਖੀ ਨਸਲਾਂ।
ਵੀਰ, ਪਿਓ, ਪੁੱਤ, ਪਤੀ ਖੋਹੇ, ਧੁਖਣ ਦੁੱਖ ਵਾਂਗ ਗਿੱਲੇ ਗੋਹੇ।
ਫੇਸਬੁੱਕ ਅਤੇ ਮੀਡੀਏ ਵਾਲੇ, ਪਤਾ ਨਹੀਂ ਕਿਉਂ ਜੰਗ ਨੂੰ ਕਾਹਲੇ।
ਕਹੋ ਉਨ੍ਹਾਂ ਨੂੰ ਹੱਦ ’ਤੇ ਜਾਓ, ਅੱਗੇ ਖੜ ਕੇ ਗੋਲੀ ਚਲਾਓ।
ਸਰਹੱਦ ਵਾਲੇ ਜਦ ਪਿੰਡ ਛੱਡਣ, ਰਿਸ਼ਤੇਦਾਰੀ ’ਚ ਢੋਈ ਲੱਭਣ।
ਖੇਤੀ, ਡੰਗਰ-ਵੱਛਾ ਰੁਲਦਾ, ਨਾਲ ਗ਼ਰੀਬੀ ਹਰ ਕੋਈ ਘੁਲਦਾ।
ਦੋਵੇਂ ਦੇਸ਼ ਬਹਿ ਕੇ ਕਰੋ ਗੱਲ, ਜੰਗ ਨਾ ਕਿਸੇ ਮਸਲੇ ਦਾ ਹੱਲ।
‘ਲੱਡੇ’ ਆਓ ਮੰਗੀਏ ਖ਼ੈਰ, ਜੱਗ ’ਚੋਂ ਸਾਰੇ ਮੁੱਕਣ ਵੈਰ।
- ਜਗਜੀਤ ਸਿੰਘ ਲੱਡਾ, ਸੰਗਰੂਰ। ਮੋਬਾਈਲ : 98555-31045